Kurki: ਪੰਜਾਬ ਕਿਸਾਨ ਯੂਨੀਅਨ ਵੱਲੋਂ ਸ਼ਹਿਰ ਅੰਦਰ ਰੁਕਵਾਈ ਗਈ ਕੁਰਕੀ
Kurki: ਪੰਜਾਬ ਕਿਸਾਨ ਯੂਨੀਅਨ ਵੱਲੋਂ ਸ਼ਹਿਰ ਅੰਦਰ ਕੁਰਕੀ ਰੁਕਵਾਈ ਗਈ। 4 ਸਾਲ ਪਹਿਲਾਂ ਕੰਚਨ ਦੇਵੀ ਦੇ ਨਾਮ 'ਤੇ ਪੰਜਾਬ ਨੈਸ਼ਨਲ ਬੈਂਕ ਤੋਂ ਲੋਨ ਲਿਆ ਗਿਆ ਸੀ। ਬਿਮਾਰੀ ਦੇ ਚਲਦਿਆਂ ਕੰਚਨ ਦੇਵੀ ਦੀ ਮੌਤ ਹੋ ਜਾਣ ਕਾਰਨ ਬੈਂਕ ਦੀਆਂ ਕਿਸਤਾਂ ਭਰਨ ਵਿੱਚ ਪਰਿਵਾਰ ਅਸਮਰੱਥ ਹੋ ਗਿਆ।
ਭੁਪਿੰਦਰ ਸਿੰਘ, ਮਾਨਸਾ: ਪੰਜਾਬ ਕਿਸਾਨ ਯੂਨੀਅਨ (Punjab Kisan Union) ਦੇ ਸ਼ਹਿਰੀ ਆਗੂ ਮੱਖਣ ਸਿੰਘ ਮਾਨ ਤੇ ਬਲਾਕ ਆਗੂ ਗੁਰਮੁੱਖ ਸਿੰਘ ਗੋਗੀ ਦੀ ਅਗਵਾਈ ਵਿੱਚ ਵਾਰਡ ਨਬੰਰ 23 ਬਾਬਾ ਭਾਈ ਗੁਰਦਾਸ ਕਾਲੋਨੀ ਦੇ ਵਸਨੀਕ ਮਹਾਜਨ ਪਰਿਵਾਰ ਦੀ ਬੈਂਕ ਵੱਲੋਂ ਕੁਰਕੀ ਰੋਕੀ ਗਈ। ਆਗੂਆਂ ਨੇ ਕਿਹਾ ਕਿ 4 ਸਾਲ ਪਹਿਲਾਂ ਕੰਚਨ ਦੇਵੀ ਦੇ ਨਾਮ ‘ਤੇ ਪੰਜਾਬ ਨੈਸ਼ਨਲ ਬੈਂਕ ਤੋਂ ਲੋਨ ਲਿਆ ਗਿਆ ਸੀ। ਬਿਮਾਰੀ ਦੇ ਚਲਦਿਆਂ ਕੰਚਨ ਦੇਵੀ ਦੀ ਮੌਤ ਹੋ ਜਾਣ ਕਾਰਨ ਬੈਂਕ ਦੀਆਂ ਕਿਸਤਾਂ ਭਰਨ ਵਿੱਚ ਪਰਿਵਾਰ ਅਸਮਰੱਥ ਹੋ ਗਿਆ।
ਬੈਂਕ ਨੇ ਘਰ ਕੁਰਕ ਕਰਨ ਲਈ ਭੇਜੇ ਨੋਟਿਸ
ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕੰਚਨ ਦੇਵੀ ਪਰਿਵਾਰ ਵਿੱਚ ਦੋ ਬੱਚੇ ਬਜੁਰਗ ਮਾਤਾ ਹਨ। ਜਿੰਨਾਂ ਤੋਂ ਲੜੀਵਾਰ ਕਿਸਤ ਨਾ ਭਰੀ ਜਾਣ ਕਾਰਨ ਬੈਂਕ ਵੱਲੋਂ ਬਜਾਏ ਸਮਾਂ ਦੇਣ ਦੇ ਘਰ ਕੁਰਕ ਕਰਨ ਦੇ ਨੋਟਿਸ (Notice) ਭੇਜੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਕਿਸਾਨ ਯੂਨੀਅਨ ਕਿਸੇ ਵੀ ਵਰਗ ਦੇ ਸ਼ਹਿਰੀ ਜਾਂ ਪੇਂਡੂ ਪਰਿਵਾਰ ਦੀ ਬੈਂਕ ਦੇ ਲੈਣ ਦੇਣ ਵਿੱਚ ਘਰ ਤੇ ਦੁਕਾਨ ਦੀ ਕੁਰਕੀ ਨਹੀਂ ਹੋਣ ਦੇਵੇਗੀ। ਇਸ ਐਲਾਨ ਦੇ ਚਲਦਿਆਂ ਹੀ ਆਗੂਆਂ ਵੱਲੋਂ ਅਗਵਾਈ ਕਰਦਿਆਂ ਬੈਂਕ ਨੂੰ ਚਣੌਤੀ ਦਿੱਤੀ ਗਈ ਤੇ ਬਾਵਜੂਦ ਨੋਟਿਸ ਦੇ ਕੋਈ ਅਧਿਕਾਰੀ ਘਰ ਕੁਰਕ ਕਰਨ ਨਹੀਂ ਪੁੱਜਾ।
ਸਰਕਾਰ ਨੂੰ ਕਿਸਾਨਾਂ, ਮਜ਼ਦੂਰਾਂ ਵੱਲ ਧਿਆਨ ਦੇਣਾ ਚਾਹੀਦਾ ਹੈ
ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਦਾ ਕਹਿਣ ਹੈ ਕਿ ਸਰਕਾਰਾਂ ਵੱਲੋਂ ਵੱਡੇ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮਾਫ ਕਰਕੇ ਉਨ੍ਹਾਂ ਨੂੰ ਵਿੱਤੀ ਸਹਾਇਤਾ ਦੇ ਸਕਦੀ ਹੈ ਤਾਂ ਛੋਟੇ ਵਪਾਰੀ, ਕਿਸਾਨਾਂ ਤੇ ਮਜ਼ਦੂਰਾਂ ਨੂੰ ਵੀ ਰਾਹਤ ਦੇਣੀ ਚਾਹੀਦੀ ਹੈ। ਪੰਜਾਬ ਕਿਸਾਨ ਯੂਨੀਅਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਜੇਕਰ ਵਪਾਰੀ ਦੁਕਾਨਦਾਰ ਕਿਸਾਨ, ਮਜ਼ਦੂਰਾਂ ਵੱਲ ਧਿਆਨ ਨਹੀਂ ਦੇਵੇਗੀ ਤਾਂ ਸਭ ਮਿਲ ਕੇ ਸਰਕਾਰ ਖਿਲਾਫ ਜੋਰਦਾਰ ਪ੍ਰਦਰਸ਼ਨ (Protest) ਕਰਾਂਗੇ। ਜਿਸ ਦੀ ਜ਼ਿੰਮੇਵਾਰ ਸਿਰਫ ਸੂਬਾ ਸਰਕਾਰ ਹੋਵੇਗੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ