Holiday: ਪੰਜਾਬ ਵਿੱਚ ਕੱਲ੍ਹ ਤੇ ਪਰਸੋ ਰਹੇਗੀ ਛੁੱਟੀ ਜਾਣੋ ਕਾਰਨ

tv9-punjabi
Updated On: 

07 Mar 2025 08:59 AM

Women's Day Holidays: ਕੱਲ੍ਹ ਤੋਂ ਪੰਜਾਬ ਵਿੱਚ ਲਗਾਤਾਰ ਦੋ ਛੁੱਟੀਆਂ ਹੋਣਗੀਆਂ। ਪੰਜਾਬ ਸਰਕਾਰ ਦੀਆਂ ਛੁੱਟੀਆਂ ਦੀ ਸੂਚੀ ਅਨੁਸਾਰ ਕੱਲ੍ਹ ਯਾਨੀ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਸਰਕਾਰੀ ਛੁੱਟੀ ਹੋਵੇਗੀ। ਨਾਲੇ ਅਗਲੇ ਦਿਨ ਐਤਵਾਰ ਹੈ, ਇਸ ਲਈ ਫਿਰ ਵੀ ਛੁੱਟੀ ਹੋਵੇਗੀ।

Holiday: ਪੰਜਾਬ ਵਿੱਚ ਕੱਲ੍ਹ ਤੇ ਪਰਸੋ ਰਹੇਗੀ ਛੁੱਟੀ ਜਾਣੋ ਕਾਰਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

Follow Us On

ਕੱਲ੍ਹ ਤੋਂ ਪੰਜਾਬ ਵਿੱਚ ਲਗਾਤਾਰ ਦੋ ਛੁੱਟੀਆਂ ਹੋਣਗੀਆਂ। ਪੰਜਾਬ ਸਰਕਾਰ ਦੀਆਂ ਛੁੱਟੀਆਂ ਦੀ ਸੂਚੀ ਅਨੁਸਾਰ ਕੱਲ੍ਹ ਯਾਨੀ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਸਰਕਾਰੀ ਛੁੱਟੀ ਹੋਵੇਗੀ। ਇਸ ਤੋਂ ਅਗਲੇ ਦਿਨ ਐਤਵਾਰ ਹੈ, ਇਸ ਕਰਕੇ ਯਕੀਨੀ ਛੁੱਟੀ ਰਹੇਗੀ।

ਸਰਕਾਰ ਨੇ 8 ਮਾਰਚ ਨੂੰ ਸੂਬੇ ਵਿੱਚ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਹੈ, ਜੋ ਕਿ ਸਰਕਾਰੀ ਕਰਮਚਾਰੀਆਂ ਲਈ ਹੋਵੇਗੀ। ਹਾਲਾਂਕਿ, ਰਾਜ ਦੇ ਸਕੂਲ ਅਤੇ ਕਾਲਜ 8 ਮਾਰਚ ਨੂੰ ਆਮ ਵਾਂਗ ਖੁੱਲ੍ਹੇ ਰਹਿਣਗੇ। ਪਰ ਸਰਕਾਰੀ ਕਰਮਚਾਰੀਆਂ ਕੋਲ ਛੁੱਟੀ ਲੈਣ ਦਾ ਵਿਕਲਪ ਹੋਵੇਗਾ। ਇਸਦਾ ਮਤਲਬ ਹੈ ਕਿ ਜੇਕਰ ਕੋਈ ਸਰਕਾਰੀ ਕਰਮਚਾਰੀ ਇਸ ਦਿਨ ਛੁੱਟੀ ਲੈਣਾ ਚਾਹੁੰਦਾ ਹੈ, ਤਾਂ ਉਹ ਇਹ ਛੁੱਟੀ ਲੈ ਸਕਦਾ ਹੈ।