ਪੰਜਾਬ ‘ਚ ਝੋਨੇ ਦੀ ਫਸਲ ‘ਤੇ ਹੜ੍ਹ ਦੀ ਮਾਰ… ਟੀਚੇ ਤੋਂ 24 ਲੱਖ ਮੈਟ੍ਰਿਕ ਟਨ ਘੱਟ ਪੈਦਾਵਾਰ
ਖੁਰਾਕ ਸਪਲਾਈ ਵਿਭਾਗ ਦੇ ਅਨੁਸਾਰ 2024 'ਚ ਵੀ ਪੈਦਾਵਾਰ ਘੱਟ ਹੋਈ ਸੀ, ਇਸ ਦੇ ਬਾਵਜੂਦ 175 ਲੱਖ ਮੈਟ੍ਰਿਕ ਟਨ ਦੀ ਖਰੀਦ ਹੋਈ ਸੀ। ਵਿਭਾਗ ਦੇ ਅਨੁਸਾਰ 30 ਨਵੰਬਰ ਨੂੰ ਝੋਨੇ ਦੀ ਖਰੀਦ ਦਾ ਆਖਿਰੀ ਦਿਨ ਸੀ। ਇਸ ਦਿਨ ਤੱਕ 156 ਲੱਖ ਮੈਟ੍ਰਿਕ ਟਨ ਹੀ ਫਸਲ ਮੰਡੀਆਂ ਤੱਕ ਪਹੁੰਚੀ, ਜਿਸ ਨਾਲ 11 ਲੱਖ ਤੋਂ ਵੱਧ ਕਿਸਾਨਾਂ 'ਤੇ ਖਾਤਿਆਂ 'ਚ 37,228 ਕਰੋੜ ਰੁਪਏ ਪਾਏ ਗਏ ਹਨ।
ਪੰਜਾਬ 'ਚ ਝੋਨੇ ਦੀ ਫਸਲ 'ਤੇ ਹੜ੍ਹ ਦੀ ਮਾਰ... ਟੀਚੇ ਤੋਂ 24 ਲੱਖ ਮੈਟ੍ਰਿਕ ਟਨ ਘੱਟ ਪੈਦਾਵਾਰ
ਪੰਜਾਬ ‘ਚ ਝੋਨੇ ਦੀ ਫਸਲ ‘ਤੇ ਹੜ੍ਹ ਦੀ ਅਜਿਹੀ ਮਾਰ ਪਈ ਹੈ ਕਿ ਸੂਬੇ ‘ਚ ਨਿਰਧਾਰਤ ਟੀਚੇ ਤੋਂ 24 ਲੱਖ ਮੈਟ੍ਰਿਕ ਟਨ ਘੱਟ ਪੈਦਾਵਾਰ ਹੋਈ ਹੈ। ਸੂਬਾ ਸਰਕਾਰ ਨੇ ਇਸ ਵਾਰ 180 ਲੱਖ ਮੈਟ੍ਰਿਕ ਟਨ ਦੀ ਪੈਦਾਵਾਰ ਦਾ ਟੀਚਾ ਰੱਖਿਆ ਸੀ, ਪਰ ਮੰਡੀਆਂ ‘ਚ 156 ਲੱਖ ਮੈਟ੍ਰਿਕ ਟਨ ਹੀ ਝੋਨੇ ਦੀ ਖਰੀਦ ਹੋ ਪਾਈ ਹੈ। ਇਸ ਕਾਰਨ ਕੇਂਦਰੀ ਪੂਲ ‘ਚ ਵੀ ਝੋਨੇ ਦੀ ਖਰੀਦ ਦਾ ਟੀਚਾ ਅਧੂਰਾ ਰਹਿ ਗਿਆ। ਇਹ ਅੰਕੜੇ ਖੁਰਾਕ ਸਪਲਾਈ ਵਿਭਾਗ ਨੇ ਝੋਨੇ ਦੀ ਖਰੀਦ ਦਾ ਸੀਜ਼ਨ ਪੂਰਾ ਹੋਣ ‘ਤੇ ਜਾਰੀ ਕੀਤੇ ਹਨ। ਦੱਸ ਦੇਈਏ ਕਿ ਪੰਜਾਬ ‘ਚ ਹੜ੍ਹ ਨਾਲ ਪੰਜ ਲੱਖ ਏਕੜ ਫਸਲ ਖ਼ਰਾਬ ਹੋਣ ਦੀ ਗੱਲ ਕਹੀ ਗਈ ਸੀ।
ਖੁਰਾਕ ਸਪਲਾਈ ਵਿਭਾਗ ਦੇ ਅਨੁਸਾਰ 2024 ‘ਚ ਵੀ ਪੈਦਾਵਾਰ ਘੱਟ ਹੋਈ ਸੀ, ਇਸ ਦੇ ਬਾਵਜੂਦ 175 ਲੱਖ ਮੈਟ੍ਰਿਕ ਟਨ ਦੀ ਖਰੀਦ ਹੋਈ ਸੀ। ਵਿਭਾਗ ਦੇ ਅਨੁਸਾਰ 30 ਨਵੰਬਰ ਨੂੰ ਝੋਨੇ ਦੀ ਖਰੀਦ ਦਾ ਆਖਿਰੀ ਦਿਨ ਸੀ। ਇਸ ਦਿਨ ਤੱਕ 156 ਲੱਖ ਮੈਟ੍ਰਿਕ ਟਨ ਹੀ ਫਸਲ ਮੰਡੀਆਂ ਤੱਕ ਪਹੁੰਚੀ, ਜਿਸ ਨਾਲ 11 ਲੱਖ ਤੋਂ ਵੱਧ ਕਿਸਾਨਾਂ ‘ਤੇ ਖਾਤਿਆਂ ‘ਚ 37,228 ਕਰੋੜ ਰੁਪਏ ਪਾਏ ਗਏ ਹਨ। ਇਸ ਵਾਰ ਨਿਜੀ ਏਜੰਸੀਆਂ ਨੇ ਵੀ ਘੱਟ ਖਰੀਦ ਕੀਤੀ ਹੈ। ਉਨ੍ਹਾਂ ਦੀ ਖਰੀਦ ਸਿਰਫ਼ 17,773 ਮੈਟ੍ਰਿਕ ਟਨ ਹੀ ਰਹੀ ਹੈ। ਸਾਲ 2016 ਤੋਂ ਬਾਅਦ ਝੋਨੇ ਦੀ ਇਹ ਸਭ ਤੋਂ ਘੱਟ ਆਮਦ ਹੈ। ਉਸ ਸਮੇਂ ਝੋਨ ਦੀ 140 ਲੱਖ ਮੈਟ੍ਰਿਕ ਟਨ ਹੀ ਖਰੀਦ ਹੋਈ ਸੀ।
ਇਸ ਨਾਲ ਕੇਂਦਰੀ ਪੂਲ ‘ਚ ਝੋਨੇ ਦੀ ਖਰੀਦ ਦਾ ਰਾਸ਼ਟਰੀ ਪੱਧਰ ‘ਤੇ ਚੌਲ ਦੀ ਉਪਲੱਬਧਤਾ ‘ਤੇ ਅਸਰ ਪੈ ਸਕਦਾ ਹੈ। ਕੇਂਦਰ ਨੇ ਇਸ ਵਾਰ ਪੰਜਾਬ ਤੋਂ 173 ਲੱਖ ਮੈਟ੍ਰਿਕ ਟਨ ਚਾਵਲ ਦਾ ਕੇਂਦਰੀ ਪੂਲ ਮੰਗਿਆ ਸੀ। ਹੁਣ ਖਰੀਦ ਗੱਟ ਹੋਣ ਦੇ ਕਾਰਨ ਚਾਵਲ ਦਾ ਨਿਰਯਾਤ (ਐਕਸਪੋਰਟ) ਵੀ ਪ੍ਰਭਾਵਿਤ ਹੋਵੇਗਾ। ਹਾਲਾਂਕਿ, ਕੁੱਝ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪ੍ਰਭਾਵ ਜ਼ਿਆਦਾ ਨਹੀਂ ਹੋਵੇਗਾ, ਕਿਉਂਕਿ ਕੇਂਦਰ ਦੇ ਕੋਲ ਪਹਿਲਾਂ ਹੀ ਚੌਲ ਦਾ ਕਾਫ਼ੀ ਭੰਡਾਰ ਹੈ। ਦੂਜੇ ਪਾਸੇ ਪਿਛਲੇ ਪੰਜ ਸਾਲਾਂ ‘ਚ ਸੂਬੇ ‘ਚ ਝੋਨੇ ਦੀ ਫਸਲ ਦੀ ਖਰੀਦ ‘ਚ ਵਾਧਾ ਦੇਖਿਆ ਗਿਆ ਹੈ।
ਸਾਲ 2020 ‘ਚ 162 ਲੱਖ ਮੈਟ੍ਰਿਕ ਟਨ, 2021 ‘ਚ 187 ਮੈਟ੍ਰਿਕ ਟਨ, 2022 ‘ਚ 183 ਮੈਟ੍ਰਿਕ ਟਨ, 2023 ‘ਚ 188 ਮੈਟ੍ਰਿਕ ਟਨ ਤੇ ਸਾਲ 2024 ‘ਚ 175 ਲੱਖ ਮੈਟ੍ਰਿਕ ਟਨ ਖਰੀਦ ਹੋਈ ਸੀ। ਉੱਥੇ ਹੀ ਇਸ ਸਾਲ 156 ਲੱਖ ਮੈਟ੍ਰਿਕ ਟਨ ਹੀ ਝੋਨੇ ਦੀ ਫਸਲ ਦੀ ਖਰੀਦ ਹੋ ਪਾਈ ਹੈ। ਇਸ ਸਾਲ ਹੜ੍ਹ ਤੋਂ ਇਲਾਵਾ ਕਈ ਜ਼ਿਲ੍ਹਿਆਂ ‘ਚ ਝੋਨੇ ਦੀ ਫਸਲ ‘ਤੇ ਸਦਰਨ ਰਾਈਸ ਬਲੈਕ ਸਟਰੀਕਡ ਡਵਾਰਫ ਵਾਇਰਲ ਦੀ ਵੀ ਮਾਰ ਪਈ ਸੀ।
