Farmer Protest: ਰੇਲ ਟਰੈਕਾਂ ‘ਤੇ ਧਰਨੇ, ਪਰੇਸ਼ਾਨ ਮੁਸਾਫ਼ਰ, ਕਿਸਾਨਾਂ ਦੇ ਪ੍ਰਦਰਸ਼ਨ ਦਾ ਕਿੰਨਾ ਅਸਰ
Central Government ਨੇ ਕਣਕ ਦੀ ਖਰੀਦ ਤੇ ਕੱਟ ਲਾਇਆ ਹੈ,, ਜਿਸਦਾ ਕਿਸਾਨ ਵਿਰੋਧ ਕਰ ਰਹੇ ਨੇ। ਇਸੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਨੇ ਮੰਗਲਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਰੋਕੋ ਪ੍ਰਦਰਸ਼ਨ ਕੀਤਾ। ਇਸ ਦੌਰਾਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਅੰਮ੍ਰਿਤਸਰ/ਸੰਗਰੂਰ/ਫਾਜਿਲਕਾ ਨਿਊਜ: ਕੇਂਦਰ ਵੱਲੋਂ ਕਣਕ ਦੀ ਖਰੀਦ ਤੇ ਲਾਏ ਗਏ ਕੱਟ ਖਿਲਾਫ ਪੰਜਾਬ ਭਰ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਰੇਲਾਂ ਰੋਕ ਕੇ ਰੋਸ ਜਤਾਇਆ। ਮੋਰਚੇ ਜਿੱਸ 32 ਦੇ ਕਰੀਬ ਕਿਸਾਨ ਜਥੇਬੰਦੀਆ ਸ਼ਾਮਲ ਰਹੀਆਂ। ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਥੋਂ ਦੇ ਰੇਲਵੇ ਸਟੇਸ਼ਨ ਤੇ ਦੁਪਹਿਰ 12 ਵਜੇ ਤੋਂ ਲੈਕੇ ਸ਼ਾਮ ਚਾਰ ਵਜੇ ਤੱਕ ਕਿਸਾਨਾਂ ਨੇ ਰੇਲ ਦਾ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਮੁਸਾਫਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਿਸ ਦੌਰਾਨ ਕਿਸਾਨ ਰੇਲ ਲਾਈਨਾਂ ਤੇ ਬੈਠੇ ਹੋਏ ਸਨ ਤਾਂ ਉਸ ਵੇਲ੍ਹੇ ਅਚਾਨਕ ਰੇਲਵੇ ਵਿਭਾਗ ਦਾ ਇੱਕ ਡਰਾਈਵਰ ਇੰਜਨ ਨੂੰ ਰੇਲ ਲਾਈਨ ਤੇ ਲੈ ਆਇਆ, ਜਿਸ ਨੂੰ ਵੇਖ ਕੇ ਕਿਸਾਨ ਭੜਕ ਉੱਠੇ। ਉਹ ਉਸੇ ਰੇਲ ਲਾਈਨ ਤੇ ਆਕੇ ਖੜੇ ਹੋ ਗਏ ਜਿਸ ਉਪਰ ਰੇਲ ਦਾ ਇੰਜਣ ਆ ਰਿਹਾ ਸੀ। ਆਰਪੀਐਫ਼ ਦੇ ਅਧਿਕਾਰੀਆ ਵੱਲੋ ਮੁਸਤੈਦੀ ਵਿਖਾਉਂਦੇ ਹੋਏ ਇੰਜਣ ਨੂੰ ਪਹਿਲਾਂ ਹੀ ਰੋਕ ਦਿੱਤਾ ਗਿਆ ਤੇ ਡਰਾਈਵਰ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ।
ਜੇਕਰ ਸਮੇਂ ਸਿਰ ਆਰਪੀਐਫ ਇੰਜਨ ਨੂੰ ਨਹੀਂ ਰੁਕਵਾਂਦੀ ਤਾਂ ਕੋਈ ਵੱਡਾ ਹਾਦਸਾ ਹੋ ਸੱਕਦਾ ਸੀ। ਮੀਡਿਆ ਵਲੋਂ ਡਰਾਈਵਰ ਨਾਲ਼ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਆਰਪੀਐਫ਼ ਦੇ ਅਧਿਕਾਰੀ ਉਸ ਨੂੰ ਆਪਣੇ ਨਾਲ ਲੈਕੇ ਚਲੇ ਗਏ।


