ਪੰਜਾਬ ਦੀ ਰਾਜਨੀਤੀ ਦਾ ‘ਧਰੂ ਤਾਰਾ’ ਮੋਗਾ… ਪਾਰਟੀਆਂ ਇੱਥੋਂ ਸੱਤਾਂ ਦਾ ਦੇਖਦੀਆਂ ਹਨ ਰਾਹ
ਮੋਗਾ ਦਾ ਕਿੱਲੀ ਚਹਿਲਾਂ ਮਾਝੇ, ਮਾਲਵੇ ਤੇ ਦੋਆਬੇ ਖੇਤਰ ਦਾ ਸੈਂਟ੍ਰਲ ਪੁਆਇੰਟ ਹੈ। ਜਿੱਥੇ, ਮੋਗਾ 'ਤੇ ਇੰਨਾ ਖੇਤਰਾਂ ਦੇ ਲੋਕਾਂ ਦੀ ਆਸਾਨੀ ਨਾਲ ਪਹੁੰਚ ਹੈ, ਉੱਥੇ ਹੀ ਪਾਰਟੀਆਂ ਆਪਣਾ ਸੰਦੇਸ਼ ਵੀ ਇੱਥੋਂ ਹੀ ਪੂਰੇ ਪੰਜਾਬ 'ਚ ਪਹੁੰਚਾਉਂਦੀਆਂ ਹਨ। ਕਿੱਲੀ ਚਹਿਲਾਂ ਦੇ ਨੇੜੇ ਤੋਂ ਹੀ ਹਾਈਵੇਅ ਲੰਘਦਾ ਹੈ ਤੇ ਮਾਝਾ, ਮਾਲਵਾ ਤੇ ਦੋਆਬਾ ਖੇਤਰ ਦੀਆਂ ਸੜਕਾਂ ਇਸ ਹਾਈਵੇਅ ਨਾਲ ਮਿਲਦੀਆਂ ਹਨ।
ਪੰਜਾਬ ਦੀ ਰਾਜਨੀਤੀ ਦਾ 'ਧਰੂ ਤਾਰਾ' ਮੋਗਾ... (Pic: X/@BhagwantMann)
ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਮੋਗਾ ਦੇ ਕਿੱਲੀ ਚਹਿਲਾਂ ‘ਚ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ’ ਤਹਿਤ ਨਸ਼ਾ ਤਸਕਰਾਂ ਨੂੰ ਜਨਤਾ ਦੀ ਤਾਕਤ ਦਿਖਾਈ। ਇਸ ‘ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਕੈਬਨਿਟ ਤੇ ਮੰਤਰੀ ਸਮੇਤ ਹੋਰ ਵੀ ਕਈ ਵੱਡੀਆ ਹਸਤੀਆਂ ਮੌਜੂਦ ਰਹੀਆਂ। ਹਾਲਾਂਕਿ, ਇਹ ਇਕੱਠ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਕੀਤਾ ਗਿਆ ਸੀ, ਪਰ 2027 ਦੀਆਂ ਚੋਣਾਂ ਤੋਂ ਪਹਿਲਾਂ ਇਸ ਨੂੰ ਮੋਗਾ ‘ਚ ‘ਆਪ’ ਦੇ ਸ਼ਕਤੀ ਪ੍ਰਦਰਸ਼ਨ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਸਵਾਲ ਇਹ ਵੀ ਹੈ ਕਿ ਸ਼ਕਤੀ ਪ੍ਰਦਰਸ਼ਨ ਕਰਨ ਲਈ ਆਮ ਆਦਮੀ ਪਾਰਟੀ ਨੇ ਮੋਗਾ ਨੂੰ ਹੀ ਕਿਉਂ ਚੁਣਿਆਂ? ਤਾਂ ਇਸ ਸਵਾਲ ਦਾ ਜਵਾਬ ਇਹ ਹੈ ਕਿ ਮੋਗਾ ਪੰਜਾਬ ਦੀ ਰਾਜਨੀਤੀ ਦਾ ‘ਧਰੂ ਤਾਰਾ’ ਰਿਹਾ ਹੈ। ਇੱਥੋਂ ਹੀ ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਪਾਰਟੀਆਂ ਏਜੰਡਾ ਸੈਟ ਕਰਦੀਆਂ ਹਨ, ਵੱਡੇ ਐਲਾਨ ਕਰਦੀਆਂ ਹਨ ਤੇ ਸੱਤਾ ਦਾ ਰਾਹ ਤੈਅ ਕਰਦੀਆਂ ਹਨ। ਮੋਗਾ ਤੋਂ ਹੀ ਕਈ ਪਾਰਟੀਆਂ ਨੇ ਆਪਣੇ ਮਿਸ਼ਨ ਦੀ ਸ਼ੁਰੂਆਤ ਕੀਤੀ ਤੇ ਪੰਜਾਬ ‘ਚ ਸੱਤਾ ਹਾਸਲ ਕੀਤੀ।
ਮਾਝਾ, ਮਾਲਵਾ ਤੇ ਦੋਆਬੇ ਦਾ ਸੰਗਮ ਮੋਗਾ
ਦਰਅਸਲ, ਮੋਗਾ ਦਾ ਕਿੱਲੀ ਚਹਿਲਾਂ ਮਾਝੇ, ਮਾਲਵੇ ਤੇ ਦੋਆਬੇ ਖੇਤਰ ਦਾ ਸੈਂਟ੍ਰਲ ਪੁਆਇੰਟ ਹੈ। ਜਿੱਥੇ, ਮੋਗਾ ‘ਤੇ ਇੰਨਾ ਖੇਤਰਾਂ ਦੇ ਲੋਕਾਂ ਦੀ ਆਸਾਨੀ ਨਾਲ ਪਹੁੰਚ ਹੈ, ਉੱਥੇ ਹੀ ਪਾਰਟੀਆਂ ਆਪਣਾ ਸੰਦੇਸ਼ ਵੀ ਇੱਥੋਂ ਹੀ ਪੂਰੇ ਪੰਜਾਬ ‘ਚ ਪਹੁੰਚਾਉਂਦੀਆਂ ਹਨ। ਕਿੱਲੀ ਚਹਿਲਾਂ ਦੇ ਨੇੜੇ ਤੋਂ ਹੀ ਹਾਈਵੇਅ ਲੰਘਦਾ ਹੈ ਤੇ ਮਾਝਾ, ਮਾਲਵਾ ਤੇ ਦੋਆਬਾ ਖੇਤਰ ਦੀਆਂ ਸੜਕਾਂ ਇਸ ਹਾਈਵੇਅ ਨਾਲ ਮਿਲਦੀਆਂ ਹਨ। ਸੈਂਟ੍ਰਲ ਪੁਆਇੰਟ, ਹਾਈਵੇਅ ਕੁਨੈਕਟੀਵਿਟੀ ਤੇ ਰੈਲੀ ਲਈ ਵੱਡੇ ਮੈਦਾਨ ਇਹੀ ਕਾਰਨ ਹੈ ਕਿ ਰਾਜਨੀਤਿਕ ਪਾਰਟੀਆਂ ਲਈ ਇਹ ਜਗ੍ਹਾ ਰੈਲੀਆਂ ਦੀ ਪਸੰਦੀਦਾ ਜਗ੍ਹਾ ਬਣ ਗਈ ਹੈ।
— Bhagwant Mann (@BhagwantMann) February 16, 2026
ਇਹੀ ਕਾਰਨ ਰਿਹਾ ਕਿ ਬੀਤੇ ਦਿਨ ਵੀ ਆਮ ਆਦਮੀ ਪਾਰਟੀ ਨੇ ਇੱਥੇ ਵਿਸ਼ਾਲ ਇਕੱਠ ਕੀਤਾ ਤੇ ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ‘ਤੇ ਨਿਸ਼ਾਨੇ ਵਿਨ੍ਹੇ। ਆਉਣ ਵਾਲੇ ਦਿਨਾਂ ‘ਚ ਭਾਰਤੀ ਜਨਤਾ ਪਾਰਟੀ ਵੀ ਮੋਗਾਂ ‘ਚ ਵਿਸ਼ਾਲ ਰੈਲੀ ਕਰਨ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਮੋਗਾ ‘ਚ ਮਿਸ਼ਨ 2027 ਦੀ ਸ਼ੁਰੂਆਤ ਕਰਨਗੇ। ਭਾਜਪਾ ਨੇ ਇਸ ਰੈਲੀ ਲਈ ਹਲਕਾ ਇੰਚਾਰਜ਼ਾਂ ਨੂੰ ਭਾਰੀ ਇਕੱਠ ਕਰਨ ਦਾ ਟੀਚਾ ਦਿੱਤਾ ਹੈ।
ਇਹ ਵੀ ਪੜ੍ਹੋ
ਰਾਜਨੀਤੀ ਦਾ ਧਰੂ ਤਾਰਾ…
ਅਕਾਲੀ ਦਲ ਦਾ ਮੋਗਾ ਕਨਵੈਂਸ਼ਨ
ਸ਼੍ਰੋਮਣੀ ਅਕਾਲੀ ਦਲ ਨੇ ਆਪਣੀ 75ਵੀਂ ਵਰ੍ਹੇਗੰਡ ‘ਤੇ ਮੋਗਾ ਕਨਵੈਂਸ਼ਨ ਇੱਥੇ ਹੀ ਕੀਤਾ ਸੀ। ਇਸ ਤੋਂ ਬਾਅਦ 1997 ‘ਚ ਪਾਰਟੀ ਸੱਤਾ ‘ਚ ਆਈ। ਅਕਾਲੀ ਦਲ ਨੇ 75 ਸੀਟਾਂ ਜਿੱਤੀਆਂ। ਇਸ ਤੋਂ ਬਾਅਦ 2007 ਤੇ 2012 ‘ਚ ਦੇ ਚੋਣਾਂ ‘ਚ ਵੀ ਜਿੱਤ ਹਾਸਲ ਕੀਤੀ। ਇਨ੍ਹਾਂ ਸਾਰੀਆਂ ਹੀ ਜਿੱਤਾਂ ‘ਚ ਮੋਗਾ ਦਾ ਵੱਡਾ ਹੱਥ ਰਿਹਾ। ਮੋਗੇ ਤੋਂ ਹੀ ਪਾਰਟੀ ਨੇ ਲੋਕਾਂ ਦੇ ਘਰ-ਘਰ ਤੱਕ ਸੰਦੇਸ਼ ਪਹੁੰਚਾਇਆ।
ਕਾਂਗਰਸ ਨੇ ਵੀ ਇੱਥੋਂ ਹੀ ਦੇਖਿਆ ਸੱਤਾ ਦਾ ਰਾਹ
2017 ਦੀਆਂ ਵਿਧਾਨ ਸਭਾ ਚੋਣਾਂ ‘ਚ ਇੱਥੋਂ ਹੀ ਪੰਜਾਬ ਕਾਂਗਰਸ ਨੇ ਨਾਅਰਾ ਦਿੱਤਾ ਸੀ ‘ਕੈਪਟਨ ਲਿਆਓ ਤੇ ਪੰਜਾਬ ਬਚਾਓ’। ਇੱਥੇ ਵੱਡੀ ਗਿਣਤੀ ‘ਚ ਲੋਕ ਕੈਪਟਨ ਨੂੰ ਸੁਣਨ ਲਈ ਪਹੁੰਚੇ। ਇਥੋਂ ਹੀ, ਪੰਜਾਬ ਕਾਂਗਰਸ ਨੇ 2017 ‘ਚ ਪਾਰਟੀ ਦੀ ਅੰਦਰੂਨੀ ਘੁੱਟਬਾਜ਼ੀ ਦੇ ਬਾਵਜੂਦ ਲੋਕਾਂ ‘ਚ ਇਕੱਠਾ ਸੰਦੇਸ਼ ਦਿੱਤਾ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
‘ਆਪ’ ਨੇ 2022 ‘ਚ ਮੋਗਾ ਤੋਂ ਕੀਤਾ ਸੀ ਵੱਡਾ ਐਲਾਨ
ਵਿਧਾਨ ਸਭਾ 2022 ਚੋਣਾਂ ਤਾ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਮੋਗਾ ਤੋਂ ਹੀ ਪੰਜਾਬ ਦੀ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨੇ ਪੈਸੇ ਦੇਣ ਦੀ ਆਪਣੀ ਗਾਰੰਟੀ ਦਿੱਤੀ ਸੀ। ‘ਆਪ’ ਦੀ ਰੈਲੀ ‘ਚ ਲੋਕਾਂ ਦੇ ਇਕੱਠ ਨੂੰ ਦਿੱਤੇ ਗਏ ਸੰਦੇਸ਼ ਨੇ ਘਰ-ਘਰ ਤੱਕ ਪਹੁੰਚ ਕੀਤੀ। ਨਤੀਜਾ ਇਹ ਰਿਹਾ ਕਿ ‘ਆਪ’ ਨੇ 92 ਸੀਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ।
