ਪੰਜਾਬ ਦੇ ਸਕੂਲਾਂ ‘ਚ ਪੜ੍ਹਾਇਆ ਜਾਵੇਗਾ ‘ਨਸ਼ਾ ਮੁਕਤ’ ਪਾਠਕ੍ਰਮ, ਸੀਐਮ ਮਾਨ ਨੇ ਕੀਤੀ ਸ਼ੁਰੂਆਤ
ਬੱਚਿਆਂ ਨੂੰ ਨਸ਼ਾ ਮੁਕਤੀ ਨੂੰ ਲੈ ਕੇ ਵਿਸ਼ੇਸ਼ ਪਾਠਕ੍ਰਮ ਪੜ੍ਹਾਇਆ ਜਾਵੇਗਾ। ਹਰ 15 ਦਿਨਾਂ 'ਚ 35 ਮਿੰਟਾਂ ਦੀ ਇੱਕ ਕਲਾਸ ਰਾਹੀਂ ਬੱਚਿਆਂ ਨੂੰ ਫਿਲਮਾਂ, ਕਵਿਜ ਤੇ ਖੇਡਾਂ ਰਾਹੀਂ ਸਿਖਾਇਆ ਜਾਵੇਗਾ ਕਿ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਕਿਵੇਂ ਤੇ ਕਿਉਂ ਰਹਿਣਾ ਚਾਹੀਦਾ ਹੈ। ਇਸ ਨਸ਼ਾ ਮੁਕਤ ਪਾਠਕ੍ਰਮ ਦੀ ਸ਼ੁਰੂਆਤ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਸਕੂਲੀ ਬੱਚਿਆਂ ਨਾਲ ਮੁਲਾਕਾਤ ਵੀ ਕੀਤੀ।
ਪੰਜਾਬ ਸਰਕਾਰ ਨੇ 1 ਅਗਸਤ ਯਾਨੀ ਕਿ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ‘ਚ 9ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਨੂੰ ਨਸ਼ਿਆਂ ਦੀ ਰੋਕਥਾਮ ਬਾਰੇ ਇੱਕ ਵਿਗਿਆਨਕ ਪਾਠਕ੍ਰਮ ਪੜ੍ਹਾਉਣ ਨੂੰ ਲੈ ਕੇ ਸ਼ੁਰੂਆਤ ਕਰ ਦਿੱਤੀ ਹੈ। ਫਾਜ਼ਿਲਕਾ ਦੇ ਅਰਨੀਵਾਲਾ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹੇ।
ਬੱਚਿਆਂ ਨੂੰ ਨਸ਼ਾ ਮੁਕਤੀ ਨੂੰ ਲੈ ਕੇ ਵਿਸ਼ੇਸ਼ ਪਾਠਕ੍ਰਮ ਪੜ੍ਹਾਇਆ ਜਾਵੇਗਾ। ਹਰ 15 ਦਿਨਾਂ ‘ਚ 35 ਮਿੰਟਾਂ ਦੀ ਇੱਕ ਕਲਾਸ ਰਾਹੀਂ ਬੱਚਿਆਂ ਨੂੰ ਫਿਲਮਾਂ, ਕਵਿਜ ਤੇ ਖੇਡਾਂ ਰਾਹੀਂ ਸਿਖਾਇਆ ਜਾਵੇਗਾ ਕਿ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਕਿਵੇਂ ਤੇ ਕਿਉਂ ਰਹਿਣਾ ਚਾਹੀਦਾ ਹੈ। ਇਸ ਨਸ਼ਾ ਮੁਕਤ ਪਾਠਕ੍ਰਮ ਦੀ ਸ਼ੁਰੂਆਤ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਸਕੂਲੀ ਬੱਚਿਆਂ ਨਾਲ ਮੁਲਾਕਾਤ ਵੀ ਕੀਤੀ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਨਸ਼ਾ ਮੁਕਤ ਵਿਸ਼ੇ ਨੂੰ ਲੈ ਕੇ ਸਕੂਲ ‘ਚ ਪਾਠਕ੍ਰਮ ਸ਼ਾਮਿਲ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ।
ਭਗਵੰਤ ਮਾਨ ਇਸ ਮੌਕੇ ਕੀ ਬੋਲੇ?
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੌਰਾਨ ਬਿਨਾਂ ਬਿਕਰਮ ਮਜੀਠਿਆ ਦੇ ਨਾਮ ਲਏ, ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਕਿਹਾ ਇਹ ਲੋਕ ਮਹਿਲ ਬਣਾਉਂਦੇ ਹਨ, ਪਹਾੜਾਂ ‘ਚ ਜ਼ਮੀਨਾਂ ਖਰੀਦਦੇ ਹਨ ਤੇ ਹਜ਼ਾਰਾਂ ਕਰੋੜ ਰੁਪਏ ਆਪਣੇ ਅਕਾਊਂਟ ‘ਚ ਜਮ੍ਹਾਂ ਕਰਵਾਉਂਦੇ ਹਨ। ਤੁਹਾਡੇ ਬੱਚੇ ਗਨਮੈਨਾਂ ਨਾਲ ਸਕੂਲ ਜਾਂਦੇ ਹਨ, ਪਰ ਪੰਜਾਬ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ। ਜਦੋਂ ਅਸੀਂ ਇੱਕ ਨੂੰ ਫੜ੍ਹਿਆ ਤਾਂ ਉਸ ਦੇ ਸਾਥੀਆਂ ਨੂੰ ਬਹੁੱਤ ਦੁੱਖ ਹੋਇਆ।
ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੂੰ ਇਸ ਤੋਂ ਤਕਲੀਫ਼ ਹੋਈ। ਹੁਣ ਉਹ ਨਾਭਾ ਜੇਲ੍ਹ ‘ਚ ਹੈ। ਉਨ੍ਹਾਂ ਲੋਕਾਂ ਨੂੰ ਹੁਣ ਦੁੱਖ ਹੈ ਜੋ ਕਿ 2021 ਤੋਂ 2024 ਤੱਕ ਇਹ ਕਹਿੰਦੇ ਸਨ ਕਿ ਸਾਡੀ ਸਰਕਾਰ ਆਈ ਤਾਂ ਉਸ ਨੂੰ ਗਲੇ ‘ਚ ਰੱਸੀ ਪਾ ਕੇ ਥਾਣੇ ਲੈ ਕੇ ਜਾਵਾਂਗੇ। ਪਰ ਹੁਣ ਜਦੋਂ ਜੇਲ੍ਹ ਭੇਜ ਦਿੱਤਾ ਗਿਆ ਤਾਂ ਇਨ੍ਹਾਂ ਆਗੂਆਂ ਨੂੰ ਦਰਦ ਹੋ ਰਿਹਾ ਹਾ। ਸਾਡੀ ਸਰਕਾਰੀ ਦੀ ਕਿਸੇ ਰੇਤ, ਬਜਰੀ, ਹੋਟਲ ਜਾਂ ਕਿਸੇ ਵਪਾਰ ‘ਚ ਹਿੱਸੇਦਾਰੀ ਨਹੀਂ। ਪਰ ਜਿਨ੍ਹਾਂ ਕੋਲ ਪਹਿਲੇ ਸੱਤਾ ਸੀ, ਉਨ੍ਹਾਂ ਨੇ ਵਪਾਰ, ਪਹਾੜ ਤੇ ਆਮਦਨ ਦੇ ਹਰ ਸਾਧਨ ‘ਚ ਹਿੱਸੇਦਾਰੀ ਲੈ ਰੱਖੀ ਹੈ। ਉਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ।
