ਥੋੜੀ ਦੇਰ ‘ਚ ਪੰਜਾਬ ਕੈਬਿਨੇਟ ਦਾ ਵਿਸਥਾਰ, ਗਵਰਨਰ ਹਾਊਸ ਪਹੁੰਚੇ ਸੰਜੀਵ ਅਰੋੜਾ ਚੁੱਕਣ ਜਾ ਰਹੇ ਸਹੁੰ

Updated On: 

03 Jul 2025 12:45 PM IST

Punjab Cabinet: ਕੈਬਨਿਟ ਵਿਸਤਾਰ ਪ੍ਰੋਗਰਾਮ ਦੀਆਂ ਤਿਆਰੀਆਂ ਹੋ ਗਈਆਂ ਹਨ। ਸਹੁੰ ਚੁੱਕ ਸਮਾਗਮ ਦੀ ਇਜਾਜ਼ਤ ਰਾਜ ਭਵਨ ਤੋਂ ਲੈ ਲਈ ਗਈ ਹੈ। ਸੀਐਮ ਭਗਵੰਤ ਮਾਨ ਨੇ ਕੁੱਝ ਦਿਨ ਪਹਿਲਾਂ ਕਿਹਾ ਸੀ ਕਿ ਆਉਣ ਵਾਲੇ ਦੋ-ਤਿੰਨ ਦਿਨਾਂ ਤੱਕ ਕੈਬਨਿਟ ਵਿਸਤਾਰ ਹੋ ਸਕਦਾ ਹੈ। ਲੁਧਿਆਣਾ ਪੱਛਮੀ ਤੋਂ ਚੁਣੇ ਗਏ ਨਵੇਂ ਵਿਧਾਇਕ ਸੰਜੀਵ ਅਰੋੜਾ ਦਾ ਕੈਬਨਿਟ 'ਚ ਸ਼ਾਮਲ ਹੋਣਾ ਲਗਭਗ ਤੈਅ ਹੈ। ਪੰਜਾਬ 'ਚ ਮੁੱਖ ਮੰਤਰੀ ਸਮੇਤ ਮੰਤਰੀ ਮੰਡਲ 'ਚ 18 ਮੰਤਰੀ ਹੋ ਸਕਦੇ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਹੋਰ ਵਿਧਾਇਕਾਂ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਜਾਵੇਗਾ ਜਾਂ ਨਹੀਂ।

ਥੋੜੀ ਦੇਰ ਚ ਪੰਜਾਬ ਕੈਬਿਨੇਟ ਦਾ ਵਿਸਥਾਰ, ਗਵਰਨਰ ਹਾਊਸ ਪਹੁੰਚੇ ਸੰਜੀਵ ਅਰੋੜਾ ਚੁੱਕਣ ਜਾ ਰਹੇ ਸਹੁੰ

ਸੰਜੀਵ ਅਰੋੜਾ ਚੁੱਕਣ ਜਾ ਰਹੇ ਸਹੁੰ

Follow Us On

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੀਰਵਾਰ ਯਾਨੀ ਅੱਜ ਕੈਬਨਿਟ ਵਿਸਤਾਰ ਕਰਨ ਜਾ ਰਹੀ ਹੈ। ਸਰਕਾਰ ਦਾ ਇਹ 3 ਸਾਲਾਂ ‘ਚ 7ਵਾਂ ਕੈਬਨਿਟ ਵਿਸਤਾਰ ਹੈ। ਇਸ ਦੌਰਾਨ ਕੁੱਝ ਮੰਤਰੀਆਂ ਦੇ ਵਿਭਾਗ ‘ਚ ਫੇਰਬਦਲ ਦੀ ਸੰਭਾਵਨਾ ਹੈ। ਉੱਥੇ ਹੀ ਲੁਧਿਆਣਾ ਪੱਛਮੀ ਜ਼ਿਮਨੀ ਤੋਂ ਨਵੇਂ ਵਿਧਾਇਕ ਸੰਜੀਵ ਅਰੋੜਾ ਦੀ ਕੈਬਨਿਟ ‘ਚ ਐਂਟਰੀ ਹੋ ਸਕਦੀ ਹੈ। ਜ਼ਿਮਨੀ ਚੋਣ ਤੋਂ ਪਹਿਲਾਂ ਹੀ ਪਾਰਟੀ ਨੇ ਐਲਾਨ ਕੀਤਾ ਸੀ ਕਿ ਜੇਕਰ ਅਰੋੜਾ ਜਿੱਤਦੇ ਹਨ ਤਾਂ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ।

ਇਸ ਬਾਰੇ ਅੱਜ ਫੈਸਲਾ ਜਾਵੇਗਾ। ਕੈਬਨਿਟ ਵਿਸਤਾਰ ਪ੍ਰੋਗਰਾਮ ਦੀਆਂ ਤਿਆਰੀਆਂ ਹੋ ਗਈਆਂ ਹਨ। ਸਹੁੰ ਚੁੱਕ ਸਮਾਗਮ ਦੀ ਇਜਾਜ਼ਤ ਰਾਜ ਭਵਨ ਤੋਂ ਲੈ ਲਈ ਗਈ ਹੈ। ਸੀਐਮ ਭਗਵੰਤ ਮਾਨ ਨੇ ਕੁੱਝ ਦਿਨ ਪਹਿਲਾਂ ਕਿਹਾ ਸੀ ਕਿ ਆਉਣ ਵਾਲੇ ਦੋ-ਤਿੰਨ ਦਿਨਾਂ ਤੱਕ ਕੈਬਨਿਟ ਵਿਸਤਾਰ ਹੋ ਸਕਦਾ ਹੈ।

ਲੁਧਿਆਣਾ ਪੱਛਮੀ ਤੋਂ ਚੁਣੇ ਗਏ ਨਵੇਂ ਵਿਧਾਇਕ ਸੰਜੀਵ ਅਰੋੜਾ ਦਾ ਕੈਬਨਿਟ ‘ਚ ਸ਼ਾਮਲ ਹੋਣਾ ਲਗਭਗ ਤੈਅ ਹੈ। ਪੰਜਾਬ ‘ਚ ਮੁੱਖ ਮੰਤਰੀ ਸਮੇਤ ਮੰਤਰੀ ਮੰਡਲ ‘ਚ 18 ਮੰਤਰੀ ਹੋ ਸਕਦੇ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਹੋਰ ਵਿਧਾਇਕਾਂ ਨੂੰ ਮੰਤਰੀ ਮੰਡਲ ‘ਚ ਸ਼ਾਮਲ ਕੀਤਾ ਜਾਵੇਗਾ ਜਾਂ ਨਹੀਂ।

ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਕਿਹਾ ਸੀ ਕਿ ਵਿਧਾਇਕ ਚੁਣੇ ਜਾਣ ‘ਤੇ ਸੰਜੀਵ ਅਰੋੜਾ ਨੂੰ ਕੈਬਨਿਟ ‘ਚ ਸ਼ਾਮਲ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਇਹ ਕੈਬਨਿਟ ਵਿਸਤਾਰ ਕੁੱਝ ਦਿਨ ਪਹਿਲੇ ਵੀ ਹੋ ਸਕਦਾ ਸੀ, ਪਰ ਉਸ ਸਮੇਂ ਗਵਰਨਰ ਗੁਲਾਬ ਚੰਦ ਕਟਾਰੀਆ ਦੌਰੇ ‘ਤੇ ਸਨ ਤੇ ਸੂਬੇ ‘ਚ ਨਹੀਂ ਸਨ। ਉਹ ਹੁਣ ਚੰਡੀਗੜ੍ਹ ਆ ਚੁੱਕੇ ਹਨ, ਜਿਸ ਤੋਂ ਬਾਅਦ ਹੁਣ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਜਾਵੇਗਾ।

23 ਜੂਨ ਨੂੰ ਆਏ ਸੀ ਜ਼ਿਮਨੀ ਚੋਣ ਦੇ ਨਤੀਜੇ

ਤੁਹਾਨੂੰ ਦੱਸ ਦੇਈਏ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੇ ਹੋਈ ਉਪ ਚੋਣ ਦੇ ਨਤੀਜੇ 23 ਜੂਨ ਨੂੰ ਐਲਾਨੇ ਗਏ ਸਨ, ਜਿਸ ਵਿੱਚ ਸੰਜੀਵ ਅਰੋੜਾ ਨੇ ਜਿੱਤ ਪ੍ਰਾਪਤ ਕੀਤੀ ਸੀ। ਪਿਛਲੇ ਸ਼ਨੀਵਾਰ ਨੂੰ, ਸੰਜੀਵ ਅਰੋੜਾ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਚੁਣੇ ਗਏ ਵਿਧਾਇਕ ਵਜੋਂ ਸਹੁੰ ਚੁੱਕੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਉਨ੍ਹਾਂ ਨੂੰ ਸਹੁੰ ਚੁਕਾਈ।

ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੇ ਕਾਂਗਰਸ ਦੇ ਭਾਰਤ ਭੂਸ਼ਣ ਨੂੰ ਹਰਾਇਆ। ਸੰਜੀਵ ਅਰੋੜਾ ਨੂੰ 35,179 ਵੋਟਾਂ ਮਿਲੀਆਂ ਜਦੋਂ ਕਿ ਕਾਂਗਰਸ ਦੇ ਭਾਰਤ ਭੂਸ਼ਣ ਨੂੰ 24,542 ਵੋਟਾਂ ਮਿਲੀਆਂ। ਭਾਜਪਾ ਉਮੀਦਵਾਰ ਜੀਵਨ ਗੁਪਤਾ ਤੀਜੇ ਸਥਾਨ ਤੇ ਰਹੇ, ਜਿਨ੍ਹਾਂ ਨੂੰ 20,323 ਵੋਟਾਂ ਮਿਲੀਆਂ ਸਨ।