Punjab Day: ਅੱਜ ਪੰਜਾਬ ਸਥਾਪਨਾ ਦਿਵਸ, 59 ਸਾਲ ਪਹਿਲਾਂ ਭਾਸ਼ਾ ਦੇ ਆਧਾਰ ‘ਤੇ ਮਿਲੀ ਵੱਖਰੀ ਪਛਾਣ
Punjab Foundation Day: 1 ਨਵੰਬਰ ਨੂੰ ਪੰਜਾਬ ਦਿਵਸ ਵਜੋਂ ਮਨਾਇਆ ਜਾਂਦਾ ਹੈ, ਕਿਉਂਕਿ ਅੱਜ ਦੇ ਦਿਨ ਪੰਜਾਬ ਨੂੰ ਭਾਸ਼ਾ ਦੇ ਅਧਾਰ ਉੱਤੇ ਆਪਣੀ ਵੱਖਰੀ ਪਛਾਣ ਮਿਲੀ ਸੀ। ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨੂੰ ਪੰਜਾਬ ਤੋਂ ਵੱਖਰਾ ਕੀਤਾ ਗਿਆ, ਕਿਉਂਕਿ ਪੰਜਾਬ ਨੂੰ ਭਾਸ਼ਾ ਦੇ ਅਧਾਰ ਉੱਤੇ ਬਹੁਗਿਣਤੀ ਵਾਲੇ ਜ਼ਿਲ੍ਹੇ ਅਤੇ ਵਸੋਂ ਦੇ ਅਧਾਰ ਉੱਤੇ ਵਿਕਸਿਤ ਕੀਤਾ ਗਿਆ
ਪੰਜਾਬ ਸਥਾਪਨਾ ਦਿਵਸ (Image Credit source: TV9 GFX)
Punjab Foundation Day: ਪੰਜਾਬ ਦੀ ਸੰਸਕ੍ਰਿਤੀ, ਭੰਗੜਾ, ਗਿੱਧਾ, ਗੁਰਬਾਣੀ ਤੇ ਗੁਰਦੁਆਰੇ ਇਸ ਦੀ ਸ਼ਾਨ ਹਨ। ਸਿੱਖ ਧਰਮ ਦੀ ਜਨਮਭੂਮੀ ਹੋਣ ਕਰਕੇ ਇਹ ਧਾਰਮਿਕ, ਸੱਭਿਆਚਾਰਕ ਤੇ ਇਤਿਹਾਸਕ ਰੂਪ ਵਿੱਚ ਮਹੱਤਵਪੂਰਨ ਹੈ। ਇੱਥੇ ਹਰ ਧਰਮ ਦੇ ਲੋਕ ਮਿਲ-ਜੁੱਲ ਕੇ ਰਹਿੰਦੇ ਹਨ। ਪੰਜਾਬ ਭਾਰਤ ਦਾ ਉੱਤਰੀ ਸੂਬਾ ਹੈ, ਜਿਸ ਦੀ ਰਾਜਧਾਨੀ ਚੰਡੀਗੜ੍ਹ ਹੈ। ਇਹ ਖੇਤੀਬਾੜੀ ਲਈ ਪ੍ਰਸਿੱਧ ਹੈ ਅਤੇ ਅੰਨਦਾਤਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਪੰਜਾਬ ਅਤੇ ਪੰਜਾਬੀ ਸ਼ੁਰੂ ਤੋਂ ਹੀ ਅੰਦੋਲਨਾਂ ਦਾ ਹਿੱਸਾ ਰਹੇ ਹਨ, ਫਿਰ ਚਾਹੇ ਉਹ ਆਜ਼ਾਦੀ ਦੀ ਲੜਾਈ ਵਿੱਚ ਕ੍ਰਾਂਤੀਕਾਰੀਆਂ ਵਜੋਂ ਸ਼ਾਮਲ ਹੋਏ, ਚਾਹੇ ਪੰਜਾਬ ਦੀ ਹੋਂਦ ਦੀ ਗੱਲ ਆਈ ਜਾਂ ਫਿਰ ਖੇਤੀਬਾੜੀ ਦੀ ਗੱਲ ਹੋਵੇ, ਪੰਜਾਬੀ ਆਪਣੇ ਹੱਕ ਲਈ ਹਮੇਸ਼ਾ ਡਟੇ ਰਹੇ। ਇਸ ਤਰ੍ਹਾਂ ਪੰਜਾਬ ਨੂੰ ਆਪਣੀ ਹੋਂਦ ਮਿਲੀ। ਇਸ ਲਈ ਪਹਿਲਾਂ ਮੋਰਚੇ-ਅੰਦੋਲਨ ਹੋਏ। ਆਓ ਜਾਣਦੇ ਹਾਂ,ਪੰਜਾਬ ਸਥਾਪਨਾ ਦਿਵਸ ਦਾ ਇਤਿਹਾਸ।
1 ਨਵੰਬਰ ਨੂੰ ਪੰਜਾਬ ਦਿਵਸ ਵਜੋਂ ਮਨਾਇਆ ਜਾਂਦਾ ਹੈ, ਕਿਉਂਕਿ ਅੱਜ ਦੇ ਦਿਨ ਪੰਜਾਬ ਨੂੰ ਭਾਸ਼ਾ ਦੇ ਅਧਾਰ ਉੱਤੇ ਆਪਣੀ ਵੱਖਰੀ ਪਛਾਣ ਮਿਲੀ ਸੀ। ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨੂੰ ਪੰਜਾਬ ਤੋਂ ਵੱਖਰਾ ਕੀਤਾ ਗਿਆ, ਕਿਉਂਕਿ ਪੰਜਾਬ ਨੂੰ ਭਾਸ਼ਾ ਦੇ ਅਧਾਰ ਉੱਤੇ ਬਹੁਗਿਣਤੀ ਵਾਲੇ ਜ਼ਿਲ੍ਹੇ ਅਤੇ ਵਸੋਂ ਦੇ ਅਧਾਰ ਉੱਤੇ ਵਿਕਸਿਤ ਕੀਤਾ ਗਿਆ। ਪੰਜਾਬ ਦੀ ਵੱਖਰੀ ਹੋਂਦ ਲਈ ਕਈ ਮੋਰਚੇ, ਮਤੇ ਅਤੇ ਅੰਦੋਲਨ ਵੀ ਹੋਏ, 10 ਮਾਰਚ, 1966 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਪੰਜਾਬੀ ਭਾਸ਼ਾ ਵਾਲਾ ਸੂਬਾ ਬਣਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਸੀ।
ਸਤੰਬਰ, 1966 ਵਿੱਚ ਪਾਸ ਹੋਇਆ ਬਿੱਲ
ਇਸ ਕਰਕੇ ਸਤੰਬਰ 1966 ਵਿਚ ਪੰਜਾਬ ਰਾਜਾਂ ਦੇ ਪੁਨਰਗਠਨ ਸਬੰਧੀ ਬਿੱਲ ਪਾਸ ਹੋਇਆ ਸੀ ਅਤੇ 1 ਨਵੰਬਰ ਨੂੰ ਇਹ ਹੋਂਦ ਵਿੱਚ ਆਇਆ।ਪੰਜਾਬ ਵਿੱਚ ਸਿੱਖ ਭਾਈਚਾਰੇ ਅਤੇ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਉਸ ਸਮੇਂ ਵਧੇਰੇ ਸੀ।
ਇਸ ਤੋਂ ਪਹਿਲਾਂ ਦੋ ਨਵੇਂ ਸੂਬੇ ਪੰਜਾਬ ਅਤੇ ਹਰਿਆਣਾ ਦੀਆਂ ਸੀਮਾਵਾਂ ਤੈਅ ਕਰਨ ਸਬੰਧੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਿਨ੍ਹਾਂ ਵੱਲੋਂ ਪੰਜਾਬ ਬਾਂਊਡਰੀ ਕਮਿਸ਼ਨ ਦੀ ਸਥਾਪਨਾ ਕੀਤੀ ਗਈ। ਬਾਰਡਰ ਦੇ ਨਾਲ ਕੁੱਝ ਹੋਰ ਵੀ ਫੈਸਲੇ ਕੀਤੇ ਗਏ। ਨਵੇਂ ਪੰਜਾਬ ਵਿੱਚ ਸਿੱਖ ਦੀ ਵਸੋਂ 56 ਫੀਸਦੀ ਸੀ। ਇੱਥੇ ਬੋਲੀ ਜਾਣ ਵਾਲੀ ਬੋਲੀ ਪੰਜਾਬੀ ਗੁਰਮੁਖੀ ਸੀ। ਇਸ ਤੋਂ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਕੇ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਸਾਂਝੀ ਚੰਡੀਗੜ੍ਹ ਹੋਵੇਗੀ। ਜਿਸ ਉੱਤੇ ਕੇਂਦਰ ਦਾ ਸ਼ਾਸਨ ਹੋਵੇਗਾ।
ਇਹ ਵੀ ਪੜ੍ਹੋ
‘ਪੰਜਾਬ’ ਦੀ ਆਪਣੀ ਹੋਂਦ
ਪੰਜਾਬ ਅਤੇ ਹਰਿਆਣਾ ਲਈ ਇੱਕ ਸਾਂਝੇ ਹਾਈ ਕੋਰਟ ਦਾ ਫੈਸਲਾ ਲਿਆ ਗਿਆ। ਇਥੋਂ ਤੱਕ ਕੇ ਰਾਜਪਾਲ ਵੀ ਸਾਂਝਾ ਰੱਖਣ ਦਾ ਫੈਸਲਾ ਲਿਆ ਗਿਆ, ਹਾਲਾਂਕਿ ਬਾਅਦ ਵਿੱਚ ਇਸ ਨੂੰ ਬਦਲ ਦਿੱਤਾ ਗਿਆ ਅਤੇ ਪੰਜਾਬ ਅਤੇ ਹਰਿਆਣਾ ਨੂੰ ਵੱਖਰੇ ਵੱਖਰੇ ਰਾਜਪਾਲ ਮਿਲੇ। ਇਸ ਤੋਂ ਇਲਾਵਾ, ਚੰਡੀਗੜ੍ਹ ਦੇ ਨਾਲ ਭਾਖੜਾ ਦਾ ਪ੍ਰਬੰਧਨ ਵੀ ਕੇਂਦਰ ਸਰਕਾਰ ਦੇ ਅਧੀਨ ਕੀਤਾ ਗਿਆ। ਆਖਿਰ 1 ਨਵਬੰਰ, 1966 ਨੂੰ ‘ਪੰਜਾਬ’ ਨੂੰ ਆਪਣੀ ਹੋਂਦ ਮਿਲੀ।
