ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਹੁਣ ਇਸ ਸਮੇਂ ‘ਤੇ ਖੁਲ੍ਹਣਗੇ ਅਦਾਰੇ

Updated On: 

26 Jun 2026 12:54 PM IST

Punjab Office timing Change: ਇਸ ਤੋਂ ਪਹਿਲਾਂ, ਸਰਕਾਰ ਨੇ 2 ਮਈ, 2023 ਤੋਂ 15 ਜੁਲਾਈ, 2023 ਤੱਕ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਬਦਲ ਦਿੱਤਾ ਸੀ। 2023 ਵਿੱਚ, ਦਫ਼ਤਰ ਦੁਪਹਿਰ 2:00 ਵਜੇ ਬੰਦ ਹੋ ਜਾਂਦੇ ਸਨ, ਜਦੋਂ ਕਿ ਇਸ ਵਾਰ (2026 ਵਿੱਚ), ਬਹੁਤ ਜ਼ਿਆਦਾ ਗਰਮੀ ਕਾਰਨ, ਸਮਾਂ ਅੱਧਾ ਘੰਟਾ ਘਟਾ ਕੇ ਦੁਪਹਿਰ 1:30 ਵਜੇ ਕਰ ਦਿੱਤਾ ਗਿਆ ਸੀ।

ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਹੁਣ ਇਸ ਸਮੇਂ ਤੇ ਖੁਲ੍ਹਣਗੇ ਅਦਾਰੇ

ਪੰਜਾਬ ਦੇ ਸਰਕਾਰੀ ਦਫ਼ਤਰਾਂ ਅਤੇ ਅਦਾਰਿਆਂ ਦੇ ਸਮੇਂ ਵਿੱਚ ਮੁੜ ਤੋਂ ਬਦਲਾਅ ਕੀਤਾ ਗਿਆ ਹੈ। ਨਵੇਂ ਆਦੇਸ਼ ਦੇ ਮੁਤਾਬਕ ਹੁਣ 1 ਜੁਲਾਈ ਤੋਂ ਸਾਰੇ ਸਰਕਾਰੀ ਦਫਤਰ ਅਤੇ ਅਦਾਰੇ ਪਹਿਲਾਂ ਵਾਂਗ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁਲ੍ਹਣਗੇ। ਪੰਜਾਬ ਵਿੱਚ ਭਿਆਨਕ ਗਰਮੀ ਅਤੇ ਲੂ ਦੇ ਕਹਿਰ ਨੂੰ ਦੇਖਦੇ ਹੋਏ ਸਰਕਾਰ ਨੇ ਬੀਤੀ 25 ਮਈ ਤੋਂ 30 ਜੁਨ ਤੱਕ ਸਾਰੇ ਸਰਕਾਰੀ ਸਕੂਲਾਂ ਅਤੇ ਦਫਤਰਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਸੀ। ਜਿਸਤੋਂ ਬਾਅਦ ਇਹ ਅਦਾਰੇ ਸਵੇਰੇ 7 ਵਜੇ ਤੋਂ ਦੁਪਹਿਰ 1.30 ਵਜੇ ਤੱਕ ਖੁੱਲ੍ਹ ਰਹੇ ਸਨ।

ਪਰ ਹੁਣ ਜਦੋਂ ਪੰਜਾਬ ਦੇ ਮੌਸਮ ਵਿੱਚ ਬਦਲਾਅ ਆਉਣਾ ਸ਼ੁਰੂ ਹੋਇਆ ਹੈ ਅਤੇ ਮੌਨਸੂਨ ਦੀ ਵੀ ਐਂਟਰੀ ਹੋਣ ਵਾਲੀ ਹੈ। ਇਸ ਲਈ ਸਰਕਾਰ ਨੇ ਸਾਰੇ ਦਫ਼ਤਰਾਂ ਅਤੇ ਅਦਾਰਿਆਂ ਨੂੰ ਮੁੜ ਤੋਂ ਪੁਰਾਣੇ ਸਮੇਂ ਤੇ ਖੋਲ੍ਹਣ ਦਾ ਫੈਸਲਾ ਲਿਆ ਹੈ।

9 ਜ਼ਿਲ੍ਹਿਆਂ ‘ਚ ਅੱਜ ਹਨੇਰੀ-ਤੂਫ਼ਾਨ ਦਾ ਅਲਰਟ

ਮੌਸਮ ਦੀ ਗੱਲ ਕਰੀਏ ਤਾਂ ਵਿਭਾਗ ਨੇ 9 ਜ਼ਿਲ੍ਹਿਆਂ ‘ਚ ਅੱਜ ਹਨੇਰੀ-ਤੂਫ਼ਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ ਤੇ ਐਸਏਐਸ ਨਗਰ (ਮੁਹਾਲੀ) ਦੇ ਦੂਰ-ਦੁਰਾਡੇ ਇਲਾਕਿਆਂ ‘ਚ ਬਦਲ ਗਰਜਣ, ਬਿਜਲੀ ਚਮਕਣ ਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਤਾਪਮਾਨ ‘ਚ ਗਿਰਾਵਟ ਦਰਜ

ਬੀਤੇ ਦਿਨ ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ ‘ਚ 2.7 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਦਾ ਦਰਜ ਕੀਤਾ ਗਿਆ, ਜੋ ਕਿ 40.1 ਡਿਗਰੀ ਸੈਲਸੀਅਸ ਰਿਹਾ ਹੈ।

ਚੰਡੀਗੜ੍ਹ ਸਿਟੀ ਦਾ ਵੱਧੋ-ਵੱਧ ਤਾਪਮਾਨ 38.5 ਡਿਗਰੀ, ਅੰਮ੍ਰਿਤਸਰ ਦਾ 31.2 ਡਿਗਰੀ, ਲੁਧਿਆਣਾ ਦਾ 36.8 ਡਿਗਰੀ, ਪਟਿਆਲਾ ਦਾ 39.0 ਡਿਗਰੀ, ਫਰੀਦਕੋਟ ਦਾ 35.5 ਡਿਗਰੀ, ਗੁਰਦਾਸਪੁਰ ਦਾ 30.5 ਡਿਗਰੀ, ਬੱਲੌਵਾਲ ਸੌਂਖੜੀ (ਐਸਬੀਐਸ ਨਗਰ) ਦਾ 37.7 ਡਿਗਰੀ, ਅਬੋਹਰ (ਫਾਜ਼ਿਲਕਾ) ਦਾ 37.1 ਡਿਗਰੀ, ਫਿਰੋਜ਼ਪੁਰ ਦਾ 33.7 ਡਿਗਰੀ, ਹੁਸ਼ਿਆਰਪੁਰ ਦਾ 35.9 ਡਿਗਰੀ, ਸਾਲੇਰਨ (ਹੁਸ਼ਿਆਰਪੁਰ) ਦਾ 35.7 ਡਿਗਰੀ, ਮੁਹਾਲੀ ਦਾ 27.3 ਡਿਗਰੀ, ਪਠਾਨਕੋਟ ਦਾ 34.8 ਡਿਗਰੀ, ਥੀਨ ਡੈਮ (ਪਠਾਨਕੋਟ) ਦਾ 31.4 ਡਿਗਰੀ ਤੇ ਰੋਪੜ ਦਾ 36.6 ਡਿਗਰੀ ਦਰਜ ਕੀਤਾ ਗਿਆ।

Follow Us