ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼, ਕੱਟੜਪੰਥੀ ਮਾਡਿਊਲ ਖੜ੍ਹਾ ਕਰ ਰਹੀ ISI? ਟਾਰਗੇਟ ‘ਤੇ ਨੌਜਵਾਨ
ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਸ਼ੰਭੂ, ਰਾਜਪੁਰਾ ਰੇਲਵੇ ਟਰੈਕ ਧਮਾਕੇ ਤੇ ਸਰਹਿੰਦ ਰੇਲਵੇ ਟਰੈਕ ਧਮਾਕੇ ਸਮੇਤ ਹਾਲੀਆ ਘਟਨਾਵਾਂ ਇਨ੍ਹਾਂ ਕੱਟੜਪੰਥੀ ਤੱਤਾਂ ਨਾਲ ਜੁੜੀਆਂ ਹੋ ਸਕਦੀਆਂ ਹਨ। ਜਾਂਚਕਰਤਾ ਇਸ ਕਥਿਤ ਮਾਡਿਊਲ ਤੇ ਜਲੰਧਰ ਤੇ ਅੰਮ੍ਰਿਤਸਰ 'ਚ ਹਾਲ ਹੀ 'ਚ ਧਮਾਕਿਆਂ ਵਿਚਕਾਰ ਸੰਭਾਵਿਤ ਸਬੰਧਾਂ ਦੀ ਵੀ ਜਾਂਚ ਕਰ ਰਹੇ ਹਨ।
ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼, ਕੱਟੜਪੰਥੀ ਮਾਡਿਊਲ ਖੜ੍ਹਾ ਕਰ ਰਹੀ ISI?
ਬੀਤੇ ਦੋ ਹਫ਼ਤਿਆਂ ਦੌਰਾਨ ਪੰਜਾਬ ਨੂੰ ਤਿੰਨ ਧਮਾਕਿਆਂ ਨਾਲ ਦਹਿਲਾਉਣ ਦੀ ਕੋਸ਼ਿਸ਼ ਕੀਤੀ ਗਈ। ਪਹਿਲਾਂ 27 ਅਪ੍ਰੈਲ ਨੂੰ ਸੰਭੂ, ਪਟਿਆਲਾ ਵਿਖੇ ਰੇਲ ਟ੍ਰੈਕ ‘ਤੇ ਧਮਾਕਾ ਤੇ ਫਿਰ 5 ਮਈ ਦੀ ਰਾਤ ਨੂੰ ਪਹਿਲਾਂ ਜਲੰਧਰ ਤੇ ਫਿਰ ਅੰਮ੍ਰਿਤਸਰ ‘ਚ ਧਮਾਕੇ ਕਰਕੇ ਸੂਬੇ ਦੀ ਸ਼ਾਂਤੀ ਨੂੰ ਢਾਹ ਲਾਈ ਗਈ। ਪੰਜਾਬ ਪੁਲਿਸ ਦੇ ਡੀਜੀਪੀ ਮੁਤਾਬਕ ਪਾਕਿਸਤਾਨ ਦੀ ਖੁਫੀਆ ਏਜੰਸੀ ISI ਸੂਬੇ ‘ਚ ਸ਼ਾਂਤੀ ਭੰਗ ਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪੰਜਾਬ ਨੂੰ ਹਿੰਸਾ ਦੇ ਦੌਰ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ।
ਵਿਦੇਸ਼ੀ ਅਧਾਰਤ ਖਾਲਿਸਤਾਨੀ ਨੈੱਟਵਰਕ ਜਾਂਚ ਅਧੀਨ
ਪੰਜਾਬ ‘ਚ ਹਾਲ ਹੀ ‘ਚ ਹੋਏ ਧਮਾਕਿਆਂ ਦੀ ਜਾਂਚ ਚੱਲ ਰਹੀ ਹੈ। ਪਰ, ਅਧਿਕਾਰੀਆਂ ਮੁਤਾਬਕ ਪੁਰਤਗਾਲ, ਮਲੇਸ਼ੀਆ, ਸੰਯੁਕਤ ਰਾਜ ਤੇ ਕੈਨੇਡਾ ਸਮੇਤ ਹੋਰ ਕਈ ਦੇਸ਼ਾਂ ‘ਚ ਬੈਠੇ ਖਾਲਿਸਤਾਨੀ ਸਮਰਥਕਾਂ ਦੀ ਮਦਦ ਨਾਲ ਪਾਕਿਸਤਾਨ ਤੋਂ ਸਾਜ਼ਿਸ਼ ਦੀ ਯੋਜਨਾ ਬਣਾਈ ਜਾ ਰਹੀ ਹੈ। ਪਹਿਲੇ ਹੋਈਆਂ ਜਾਂਚਾਂ ‘ਚ ਦਾਅਵਾ ਕੀਤਾ ਜਾ ਚੁੱਕਾ ਹੈ ਕਿ ਇਹ ਵਿਦੇਸ਼ੀ ਹੈਂਡਲਰ ਪੰਜਾਬ ਦੇ ਅੰਦਰ ਆਪਣੇ ਮਾਡਿਊਲ ਲਈ ਸਥਾਨਕ ਨੈੱਟਵਰਕ ਤੇ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੇ ਹਨ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਵਿਸਫੋਟਕ, ਹੈਂਡ ਗ੍ਰਨੇਡ, ਆਈਡੀ, ਹਥਿਆਰ ਤੇ ਹੋਰ ਉਪਕਰਣ ISI ਦੀ ਮਦਦ ਰਾਹੀਂ ਸਪਲਾਈ ਕੀਤੇ ਜਾ ਰਹੇ ਹਨ।
ਅੱਤਵਾਦੀ ਤੇ ਗੈਂਗਸਟਰਾਂ ‘ਚ ਗਠਜੋੜ
ਪੰਜਾਬ ਪੁਲਿਸ ਪਹਿਲਾਂ ਵੀ ਦਾਅਵਾ ਕਰ ਚੁੱਕੀ ਹੈ ਕਿ ਅੱਤਵਾਦੀ ਤੇ ਗੈਂਗਸਟਰ ਆਪਸ ‘ਚ ਲਿੰਕਸ ਬਣਾ ਕੇ ਸੂਬੇ ‘ਚ ਐਕਟਿਵ ਹਨ। ਉੱਥੇ ਹੀ, ਹੁਣ ਹਾਲ ਹੀ ਦੀਆਂ ਘਟਨਾਵਾਂ ਆਈਐਸਆਈ ਸਮਰਥਿਤ ਖਾਲਿਸਤਾਨੀ ਕੱਟੜਪੰਥੀ ਮਾਡਿਊਲ ਨੂੰ ਦਰਸਾਉਂਦੀਆਂ ਹਨ। ਇਹ ਮਾਡਿਊਲ ਖੁਦ ਨਵਾਂ ਨਹੀਂ ਹੈ ਤੇ ਹਾਲ ਹੀ ਦੇ ਸਾਲਾਂ ‘ਚ ਵੱਡੇ ਪੱਧਰ ‘ਤੇ ਐਕਟਿਵ ਰਿਹਾ ਹੈ। ਇਸ ਦੌਰਾਨ ਬਹੁਤ ਸਾਰੇ ਕੱਟੜਪੰਥੀ ਤੱਤ ਪਾਕਿਸਤਾਨ ਤੇ ਹੋਰ ਵਿਦੇਸ਼ੀ ਦੇਸ਼ਾਂ ‘ਚ ਚਲੇ ਗਏ ਸਨ। ਹਾਲਾਂਕਿ, ਹੁਣ ਇਹ ਨੈੱਟਵਰਕ ਨੂੰ ਮੁੜ ਐਕਟਿਵ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ
ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਵਿਦੇਸ਼ਾਂ ਤੋਂ ਕੰਮ ਕਰ ਰਹੇ ਕੱਟੜਪੰਥੀ ਤੱਤ ਕਥਿਤ ਤੌਰ ‘ਤੇ ਧਰਮ ਤੇ ਵਿਚਾਰਧਾਰਾ ਦੇ ਨਾਮ ‘ਤੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰ ਰਹੇ ਹਨ। ਜਾਂਚਕਰਤਾਵਾਂ ਦੇ ਅਨੁਸਾਰ, ਕਈ ਕੱਟੜਪੰਥੀ ਸੰਗਠਨਾਂ ਦੀ ਪਛਾਣ ਕੀਤੀ ਗਈ ਹੈ ਜੋ ਕਥਿਤ ਤੌਰ ‘ਤੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਅਧਿਕਾਰੀਆਂ ਦਾ ਦਾਅਵਾ ਹੈ ਕਿ ਸੋਸ਼ਲ ਮੀਡੀਆ ‘ਤੇ ਨੌਜਵਾਨਾਂ ਆਕਰਸ਼ਿਤ ਕਰਨ ਤੋਂ ਬਾਅਦ, ਇਹ ਨੈੱਟਵਰਕ ਨੌਜਵਾਨਾਂ ਦੇ ‘ਬ੍ਰੇਨ ਵਾਸ਼’ ਦੀ ਕੋਸ਼ਿਸ਼ ਕਰਦੇ ਹਨ।
ਸਿਖਲਾਈ ਲਈ ਵਿਦੇਸ਼ੀ ਮਦਦ
ਪੁਲਿਸ ਸੂਤਰਾਂ ਨੇ ਖੁਲਾਸਾ ਕੀਤਾ ਕਿ ਹਾਲ ਹੀ ‘ਚ ਗ੍ਰਿਫ਼ਤਾਰ ਕੀਤੇ ਗਏ ਕੱਟੜਪੰਥੀ ਸ਼ੱਕੀਆਂ ਤੋਂ ਪੁੱਛਗਿੱਛ ‘ਚ ਇੱਕ ਪੈਟਰਨ ਨਜ਼ਰ ਆਉਂਦਾ ਹੈ, ਜਿਸ ‘ਚ ਨੌਜਵਾਨਾਂ ਨੂੰ ਪਹਿਲਾਂ ਕੱਟੜਪੰਥੀ ਬਣਾਇਆ ਜਾਂਦਾ ਹੈ ਤੇ ਫਿਰ ਪੰਜਾਬ ਦੇ ਅੰਦਰ ਅੱਤਵਾਦੀ ਗਤੀਵਿਧੀਆਂ ਲਈ ਤਿਆਰ ਕੀਤਾ ਜਾਂਦਾ ਹੈ। ਚੁਣੇ ਹੋਏ ਨੌਜਵਾਨਾਂ ਨੂੰ ਮਲੇਸ਼ੀਆ ਤੇ ਹੋਰ ਵਿਦੇਸ਼ੀ ਥਾਵਾਂ ‘ਤੇ ਭੇਜਿਆ ਜਾਂਦਾ ਹੈ, ਜਿੱਥੇ ਖਾਲਿਸਤਾਨੀ ਸਮਰਥਕ ਐਕਟਿਵ ਹਨ। ਉੱਥੇ, ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਤੇ ਵਿੱਤੀ ਮਦਦ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ
ਆਰਥਿਕ ਤੌਰ ‘ਤੇ ਕਮਜ਼ੋਰ ਨੌਜਵਾਨਾਂ ਨੂੰ ਕੀਤਾ ਜਾਂਦਾ ਟਾਰਗੇਟ
ਪੰਜਾਬ ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਬੇਰੁਜ਼ਗਾਰ, ਘੱਟ ਪੜ੍ਹੇ-ਲਿਖੇ ਤੇ ਵਿੱਤੀ ਤੌਰ ‘ਤੇ ਕਮਜ਼ੋਰ ਨੌਜਵਾਨਾਂ ਨੂੰ ਕਥਿਤ ਤੌਰ ‘ਤੇ ਅਜਿਹੇ ਨੈੱਟਵਰਕਾਂ ‘ਚ ਭਰਤੀ ਲਈ ਵਿਸ਼ੇਸ਼ ਤੌਰ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਪੰਜਾਬ ‘ਚ ਗੈਂਗਸਟਰਾਂ ‘ਤੇ ਕਾਰਵਾਈ ਨੇ ਮੌਜੂਦਾ ਨੈੱਟਵਰਕਾਂ ਨੂੰ ਕਮਜ਼ੋਰ ਕਰ ਦਿੱਤਾ ਹੈ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਹ ਇੱਕ ਕਾਰਨ ਹੈ ਕਿ ਕੱਟੜਪੰਥੀ ਸਮੂਹ ਹੁਣ ਕਥਿਤ ਤੌਰ ‘ਤੇ ਇੱਕ ਵੱਖਰੇ ਕੱਟੜਪੰਥੀ ਮਾਡਿਊਲ ਨੂੰ ਮੁੜ ਐਕਟਿਵ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਹਾਲੀਆ ਧਮਾਕੇ ਦੀਆਂ ਘਟਨਾਵਾਂ ਜਾਂਚ ਅਧੀਨ
ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਸ਼ੰਭੂ, ਰਾਜਪੁਰਾ ਰੇਲਵੇ ਟਰੈਕ ਧਮਾਕੇ ਤੇ ਸਰਹਿੰਦ ਰੇਲਵੇ ਟਰੈਕ ਧਮਾਕੇ ਸਮੇਤ ਹਾਲੀਆ ਘਟਨਾਵਾਂ ਇਨ੍ਹਾਂ ਕੱਟੜਪੰਥੀ ਤੱਤਾਂ ਨਾਲ ਜੁੜੀਆਂ ਹੋ ਸਕਦੀਆਂ ਹਨ। ਜਾਂਚਕਰਤਾ ਇਸ ਕਥਿਤ ਮਾਡਿਊਲ ਤੇ ਜਲੰਧਰ ਤੇ ਅੰਮ੍ਰਿਤਸਰ ‘ਚ ਹਾਲ ਹੀ ‘ਚ ਧਮਾਕਿਆਂ ਵਿਚਕਾਰ ਸੰਭਾਵਿਤ ਸਬੰਧਾਂ ਦੀ ਵੀ ਜਾਂਚ ਕਰ ਰਹੇ ਹਨ।
