ਟਰੈਕਟਰ ਟਰਾਲੀ ਤੇ ਕਾਰ ਵਿਚਾਲੇ ਟੱਕਰ, ਅੱਗ ਦਾ ਗੋਲਾ ਬਣੀ ਗੱਡੀ; ਬਰਨਾਲਾ-ਬਠਿੰਡਾ NHAI ‘ਤੇ ਵਾਪਰਿਆ ਹਾਦਸਾ
Tractor trolley and car accident: ਕਾਰ ਚਾਲਕ ਨਵੀਨ ਵਰਮਾ ਜੋ ਆਪਣੇ ਸਾਥੀ ਨਾਲ ਮਰੂਤੀ ਏਜੰਸੀ ਚੰਡੀਗੜ੍ਹ ਵਿਖੇ ਕੰਮ ਕਰਦੇ ਹਨ, ਜੋ ਆਪਣੀ ਏਜੰਸੀ ਦੇ ਕੰਮ ਸਬੰਧੀ ਬਿਲੀਨੋ ਕਾਰ ਤੇ ਸਵਾਰ ਹੋਕੇ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੇ ਸਨ । ਇੱਥੇ ਤਪਾ ਓਵਰ ਬ੍ਰਿਜ ਤੇ ਟਰਾਲੀ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਿਆਦਾ ਜਬਰਦਸਤ ਸੀ ਕੇ ਕਾਰ ਅਤੇ ਟਰਾਲੀ ਨੂੰ ਅੱਗ ਲੱਗ ਗਈ।
ਬਰਨਾਲਾ: ਸੜਕੀ ਹਾਦਸਿਆਂ ਦਾ ਕਹਿਰ ਲਗਾਤਾਰ ਜਾਰੀ ਇਸੇ ਤਰ੍ਹਾਂ ਦਾ ਹਾਦਸਾ ਪਿਛਲੀ ਲੰਘੀ ਰਾਤ ਨੂੰ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਤੇ ਤਪਾ ਮੰਡੀ ਦੇ ਓਵਰ ਬ੍ਰਿਜ ਤੇ ਉਸ ਸਮੇਂ ਵਾਪਰ ਗਿਆ ਜਦ ਰਾਤ ਦੇ ਹਨੇਰੇ ਵਿੱਚ ਪੁਲ ਉੱਪਰ ਸੜਕ ‘ਤੇ ਜਾ ਰਹੀ ਟਰੈਕਟਰ ਟਰਾਲੀ ਦੇ ਪਿੱਛੇ ਇੱਕ ਕਾਰ ਵੱਜਣ ਨਾਲ ਕਾਰ ਅਤੇ ਟਰਾਲੀ ਅੱਗ ਦੀ ਲਪੇਟ ਵਿੱਚ ਆ ਗਈਆਂ।
ਜਿੱਥੇ ਬਲੀਨੋ ਕਾਰ ਅਤੇ ਟਰਾਲੀ ਪੂਰੀ ਤਰ੍ਹਾਂ ਅੱਗ ਦਾ ਗੋਲਾ ਬਣ ਗਈ । ਹਾਦਸੇ ਦਾ ਮੁੱਖ ਕਾਰਨ ਰਾਤ ਦਾ ਹਨੇਰਾ ਅਤੇ ਪੁਲ ਉੱਪਰ ਲਾਈਟਾਂ ਦਾ ਪ੍ਰਬੰਧ ਨਾ ਹੋਣਾ ਦੱਸਿਆ ਜਾ ਰਿਹਾ ਹੈ।
ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਕਾਰ ਹਾਦਸੇ ਦਾ ਸ਼ਿਕਾਰ
ਮਿਲੀ ਜਾਣਕਾਰੀ ਅਨੁਸਾਰ ਕਾਰ ਚਾਲਕ ਨਵੀਨ ਵਰਮਾ ਜੋ ਆਪਣੇ ਸਾਥੀ ਨਾਲ ਮਰੂਤੀ ਏਜੰਸੀ ਚੰਡੀਗੜ੍ਹ ਵਿਖੇ ਕੰਮ ਕਰਦੇ ਹਨ, ਜੋ ਆਪਣੀ ਏਜੰਸੀ ਦੇ ਕੰਮ ਸਬੰਧੀ ਬਿਲੀਨੋ ਕਾਰ ਤੇ ਸਵਾਰ ਹੋਕੇ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੇ ਸਨ । ਇੱਥੇ ਤਪਾ ਓਵਰ ਬ੍ਰਿਜ ਤੇ ਟਰਾਲੀ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਿਆਦਾ ਜਬਰਦਸਤ ਸੀ ਕੇ ਕਾਰ ਅਤੇ ਟਰਾਲੀ ਨੂੰ ਅੱਗ ਲੱਗ ਗਈ। ਜਿੱਥੇ ਕਾਰ ਅਤੇ ਟਰਾਲੀ ਬੁਰੀ ਤਰ੍ਹਾਂ ਅੱਗ ਨਾਲ ਮੱਚ ਕੇ ਸਵਾਹ ਹੋ ਗਈਆਂ। ਉੱਥੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਮੌਕੇ ‘ਤੇ ਪਹੁੰਚੇ ਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਵੱਡਾ ਨੁਕਸਾਨ ਹੋ ਚੁੱਕਾ ਸੀ।
ਇਸ ਮੌਕੇ ਸਮਾਜ ਸੇਵੀ ਮਹਿਮਾ ਸਿੰਘ ਚੱਠਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਤਪਾ ਓਵਰ ਬ੍ਰਿਜ ‘ਤੇ ਕਾਰ ਅਤੇ ਟਰੈਕਟਰ ਟਰਾਲੀ ਟੱਕਰ ਵਿੱਚ ਟਰਾਲੀ ਅਤੇ ਕਾਰ ਮੱਚ ਕੇ ਸਵਾਹ ਹੋ ਗਈਆਂ। ਜਿੱਥੇ ਦੋਵਾਂ ਧਿਰਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਉਨ੍ਹਾਂ ਇਹ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਪੁੱਲ ਦੇ ਉੱਪਰ ਲਾਈਟਾਂ ਨਹੀਂ ਚੱਲ ਰਹੀਆਂ। ਜਿਸ ਕਾਰਨ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਤਪਾ ਪੁੱਲ ਉੱਪਰ ਲਾਈਟਾਂ ਚਲਾਈਆਂ ਜਾਣ ਤਾਂ ਜੋ ਭਵਿੱਖ ਵਿੱਚ ਅਜੇ ਹਾਦਸਿਆਂ ਤੋਂ ਬਚਾਇਆ ਜਾ ਸਕੇ।
ਅੱਗ ਦੀ ਲਪੇਟ ਚ ਆਈ ਕਾਰ ‘ਤੇ ਟਰਾਲੀ
ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ। ਜਿਸ ਨਾਲ ਕਾਰ ਚਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉੱਥੇ ਟਰਾਲੀ ਵੀ ਮੱਚ ਕੇ ਸਵਾਹ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
