ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਨੋਟਿਸ ਜਾਰੀ: ਪੰਜਾਬ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ, ਜਾਣੋ ਕੀ ਹੈ ਮਾਮਲਾ
ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਪੁਲਿਸ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਪੁਲਿਸ ਨੇ ਮਜੀਠੀਆ ਨੂੰ ਪੇਸ਼ੀ ਲਈ ਬੁਲਾਈਆ ਹੈ। ਦੱਸ ਦਈਏ ਕਿ ਮਜੀਠੀਆ ਨੂੰ ਇਹ ਨੋਟਿਸ ਪੁਰਾਣੇ ਐਨਡੀਪੀਐਸ ਮਾਮਲੇ ਵਿੱਚ ਭੇਜਿਆ ਗਿਆ ਹੈ। ਬਿਕਰਮ ਮਜੀਠੀਆ ਨੇ ਸੀਐਮ ਮਾਨ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਉਹ ਉਨ੍ਹਾਂ ਨੂੰ ਕਮਜ਼ੋਰ ਨੇਤਾ ਨਾ ਸਮਝਣ। ਜਦੋਂ ਵੀ ਅਸੀਂ ਗੱਲ ਕਰਾਂਗੇ, ਠੋਕ ਕੇ ਕਰਾਂਗੇ। ਮੁੱਖ ਮੰਤਰੀ ਜਿਨ੍ਹਾਂ ਜੋਰ ਲਗਾ ਸਕਦੇ ਹਨ ਲੱਗਾ ਲੈਣ।
ਪੰਜਾਬ ਪੁਲਿਸ ਨੇ ਹੁਣ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਨੋਟਿਸ ਜਾਰੀ ਕੀਤਾ ਹੈ। ਬਿਕਰਮ ਮਜੀਠੀਆ ਨੂੰ ਜਲਦ ਹੀ ਪੰਜਾਬ ਪੁਲਿਸ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਨੋਟਿਸ ਮਜੀਠੀਆ ਦੇ ਪੁਰਾਣੇ ਐਨਡੀਪੀਐਸ ਮਾਮਲੇ ਵਿੱਚ ਭੇਜਿਆ ਗਿਆ ਹੈ। ਜਿਸ ਵਿੱਚ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਇਹ ਸੰਮਨ ਭੇਜਿਆ ਹੈ। ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਆਪਣੀ ਵੀਡੀਓ ਜਾਰੀ ਕਰਕੇ ਦੱਸਿਆ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਕਪੂਰਥਲਾ ‘ਚ ਉਨ੍ਹਾਂ ਦੀ ਪਤਨੀ ‘ਤੇ ਦਰਜ ਕੇਸ ‘ਤੇ ਸਟੇਅ ਦੇ ਦਿੱਤੀ ਹੈ।
ਬਿਕਰਮ ਮਜੀਠੀਆ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਉਹ ਜਿਸ ਦਾ ਇੰਤਜ਼ਾਰ ਕਰ ਰਹੇ ਸਨ, ਉਹੀ ਹੋ ਗਿਆ। ਉਨ੍ਹਾਂ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਨੂੰ ਫ਼ੋਨ ਕਰਨਗੇ। ਪਰ ਉਸ ਨੇ ਅਜਿਹਾ ਨਹੀਂ ਕੀਤਾ, ਗ੍ਰਹਿ ਮੰਤਰਾਲੇ ਅਧੀਨ ਪੁਲਿਸ ਵੱਲੋਂ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਹੈ ਅਤੇ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।
Breaking news ❗️❗️
Love letter ❗️
ਮਨ ਨੂੰ ਤਸੱਲੀ ਬੜੀ ਹੋਈ ਕਿ MAAN ਸਾਬ ਤੇਰੇ ਸੀਨੇ ਤੇ ਸੱਟ ਮਾਰਨੀ ਸੀ , ਠਾਹ ਵੱਜੀ ਆ ਜਾ ਕੇ !
👉 ਸਵਾਦ ਤਾਂ ਆਉਂਦਾਂ ਜੇ ਤੂੰ ਮੈਨੂੰ ਸੱਦਿਆ ਹੁੰਦਾ !
ਤੇਰੇ ਨਾਲ ਸਿੱਧੇ ਦੋ ਦੋ ਹੱਥ ਕੀਤੇ ਹੁੰਦੇ ਤੇਰੀ ਉਹ ਤਸੱਲੀ ਕਰਾ ਕੇ ਮੁੜਣੀ ਸੀ।
ਕਿ ਜੋ ਤੂੰ ਪੰਜਾਬ ਨਾਲ ਜੋ ਤੂੰ ਧੋਖਾ ਕਰ ਰਿਹਾ ਸ਼ਾਇਦ pic.twitter.com/y7LGSaV3mb— Bikram Singh Majithia (@bsmajithia) December 11, 2023
ਇਹ ਵੀ ਪੜ੍ਹੋ
ਉਨ੍ਹਾਂ ਕਿਹਾ ਕਿ ਜੇਕਰ ਸੀਐਮ ਮਾਨ ਉਨ੍ਹਾਂ ਨੂੰ ਨੋਟਿਸ ਭੇਜ ਦਿੰਦੇ ਤਾਂ ਉਨ੍ਹਾਂ ਨੂੰ ਜ਼ਿਆਦਾ ਖੁਸ਼ੀ ਹੁੰਦੀ। ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਦੋ- ਦੋ ਹੱਥ ਕਰਨ ਦਾ ਮੌਕਾ ਮਿਲਦਾ। ਜੋ ਪੰਜਾਬੀਆਂ ਨਾਲ ਠੱਗੀ ਹੋ ਰਹੀ ਹੈ ਉਸ ਦਾ ਜਵਾਬ ਮਿਲਦਾ।
ਮੈਨੂੰ ਕਮਜ਼ੋਰ ਨੇਤਾ ਨਾ ਸਮਝਣ ਮਾਨ
ਬਿਕਰਮ ਮਜੀਠੀਆ ਨੇ ਸੀਐਮ ਮਾਨ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਉਹ ਉਨ੍ਹਾਂ ਨੂੰ ਕਮਜ਼ੋਰ ਨੇਤਾ ਨਾ ਸਮਝਣ। ਜਦੋਂ ਵੀ ਅਸੀਂ ਗੱਲ ਕਰਾਂਗੇ, ਠੋਕ ਕੇ ਕਰਾਂਗੇ। ਮੁੱਖ ਮੰਤਰੀ ਜਿਨ੍ਹਾਂ ਜੋਰ ਲਗਾ ਸਕਦੇ ਹਨ ਲੱਗਾ ਲੈਣ। ਇਨ੍ਹਾਂ ਚਾਲਾਂ ਅਤੇ ਪੁਲਿਸ ਅਤੇ ਏਜੰਸੀਆਂ ਦੀ ਤਾਕਤ ਨਾਲ ਇਨ੍ਹਾਂ ਨੂੰ ਦਬਾਇਆ ਜਾਣਾ ਸੰਭਵ ਨਹੀਂ ਹੈ।
ਭਗਵੰਤ ਦੀ love letter !!! @BhagwantMann pic.twitter.com/zyrLoyaUyD
— Bikram Singh Majithia (@bsmajithia) December 11, 2023
ਪਤਨੀ ‘ਤੇ ਕੀਤੇ ਝੂਠੇ ਕੇਸ ‘ਤੇ ਸਟੇਅ
ਹਾਲ ਹੀ ‘ਚ ਬਿਕਰਮ ਮਜੀਠੀਆ ਨੇ ਕਪੂਰਥਲਾ ਕੋਰਟ ਵੱਲੋਂ ਆਪਣੀ ਪਤਨੀ ਨੂੰ ਭੇਜੇ ਨੋਟਿਸ ‘ਤੇ ਵੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਪਤਨੀ ਮਜੀਠੀਆ ਤੋਂ ਵਿਧਾਇਕ ਗਨੀਵ ਕੌਰ ਨੂੰ ਭੇਜੇ ਨੋਟਿਸ ਤੇ ਰੋਕ ਲਗਾ ਦਿੱਤੀ ਹੈ। ਇਹ ਝੂਠਾ ਕੇਸ ਵੀ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਦਫ਼ਤਰ ਦੇ ਹੋਰ ਲੋਕਾਂ ਨੇ ਉਨ੍ਹਾਂ ਦੀ ਪਤਨੀ ‘ਤੇ ਲਗਾਇਆ ਸੀ। ਹਾਈ ਕੋਰਟ ਦੇ ਹੁਕਮਾਂ ਦੇ ਆਰਡਰ ਅਪਲੋਡ ਹੁੰਦਿਆ ਹੀ ਉਹ ਪੂਰੀ ਜਾਣਕਾਰੀ ਸਾਰਿਆਂ ਨਾਲ ਸਾਂਝੀ ਕਰਨਗੇ।