ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਇੱਕ ਹਫ਼ਤਾ, ਗੈਂਗਵਾਰ ਤੇ ਦੋ ਕਬੱਡੀ ਖਿਡਾਰੀਆਂ ਦਾ ਮਰਡਰ… ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਪਲੇਅਰ!

Punjabi Kabbadi Players Murder: ਇੱਕ ਹਫ਼ਤੇ ਦੇ ਅੰਦਰ ਪੰਜਾਬ ਦੇ ਲੁਧਿਆਣਾ 'ਚ ਦੋ ਕਬੱਡੀ ਖਿਡਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇੱਕ ਖਿਡਾਰੀ ਤੇਜਪਾਲ ਸਿੰਘ ਤੇ ਦੂਜਾ ਗੁਰਵਿੰਦਰ ਸਿੰਘ ਸੀ। ਲਾਰੈਂਸ ਬਿਸ਼ਨੋਈ ਗੈਂਗ ਨੇ ਗੁਰਵਿੰਦਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਇੱਕ ਹਫ਼ਤਾ, ਗੈਂਗਵਾਰ ਤੇ ਦੋ ਕਬੱਡੀ ਖਿਡਾਰੀਆਂ ਦਾ ਮਰਡਰ... ਗੈਂਗਸਟਰਾਂ ਦੇ ਨਿਸ਼ਾਨੇ 'ਤੇ ਪਲੇਅਰ!
ਇੱਕ ਹਫ਼ਤਾ, ਗੈਂਗਵਾਰ ਤੇ ਦੋ ਕਬੱਡੀ ਖਿਡਾਰੀਆਂ ਦਾ ਮਰਡਰ
Follow Us
tv9-punjabi
| Updated On: 06 Nov 2025 07:22 AM IST

ਇੱਕ ਹਫ਼ਤੇ ਦੇ ਅੰਦਰ ਪੰਜਾਬ ‘ਚ ਦੋ ਕਬੱਡੀ ਖਿਡਾਰੀਆਂ ਦਾ ਕਤਲ ਕਰ ਦਿੱਤਾ ਗਿਆ। ਇਨ੍ਹਾਂ ਦੋਵਾਂ ਕਤਲਾਂ ਨੇ ਪੰਜਾਬ ਦੇ ਖੇਡ ਜਗਤ ‘ਚ ਹਲਚਲ ਮਚਾ ਦਿੱਤੀ। ਹੈਰਾਨੀ ਦੀ ਗੱਲ ਹੈ ਕਿ ਦੋਵੇਂ ਕਤਲ ਲੁਧਿਆਣਾ ਜ਼ਿਲ੍ਹੇ ‘ਚ ਹੋਏ ਸਨ। ਪੰਜ ਦਿਨ ਪਹਿਲਾਂ, ਨਿੱਜੀ ਰੰਜਿਸ਼ ਕਾਰਨ ਜਗਰਾਉਂ ‘ਚ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੰਗਲਵਾਰ ਨੂੰ ਸਮਰਾਲਾ ਬਲਾਕ ‘ਚ ਗੁਰਵਿੰਦਰ ਸਿੰਘ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਗੁਰਵਿੰਦਰ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਦੋ ਕਬੱਡੀ ਖਿਡਾਰੀਆਂ ਦੇ ਕਤਲ ਨੇ ਖਿਡਾਰੀਆਂ ‘ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਵਾਲ ਉਠਾਏ ਜਾ ਰਹੇ ਹਨ: ਪੰਜਾਬ ‘ਚ ਕਬੱਡੀ ਖਿਡਾਰੀਆਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਕੀ ਉਹ ਹੁਣ ਵੱਡੇ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਹਨ?

31 ਅਕਤੂਬਰ – ਤੇਜਪਾਲ ਸਿੰਘ ਦਾ ਕਤਲ

ਕਬੱਡੀ ਖਿਡਾਰੀ ਦੇ ਕਤਲ ਦੀ ਪਹਿਲੀ ਘਟਨਾ 31 ਅਕਤੂਬਰ ਨੂੰ ਵਾਪਰੀ। ਬੇਟ ਇਲਾਕੇ ਦੇ ਪਿੰਡ ਗਿੱਦੜਵਿੰਡੀ ਦਾ ਰਹਿਣ ਵਾਲਾ ਤੇਜਪਾਲ ਸਿੰਘ ਦੋ ਹੋਰ ਦੋਸਤਾਂ ਨਾਲ ਹਰੀ ਸਿੰਘ ਰੋਡ ‘ਤੇ ਇੱਕ ਫੈਕਟਰੀ ਕੋਲੋਂ ਲੰਘ ਰਿਹਾ ਸੀ ਤਾਂ ਪੁਰਾਣੀ ਰੰਜਿਸ਼ ਕਾਰਨ ਦੂਜੇ ਗਰੁੱਪ ਨਾਲ ਲੜਾਈ ਹੋ ਗਈ। ਇਸ ਦੌਰਾਨ ਸੱਤ ਤੋਂ ਅੱਠ ਨੌਜਵਾਨ ਦੋ ਕਾਰਾਂ ‘ਚ ਆਏ ਅਤੇ ਤੇਜਪਾਲ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਉਸ ਨੂੰ ਲਗਭਗ 20 ਮਿੰਟ ਤੱਕ ਕੁੱਟਦੇ ਰਹੇ। ਅੰਤ ‘ਚ, ਦੂਜੇ ਗਰੁੱਪ ਦੇ ਇੱਕ ਨੌਜਵਾਨ ਨੇ ਰਿਵਾਲਵਰ ਕੱਢਿਆ ਤੇ ਤੇਜਪਾਲ ਦੀ ਛਾਤੀ ‘ਚ ਗੋਲੀ ਮਾਰ ਦਿੱਤੀ। ਫਿਰ ਉਹ ਮੌਕੇ ਤੋਂ ਭੱਜ ਗਏ।

ਐਸਐਸਪੀ ਦਫ਼ਤਰ ਦੇ ਨੇੜੇ ਮਾਰੀ ਗੋਲੀ

ਹੈਰਾਨੀ ਦੀ ਗੱਲ ਹੈ ਕਿ ਤੇਜਪਾਲ ਸਿੰਘ ਦਾ ਕਤਲ ਲੁਧਿਆਣਾ ਦੇ ਐਸਐਸਪੀ ਦਫ਼ਤਰ ਤੋਂ ਸਿਰਫ਼ 200 ਮੀਟਰ ਦੀ ਦੂਰੀ ‘ਤੇ ਹੋਇਆ, ਪਰ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ। ਤੇਜਪਾਲ ਦੇ ਦੋਸਤਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਤੇਜਪਾਲ ਸਿੰਘ ਕਈ ਜ਼ਿਲ੍ਹਾ ਪੱਧਰੀ ਕਬੱਡੀ ਟੂਰਨਾਮੈਂਟਾਂ ‘ਚ ਖੇਡ ਚੁੱਕਾ ਸੀ। ਇਸ ਕਤਲ ਨੇ ਤੇਜਪਾਲ ਸਿੰਘ ਦੇ ਪਰਿਵਾਰ ਤੇ ਗਿੱਦੜਵਿੰਡੀ ਪਿੰਡ ਦੇ ਹੋਰ ਪਿੰਡ ਵਾਸੀਆਂ ਨੂੰ ਗੁੱਸੇ ਨਾਲ ਭਰ ਦਿੱਤਾ ਤੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਲਟੀਮੇਟਮ ਜਾਰੀ ਕੀਤਾ।

ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ

ਲਗਭਗ ਚਾਰ ਦਿਨਾਂ ਤੱਕ, ਲੁਧਿਆਣਾ ਦੇ ਐਸਐਸਪੀ ਅੰਕੁਰ ਗੁਪਤਾ ਨੇ ਤੇਜਪਾਲ ਸਿੰਘ ਦੇ ਪਰਿਵਾਰ ਨੂੰ ਪੋਸਟਮਾਰਟਮ ਤੇ ਸਸਕਾਰ ਦੀ ਇਜਾਜ਼ਤ ਦੇਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਪਰਿਵਾਰ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਪੁਲਿਸ ਤੇ ਪ੍ਰਸ਼ਾਸਨ ਦੀ ਕਿਸੇ ਵੀ ਪੇਸ਼ਕਸ਼ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ। ਅੰਤ ‘ਚ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਤੇਜਪਾਲ ਦੇ ਕਤਲ ਮਾਮਲੇ ‘ਚ ਹਰਪ੍ਰੀਤ ਸਿੰਘ ਉਰਫ਼ ਹਨੀ, ਜੋ ਕਿ ਰੂਮੀ ਪਿੰਡ ਦਾ ਵਸਨੀਕ ਹੈ ਤੇ ਗਗਨਦੀਪ ਸਿੰਘ ਉਰਫ਼ ਗਗਨਾ, ਜੋ ਕਿ ਕਿੱਲੀ ਚਾਹਲਾ ਮੋਗਾ ਦਾ ਵਸਨੀਕ, ਨੂੰ ਗ੍ਰਿਫ਼ਤਾਰ ਕਰ ਲਿਆ। ਹਰਪ੍ਰੀਤ ਸਿੰਘ ਦਾ ਭਰਾ, ਹਰਜੋਬਨਪ੍ਰੀਤ ਸਿੰਘ ਕਾਲਾ ਅਜੇ ਵੀ ਫਰਾਰ ਹੈ। ਪੁਲਿਸ ਦਾ ਕਹਿਣਾ ਹੈ ਕਿ ਤੀਜੇ ਮੁਲਜ਼ਮ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

4 ਨਵੰਬਰ – ਗੁਰਵਿੰਦਰ ਸਿੰਘ ਕਤਲ

ਦੂਜੇ ਕਬੱਡੀ ਖਿਡਾਰੀ ਦਾ ਕਤਲ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਬਲਾਕ ਦੇ ਪਿੰਡ ਮਾਣਕੀ ‘ਚ ਕੀਤਾ ਗਿਆ ਸੀ। ਕਬੱਡੀ ਖਿਡਾਰੀ ਗੁਰਵਿੰਦਰ ਸਿੰਘ (23) ਦਾ 4 ਨਵੰਬਰ ਦੀ ਰਾਤ ਨੂੰ ਮਾਕੀ ਪਿੰਡ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਲਾਰੈਂਸ ਬਿਸ਼ਨੋਈ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ। ਲੁਧਿਆਣਾ ਪੁਲਿਸ ਦੇ ਅਨੁਸਾਰ, ਚਾਰ ਨਕਾਬਪੋਸ਼ ਅਪਰਾਧੀ ਮੋਟਰਸਾਈਕਲ ‘ਤੇ ਆਏ ਤੇ ਗੁਰਵਿੰਦਰ ਸਿੰਘ ਤੇ ਉਸਦੇ ਸਾਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੁਰਵਿੰਦਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਕਤਲ

ਪੁਲਿਸ ਨੇ ਜਾਂਚ ਦੌਰਾਨ ਖੁਲਾਸਾ ਕੀਤਾ ਕਿ ਘਟਨਾ ਸਮੇਂ ਗੁਰਵਿੰਦਰ ਆਪਣੇ ਦੋ ਦੋਸਤਾਂ ਧਰਮਵੀਰ ਤੇ ਲਵਪ੍ਰੀਤ ਸਿੰਘ ਨਾਲ ਪਿੰਡ ਦੇ ਇੱਕ ਮੈਡੀਕਲ ਸਟੋਰ ਨੇੜੇ ਇੱਕ ਕਮਿਊਨਿਟੀ ਪ੍ਰੋਗਰਾਮ ਦੀ ਤਿਆਰੀ ਕਰ ਰਿਹਾ ਸੀ। ਅਚਾਨਕ ਤਿੰਨਾਂ ਨੂੰ ਗੋਲੀ ਲੱਗ ਗਈ। ਗੋਲੀਬਾਰੀ ‘ਚ ਗੁਰਵਿੰਦਰ ਅਤੇ ਧਰਮਵੀਰ ਗੰਭੀਰ ਜ਼ਖਮੀ ਹੋ ਗਏ, ਜਦੋਂ ਕਿ ਲਵਪ੍ਰੀਤ ਬਚ ਗਿਆ। ਦੋਵਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ। ਗੁਰਵਿੰਦਰ ਦੀ ਰਸਤੇ ‘ਚ ਹੀ ਮੌਤ ਹੋ ਗਈ, ਜਦੋਂ ਕਿ ਧਰਮਵੀਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਹੈਰੀ ਬਾਕਸਰ ਤੇ ਆਰਜੂ ਬਿਸ਼ਨੋਈ ਨੇ ਗੁਰਵਿੰਦਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਮਾਕੀ ਪਿੰਡ ‘ਚ ਦਹਿਸ਼ਤ ਦਾ ਮਾਹੌਲ

ਗੁਰਵਿੰਦਰ ਦੇ ਕਤਲ ਤੋਂ ਬਾਅਦ ਮਾਕੀ ਪਿੰਡ ‘ਚ ਦਹਿਸ਼ਤ ਦਾ ਮਾਹੌਲ ਹੈ। ਜਦੋਂ ਤੋਂ ਲਾਰੈਂਸ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ, ਲੋਕ ਹੋਰ ਵੀ ਡਰੇ ਹੋਏ ਹਨ। ਗੁਰਵਿੰਦਰ ਦਾ ਪਰਿਵਾਰ ਸੋਗ ‘ਚ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਇੱਕ ਚੰਗਾ ਖਿਡਾਰੀ ਸੀ, ਜਿਸ ਨੇ ਸਥਾਨਕ ਤੇ ਜ਼ਿਲ੍ਹਾ ਪੱਧਰੀ ਟੂਰਨਾਮੈਂਟਾਂ ‘ਚ ਹਿੱਸਾ ਲਿਆ ਸੀ। ਪੁਲਿਸ ਨੇ ਗੁਰਵਿੰਦਰ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ, ਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Bihar Election 2025 Result: ਸੰਵਿਧਾਨਕ ਪ੍ਰਕਿਰਿਆ ਨਾਲ ਤੈਅ ਹੋਵੇਗਾ ਸੀਐਮ - ਦਿਲੀਪ ਜੈਸਵਾਲ
Bihar Election 2025 Result: ਸੰਵਿਧਾਨਕ ਪ੍ਰਕਿਰਿਆ ਨਾਲ ਤੈਅ ਹੋਵੇਗਾ ਸੀਐਮ - ਦਿਲੀਪ ਜੈਸਵਾਲ...
Naqvi Explains Bihar 2025 Polls: ਮੁਖਤਾਰ ਅੱਬਾਸ ਨਕਵੀ ਦਾ ਬਿਆਨ, ਮੁਸਲਿਮ ਵੋਟਰਾਂ ਦੇ ਬਦਲਿਆ ਬਿਹਾਰ ਚੋਣਾਂ ਦਾ ਰੁਖ
Naqvi Explains Bihar 2025 Polls: ਮੁਖਤਾਰ ਅੱਬਾਸ ਨਕਵੀ ਦਾ ਬਿਆਨ, ਮੁਸਲਿਮ ਵੋਟਰਾਂ ਦੇ ਬਦਲਿਆ ਬਿਹਾਰ ਚੋਣਾਂ ਦਾ ਰੁਖ...
Bihar Election 2025 Results: ਬਿਹਾਰ ਚੋਣ ਦੇ ਸ਼ੁਰੂਆਤੀ ਰੁਝਾਨਾਂ ਵਿੱਚ NDA ਅੱਗੇ, ਮਹਾਂਗਠਜੋੜ ਪਿੱਛੇ
Bihar Election 2025 Results: ਬਿਹਾਰ ਚੋਣ ਦੇ ਸ਼ੁਰੂਆਤੀ ਰੁਝਾਨਾਂ ਵਿੱਚ NDA ਅੱਗੇ, ਮਹਾਂਗਠਜੋੜ ਪਿੱਛੇ...
Delhi Blast Update: ਡਾਕਟਰ ਸ਼ਾਹੀਨ ਦੇ ਮਸੂਦ ਅਜ਼ਹਰ ਕੁਨੈਕਸ਼ਨ ਦਾ ਹੋਇਆ ਪਰਦਾਫਾਸ਼!
Delhi Blast Update: ਡਾਕਟਰ ਸ਼ਾਹੀਨ ਦੇ ਮਸੂਦ ਅਜ਼ਹਰ ਕੁਨੈਕਸ਼ਨ ਦਾ ਹੋਇਆ ਪਰਦਾਫਾਸ਼!...
Delhi Blast Update: ਅੱਤਵਾਦੀ ਡਾਕਟਰਾਂ ਨੇ ਫਰਟੀਲਾਈਜਰ ਤੋਂ ਬਣਾਇਆ ਸੀ ਅਮੋਨੀਅਮ ਨਾਈਟ੍ਰੇਟ
Delhi Blast Update: ਅੱਤਵਾਦੀ ਡਾਕਟਰਾਂ ਨੇ ਫਰਟੀਲਾਈਜਰ ਤੋਂ ਬਣਾਇਆ ਸੀ ਅਮੋਨੀਅਮ ਨਾਈਟ੍ਰੇਟ...
Delhi Red Fort Blast: 'ਧਮਾਕਾ ਕਰਨ ਪਿੱਛੇ ਪਾਕਿਸਤਾਨ ਦਾ ਹੱਥ...ਦਿੱਤਾ ਜਾਵੇਗਾ ਢੁਕਵਾਂ ਜਵਾਬ'...ਦਿੱਲੀ ਧਮਾਕੇ 'ਤੇ ਬੋਲੇ ਬਿੱਟੂ
Delhi Red Fort Blast: 'ਧਮਾਕਾ ਕਰਨ ਪਿੱਛੇ ਪਾਕਿਸਤਾਨ ਦਾ ਹੱਥ...ਦਿੱਤਾ ਜਾਵੇਗਾ ਢੁਕਵਾਂ ਜਵਾਬ'...ਦਿੱਲੀ ਧਮਾਕੇ 'ਤੇ ਬੋਲੇ ਬਿੱਟੂ...
Delhi Red Fort Blast: ਦਿੱਲੀ ਧਮਾਕੇ ਦਾ ਇੱਕ ਹੋਰ CCTV ਵੀਡੀਓ ਆਇਆ ਸਾਹਮਣੇ
Delhi Red Fort Blast: ਦਿੱਲੀ ਧਮਾਕੇ ਦਾ ਇੱਕ ਹੋਰ CCTV ਵੀਡੀਓ ਆਇਆ ਸਾਹਮਣੇ...
Delhi Red Fort Blast: ਦਿੱਲੀ ਬਲਾਸਟ ਦੀ ਮੁਲਜ਼ਮ ਸ਼ਾਹੀਨ ਦੇ ਪਤੀ ਨੇ ਖੋਲ੍ਹੇ ਅੰਦਰੂਨੀ ਰਾਜ਼!
Delhi Red Fort Blast: ਦਿੱਲੀ ਬਲਾਸਟ ਦੀ ਮੁਲਜ਼ਮ ਸ਼ਾਹੀਨ ਦੇ ਪਤੀ ਨੇ ਖੋਲ੍ਹੇ ਅੰਦਰੂਨੀ ਰਾਜ਼!...
Dharmendra Hospital Discharge:: ਧਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ ... ਸਿਹਤ ਵਿੱਚ ਸੁਧਾਰ, ਪਰ ਘਰ ਵਿੱਚ ਹੀ ਜਾਰੀ ਰਹੇਗਾ ਇਲਾਜ
Dharmendra Hospital Discharge:: ਧਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ ... ਸਿਹਤ ਵਿੱਚ ਸੁਧਾਰ, ਪਰ ਘਰ ਵਿੱਚ ਹੀ ਜਾਰੀ ਰਹੇਗਾ ਇਲਾਜ...