ਪੰਜਾਬ ਸਰਕਾਰ ਦੀ ਓਵਰਸੀਜ਼ ਸਕਾਲਰਸ਼ਿਪ ਸਕੀਮ, ਬੱਚਿਆਂ ਨੂੰ ਮਿਲੇਗਾ ਵਿਦੇਸ਼ ‘ਚ ਪੜ੍ਹਾਈ ਦਾ ਮੌਕਾ

Updated On: 

18 Sep 2025 13:54 PM IST

ਸਰਕਾਰ ਨੇ ਪੂਰੀ ਦੁਨੀਆਂ ਤੋਂ 500 ਯੂਨੀਵਰਸਿਟੀਆਂ ਦੀ ਚੋਣ ਕੀਤੀ ਹੈ, ਜਿੱਥ ਬੱਚੇ ਦਾਖ਼ਲਾ ਲੈ ਸਕਣਗੇ। ਸਕਾਲਰਸ਼ਿਪ ਤਹਿਤ ਸਰਕਾਰ ਬੱਚਿਆਂ ਦਾ ਵੀਜ਼ਾ ਖਰਚ, ਟਿਊਸ਼ਨ ਫੀਸ ਤੇ ਸਲਾਨਾ 13.17 ਲੱਖ ਰੁਪਏ ਮਨਟੇਨੈਂਸ ਅਲਾਊਂਸ ਉਪਲੱਬਧ ਕਰਵਾਏਗੀ। ਇਹ ਸਹਾਇਤ ਵਿਦਿਆਰਥੀ ਦੀ ਕੋਰਸ ਮਿਆਦ ਦੇ ਅਨੁਸਾਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਮੈਡਿਕਲ ਬੀਮਾ ਦਾ ਖਰਚ ਵੀ ਸਰਕਾਰ ਦੇਵੇਗੀ। ਹਾਲਾਂਕਿ, ਇੱਕ ਪਰਿਵਾਰ ਦੇ ਸਿਰਫ਼ ਦੋ ਹੀ ਬੱਚੇ ਇਸ ਯੋਜਨਾ ਦਾ ਫਾਇਦਾ ਲੈ ਸਕਣਗੇ।

ਪੰਜਾਬ ਸਰਕਾਰ ਦੀ ਓਵਰਸੀਜ਼ ਸਕਾਲਰਸ਼ਿਪ ਸਕੀਮ,  ਬੱਚਿਆਂ ਨੂੰ ਮਿਲੇਗਾ ਵਿਦੇਸ਼ ਚ ਪੜ੍ਹਾਈ ਦਾ ਮੌਕਾ
Follow Us On

ਪੰਜਾਬ ਦੀ ਸਮਾਜਿਕ ਸਰੁੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਬਣੀ ਹੋਈ ਨੂੰ ਤਿੰਨ ਸਾਲ ਹੋ ਚੁੱਕੇ ਹਨ ਤੇ ਇਸ ਦੌਰਾਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਫਾਇਦਾ ਲੈਣ ਬੱਚਿਆਂ ਦੀ ਗਿਣਤੀ ਚ 35 ਫੀਸਦੀ ਦਾ ਵਾਧਾ ਹੋਇਆ ਹੈ। ਮੰਤਰੀ ਨੇ ਦੱਸਿਆ ਕਿ ਹੁਣ ਸਰਕਾਰ ਉੱਚ ਸਿੱਖਿਆ ਦੇ ਲਈ ਓਵਰਸੀਜ਼ ਸਕਾਲਰਸ਼ਿਪਸਕੀਮ ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਤਹਿਤ ਉਹ ਬੱਚੇ, ਜਿਨ੍ਹਾਂ ਦੀ ਸਲਾਨਾ ਪਰਿਵਾਰਕ ਆਮਦਨ 8 ਲੱਖ ਰੁਪਏ ਤੋਂ ਘੱਟ ਤੇ ਵਿਦਿਆਰਥੀ ਨੇ ਡਿਗਰੀ ‘ਚੋਂ 60 ਪ੍ਰਤੀਸ਼ਤ ਤੋਂ ਜ਼ਿਆਦਾ ਨੰਬਰ ਹਾਸਲ ਕੀਤे ਹਨ ਤੇ ਉਮਰ 35 ਸਾਲ ਤੋਂ ਘੱਟ ਹੈ, ਉਹ ਇਸ ਯੋਜਨਾ ਦਾ ਫਾਇਦਾ ਲੈ ਸਕਣਗੇ। ਖਾਸ ਗੱਲ ਇਹ ਹੈ ਕਿ ਇਸ ਸਕੀਮ ਚ 30 ਫੀਸਦੀ ਹਿੱਸੇਦਾਰੀ ਲੜਕੀਆਂ ਲਈ ਰਿਜ਼ਰਵ ਹੋਵੇਗੀ।

ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਦੁਨੀਆ ਭਰ ਤੋਂ 500 ਯੂਨੀਵਰਸਿਟੀਆਂ ਦੀ ਚੋਣ ਕੀਤੀ ਹੈ, ਜਿੱਥ ਬੱਚੇ ਦਾਖ਼ਲਾ ਲੈ ਸਕਣਗੇ। ਸਕਾਲਰਸ਼ਿਪ ਤਹਿਤ ਸਰਕਾਰ ਬੱਚਿਆਂ ਦਾ ਵੀਜ਼ਾ ਖਰਚ, ਟਿਊਸ਼ਨ ਫੀਸ ਤੇ ਸਲਾਨਾ 13.17 ਲੱਖ ਰੁਪਏ ਮਨਟੇਨੈਂਸ ਅਲਾਊਂਸ ਉਪਲੱਬਧ ਕਰਵਾਏਗੀ। ਇਹ ਸਹਾਇਤਾ ਵਿਦਿਆਰਥੀ ਦੀ ਕੋਰਸ ਮਿਆਦ ਦੇ ਅਨੁਸਾਰ ਦਿੱਤੀ ਜਾਵੇਗੀ- ਚਾਹੇ ਕੋਰਸ 3 ਸਾਲ ਦਾ ਹੋਵੇ ਜਾਂ 4 ਸਾਲ ਦਾ ਸਰਕਾਰ ਇਹ ਖਰਚ ਦੇਵੇਗੀ। ਇਸ ਦੇ ਨਾਲ ਹੀ ਮੈਡਿਕਲ ਬੀਮੇ ਦਾ ਖਰਚ ਵੀ ਸਰਕਾਰ ਦੇਵੇਗੀ। ਹਾਲਾਂਕਿ, ਇੱਕ ਪਰਿਵਾਰ ਦੇ ਸਿਰਫ਼ ਦੋ ਹੀ ਬੱਚੇ ਇਸ ਯੋਜਨਾ ਦਾ ਫਾਇਦਾ ਲੈ ਸਕਣਗੇ।

ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਇਹ ਸਕੀਮ ਖਾਸ ਤੌਰ ਤੇ ਉਨ੍ਹਾਂ ਗਰੀਬ ਪਰਿਵਾਰਾਂ ਦੇ ਲਈ ਹੈ, ਜਿਨ੍ਹਾਂ ਦੇ ਬੱਚੇ ਵਿਦੇਸ਼ ਜਾ ਕੇ ਭਵਿੱਖ ਬਣਾਉਣਾ ਚਾਹੁੰਦੇ ਹਨ। ਸਰਕਾਰ ਜਲਦੀ ਹੀ ਇਸ ਦੇ ਲਈ ਵਿਸ਼ੇਸ਼ ਵੈੱਬਸਾਈਟ ਸ਼ੁਰੂ ਕਰੇਗੀ, ਜਿੱਥੇ ਬੱਚੇ ਆਪਣੀ ਪਸੰਦ ਦੀ ਯੂਨੀਵਰਸਿਟੀ ਦੀ ਚੋਣ ਕਰਨ ਸਕਣਗੇ। ਇਸ ਤੋਂ ਇਲਾਵਾ ਮੰਤਰੀ ਨੇ ਦੱਸਿਆ ਕਿ ਮੁਹਾਲੀ ਦੇ ਅੰਬੇਡਕਰ ਕਾਲੇਜ ਚ ਪੀਸੀਐਸ ਕੋਰਸ ਵੀ ਸ਼ੁਰੂ ਕੀਤਾ ਜਾਵੇਗਾ। ਇਸ ਚ 40 ਬੱਚਿਆਂ ਨੂੰ ਐਂਟਰੈਂਸ ਦੇ ਆਧਾਰ ਤੇ ਚੁਣਿਆ ਜਾਵੇਗਾ ਤੇ ਉਨ੍ਹਾਂ ਨੂੰ ਦੋ ਮਹੀਨੇ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।