ਜਲੰਧਰ: ਗੱਦਿਆਂ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਅੰਦਰ ਕੈਮੀਕਲ ਹੋਣ ਕਾਰਨ ਬੁਝਾਉਣ ‘ਚ ਆ ਰਹੀ ਦਿੱਕਤ

Updated On: 

03 Sep 2026 10:54 AM IST

ਫੈਕਟਰੀ ਦੇ ਅੰਦਰ ਕੈਮੀਕਲ ਮੌਜੂਦ ਹੋਣ ਕਾਰਨ ਅੱਗ ਕਾਫੀ ਭੜਕ ਗਈ ਹੈ ਤੇ ਇਸ 'ਤੇ ਕਾਬੂ ਪਾਉਣ 'ਚ ਫਾਇਰ ਬ੍ਰਿਗੇਡ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਲਗਾਈਆਂ ਗਈਆਂ ਹਨ।

ਜਲੰਧਰ: ਗੱਦਿਆਂ ਦੀ ਫੈਕਟਰੀ ਚ ਲੱਗੀ ਭਿਆਨਕ ਅੱਗ, ਅੰਦਰ ਕੈਮੀਕਲ ਹੋਣ ਕਾਰਨ ਬੁਝਾਉਣ ਚ ਆ ਰਹੀ ਦਿੱਕਤ

ਜਲੰਧਰ ਦੇ ਬਸਤੀ ਪੀਰ ਦਾਦ ਰੋਡ ਸਥਿਤ ਮੋਦੀ ਮੈਟਸ ਦੀ ਗੱਦਿਆਂ ਦੀ ਫੈਕਟਰੀ ‘ਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਲੋਕਾਂ ਨੇ ਸਵੇਰੇ ਕਰੀਬ 9 ਵਜੇ ਇਲਾਕੇ ‘ਚੋਂ ਧੂੰਆਂ ਉੱਠਦਾ ਦੇਖਿਆ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ।

ਫੈਕਟਰੀ ਦੇ ਅੰਦਰ ਕੈਮੀਕਲ ਮੌਜੂਦ ਹੋਣ ਕਾਰਨ ਅੱਗ ਕਾਫੀ ਭੜਕ ਗਈ ਹੈ ਤੇ ਇਸ ‘ਤੇ ਕਾਬੂ ਪਾਉਣ ‘ਚ ਫਾਇਰ ਬ੍ਰਿਗੇਡ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਲਗਾਈਆਂ ਗਈਆਂ ਹਨ।

ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖਦਸ਼ਾ

ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ। ਮੁੱਢਲੀ ਜਾਣਕਾਰੀ ਮੁਤਾਬਕ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਫੈਕਟਰੀ ਮਾਲਕ ਤੇ ਪੁਲਿਸ ਵੀ ਮੌਕੇ ‘ਤੇ ਪਹੁੰਚ ਗਏ ਹਨ। ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਤੋਂ ਬਾਅਦ ਹੀ ਨੁਕਸਾਨ ਦਾ ਸਹੀ ਅੰਦਾਜ਼ਾ ਲੱਗ ਸਕੇਗਾ।

ਰਿਹਾਇਸ਼ੀ ਇਲਾਕੇ ‘ਚ ਸਥਿਤ ਹੈ ਫੈਕਟਰੀ

ਇਲਾਕਾ ਵਾਸੀਆਂ ਨੇ ਦੱਸਿਆ ਕਿ ਬਸਤੀ ਪੀਰ ਦਾਦ ‘ਚ ਇਹ ਫੈਕਟਰੀ ਕਈ ਸਾਲਾਂ ਤੋਂ ਚੱਲ ਰਹੀ ਹੈ ਤੇ ਇਹ ਰਿਹਾਇਸ਼ੀ ਇਲਾਕੇ ‘ਚ ਸਥਿਤ ਹੈ। ਸਵੇਰੇ ਜਦੋਂ ਫੈਕਟਰੀ ਵਿੱਚ ਅੱਗ ਲੱਗੀ ਤਾਂ ਲੋਕਾਂ ਨੇ ਪਹਿਲਾਂ ਖ਼ੁਦ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ।

ਅੱਗ ਦੇ ਫੈਲਣ ਦੇ ਖਦਸ਼ੇ ਨੂੰ ਦੇਖਦਿਆਂ ਫੈਕਟਰੀ ਦੇ ਆਸ-ਪਾਸ ਬਣੇ ਘਰਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ।

ਅਸਮਾਨ ਤੱਕ ਉੱਠਿਆ ਕਾਲਾ ਧੂੰਆਂ, ਲੋਕ ਸਹਿਮੇ

ਅੱਗ ਕਾਰਨ ਅਸਮਾਨ ਤੱਕ ਕਾਲੇ ਧੂੰਏਂ ਦਾ ਗੁਬਾਰ ਉੱਠਦਾ ਦੇਖ ਕੇ ਇਲਾਕੇ ਦੇ ਲੋਕ ਸਹਿਮ ਗਏ। ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕੇ ‘ਚ ਫੈਕਟਰੀ ਹੋਣ ਕਾਰਨ ਅੱਗ ਆਸ-ਪਾਸ ਦੇ ਘਰਾਂ ਨੂੰ ਵੀ ਆਪਣੀ ਲਪੇਟ ‘ਚ ਲੈ ਸਕਦੀ ਸੀ। ਫਿਲਹਾਲ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਮੌਜੂਦ ਹਨ ਤੇ ਅੱਗ ‘ਤੇ ਕਾਬੂ ਪਾਉਣ ਲਈ ਜਦੋ-ਜਹਿਦ ਜਾਰੀ ਹੈ।

Loading...
Unable to load recommendations.
Follow Us