ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਸਕੂਲਾਂ ਦਾ ਸਮਾਂ, ਸੜਕ ਸੁਰੱਖਿਆ ਫੋਰਸ ਅਤੇ ਪੁਲਿਸ ਮੁਲਾਜ਼ਮਾਂ ਦੀ ਭਰਤੀ, ਪੰਜਾਬ ‘ਚ ਨਵੇਂ ਸਾਲ ਦੇ ਨਾਲ ਕੀ-ਕੀ ਬਦਲਿਆ? ਪੜ੍ਹੋ

2 ਵੰਦੇ ਭਾਰਤ ਟ੍ਰੇਨਾਂ ਜਨਵਰੀ ਦੇ ਪਹਿਲੇ ਹਫ਼ਤੇ ਉਪਲਬਧ ਹੋਣਗੀਆਂ। ਇਨ੍ਹਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਦਸੰਬਰ ਨੂੰ ਅਯੁੱਧਿਆ ਵਿੱਚ ਕੀਤਾ ਸੀ। ਇਸ 'ਚ ਪਹਿਲੀ ਟਰੇਨ 4 ਜਨਵਰੀ ਅਤੇ ਦੂਜੀ 6 ਜਨਵਰੀ ਤੋਂ ਸ਼ੁਰੂ ਹੋਵੇਗੀ। ਇਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਇਲਾਵਾ ਅੰਮ੍ਰਿਤਸਰ ਤੋਂ ਚੱਲਣ ਵਾਲੀ ਵੰਦੇ ਭਾਰਤ ਟਰੇਨ ਜਲੰਧਰ ਅਤੇ ਲੁਧਿਆਣਾ ਵਿਖੇ 2-2 ਮਿੰਟ ਰੁਕੇਗੀ। ਕਟੜਾ ਜਾਣ ਵਾਲੀ ਟਰੇਨ ਦਾ ਜਲੰਧਰ ਅਤੇ ਲੁਧਿਆਣਾ ਵਿਖੇ 2-2 ਮਿੰਟ ਦਾ ਸਟਾਪੇਜ ਹੋਵੇਗਾ।

ਸਕੂਲਾਂ ਦਾ ਸਮਾਂ, ਸੜਕ ਸੁਰੱਖਿਆ ਫੋਰਸ ਅਤੇ ਪੁਲਿਸ ਮੁਲਾਜ਼ਮਾਂ ਦੀ ਭਰਤੀ,  ਪੰਜਾਬ ‘ਚ ਨਵੇਂ ਸਾਲ ਦੇ ਨਾਲ ਕੀ-ਕੀ ਬਦਲਿਆ? ਪੜ੍ਹੋ
Follow Us
kusum-chopra
| Updated On: 01 Jan 2024 09:40 AM

ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਪੰਜਾਬ ਵਿੱਚ ਕਈ ਨਵੀਆਂ ਸ਼ੁਰੂਆਤਾਂ ਹੋਣ ਜਾ ਰਹੀਆਂ ਹਨ। ਕੈਨੇਡਾ ਦੀ ਤਰਜ਼ ‘ਤੇ ਲੋਕਾਂ ਨੂੰ ਸੜਕ ਸੁਰੱਖਿਆ ਫੋਰਸ ਦਾ ਤੋਹਫਾ ਮਿਲੇਗਾ। ਸੇਵਾ ਕੇਂਦਰਾਂ ਅਤੇ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ। 2 ਵੰਦੇ ਭਾਰਤ ਟ੍ਰੇਨਾਂ ਹਫ਼ਤੇ ਦੇ ਪਹਿਲੇ ਹਫ਼ਤੇ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ ਕਈ ਹੋਰ ਵੀ ਬਦਲਾਅ ਵੀ ਹੋਣਗੇ।

ਸੜਕ ਸੁਰੱਖਿਆ ਫੋਰਸ ਸਾਂਭੇਗੀ ਮੋਰਚਾ

ਸੂਬੇ ਦੀਆਂ ਸੜਕਾਂ ‘ਤੇ ਲੋਕਾਂ ਦੀ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਕੈਨੇਡਾ ਦੀ ਤਰਜ਼ ‘ਤੇ ਬਣਾਈ ਗਈ ਰੋਡ ਸੇਫਟੀ ਫੋਰਸ ਇਸ ਮਹੀਨੇ ਚਾਰਜ ਸੰਭਾਲ ਲਵੇਗੀ। ਫੋਰਸ ਦੀ ਸਿਖਲਾਈ ਪੂਰੀ ਹੋ ਚੁੱਕੀ ਹੈ। ਜਲਦੀ ਹੀ ਮੁੱਖ ਮੰਤਰੀ ਇਸ ਫੋਰਸ ਨੂੰ ਤਾਇਨਾਤ ਕਰਨ ਲਈ ਹਰੀ ਝੰਡੀ ਦੇਣਗੇ। ਫੋਰਸ ਵਿੱਚ 1500 ਜਵਾਨ ਸ਼ਾਮਲ ਹਨ। ਇਸ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਵੀ ਹਨ। ਇਸ ਫੋਰਸ ਨੂੰ ਹਾਈਵੇਅ ‘ਤੇ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕੋਲ ਸਾਰੇ ਆਧੁਨਿਕ ਵਾਹਨ ਅਤੇ ਉਪਕਰਨ ਹੋਣਗੇ।

ਅੱਜ ਤੋਂ ਸਕੂਲਾਂ ਦਾ ਸਮਾਂ ਬਦਲਿਆ

ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਅੱਜ ਤੋਂ ਬਦਲ ਗਿਆ ਹੈ। ਸਕੂਲ ਸਵੇਰੇ 9 ਵਜੇ ਦੀ ਬਜਾਏ 10 ਵਜੇ ਸ਼ੁਰੂ ਹੋਣਗੇ, ਜਦੋਂ ਕਿ ਛੁੱਟੀ 3 ਵਜੇ ਹੋਵੇਗੀ। ਸਰਦੀਆਂ ਕਾਰਨ ਸਮਾਂ ਬਦਲਿਆ ਗਿਆ ਹੈ। ਇਹ ਹੁਕਮ 14 ਜਨਵਰੀ ਤੱਕ ਲਾਗੂ ਰਹੇਗਾ।

ਸੇਵਾ ਕੇਂਦਰਾਂ ਦਾ ਸਮਾਂ ਵੀ ਬਦਲਿਆ

ਸਰਦੀ ਕਾਰਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੇਵਾ ਕੇਂਦਰਾਂ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ। 2 ਜਨਵਰੀ ਤੋਂ 10 ਜਨਵਰੀ ਤੱਕ ਸਾਰੇ ਸੇਵਾ ਕੇਂਦਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਣਗੇ।

ਵਿਦਿਆਰਥੀਆਂ ਦੀ ਹਾਜ਼ਰੀ ਆਨਲਾਈਨ ਲੱਗੇਗੀ

ਪੰਜਾਬ ਦੇ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਆਨਲਾਈਨ ਹੋਵੇਗੀ। ਇਸ ਦੇ ਪਿੱਛੇ ਵਿਚਾਰ ਇਹ ਹੈ ਕਿ ਵਿਦਿਆਰਥੀ ਸਕੂਲ ਬੰਕ ਨਾ ਕਰ ਸਕਣ ਅਤੇ ਉਨ੍ਹਾਂ ਦੀ ਹਾਜ਼ਰੀ ਸਕੂਲਾਂ ਵਿੱਚ ਪੂਰੀ ਹੋਣੀ ਰਹੇ। ਰੋਜ਼ਾਨਾ ਹਾਜ਼ਰੀ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਹਾਜ਼ਰੀ ਸਬੰਧੀ ਉਨ੍ਹਾਂ ਦੇ ਫ਼ੋਨ ‘ਤੇ ਮੈਸੇਜ ਭੇਜਿਆ ਜਾਵੇਗਾ।

ਸਰਕਾਰੀ ਹਸਪਤਾਲਾਂ ਵਿੱਚ ਐਕਸ-ਰੇ-ਅਲਟਰਾਸਾਊਂਡ ਦੀ ਸਹੂਲਤ

ਸੂਬੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਵੀ ਮਿਲਣਗੀਆਂ। ਲੋਕਾਂ ਨੂੰ ਹੁਣ ਸਰਕਾਰੀ ਹਸਪਤਾਲਾਂ ਵਿੱਚ ਐਕਸਰੇ ਅਤੇ ਅਲਟਰਾਸਾਊਂਡ ਦੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ। ਇਹ ਪ੍ਰਕਿਰਿਆ 26 ਜਨਵਰੀ ਤੱਕ ਪੂਰੀ ਕਰ ਲਈ ਜਾਵੇਗੀ।

1800 ਪੁਲਿਸ ਮੁਲਾਜ਼ਮਾਂ ਦੀ ਭਰਤੀ

ਪੰਜਾਬ ਪੁਲਿਸ ਵਿੱਚ ਇਸ ਮਹੀਨੇ 1800 ਪੁਲਿਸ ਮੁਲਾਜ਼ਮਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਪੁਲਿਸ ਨੇ ਭਰਤੀ ਪ੍ਰਕਿਰਿਆ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਰਤੀ ਲਈ ਇਸ਼ਤਿਹਾਰ ਜਾਰੀ ਕਰਨ ਦੀ ਪ੍ਰਕਿਰਿਆ ਇਸ ਮਹੀਨੇ ਦੀ 15 ਜਨਵਰੀ ਤੱਕ ਪੂਰੀ ਕਰ ਲਈ ਜਾਵੇਗੀ। ਨਾਲ ਹੀ, ਇਹ ਭਰਤੀ ਪ੍ਰਕਿਰਿਆ ਇੱਕ ਸਾਲ ਦੇ ਅੰਦਰ-ਅੰਦਰ ਮੁਕੰਮਲ ਕਰ ਲਈ ਜਾਵੇਗੀ।

ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ...