ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 10 IAS ਅਧਿਕਾਰੀਆਂ ਦੇ ਤਬਾਦਲੇ
officer transfers- ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ 10 ਆਈਏਐਸ ਅਧਿਕਾਰੀਆਂ ਦਾ ਟਰਾਂਸਫਰ ਕਰ ਦਿੱਤਾ ਹੈ। ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਉਹਨਾਂ ਵਿੱਚ ਜ਼ਿਆਦਾਤਰ ਅਧਿਕਾਰੀ ਪ੍ਰਮੁੱਖ ਸਕੱਤਰ ਅਤੇ ਸਕੱਤਰ ਪੱਧਰ ਦੇ ਹਨ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਖਹਿਰਾ ਨੂੰ ਟਰਾਂਸਪੋਰਟ ਵਿਭਾਗ ਵਿੱਚ ਡਾਇਰੈਕਟਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ।
10 IAS ਅਧਿਕਾਰੀਆਂ ਦਾ ਹੋਇਆ ਤਬਾਦਲਾ
ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਪਰਸੋਨਲ ਵਿਭਾਗ ਨੇ 10 IAS ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਜਿਨ੍ਹਾਂ ਅਧਿਕਾਰੀਆਂ ਦਾ ਟਰਾਂਸਫਰ ਕੀਤਾ ਗਿਆ ਹੈ ਉਹਨਾਂ ਵਿੱਚ 1994 ਬੈਚ ਦੇ IAS ਅਧਿਕਾਰੀ ਅਲੋਕ ਸੇਖਰ, 1997 ਬੈਚ ਦੇ ਅਧਿਕਾਰੀ ਕ੍ਰਿਸ਼ਣ ਕੁਮਾਰ, 1994 ਬੈਚ ਦੇ ਅਧਿਕਾਰੀ ਧਧੀਰੇਂਦਰ ਕੁਮਾਰ ਤਿਵਾੜੀ ਦਾ ਨਾਮ ਸ਼ਾਮਿਲ ਹੈ।


