ਡੀਏ ਵਿਵਾਦ: ਤਿੰਨ ਮੰਤਰੀਆਂ ਨੇ ਕੀਤੀ ਸਮੂਹਿਕ ਪ੍ਰੈੱਸ ਕਾਨਫਰੰਸ, ਹਰਪਾਲ ਚੀਮਾ ਨੇ ਸਾਹਮਣੇ ਰੱਖੇ ਇਹ ਤੱਥ
ਮੰਤਰੀ ਚੀਮਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਤੱਥ ਇਹ ਹੈ ਕਿ ਪੰਜਾਬ ਦੇ ਮੁਲਾਜ਼ਮ ਦੇਸ਼ 'ਚੋਂ ਸਭ ਤੋਂ ਵੱਧ ਤਨਖ਼ਾਹ ਲੈ ਰਹੇ ਹਨ। ਪੰਜਾਬ ਮੁਲਾਜ਼ਮਾਂ ਨੂੰ ਸਭ ਤੋਂ ਵੱਧ ਤਨਖ਼ਾਹ ਦੇਣ ਵਾਲਾ ਇਕਲੌਤਾ ਸੂਬਾ ਹੈ। ਬੇਸਿਕ ਪੇਅ+ਡੀਏ ਦੀ ਤੁਲਨਾ ਕਰੀਏ ਤਾਂ ਪੰਜਾਬ ਬਾਕੀ ਸਾਰੇ ਸੂਬਿਆਂ ਤੋਂ ਵੱਧ ਤਨਖ਼ਾਹ ਦੇ ਰਿਹਾ ਹੈ।
ਡੀਏ ਵਿਵਾਦ: ਤਿੰਨ ਮੰਤਰੀਆਂ ਨੇ ਕੀਤੀ ਸਮੂਹਿਕ ਪ੍ਰੈੱਸ ਕਾਨਫਰੰਸ, ਹਰਪਾਲ ਚੀਮਾ ਨੇ ਸਾਹਮਣੇ ਰੱਖੇ ਇਹ ਤੱਥ
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ (DA) ਜਾਰੀ ਕਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ ਪੰਜਾਬ ਸਰਕਾਰ ਦੇ ਤਿੰਨ ਮੰਤਰੀਆਂ ਨੇ ਇੱਕ ਸਮੂਹਿਕ ਪ੍ਰੈੱਸ ਕਾਨਫਰੰਸ ਕੀਤੀ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਤੇ ਬਲਜੀਤ ਕੌਰ ਨੇ ਇਸ ਕਾਨਫਰੰਸ ‘ਚ ਸ਼ਿਰਕਤ ਕੀਤੀ। ਮੰਤਰੀਆਂ ਨੇ ਡੀਏ ਮਾਮਲੇ ‘ਚ ਮੀਡੀਆ ਸਾਹਮਣੇ ਕੁਝ ਤੱਥ ਰੱਖੇ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ ਪੰਜਾਬ ਦੇ ਮੁਲਾਜ਼ਮਾਂ ਨੂੰ ਲੈ ਕੇ ਇਹ ਅਸਲੀ ਤੱਥ ਹਨ। ਉਹ ਪੰਜਾਬ ਦੀ ਅਵਾਮ ਸਾਹਮਣੇ ਮਹੱਤਵਪੂਰਨ ਤੱਥ ਰੱਖਣਾ ਚਾਹੁੰਦੇ ਹਨ, ਜੋ ਕਿ ਸਭ ਨੂੰ ਪਤਾ ਹੋਣੇ ਚਾਹੀਦੇ ਹਨ।
ਪੰਜਾਬ ਦੇ ਮੁਲਾਜ਼ਮ ਲੈ ਰਹੇ ਸਭ ਤੋਂ ਵੱਧ ਤਨਖ਼ਾਹ
ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਤੱਥ ਇਹ ਹੈ ਕਿ ਪੰਜਾਬ ਦੇ ਮੁਲਾਜ਼ਮ ਦੇਸ਼ ‘ਚੋਂ ਸਭ ਤੋਂ ਵੱਧ ਤਨਖ਼ਾਹ ਲੈ ਰਹੇ ਹਨ। ਪੰਜਾਬ ਮੁਲਾਜ਼ਮਾਂ ਨੂੰ ਸਭ ਤੋਂ ਵੱਧ ਤਨਖ਼ਾਹ ਦੇਣ ਵਾਲਾ ਇਕਲੌਤਾ ਸੂਬਾ ਹੈ। ਬੇਸਿਕ ਪੇਅ+ਡੀਏ ਦੀ ਤੁਲਨਾ ਕਰੀਏ ਤਾਂ ਪੰਜਾਬ ਬਾਕੀ ਸਾਰੇ ਸੂਬਿਆਂ ਤੋਂ ਵੱਧ ਤਨਖ਼ਾਹ ਦੇ ਰਿਹਾ ਹੈ।
ਚੀਮਾ ਨੇ ਪੰਜਾਬ ਦੇ ਮੁਲਾਜ਼ਮਾਂ ਦੀ ਗੁਜਰਾਤ ਦੇ ਸਰਕਾਰੀ ਮੁਲਾਜ਼ਮਾਂ ਨਾਲ ਤੁਲਨਾ ਕੀਤੀ। ਉਨ੍ਹਾਂ ਕਿਹਾ ਕਿ ਗੁਜਰਾਤ ‘ਚ ਜਿੱਥੇ ਪਿਛਲੇ ਲਗਭਗ 30 ਸਾਲਾਂ ‘ਤੋਂ ਭਾਰਤੀ ਜਨਤਾ ਪਾਰਟੀ ਰਾਜ ਕਰ ਰਹੀ ਹੈ, ਉੱਥੇ ਦੇ ਮੁਲਾਜ਼ਮਾਂ ਨੂੰ ਪੰਜਾਬ ਦੇ ਮੁਲਾਜ਼ਮਾਂ ਨਾਲੋਂ 28 ਫ਼ੀਸਦੀ ਘੱਟ ਤਨਖ਼ਾਹ ਮਿਲਦੀ ਹੈ।
51 ਫ਼ੀਸਦੀ ਮਾਲੀਆ ਪੰਜਾਬ ਦੇ ਮੁਲਾਜ਼ਾਮ ‘ਤੇ ਖ਼ਰਚ
ਹਰਪਾਲ ਸਿੰਘ ਚੀਮਾ ਨੇ ਦੂਜਾ ਤੱਥ ਸਾਹਮਣੇ ਰੱਖਦੇ ਹੋਏ ਕਿਹਾ ਕਿ ਪੰਜਾਬ ਦੇ ਕੁੱਲ ਮਾਲੀਆ (Revenue) ਦਾ 51 ਫ਼ੀਸਦੀ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ‘ਤੇ ਖ਼ਰਚ ਹੁੰਦਾ ਹੈ, ਜੋ ਕਿ ਦੇਸ਼ ਭਰ ਦਾ ਸਭ ਤੋਂ ਉੱਚ ਫ਼ੀਸਦੀ ਨੰਬਰ ਹੈ। ਉਨ੍ਹਾਂ ਨੇ ਦੂਜੇ ਸੂਬਿਆਂ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ ਜੇਕਰ ਹੋਰ ਸੂਬਿਆਂ, ਪੰਜਾਬ ਨਾਲ ਲੱਗਦੇ ਸੂਬਿਆਂ ਜਾਂ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਸਿਰਫ਼ 38 ਫ਼ੀਸਦੀ ਔਸਤ ਆਉਂਦੀ ਹੈ। ਉਨ੍ਹਾਂ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ‘ਚ 100 ਰੁਪਏ ਦੀ ਕੁਲੈਕਸ਼ਨ ਹੁੰਦੀ ਹੈ ਤਾਂ ਉਸ ‘ਚੋਂ 51 ਰੁਪਏ ਮੁਲਾਜ਼ਮਾਂ ਦੀ ਸੈਲਰੀ ਤੇ ਪੈਨਸ਼ਨ ‘ਤੇ ਖ਼ਰਚ ਹੁੰਦੇ ਹਨ।
ਇਹ ਵੀ ਪੜ੍ਹੋ
ਕੈਬਿਨੇਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਡਾ. ਬਲਜੀਤ ਕੌਰ ਦੀ ਪ੍ਰੈੱਸ ਕਾਨਫ਼ਰੰਸ, ਚੰਡੀਗੜ੍ਹ ਤੋਂ Live https://t.co/4d4pkUC8YR
— AAP Punjab (@AAPPunjab) September 3, 2026
ਟੇਕ-ਹੋਮ ਪੇਅ ਵੀ ਸਭ ਤੋਂ ਵੱਧ
ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਜੋ ਸੈਲਰੀ ਘਰ ਲੈ ਕੇ ਜਾਂਦੇ ਹਨ ਯਾਨੀ ਕਿ ਜੋ ਟੇਕ-ਹੋਮ ਪੇਅ ਹੈ, ਉਹ ਵੀ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਜੋ ਸੈਂਟਰ ਦਾ ਪੇਅ ਕਮੀਸ਼ਨ ਜੋ ਕੇਂਦਰ ਸਰਕਾਰ ਦੇ ਮੁਲਾਜ਼ਮ ਨੂੰ ਮਿਲਦਾ ਹੈ, ਉਸ ਨਾਲੋਂ ਜ਼ਿਆਦਾਤਰ ਪੰਜਾਬ ਦੇ ਮੁਲਾਜ਼ਮ ਵੱਧ ਤਨਖ਼ਾਹ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਲਰਕ, ਡਰਾਈਵਰ, ਸਟੈਨੋਗ੍ਰਾਫਰ, ਪੁੰਜਾਬ ਪੁਲਿਸ ਮੁਲਾਜ਼ਮ ਤੇ ਅਧਿਆਪਕ ਵਾਂਗ ਹੋਰ ਮੁਲਾਜ਼ਮਾਂ ਦੀ ਤਨਖ਼ਾਹ, ਸੈਂਟਰ ਨਾਲੋਂ ਕਿਤੇ ਵੱਧ ਹੈ।
