AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੇ ਉਡਾਏ ਕਾਂਗਰਸ, SAD ਤੇ BJP ਦੇ ਹੋਸ਼; AAP ਦੀ ਜਿੱਤ ਦੇ 3 ਸਭ ਤੋਂ ਵੱਡੇ ਸਿਆਸੀ ਮਾਇਨੇ

ਪੰਜਾਬ ਵਿੱਚ 8 ਨਗਰ ਨਿਗਮਾਂ ਸਮੇਤ 104 ਸਥਾਨਕ ਨਿਕਾਇਆਂ ਦੇ ਐਲਾਨੇ ਗਏ ਚੋਣ ਨਤੀਜਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਰੋਧੀ ਪਾਰਟੀਆਂ ਨੂੰ ਵੱਡੀ ਪਛਾੜ ਦਿੱਤੀ ਹੈ। ਸਿਆਸੀ ਮਾਹਿਰਾਂ ਮੁਤਾਬਕ 'ਆਪ' ਨੇ ਇਨ੍ਹਾਂ ਨਤੀਜਿਆਂ ਰਾਹੀਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਟ੍ਰੇਲਰ ਦਿਖਾ ਦਿੱਤਾ ਹੈ। ਕੁੱਲ 1977 ਵਾਰਡਾਂ ਲਈ ਹੋਈਆਂ ਇਨ੍ਹਾਂ ਚੋਣਾਂ ਵਿੱਚੋਂ 'ਆਪ' ਇਕੱਲੀ 800 ਦੇ ਕਰੀਬ ਵਾਰਡਾਂ ਵਿੱਚ ਜਿੱਤ ਹਾਸਲ ਕਰ ਚੁੱਕੀ ਹੈ।

ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੇ ਉਡਾਏ ਕਾਂਗਰਸ, SAD ਤੇ BJP ਦੇ ਹੋਸ਼; AAP ਦੀ ਜਿੱਤ ਦੇ 3 ਸਭ ਤੋਂ ਵੱਡੇ ਸਿਆਸੀ ਮਾਇਨੇ
tv9-punjabi
| Published: 29 May 2026 19:46 PM IST
Share

ਪੰਜਾਬ ਵਿੱਚ 8 ਨਗਰ ਨਿਗਮਾਂ ਸਮੇਤ 104 ਸਥਾਨਕ ਨਿਕਾਇਆਂ ਦੇ ਐਲਾਨੇ ਗਏ ਚੋਣ ਨਤੀਜਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਰੋਧੀ ਪਾਰਟੀਆਂ ਨੂੰ ਵੱਡੀ ਪਛਾੜ ਦਿੱਤੀ ਹੈ। ਸਿਆਸੀ ਮਾਹਿਰਾਂ ਮੁਤਾਬਕ ‘ਆਪ’ ਨੇ ਇਨ੍ਹਾਂ ਨਤੀਜਿਆਂ ਰਾਹੀਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਟ੍ਰੇਲਰ ਦਿਖਾ ਦਿੱਤਾ ਹੈ। ਕੁੱਲ 1977 ਵਾਰਡਾਂ ਲਈ ਹੋਈਆਂ ਇਨ੍ਹਾਂ ਚੋਣਾਂ ਵਿੱਚੋਂ ‘ਆਪ’ ਇਕੱਲੀ 800 ਦੇ ਕਰੀਬ ਵਾਰਡਾਂ ਵਿੱਚ ਜਿੱਤ ਹਾਸਲ ਕਰ ਚੁੱਕੀ ਹੈ। ਦੂਜੇ ਪਾਸੇ ਕਾਂਗਰਸ, ਸ਼ਿਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਿੱਤ ਦੇ ਅੰਕੜਿਆਂ ਨੂੰ ਜੇਕਰ ਆਪਸ ਵਿੱਚ ਜੋੜ ਵੀ ਦਿੱਤਾ ਜਾਵੇ, ਤਾਂ ਵੀ ਇਹ ਤਿੰਨੋਂ ਪਾਰਟੀਆਂ ਮਿਲ ਕੇ ਆਮ ਆਦਮੀ ਪਾਰਟੀ ਦੇ ਅੰਕੜੇ ਦੇ ਆਸ-ਪਾਸ ਵੀ ਨਜ਼ਰ ਨਹੀਂ ਆਉਂਦੀਆਂ।

ਜਿੱਥੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ 117 ਵਿੱਚੋਂ ਸਿਰਫ਼ 18 ਸੀਟਾਂ ‘ਤੇ ਸਿਮਟ ਗਈ ਸੀ ਅਤੇ ‘ਆਪ’ 92 ਸੀਟਾਂ ਜਿੱਤ ਕੇ ਪਹਿਲੀ ਵਾਰ ਸੱਤਾ ਵਿੱਚ ਆਈ ਸੀ, ਉੱਥੇ ਹੀ ਇਨ੍ਹਾਂ ਸਥਾਨਕ ਚੋਣਾਂ ਵਿੱਚ ਵੀ ‘ਆਪ’ ਦਾ ਦਬਦਬਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਭਾਜਪਾ ਨੇ ਸਾਲ 2021 ਦੀਆਂ ਨਿਕਾਏ ਚੋਣਾਂ ਵਿੱਚ ਮਿਲੀਆਂ 38 ਸੀਟਾਂ ਦੇ ਮੁਕਾਬਲੇ ਇਸ ਵਾਰ 133 ਵਾਰਡਾਂ ਵਿੱਚ ਜਿੱਤ ਦਰਜ ਕਰਕੇ ਆਪਣੀ ਸਥਿਤੀ ਸੁਧਾਰੀ ਹੈ, ਪਰ ਉਹ ਅਜੇ ਵੀ ਪੰਜਾਬ ਦੀ ਮੁੱਖ ਸਿਆਸੀ ਸੱਤਾ ਦੀ ਦੌੜ ਵਿੱਚ ਪਿੱਛੇ ਨਜ਼ਰ ਆ ਰਹੀ ਹੈ।

ਇਨ੍ਹਾਂ ਨਤੀਜਿਆਂ ਤੋਂ ਬਾਅਦ ਹੁਣ ਇਹ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੀ ‘ਆਪ’ ਸਰਕਾਰ ਖ਼ਿਲਾਫ਼ ਕੋਈ ਲੋਕ ਵਿਰੋਧੀ ਲਹਿਰ (ਐਂਟੀ-ਇਨਕੰਬੈਂਸੀ) ਨਹੀਂ ਸੀ? ਕੀ ਕਾਂਗਰਸ 2027 ਲਈ ਨੰਬਰ ਦੋ ਦੀ ਲੜਾਈ ਵਿੱਚ ਹੈ? ਕੀ ਅਕਾਲੀ ਦਲ ਵਾਪਸੀ ਕਰ ਰਿਹਾ ਹੈ ਜਾਂ ਫਿਰ ਬੰਗਾਲ ਤੋਂ ਬਾਅਦ ਭਾਜਪਾ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕਰ ਸਕਦੀ ਹੈ? ਆਓ ਸਿਆਸੀ ਮਾਹਿਰਾਂ ਦੇ ਹਵਾਲੇ ਨਾਲ ਇਸ ਦਾ ਪੂਰਾ ਵਿਸ਼ਲੇਸ਼ਣ ਕਰਦੇ ਹਾਂ।

ਕਾਂਗਰਸ ਪਿਛਲੀ ਵਾਰ ਨਿਗਮ ਜਿੱਤੀ ਸੀ ਪਰ ਵਿਧਾਨ ਸਭਾ ਹਾਰ ਗਈ, ‘ਆਪ’ ਨੂੰ ਬੇਫ਼ਿਕਰ ਨਹੀਂ ਹੋਣਾ ਚਾਹੀਦਾ

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ‘ਆਪ’ ਦੀ ਇਹ ਜਿੱਤ ਬਿਨਾਂ ਸ਼ੱਕ ਬਹੁਤ ਵੱਡੀ ਹੈ, ਪਰ ਇਹ ਪਿਛਲੀ ਵਾਰ ਦੀ ਕਾਂਗਰਸ ਵਰਗੀ ਮਜ਼ਬੂਤ ਨਹੀਂ ਹੈ। ਇਸ ਲਈ 2027 ਦੀ ਵਿਧਾਨ ਸਭਾ ਚੋਣਾਂ ਦੀ ਰਾਹ ‘ਆਪ’ ਲਈ ਇੰਨੀ ਆਸਾਨ ਵੀ ਨਹੀਂ ਹੋਵੇਗੀ। ਜੇਕਰ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਸਾਲ 2021 ਵਿੱਚ ਜਿਨ੍ਹਾਂ 8 ਨਗਰ ਨਿਗਮਾਂ ਵਿੱਚ ਚੋਣਾਂ ਹੋਈਆਂ ਸਨ, ਉਹ ਸਾਰੀਆਂ ਕਾਂਗਰਸ ਨੇ ਜਿੱਤੀਆਂ ਸਨ ਅਤੇ ਆਪਣੇ ਮੇਅਰ ਬਣਾਏ ਸਨ। ਇਹ ਨਿਗਮ 8 ਵਿਧਾਨ ਸਭਾ ਸੀਟਾਂ ਦੇ ਅਧੀਨ ਆਉਂਦੇ ਸਨ।

ਪਰ ਜਦੋਂ ਇੱਕ ਸਾਲ ਬਾਅਦ 2022 ਵਿੱਚ ਵਿਧਾਨ ਸਭਾ ਚੋਣਾਂ ਹੋਈਆਂ, ਤਾਂ ਕਾਂਗਰਸ ਇਨ੍ਹਾਂ 8 ਵਿੱਚੋਂ ਸਿਰਫ਼ 2 ਸੀਟਾਂ ਹੀ ਜਿੱਤ ਸਕੀ, ਜਦਕਿ ਆਮ ਆਦਮੀ ਪਾਰਟੀ ਨੇ 5 ਅਤੇ ਭਾਜਪਾ ਨੇ ਇੱਕ ਸੀਟ ‘ਤੇ ਕਬਜ਼ਾ ਕੀਤਾ ਸੀ। ਇਸ ਲਈ ‘ਆਪ’ ਨੂੰ ਇਸ ਭੁਲੇਖੇ ਵਿੱਚ ਬਿਲਕੁਲ ਬੇਫ਼ਿਕਰ ਹੋ ਕੇ ਨਹੀਂ ਬੈਠਣਾ ਚਾਹੀਦਾ ਕਿ ਜੇਕਰ ਉਹ ਨਿਗਮ ਜਿੱਤ ਗਏ ਹਨ ਤਾਂ ਵਿਧਾਨ ਸਭਾ ਵੀ ਜਿੱਤ ਹੀ ਜਾਣਗੇ।

ਸੱਤਾਧਾਰੀ ਪਾਰਟੀ ਦਾ ਜਿੱਤਣਾ ਇੱਕ ਰੁਝਾਨ ਹੈ, ਪਰ ਵਿਧਾਨ ਸਭਾ ਵਿੱਚ ਮੁੱਦੇ ਵੱਡੇ ਹੋਣਗੇ

ਰਾਜਨੀਤਿਕ ਮਾਹਿਰਾਂ ਅਨੁਸਾਰ ਸਥਾਨਕ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਦੀ ਜਿੱਤ ਕੋਈ ਹੈਰਾਨੀਜਨਕ ਗੱਲ ਨਹੀਂ ਹੈ, ਕਿਉਂਕਿ ਆਮ ਤੌਰ ‘ਤੇ ਰੁਝਾਨ ਇਹੀ ਰਹਿੰਦਾ ਹੈ ਕਿ ਜਿਸ ਦੀ ਸੂਬੇ ਵਿੱਚ ਸਰਕਾਰ ਹੁੰਦੀ ਹੈ, ਸਥਾਨਕ ਚੋਣਾਂ ਵਿੱਚ ਵੀ ਉਹੀ ਹਾਵੀ ਰਹਿੰਦੀ ਹੈ। ਇਸ ਚੋਣ ਵਿੱਚ ਇਹ ਵੀ ਦੇਖਣਯੋਗ ਹੈ ਕਿ ਕਰੀਬ 250 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ ਅਤੇ ਉੱਥੇ ‘ਆਪ’ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਸਾਫ਼ ਹੈ ਕਿ ਲੋਕਾਂ ਨੇ ਸਥਾਨਕ ਪੱਧਰ ‘ਤੇ ਉਮੀਦਵਾਰ ਦਾ ਚਿਹਰਾ ਦੇਖ ਕੇ ਵੋਟ ਪਾਈ ਹੈ।

ਜੇਕਰ ਵੋਟਰਾਂ ਦੀ ਮਾਨਸਿਕਤਾ ਨੂੰ ਸਮਝੀਏ ਤਾਂ ਸਥਾਨਕ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿੱਚ ਬਹੁਤ ਵੱਡਾ ਫ਼ਰਕ ਹੁੰਦਾ ਹੈ। ਮੌਜੂਦਾ ਚੋਣਾਂ ਸਫ਼ਾਈ, ਸੀਵਰੇਜ ਅਤੇ ਸਟ੍ਰੀਟ ਲਾਈਟਾਂ ਵਰਗੇ ਸਥਾਨਕ ਮੁੱਦਿਆਂ ‘ਤੇ ਲੜੀਆਂ ਗਈਆਂ ਹਨ। ਪਰ ਜਦੋਂ 2027 ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ, ਤਾਂ ਇਨ੍ਹਾਂ ਸਥਾਨਕ ਮੁੱਦਿਆਂ ਦੀ ਜਗ੍ਹਾ ਰੁਜ਼ਗਾਰ, ਅਮਨ-ਕਾਨੂੰਨ ਦੀ ਸਥਿਤੀ (ਲਾਅ ਐਂਡ ਆਰਡਰ), ਨਸ਼ਾਖੋਰੀ ਅਤੇ ਬੇਅਦਬੀ ਵਰਗੇ ਵੱਡੇ ਰਾਜ ਪੱਧਰੀ ਮੁੱਦੇ ਹਾਵੀ ਹੋਣਗੇ। ਉੱਥੇ ਸਰਕਾਰ ਵਿਰੋਧੀ ਲਹਿਰ ਦਾ ਪ੍ਰਭਾਵ ਵੀ ਦੇਖਣ ਨੂੰ ਮਿਲੇਗਾ ਅਤੇ ਉਹੀ ‘ਆਪ’ ਦੀ ਅਸਲੀ ਪ੍ਰੀਖਿਆ ਹੋਵੇਗੀ।

ਸ਼ਹਿਰਾਂ ਵਿੱਚ ਭਾਜਪਾ ਨੂੰ ਝਟਕਾ, ਅਕਾਲੀ ਦਲ ਦੀ ਸਥਿਤੀ ਵਿੱਚ ਸੁਧਾਰ ਨਹੀਂ

ਸਿਆਸੀ ਸਮੀਖਿਅਕਾਂ ਮੁਤਾਬਕ ਚੋਣ ਦਰ ਚੋਣ ਗੱਠਜੋੜ ਦਾ ਟੁੱਟਣਾ ਅਕਾਲੀ ਦਲ ਅਤੇ ਭਾਜਪਾ ਦੋਵਾਂ ਲਈ ਨੁਕਸਾਨਦੇਹ ਸਾਬਤ ਹੋ ਰਿਹਾ ਹੈ। ਅਕਾਲੀ ਦਲ ਇਨ੍ਹਾਂ ਚੋਣਾਂ ਵਿੱਚ ਤੀਜੇ ਨੰਬਰ ‘ਤੇ ਰਿਹਾ ਹੈ, ਜਿਸ ਕਾਰਨ ਉਹ 2027 ਲਈ ਮੁੱਖ ਵਿਰੋਧੀ ਧਿਰ ਵਜੋਂ ਖੜ੍ਹਾ ਹੁੰਦਾ ਨਜ਼ਰ ਨਹੀਂ ਆ ਰਿਹਾ। ਹਾਲਾਂਕਿ, ਪੇਂਡੂ ਖੇਤਰਾਂ ਦੇ ਕੁਝ ਵਾਰਡਾਂ ਵਿੱਚ ਮਿਲੀ ਜਿੱਤ ਨਾਲ ਉਨ੍ਹਾਂ ਦਾ ਪੰਥਕ ਵੋਟ ਬੈਂਕ ਕੁਝ ਹੱਦ ਤੱਕ ਜ਼ਰੂਰ ਨਜ਼ਰ ਆਇਆ ਹੈ। ਫਿਲਹਾਲ ਦੂਜੇ ਨੰਬਰ ‘ਤੇ ਰਹੀ ਕਾਂਗਰਸ ਹੀ ਮੁੱਖ ਵਿਰੋਧੀ ਦੀ ਭੂਮਿਕਾ ਵਿੱਚ ਦਿਖਾਈ ਦੇ ਰਹੀ ਹੈ।

ਦੂਜੇ ਪਾਸੇ, ਪੱਛਮੀ ਬੰਗਾਲ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਭਾਜਪਾ ਨੂੰ ਵੀ ਵੱਡਾ ਝਟਕਾ ਲੱਗਿਆ ਹੈ। ਭਾਜਪਾ ਨੇ ਪੇਂਡੂ ਇਲਾਕਿਆਂ ਵਿੱਚ ਪੈਰ ਪਸਾਰਨ ਦੀ ਕੋਸ਼ਿਸ਼ ਜ਼ਰੂਰ ਕੀਤੀ, ਪਰ ਉਸ ਦੀ ਅਸਲ ਲੜਾਈ ਸ਼ਹਿਰੀ ਹਿੰਦੂ ਅਤੇ ਵਪਾਰੀ ਵਰਗ ਦੇ ਭਰੋਸੇ ਸੀ। ਇਸ ਦੇ ਬਾਵਜੂਦ, 8 ਨਗਰ ਨਿਗਮਾਂ ਦੇ ਨਤੀਜਿਆਂ ਵਿੱਚ ਭਾਜਪਾ ਚੌਥੇ ਨੰਬਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਇਨ੍ਹਾਂ ਚੋਣਾਂ ਤੋਂ ਸਪਸ਼ਟ ਹੈ ਕਿ ਭਾਜਪਾ ਦਾ ਰਵਾਇਤੀ ਸ਼ਹਿਰੀ ਕੋਰ ਵੋਟ ਬੈਂਕ ਵੀ ਖਿਸਕ ਗਿਆ ਹੈ ਅਤੇ 2027 ਵਿੱਚ ਮੁਕਾਬਲੇ ਲਈ ਉਨ੍ਹਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ।

‘ਆਪ’ ਦੀ ਇਸ ਜਿੱਤ ਦੇ 3 ਸਭ ਤੋਂ ਵੱਡੇ ਮਾਇਨੇ

ਕੈਡਰ ਦਾ ਜ਼ਮੀਨੀ ਪੱਧਰ ‘ਤੇ ਵਿਸਥਾਰ: ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਗੜ੍ਹ ਗਿੱਦੜਬਾਹਾ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਗ੍ਰਹਿ ਖੇਤਰ ਧਾਰੀਵਾਲ ਵਿੱਚ ‘ਆਪ’ ਨੇ ਇੱਕਤਰਫ਼ਾ ਜਿੱਤ ਹਾਸਲ ਕੀਤੀ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ‘ਆਪ’ ਨੇ ਹੁਣ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜ਼ਮੀਨੀ ਪੱਧਰ ‘ਤੇ ਆਪਣਾ ਮਜ਼ਬੂਤ ਕੈਡਰ (ਵਰਕਰ ਨੈੱਟਵਰਕ) ਤਿਆਰ ਕਰ ਲਿਆ ਹੈ।

ਛੋਟੇ ਸ਼ਹਿਰਾਂ ਵਿੱਚ ਵੀ ‘ਆਪ’ ਮਜ਼ਬੂਤ: ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਇਸ ਦਾ ਮਤਲਬ ਹੈ ਕਿ ਵੱਡੇ ਸ਼ਹਿਰਾਂ ਦੇ ਨਾਲ-ਨਾਲ ਛੋਟੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਵੀ ਪਾਰਟੀ ਨੇ ਆਪਣੀ ਪਕੜ ਬੇਹੱਦ ਮਜ਼ਬੂਤ ਕਰ ਲਈ ਹੈ। ਜੇਕਰ ‘ਆਪ’ ਇਸ ਰਫ਼ਤਾਰ ਨੂੰ 2027 ਤੱਕ ਬਰਕਰਾਰ ਰੱਖਣ ਵਿੱਚ ਸਫਲ ਰਹਿੰਦੀ ਹੈ, ਤਾਂ ਵਿਧਾਨ ਸਭਾ ਚੋਣਾਂ ਵਿੱਚ ਉਸ ਦੀ ਰਾਹ ਸੁਖਾਲੀ ਹੋ ਸਕਦੀ ਹੈ।

ਵਿਧਾਇਕਾਂ ਲਈ ਬੂਸਟਰ ਡੋਜ਼: ਸਾਲ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ‘ਆਪ’ ਦਾ ਗ੍ਰਾਫ਼ ਕਾਫੀ ਹੇਠਾਂ ਆ ਗਿਆ ਸੀ, ਜਿੱਥੇ ਉਹ 13 ਵਿੱਚੋਂ ਸਿਰਫ਼ 3 ਸੀਟਾਂ ਹੀ ਜਿੱਤ ਸਕੀ ਸੀ। ਉਸ ਤੋਂ ਬਾਅਦ ‘ਆਪ’ ਵਿਧਾਇਕਾਂ ਦੀ ਕਾਰਗੁਜ਼ਾਰੀ ‘ਤੇ ਕਈ ਸਵਾਲ ਖੜ੍ਹੇ ਹੋ ਰਹੇ ਸਨ। ਹੁਣ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਮਿਲੀ ਇਹ ਵੱਡੀ ਜਿੱਤ ਪਾਰਟੀ ਅਤੇ ਸਥਾਨਕ ਵਿਧਾਇਕਾਂ ਲਈ ਇੱਕ ਸੰਜੀਵਨੀ ਬੂਟੀ (ਬੂਸਟਰ ਡੋਜ਼) ਦਾ ਕੰਮ ਕਰੇਗੀ।

Follow Us
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ...
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ...
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon...
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ...
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ...
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...