ਹਿਮਾਚਲ ‘ਚ ਹੋ ਰਹੀ ਬਾਰਿਸ਼ ਕਾਰਨ ਪੰਜਾਬ ਸਰਕਾਰ ਅਲਰਟ, ਡੈਮਾਂ ਦੀ ਸਥਿਤੀ ਦਾ ਲਿਆ ਜਾਇਜ਼ਾ

Updated On: 

30 Jul 2025 06:11 AM IST

Punjab dam safety monitoring: ਮੰਤਰੀ ਗੋਇਲ ਨੇ ਕਿਹਾ ਹੈ ਕਿ ਵੱਡੇ ਡੈਮਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਇਸ ਵੇਲੇ ਕੋਈ ਖ਼ਤਰਾ ਨਹੀਂ ਹੈ। ਭਾਖੜਾ ਡੈਮ ਵਿੱਚ ਇਸ ਵੇਲੇ 1618.38 ਫੁੱਟ ਪਾਣੀ ਹੈ, ਜਦੋਂ ਕਿ ਇਸਦੀ ਵੱਧ ਤੋਂ ਵੱਧ ਸਮਰੱਥਾ 1680 ਫੁੱਟ ਹੈ। ਪੌਂਗ ਡੈਮ ਵਿੱਚ 1346 ਫੁੱਟ ਪਾਣੀ ਹੈ ਅਤੇ ਇਸਦੀ ਸਮਰੱਥਾ ਅਜੇ ਵੀ 30.787 ਫੁੱਟ ਬਾਕੀ ਹੈ।

ਹਿਮਾਚਲ ਚ ਹੋ ਰਹੀ ਬਾਰਿਸ਼ ਕਾਰਨ ਪੰਜਾਬ ਸਰਕਾਰ ਅਲਰਟ, ਡੈਮਾਂ ਦੀ ਸਥਿਤੀ ਦਾ ਲਿਆ ਜਾਇਜ਼ਾ

ਸੰਕੇਤਕ ਤਸਵੀਰ

Follow Us On

ਪੰਜਾਬ ਸਰਕਾਰ ਨੇ ਅੱਜ ਇੱਕ ਮੀਟਿੰਗ ਵਿੱਚ ਹਿਮਾਚਲ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਡੈਮਾਂ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਨਹਿਰੀ ਵਿਭਾਗ ਨੇ ਵੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ।

ਮੰਤਰੀ ਬਰਿੰਦਰ ਗੋਇਲ ਨੇ ਕਿਹਾ ਹੈ ਕਿ ਵੱਡੇ ਡੈਮਾਂ ਦਾ ਜਾਇਜ਼ਾ ਲਿਆ ਹੈ। ਇਸ ਵੇਲੇ ਕੋਈ ਖ਼ਤਰਾ ਨਹੀਂ ਹੈ। ਭਾਖੜਾ ਡੈਮ ‘ਚ 1618.38 ਫੁੱਟ ਪਾਣੀ ਹੈ, ਜਦੋਂ ਕਿ ਇਸ ਦੀ ਸਮਰੱਥਾ 1680 ਫੁੱਟ ਹੈ। ਪੌਂਗ ਡੈਮ ‘ਚ 1346 ਫੁੱਟ ਪਾਣੀ ਹੈ। ਇਸ ਦੀ ਸਮਰੱਥਾ ਅਜੇ ਵੀ 30.787 ਫੁੱਟ ਬਾਕੀ ਹੈ।

ਇਸ ਤੋਂ ਇਲਾਵਾ ਰਣਜੀਤ ਸਾਗਰ ਡੈਮ ‘ਚ 1664 ਫੁੱਟ ਪਾਣੀ ਹੈ, ਜੋ ਕਿ 54 ਫੁੱਟ ਅਜੇ ਵੀ ਖਾਲੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਡੈਮਾਂ ‘ਚ ਇਸ ਸਮੇਂ ਆਮਦ ਜ਼ਿਆਦਾ ਹੈ, ਪਰ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ।

ਸਰਕਾਰ ਨੇ ਤਿਆਰੀਆਂ ਕੀਤੀਆਂ ਪੂਰੀਆਂ

ਮੰਤਰੀ ਨੇ ਕਿਹਾ ਕਿ ਕੋਈ ਖ਼ਤਰਾ ਨਹੀਂ ਹੈ, ਫਿਰ ਵੀ ਸਰਕਾਰ ਨੇ ਪਹਿਲਾਂ ਹੀ ਸਾਰੀਆਂ ਜ਼ਰੂਰੀ ਤਿਆਰੀਆਂ ਕਰ ਲਈਆਂ ਹਨ। ਹੜ੍ਹਾਂ ਨਾਲ ਨਜਿੱਠਣ ਅਤੇ ਰੋਕਥਾਮ ਲਈ ਰਾਜ ਸਰਕਾਰ ਨੇ 276 ਕਰੋੜ ਰੁਪਏ ਖਰਚ ਕੀਤੇ ਹਨ। 94 ਅਜਿਹੇ ਪੁਆਇੰਟਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੂੰ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਇਨ੍ਹਾਂ ਪੁਆਇੰਟਾਂ ਬਾਰੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਅਤੇ ਉਨ੍ਹਾਂ ਦੀ ਨਿਯਮਤ ਤੌਰ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਹੜ੍ਹਾਂ ਨੂੰ ਰੋਕਣ ਲਈ ਹਰ ਪੱਧਰ ‘ਤੇ ਪ੍ਰਬੰਧ ਕੀਤੇ ਹਨ।

ਬਰਿੰਦਰ ਗੋਇਲ ਨੇ ਕਿਹਾ ਕਿ ਹੜ੍ਹਾਂ ਦੌਰਾਨ ਵਰਤੇ ਜਾਣ ਵਾਲੇ ਖਾਲੀ ਥੈਲਿਆਂ ਨੂੰ ਵੀ ਪਹਿਲਾਂ ਤੋਂ ਤਿਆਰ ਰੱਖਿਆ ਗਿਆ ਹੈ। 8.76 ਹਜ਼ਾਰ ਖਾਲੀ ਥੈਲਿਆਂ ਵਿੱਚੋਂ 3 ਲੱਖ 24 ਹਜ਼ਾਰ ਥੈਲਿਆਂ ਨੂੰ ਮਿੱਟੀ ਨਾਲ ਭਰ ਕੇ ਪਹਿਲਾਂ ਹੀ ਤਿਆਰ ਕੀਤਾ ਜਾ ਚੁੱਕਾ ਹੈ, ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਉਨ੍ਹਾਂ ਦੀ ਤੁਰੰਤ ਵਰਤੋਂ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਜੰਬੋ ਬੈਗਾਂ ਲਈ ਵੀ ਪ੍ਰਬੰਧ ਕੀਤੇ ਗਏ ਹਨ ਜੋ ਪਾਣੀ ਦਾ ਪੱਧਰ ਵਧਣ ਦੀ ਸਥਿਤੀ ਵਿੱਚ ਪਾਣੀ ਨੂੰ ਰੋਕਣ ਵਿੱਚ ਮਦਦ ਕਰਨਗੇ।

ਨਾਲੀਆਂ ਦੀ ਸਫਾਈ ਬਾਰੇ ਮੰਤਰੀ ਨੇ ਕਿਹਾ ਕਿ 8 ਹਜ਼ਾਰ ਕਿਲੋਮੀਟਰ ਲੰਬੇ ਡਰੇਨਾਂ ਵਿੱਚੋਂ, ਲਗਭਗ 4 ਹਜ਼ਾਰ ਕਿਲੋਮੀਟਰ ਦੀ ਸਫਾਈ ਕੀਤੀ ਗਈ ਹੈ, ਜਦੋਂ ਕਿ ਹੋਰ ਡਰੇਨਾਂ ਦੀ ਹਾਲਤ ਤਸੱਲੀਬਖਸ਼ ਪਾਈ ਗਈ ਹੈ, ਜਿਸ ਕਾਰਨ ਉਨ੍ਹਾਂ ਦੀ ਸਫਾਈ ਕਰਨ ਦੀ ਕੋਈ ਲੋੜ ਨਹੀਂ ਸੀ।

1044 ਚੈੱਕ ਡੈਮ ਬਣਾਏ ਗਏ ਹਨ

ਮੰਤਰੀ ਨੇ ਕਿਹਾ ਕਿ ਇਸ ਵਾਰ ਸੂਬੇ ਵਿੱਚ 1044 ਚੈੱਕ ਡੈਮ ਬਣਾਏ ਗਏ ਹਨ। ਵਿਭਾਗ ਨੇ ਨਵੀਂ ਮਸ਼ੀਨਰੀ ਵੀ ਖਰੀਦੀ ਹੈ, ਜਿਸ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਨਾਲ ਕੰਮ ਦੀ ਗਤੀ ਅਤੇ ਲਾਗਤ ਵਿੱਚ ਸੁਧਾਰ ਹੋਇਆ ਹੈ। ਜੋ ਕੰਮ ਪਹਿਲਾਂ 100 ਰੁਪਏ ਵਿੱਚ ਹੁੰਦਾ ਸੀ, ਹੁਣ ਸਿਰਫ਼ 35 ਰੁਪਏ ਵਿੱਚ ਕੀਤਾ ਜਾ ਰਿਹਾ ਹੈ। ਵਿਭਾਗ ਆਉਣ ਵਾਲੇ ਸਮੇਂ ਵਿੱਚ ਹੋਰ ਮਸ਼ੀਨਾਂ ਖਰੀਦਣ ਦੀ ਯੋਜਨਾ ‘ਤੇ ਵੀ ਕੰਮ ਕਰ ਰਿਹਾ ਹੈ।