ਪੰਜਾਬ ਦੇ 19,000 ਤੋਂ ਵਧ ਸਕੂਲਾਂ 'ਚ ਹੋਈ Mega PTM, ਬੱਚਿਆਂ ਨਾਲ ਸਕੂਲ 'ਚ ਪਹੁੰਚੇ ਮਾਪੇ | punjab government schools mega ptm held today and school time changed Punjabi news - TV9 Punjabi

ਪੰਜਾਬ ਦੇ 19,000 ਤੋਂ ਵੱਧ ਸਕੂਲਾਂ ‘ਚ ਹੋਈ Mega PTM, ਬੱਚਿਆਂ ਨਾਲ ਸਕੂਲ ਪਹੁੰਚੇ ਮਾਪੇ

Updated On: 

28 Mar 2024 20:35 PM

ਸੂਬੇ ਦੇ ਸਾਰੇ ਸਰਕਾਰੀ ਸਕੂਲਾਂ 'ਚ ਫਰਵਰੀ ਮਹੀਨੇ ਹੀ ਨਾਨ-ਬੋਰਡ ਜਮਾਤਾਂ ਦੇ ਪੇਪਰ 26 ਫਰਵਰੀ ਤੋਂ ਲੈ ਕੇ 15 ਮਾਰਚ ਤੱਕ ਕਰਵਾ ਲਏ ਗਏ ਸਨ। 20 ਮਾਰਚ ਤੱਕ ਸਕੂਲਾਂ ਦੇ ਨਤੀਜੇ ਤਿਆਰ ਕੀਤੇ ਗਏ। ਉੱਥੇ ਹੀ ਅੱਜ ਬਿਲਕੁਲ ਪ੍ਰਾਈਵੇਟ ਸਕੂਲਾਂ ਦੀ ਤਰਜ਼ 'ਤੇ ਪੀਟੀਐਮ ਹੋਈ। ਸਕੂਲਾਂ ਨੂੰ ਪਹਿਲਾਂ ਹੀ ਹਿਦਾਇਤਾਂ ਦਿੱਤੀਆ ਗਈਆਂ ਸਨ ਕਿ ਬੱਚਿਆਂ ਦੇ ਮਾਪਿਆਂ ਨੂੰ ਕਿਸੇ ਤਰ੍ਹਾਂ ਦਾ ਡਰ ਨਾ ਦਿਖਾਇਆ ਜਾਵੇ ਅਤੇ ਉਨ੍ਹਾਂ ਨੂੰ ਵਿਸਤਾਰ ਨਾਲ ਹਰ ਗੱਲ ਦੱਸੀ ਜਾਵੇ।

ਪੰਜਾਬ ਦੇ 19,000 ਤੋਂ ਵੱਧ ਸਕੂਲਾਂ ਚ ਹੋਈ Mega PTM, ਬੱਚਿਆਂ ਨਾਲ ਸਕੂਲ ਪਹੁੰਚੇ ਮਾਪੇ

ਵਿਦਿਆਰਥੀ.( ਸੰਕੇਤਕ ਤਸਵੀਰ)

Follow Us On

ਪੰਜਾਬ ਦੇ 19,109 ਸਕੂਲਾਂ ‘ਚ ਅੱਜ ਮੈਗਾ ਪੇਰੇਂਟਸ-ਟੀਚਰਸ ਮੀਟਿੰਗ (PTM) ਆਯੋਜਿਤ ਕੀਤੀ ਗਈ। ਪੀਟੀਐਮ ਸਵੇਰੇ 9 ਵਜੇ ਤੋਂ ਦੁਪਿਹਰ 2 ਵਜੇ ਤੱਕ ਚੱਲੀ। ਇਸ ਦੌਰਾਨ ਸਕੂਲ ਪਹੁੰਚਣ ‘ਤੇ ਸਕੂਲ ਪ੍ਰਿੰਸੀਪਲ ਅਤੇ ਟੀਚਰਾਂ ਦੁਆਰਾ ਬੱਚਿਆ ਦੇ ਮਾਪਿਆਂ ਦਾ ਸਵਾਗਤ ਕੀਤਾ ਗਿਆ। 18 ਲੱਖ ਤੋਂ ਵਧ ਮਾਪੇ ਮੀਟਿੰਗ ‘ਚ ਸ਼ਾਮਲ ਹੋਏ। ਉੱਥੇ ਹੀ ਇਸ ਦੌਰਾਨ ਬੱਚਿਆਂ ਦੇ ਪ੍ਰਦਰਸ਼ਨ ਨੂੰ ਸੁਧਾਰਨ ਲਈ ਰਣਨੀਤੀ ਤਿਆਰ ਕੀਤੀ ਗਈ।

ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ‘ਚ ਫਰਵਰੀ ਮਹੀਨੇ ਹੀ ਨਾਨ-ਬੋਰਡ ਜਮਾਤਾਂ ਦੇ ਪੇਪਰ 26 ਫਰਵਰੀ ਤੋਂ ਲੈ ਕੇ 15 ਮਾਰਚ ਤੱਕ ਕਰਵਾ ਲਏ ਗਏ ਸਨ। 20 ਮਾਰਚ ਤੱਕ ਸਕੂਲਾਂ ਦੇ ਨਤੀਜੇ ਤਿਆਰ ਕੀਤੇ ਗਏ। ਉੱਥੇ ਹੀ ਅੱਜ ਬਿਲਕੁਲ ਪ੍ਰਾਈਵੇਟ ਸਕੂਲਾਂ ਦੀ ਤਰਜ਼ ‘ਤੇ ਪੀਟੀਐਮ ਹੋਈ। ਸਕੂਲਾਂ ਨੂੰ ਪਹਿਲਾਂ ਹੀ ਹਿਦਾਇਤਾਂ ਦਿੱਤੀਆ ਗਈਆਂ ਸਨ ਕਿ ਬੱਚਿਆਂ ਦੇ ਮਾਪਿਆਂ ਨੂੰ ਕਿਸੇ ਤਰ੍ਹਾਂ ਦਾ ਡਰ ਨਾ ਦਿਖਾਇਆ ਜਾਵੇ ਅਤੇ ਉਨ੍ਹਾਂ ਨੂੰ ਵਿਸਤਾਰ ਨਾਲ ਹਰ ਗੱਲ ਦੱਸੀ ਜਾਵੇ। ਮਾਪਿਆਂ ਨਾਲ ਉਨ੍ਹਾਂ ਦੀ ਭਾਸ਼ਾ ‘ਚ ਹੀ ਗੱਲ ਕੀਤੀ ਜਾਵੇ ਅਤੇ ਉਨ੍ਹਾਂ ਦੀ ਭਾਸ਼ਾ ‘ਚ ਹਰ ਗੱਲ ਸਮਝਾਈ ਜਾਵੇ।

ਅਪ੍ਰੈਲ ਤੋਂ ਸਵੇਰ 8 ਵਜੇ ਤੋਂ ਲੱਗਣਗੇ ਸਕੂਲ

ਸਿੱਖਿਆ ਵਿਭਾਗ ਦੇ ਮੁਤਾਬਕ, ਇੱਕ ਅਪ੍ਰੈਲ ਤੋਂ ਸਕੂਲ ਖੁਲ੍ਹਣ ਦਾ ਸਮਾਂ ਵੀ ਬਦਲ ਜਾਵੇਗਾ। ਸਿੱਖਿਆ ਵਿਭਾਗ ਦੇ ਕੈਲੇਂਡਰ ਦੇ ਮੁਤਾਬਕ, ਪ੍ਰਾਈਮਰੀ ਸਕੂਲਾਂ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਦੋ ਵਜੇ ਤੱਕ ਰਹੇਗਾ, ਇਸ ਦੇ ਨਾਲ ਮਿਡਿਲ, ਹਾਈ, ਸੀਨੀਅਰ ਸੈਕੇਂਡਰੀ ਸਕੂਲਾਂ ਦਾ ਸਮਾਂ ਵੀ ਅੱਠ ਵਜੇ ਤੋਂ ਦੋ ਵਜੇ ਤੱਕ ਰਹੇਗਾ। ਸਤੰਬਰ ਮਹੀਨੇ ਤੱਕ ਸਮਾਂ ਇਹੀ ਰਹੇਗਾ।

Exit mobile version