ਪੜ੍ਹਾਈ ਪ੍ਰਭਾਵਿਤ ਹੋਣ ‘ਤੇ ਸਿੱਖਿਆ ਵਿਭਾਗ ਸਖ਼ਤ, ਅਧਿਆਪਕਾਂ ਦੀ ਗੈਰ-ਅਧਿਆਪਨ ਡਿਊਟੀ ‘ਤੇ ਰੋਕ; ਕੁਝ ਹੀ ਕੰਮਾਂ ਲਈ ਇਜਾਜ਼ਤ

Updated On: 

24 Sep 2026 15:11 PM IST

ਵਿਭਾਗ ਨੇ ਕਿਹਾ ਹੈ ਕਿ ਅਧਿਆਪਕਾਂ ਨੂੰ ਲੰਬੇ ਸਮੇਂ ਤੱਕ ਸਕੂਲਾਂ ਤੋਂ ਬਾਹਰ ਵੱਖ-ਵੱਖ ਪ੍ਰਸ਼ਾਸਨਿਕ ਕੰਮਾਂ 'ਚ ਲਗਾਉਣ ਨਾਲ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਇਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਤੇ ਅਕਾਦਮਿਕ ਕੰਮਕਾਜ 'ਚ ਵਿਘਨ ਪੈਂਦਾ ਹੈ।

ਪੜ੍ਹਾਈ ਪ੍ਰਭਾਵਿਤ ਹੋਣ ਤੇ ਸਿੱਖਿਆ ਵਿਭਾਗ ਸਖ਼ਤ, ਅਧਿਆਪਕਾਂ ਦੀ ਗੈਰ-ਅਧਿਆਪਨ ਡਿਊਟੀ ਤੇ ਰੋਕ; ਕੁਝ ਹੀ ਕੰਮਾਂ ਲਈ ਇਜਾਜ਼ਤ

ਸੰਕੇਤਕ ਤਸਵੀਰ (ਏਆਈ ਜਨਰੇਟਡ)

ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੇ ਲੈਕਚਰਾਰਾਂ ਨੂੰ ਗੈਰ-ਅਧਿਆਪਨ ਤੇ ਗੈਰ-ਵਿਦਿਅਕ (Non- teaching/Non-educational duties) ਕੰਮਾਂ ਲਈ ਤਾਇਨਾਤ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਗਏ ਹਨ।

ਵਿਭਾਗ ਨੇ ਕਿਹਾ ਹੈ ਕਿ ਅਧਿਆਪਕਾਂ ਨੂੰ ਲੰਬੇ ਸਮੇਂ ਤੱਕ ਸਕੂਲਾਂ ਤੋਂ ਬਾਹਰ ਵੱਖ-ਵੱਖ ਪ੍ਰਸ਼ਾਸਨਿਕ ਕੰਮਾਂ ‘ਚ ਲਗਾਉਣ ਨਾਲ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਇਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਤੇ ਅਕਾਦਮਿਕ ਕੰਮਕਾਜ ‘ਚ ਵਿਘਨ ਪੈਂਦਾ ਹੈ।

SIR ਡਿਊਟੀ ਤੋਂ ਬਾਅਦ ਅਧਿਆਪਕਾਂ ਨੂੰ ਸਕੂਲਾਂ ‘ਚ ਵਾਪਸ ਭੇਜਣ ਦੇ ਨਿਰਦੇਸ਼

ਵਿਭਾਗ ਨੇ ਕਿਹਾ ਕਿ ਵੱਡੀ ਗਿਣਤੀ ‘ਚ ਅਧਿਆਪਕਾਂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (SIR) ਲਈ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ। SIR ਦੀ ਪ੍ਰਕਿਰਿਆ 30 ਸਤੰਬਰ 2026 ਨੂੰ ਪੂਰੀ ਹੋਣੀ ਹੈ। ਇਸ ਤੋਂ ਬਾਅਦ ਜਿੱਥੇ ਲੋੜ ਨਹੀਂ ਹੈ, ਉੱਥੇ ਅਧਿਆਪਕਾਂ ਦੀ ਤਾਇਨਾਤੀ ਖ਼ਤਮ ਕਰਕੇ ਉਨ੍ਹਾਂ ਨੂੰ ਮੁੜ ਸਕੂਲਾਂ ‘ਚ ਭੇਜਣ ਲਈ ਕਿਹਾ ਗਿਆ ਹੈ।

ਸਿਰਫ਼ ਤਿੰਨ ਤਰ੍ਹਾਂ ਦੀਆਂ ਡਿਊਟੀਆਂ ਲਈ ਤਾਇਨਾਤੀ ਦੀ ਇਜਾਜ਼ਤ

ਨਵੇਂ ਹੁਕਮਾਂ ਮੁਤਾਬਕ ਅਧਿਆਪਕਾਂ ਨੂੰ ਆਮ ਗੈਰ-ਅਧਿਆਪਨ ਜਾਂ ਪ੍ਰਸ਼ਾਸਨਿਕ ਕੰਮਾਂ ਲਈ ਤਾਇਨਾਤ ਨਹੀਂ ਕੀਤਾ ਜਾ ਸਕੇਗਾ। ਕਾਨੂੰਨ ਅਨੁਸਾਰ ਚੋਣਾਂ, ਜਨਗਣਨਾ ਤੇ ਆਫ਼ਤ ਪ੍ਰਬੰਧਨ ਨਾਲ ਸਬੰਧਤ ਡਿਊਟੀਆਂ ਲਈ ਹੀ ਅਧਿਆਪਕਾਂ ਦੀ ਤਾਇਨਾਤੀ ਕੀਤੀ ਜਾ ਸਕਦੀ ਹੈ।

ਇਨ੍ਹਾਂ ਡਿਊਟੀਆਂ ‘ਚ ਵੀ ਅਧਿਆਪਕਾਂ ਦੀ ਗਿਣਤੀ ਘੱਟ ਤੋਂ ਘੱਟ ਰੱਖਣ ਤੇ ਸੰਭਵ ਹੋਣ ‘ਤੇ ਡਿਊਟੀ ਸਕੂਲ ਸਮੇਂ ਤੋਂ ਬਾਹਰ ਜਾਂ ਗੈਰ-ਅਧਿਆਪਨ ਦਿਨਾਂ ‘ਚ ਲਗਾਉਣ ਲਈ ਕਿਹਾ ਗਿਆ ਹੈ। ਸਿੱਖਿਆ ਵਿਭਾਗ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।

Loading...
Unable to load recommendations.
Follow Us