ਪ੍ਰਦੂਸ਼ਣ ਨਾਲ ਘੱਟ ਹੋ ਰਹੀ ਉਮਰ, ਦਿੱਲੀ ਤੋਂ ਵੀ ਜ਼ਿਆਦਾ ਪੈ ਰਿਹਾ ਪੰਜਾਬ ‘ਤੇ ਅਸਰ; RBI ਦੀ ਰਿਪੋਰਟ

Published: 

16 Dec 2025 11:54 AM IST

ਦਿੱਲੀ-ਐਨਸੀਆਰ 'ਚ ਪ੍ਰਦੂਸ਼ਣ ਗੰਭੀਰ ਪੱਧਰ 'ਤੇ ਬਣਿਆ ਹੋਇਆ ਹੈ। ਆਰਬੀਆਈ ਦੀ ਇੱਕ ਰਿਪੋਰਟ ਦੇ ਅਨੁਸਾਰ, ਪ੍ਰਦੂਸ਼ਣ, ਦੂਸ਼ਿਤ ਪਾਣੀ ਤੇ ਮਾੜੀ ਜੀਵਨ ਸ਼ੈਲੀ ਨੇ ਪੰਜਾਬ ਸਮੇਤ ਕੁੱਝ ਰਾਜਾਂ 'ਚ ਔਸਤ ਜੀਵਨ ਸੰਭਾਵਨਾ ਘਟਾ ਦਿੱਤੀ ਹੈ, ਜਦੋਂ ਕਿ ਬਿਹਤਰ ਸਿਹਤ ਸਹੂਲਤਾਂ ਵਾਲੇ ਰਾਜਾਂ 'ਚ ਜੀਵਨ ਸੰਭਾਵਨਾ ਵਧੀ ਹੈ। ਆਓ ਜਾਣਦੇ ਹਾਂ ਕਿ ਕਿਹੜੇ ਰਾਜ ਸਿਖਰ 'ਤੇ ਹਨ, ਜਿੱਥੇ ਪ੍ਰਦੂਸ਼ਣ ਕਾਰਨ ਜੀਵਨ ਸੰਭਾਵਨਾ ਸਭ ਤੋਂ ਵੱਧ ਘਟੀ ਹੈ।

ਪ੍ਰਦੂਸ਼ਣ ਨਾਲ ਘੱਟ ਹੋ ਰਹੀ ਉਮਰ, ਦਿੱਲੀ ਤੋਂ ਵੀ ਜ਼ਿਆਦਾ ਪੈ ਰਿਹਾ ਪੰਜਾਬ ਤੇ ਅਸਰ; RBI ਦੀ ਰਿਪੋਰਟ

ਪ੍ਰਦੂਸ਼ਣ ਨਾਲ ਘੱਟ ਹੋ ਰਹੀ ਉਮਰ, ਦਿੱਲੀ ਤੋਂ ਵੀ ਜ਼ਿਆਦਾ ਪੈ ਰਿਹਾ ਪੰਜਾਬ 'ਤੇ ਅਸਰ; RBI ਦੀ ਰਿਪੋਰਟ

Follow Us On

ਪ੍ਰਦੂਸ਼ਣ ਦੇ ਸੰਦਰਭ ਚ ਆਰਬੀਆਈ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਜੋ ਸੱਚਮੁੱਚ ਹੈਰਾਨ ਕਰਨ ਵਾਲੀ ਹੈ। ਕੁੱਝ ਰਾਜਾਂ ਵਿੱਚ, ਪ੍ਰਦੂਸ਼ਣ ਕਾਰਨ ਜੀਵਨ ਸੰਭਾਵਨਾ ਘੱਟ ਗਈ ਹੈ। ਹਾਲਾਂਕਿ, ਬਿਹਤਰ ਸਿਹਤ ਸਹੂਲਤਾਂ ਵਾਲੇ ਰਾਜਾਂ ਚ, ਜੀਵਨ ਸੰਭਾਵਨਾ ਵਧੀ ਹੈ।

ਆਰਬੀਆਈ ਦੀ ਇੱਕ ਰਿਪੋਰਟ ਦੇ ਅਨੁਸਾਰ, ਹਵਾ ਪ੍ਰਦੂਸ਼ਣ, ਦੂਸ਼ਿਤ ਪਾਣੀ ਤੇ ਵਿਗੜਦੀ ਜੀਵਨ ਸ਼ੈਲੀ ਕਈ ਵੱਡੇ ਰਾਜਾਂ ਚ ਔਸਤ ਜੀਵਨ ਸੰਭਾਵਨਾ ਨੂੰ ਪ੍ਰਭਾਵਿਤ ਕਰ ਰਹੀ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੀ ਸਟੈਟਿਸਟੀਕਲ ਹੈਂਡਬੁੱਕ 2024-25 ਦੇ ਅਨੁਸਾਰ, ਪੰਜਾਬ ਤੇ ਦਿੱਲੀ ਚ ਪਿਛਲੇ ਚਾਰ ਸਾਲਾਂ ਚ ਔਸਤ ਜੀਵਨ ਸੰਭਾਵਨਾ ਚ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ ਹੈ। ਇਸ ਰਿਪੋਰਟ ਚ ਪੰਜਾਬ ਦਿੱਲੀ ਤੋਂ ਵੀ ਅੱਗੇ ਹੈ।

ਪੰਜਾਬ ਲਈ ਚਿੰਤਾਜਨਕ ਸਥਿਤੀ

ਰਿਪੋਰਟ ਦੇ ਮੁਤਾਬਕ ਘਟਦੀ ਔਸਤ ਉਮਰ ਦੇ ਮਾਮਲੇ ‘ਚ ਪੰਜਾਬ ਪਹਿਲੇ ਸਥਾਨ ‘ਤੇ ਹੈ, ਦਿੱਲੀ ਦੂਜੇ ਸਥਾਨ ‘ਤੇ ਹੈ। ਸਾਲ 2019-23 ਦੌਰਾਨ ਪੰਜਾਬ ਦੇ ਲੋਕਾਂ ਦੀ ਔਸਤ ਉਮਰ 2 ਸਾਲ ਘੱਟ ਗਈ। ਉੱਥੇ ਦਿੱਲੀ ਦੇ ਲੋਕਾਂ ਦੀ ਔਸਤ ਉਮਰ 1.7 ਸਾਲ ਘੱਟ ਗਈ, ਜਦਕਿ ਹਰਿਆਣਾ ਦੇ ਲੋਕਾਂ ਦੀ ਔਸਤ ਉਮਰ 1.1 ਸਾਲ ਘਟੀ ਹੈ।

ਕੇਰਲ ‘ਚ ਸਭ ਤੋਂ ਜ਼ਿਆਦਾ ਵਧੀ ਔਸਤ ਉਮਰ

ਜਿੱਥੇ ਕੁੱਝ ਰਾਜਾਂ ਚ ਉਮਰ ਘੱਟ ਰਹੀ ਹੈ, ਰਾਸ਼ਟਰੀ ਪੱਧਰ ਤੇ ਔਸਤ ਉਮਰ 0.6 ਸਾਲ ਵਧ ਕੇ 70.3 ਸਾਲ ਹੋ ਗਈ ਹੈ। ਆਰਬੀਆਈ ਦੀ ਰਿਪੋਰਟ ਦਰਸਾਉਂਦੀ ਹੈ ਕਿ ਸਿਹਤ ਸਹੂਲਤਾਂ ਚ ਸੁਧਾਰ ਤੇ ਜੀਵਨ ਸ਼ੈਲੀ ਚ ਸੁਧਾਰ ਨੇ ਵੀ ਕਈ ਰਾਜਾਂ ਚ ਸਕਾਰਾਤਮਕ ਬਦਲਾਅ ਲਿਆਂਦੇ ਹਨ। ਉੱਤਰ ਪ੍ਰਦੇਸ਼, ਉਤਰਾਖੰਡ ਤੇ ਬਿਹਾਰ ਸਮੇਤ ਕੁੱਝ ਰਾਜਾਂ ਚ ਜੀਵਨ ਸੰਭਾਵਨਾ ਵਧੀ ਹੈ।

ਉੱਤਰ ਪ੍ਰਦੇਸ਼ ਚ ਔਸਤ ਉਮਰ 65.6 ਤੋਂ ਵਧ ਕੇ 68.0 ਸਾਲ ਹੋ ਗਈ ਹੈ, ਜੋ ਕਿ 2.4 ਸਾਲ ਦਾ ਵਾਧਾ ਹੈ। ਉਤਰਾਖੰਡ ਚ, ਔਸਤ ਉਮਰ 70.6 ਤੋਂ ਵਧ ਕੇ 71.3 ਸਾਲ ਹੋ ਗਈ ਹੈ। ਇਸ ਦੌਰਾਨ, ਬਿਹਾਰ ਚ ਥੋੜ੍ਹਾ ਜਿਹਾ ਵਾਧਾ ਹੋਇਆ ਹੈ, ਜੋ ਕਿ 69.3 ਸਾਲ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ, ਕੇਰਲ ਚ ਦੇਸ਼ ਵਿੱਚ ਸਭ ਤੋਂ ਵੱਧ ਔਸਤ ਉਮਰ 75.1 ਸਾਲ ਹੈ। ਦੂਜੇ ਪਾਸੇ, ਛੱਤੀਸਗੜ੍ਹ ਚ ਸਭ ਤੋਂ ਘੱਟ ਵਾਧਾ ਹੋਇਆ ਹੈ, ਜਿਸ ਦੀ ਔਸਤ ਉਮਰ 64.6 ਸਾਲ ਹੈ।

ਇਸ ਪੂਰੀ ਰਿਪੋਰਟ ਨੂੰ ਧਿਆਨ ਚ ਰੱਖਦੇ ਹੋਏ, ਦਿੱਲੀ ਦੀ ਔਸਤ ਉਮਰ ਅਜੇ ਵੀ ਉੱਤਰ ਪ੍ਰਦੇਸ਼ ਤੇ ਪੰਜਾਬ ਨਾਲੋਂ ਵੱਧ ਹੈ, ਪਰ ਪਿਛਲੇ 5-6 ਸਾਲਾਂ ਚ ਲਗਾਤਾਰ ਗਿਰਾਵਟ ਚਿੰਤਾ ਦਾ ਵਿਸ਼ਾ ਹੈ।

ਹਵਾ ਪ੍ਰਦੂਸ਼ਣ ਸਭ ਤੋਂ ਵੱਡਾ ਕਾਰਨ

ਸ਼ਿਕਾਗੋ ਯੂਨੀਵਰਸਿਟੀ (2025) ਤੋਂ ਹਾਲ ਹੀ ਚ ਜਾਰੀ ਕੀਤੀ ਗਈ ਇੱਕ ਰਿਪੋਰਟ ਚ ਕਿਹਾ ਗਿਆ ਹੈ ਕਿ ਭਾਰਤ ਚ ਹਵਾ ਪ੍ਰਦੂਸ਼ਣ ਔਸਤ ਉਮਰ 3.5 ਸਾਲ ਘਟਾ ਸਕਦਾ ਹੈ। ਦੇਸ਼ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ WHO ਦੇ ਮਿਆਰਾਂ ਤੋਂ ਵੱਧ ਹਵਾ ਸਾਹ ਲੈ ਰਿਹਾ ਹੈ, ਜਿਸ ਨਾਲ ਦਿਲ ਦੀ ਬਿਮਾਰੀ, ਸਾਹ ਦੀਆਂ ਬਿਮਾਰੀਆਂ ਤੇ ਕੈਂਸਰ ਦਾ ਖ਼ਤਰਾ ਤੇਜ਼ੀ ਨਾਲ ਵਧ ਰਿਹਾ ਹੈ।