ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Kisan Delhi Kooch: ਪੰਜਾਬ ਦੇ ਕਿਸਾਨਾਂ ਦਾ ਦਿੱਲੀ ਕੂਚ, ਕੌਣ ਹੁੰਦੇ ਹਨ ‘ਮਰਜੀਵੜੇ’, ਕਿੱਥੋਂ ਆਇਆ ਇਹ ਨਾਮ

ਫਰਵਰੀ ਮਹਿਨੇ ਤੋਂ ਪੰਜਾਬ- ਹਰਿਆਣਾ ਦੀ ਸ਼ੰਭੂ ਸਰਹੱਦ 'ਤੇ ਬੈਠੇ ਪੰਜਾਬ ਦੇ ਕਿਸਾਨ ਦੁਪਹਿਰ 1 ਵਜੇ ਦਿੱਲੀ ਲਈ ਰਵਾਨਾ ਹੋਣਗੇ। ਕਿਸਾਨਾਂ ਨੇ ਬਾਰਡਰ ਦੇ ਆਪਣੇ ਪਾਸੇ ਬੈਰੀਕੇਡ ਵੀ ਬਣਾ ਲਏ ਹਨ। ਸਿਰਫ਼ 101 ਕਿਸਾਨਾਂ ਦਾ ਇੱਕ ਜੱਥਾ ਅੱਗੇ ਜਾਵੇਗਾ, ਜਿਨ੍ਹਾਂ ਨੂੰ ਮਰਜੀਵੜਾ ਨਾਮ ਦਿੱਤਾ ਹੈ। ਇਹ ਨਾਮ ਕਿੱਥੋਂ ਆਇਆ ਇਸ ਬਾਰੇ ਅਸੀਂ ਤੁਹਾਨੂੰ ਵਿਸਥਾਰ ਵਿੱਚ ਦੱਸਾਂਗੇ।

Kisan Delhi Kooch: ਪੰਜਾਬ ਦੇ ਕਿਸਾਨਾਂ ਦਾ ਦਿੱਲੀ ਕੂਚ, ਕੌਣ ਹੁੰਦੇ ਹਨ ‘ਮਰਜੀਵੜੇ’, ਕਿੱਥੋਂ ਆਇਆ ਇਹ ਨਾਮ
Follow Us
tv9-punjabi
| Published: 06 Dec 2024 12:45 PM

ਕਿਸਾਨ ਬੀਤੇ ਕਈ ਮਹਿਨੀਆਂ ਤੋਂ ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ‘ਤੇ ਬੈਠੇ ਹੋਏ ਹਨ। ਕਿਸਾਨਾਂ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਦਿੱਲੀ ਕੂਚ ਦਾ ਐਲਾਨ ਕੀਤਾ ਹੈ। ਇਸ ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨ ਵਾਲੇ 101 ਕਿਸਾਨਾਂ ਦੇ ਜਥੇ ਦਾ ਨਾਮ ਮਰਜੀਵੜੇ ਰੱਖਿਆ ਗਿਆ ਹੈ। ਕਿਸਾਨ ਆਗੂ ਸੁਰਜੀਤ ਸਿੰਘ ਫੂਲ ਦਾ ਕਹਿਣਾ ਹੈ ਕਿ ਮਰਜੀਵੜੇ ਦਾ ਮਤਲਬ ਕਿਸੇ ਦੀ ਜਾਨ ਲੈਣਾ ਨਹੀਂ, ਸਗੋਂ ਆਪਣੀ ਜਾਨ ਕੁਰਬਾਨ ਕਰ ਦੇਣਾ ਹੈ।

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਣਾਇਆ ਸੀ ਮਰਜੀਵੜਾ ਜਥਾ

ਸੂਤਰਾਂ ਅਨੁਸਾਰ ਇਸ ਕਾਰਨ ਕੇਂਦਰ ਅਤੇ ਹਰਿਆਣਾ ਸਰਕਾਰਾਂ ਚਿੰਤਤ ਹਨ। ਇਸ ਗੱਲ ਦਾ ਖੁਲਾਸਾ ਖੁਦ ਪਟਿਆਲਾ ਪੁਲਿਸ ਪ੍ਰਸ਼ਾਸਨ ਨੇ ਵੀਰਵਾਰ ਨੂੰ ਸ਼ੰਭੂ ਬਾਰਡਰ ‘ਤੇ ਕਿਸਾਨਾਂ ਨਾਲ ਕੀਤੀ ਮੀਟਿੰਗ ‘ਚ ਕੀਤਾ ਅਤੇ ਕਿਹਾ ਕਿ ਇਹ ਹੀ ਕਾਰਨ ਹੈ ਕਿ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਮਾਰਚ ਕਰਦੇ ਹੋਏ ਵੀ ਦਿੱਲੀ ਵੱਲ ਮਾਰਚ ਕਰਨ ਤੋਂ ਰੋਕਿਆ ਜਾ ਰਿਹਾ ਹੈ।

ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਆਪਣਾ ਮਰਜੀਵੜਾ ਜਥਾ ਬਣਾਇਆ ਸੀ, ਜਿਸ ਵਿੱਚ ਭਾਈ ਮਤੀਦਾਸ, ਸਤੀਦਾਸ ਅਤੇ ਭਾਈ ਦਿਆਲਾ ਸ਼ਾਮਲ ਸਨ। ਪੰਜਾਬ ਦੀ ਇਸ ਰਵਾਇਤ ਨੂੰ ਕਿਸਾਨ ਅੱਗੇ ਤੋਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰਾਂ ਮਰਜੀਵੜੇ ਸ਼ਬਦ ਦਾ ਸਹਾਰਾ ਲੈ ਕੇ ਕਿਸਾਨਾਂ ਨੂੰ ਦਿੱਲੀ ਵੱਲ ਮਾਰਚ ਕਰਨ ਤੋਂ ਰੋਕਣਾ ਚਾਹੁੰਦੀਆਂ ਹਨ।

ਕਿਸਾਨਾਂ ਵੱਲੋਂ ਸ਼ੰਭੂ ਸਰਹੱਦ ‘ਤੇ ਵੀ ਬੈਰੀਕੇਡਿੰਗ

ਸ਼ੰਭੂ ਸਰਹੱਦ ‘ਤੇ ਕਿਸਾਨਾਂ ਵੱਲੋਂ ਵੀ ਬੈਰੀਕੇਡਿੰਗ ਵੀ ਕੀਤੀ ਗਈ ਹੈ। ਗੱਲਬਾਤ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਖੁਲਾਸਾ ਕੀਤਾ ਕਿ ਇੱਥੇ ਇੱਕ ਬਫਰ ਜ਼ੋਨ ਹੋਵੇਗਾ, ਜਿੱਥੇ ਵਲੰਟੀਅਰ ਤਾਇਨਾਤ ਕੀਤੇ ਜਾਣਗੇ ਅਤੇ ਕਿਸੇ ਨੂੰ ਵੀ ਇਸ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ। ਬੈਰੀਕੇਡਿੰਗ ਦਾ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਕਿ ਫਰਵਰੀ ਵਾਲੀ ਸਥਿਤੀ ਮੁੜ ਪੈਦਾ ਨਾ ਹੋਵੇ, ਕਿਉਂਕਿ ਕਈ ਵਾਰ ਕਿਸਾਨਾਂ ਨੂੰ ਤੰਗ-ਪ੍ਰੇਸ਼ਾਨ ਹੁੰਦੇ ਦੇਖ ਕੇ ਨੌਜਵਾਨ ਗੁੱਸੇ ‘ਚ ਆ ਜਾਂਦੇ ਹਨ ਜਾਂ ਫਿਰ ਕਿਸੇ ਸਾਜ਼ਿਸ਼ ਦੇ ਹਿੱਸੇ ਵਜੋਂ ਅੱਗੇ ਲਿਆ ਕੇ ਕਿਸਾਨ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਪੰਧੇਰ ਨੇ ਦੱਸਿਆ ਕਿ ਜੇਕਰ ਡਰੋਨ ਰਾਹੀਂ ਹਰਿਆਣਾ ਤੋਂ ਆਏ ਸਮੂਹ ‘ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਹਨ ਤਾਂ ਬਚਾਅ ਦਲ ਦੇ ਮੈਂਬਰ ਤੁਰੰਤ ਗਿੱਲੀਆਂ ਬੋਰੀਆਂ ਸੁੱਟ ਕੇ ਕਿਸਾਨਾਂ ਨੂੰ ਧੂੰਏਂ ਤੋਂ ਬਚਾ ਲੈਣਗੇ। ਗਿੱਲੇ ਰੁਮਾਲ ਵੀ ਮੂੰਹ ‘ਤੇ ਬੰਨ੍ਹਣ ਲਈ ਤਿਆਰ ਰੱਖੇ ਜਾਣਗੇ। ਕਿਸਾਨਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇਗਾ। ਐਂਬੂਲੈਂਸ ਵੀ ਮੌਜੂਦ ਰਹੇਗੀ ਤਾਂ ਜੋ ਜੇਕਰ ਕੋਈ ਕਿਸਾਨ ਜ਼ਖਮੀ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਜਾ ਕੇ ਡਾਕਟਰੀ ਸੇਵਾਵਾਂ ਦਿੱਤੀਆਂ ਜਾ ਸਕਣ।

ਦਿੱਲੀ: ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਦਾਅ, ਮਹਿਲਾ ਸਨਮਾਨ ਅਤੇ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ
ਦਿੱਲੀ: ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਦਾਅ, ਮਹਿਲਾ ਸਨਮਾਨ ਅਤੇ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ...
ਮੰਗੇਤਰ ਪੀਜੀ ਦੇ ਹੇਠਾਂ ਉਡੀਕ ਰਿਹਾ ਸੀ, ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ
ਮੰਗੇਤਰ ਪੀਜੀ ਦੇ ਹੇਠਾਂ ਉਡੀਕ ਰਿਹਾ ਸੀ, ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ...
ਪੰਜਾਬ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤੀਆਂ ਇੰਨੀਆਂ ਸੀਟਾਂ, ਇਹ ਹੈ 'ਆਪ'-ਭਾਜਪਾ ਦੀ ਹਾਲਤ!
ਪੰਜਾਬ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤੀਆਂ ਇੰਨੀਆਂ ਸੀਟਾਂ, ਇਹ ਹੈ 'ਆਪ'-ਭਾਜਪਾ ਦੀ ਹਾਲਤ!...
ਮੋਹਾਲੀ ਹਾਦਸੇ 'ਚ 2 ਦੀ ਮੌਤ, ਕਈ ਲੋਕ ਫਸੇ... ਇਹ ਹੈ ਹਾਦਸੇ ਦੀ ਪੂਰੀ ਕਹਾਣੀ
ਮੋਹਾਲੀ ਹਾਦਸੇ 'ਚ 2 ਦੀ ਮੌਤ, ਕਈ ਲੋਕ ਫਸੇ... ਇਹ ਹੈ ਹਾਦਸੇ ਦੀ ਪੂਰੀ ਕਹਾਣੀ...
ਚੰਡੀਗੜ੍ਹ 'ਚ AP ਢਿੱਲੋਂ ਦੇ ਕੰਸਰਟ ਤੋਂ ਪਹਿਲਾਂ ਸੁਰੱਖਿਆ ਕਿਉਂ ਵਧਾਈ ਗਈ?
ਚੰਡੀਗੜ੍ਹ 'ਚ AP ਢਿੱਲੋਂ ਦੇ ਕੰਸਰਟ ਤੋਂ ਪਹਿਲਾਂ ਸੁਰੱਖਿਆ ਕਿਉਂ ਵਧਾਈ ਗਈ?...
OP Chautala: ਕਦੇ 5, ਕਦੇ 15 ਦਿਨ... ਫਿਰ ਪੂਰਾ ਕੀਤਾ ਕਾਰਜਕਾਲ, 5 ਵਾਰ ਮੁੱਖ ਮੰਤਰੀ ਰਹੇ ਓਪੀ ਚੌਟਾਲਾ ਦੇ ਨਹੀਂ ਸੁਣੇ ਹੋਣਗੇ ਇਹ ਕਿੱਸੇ!
OP Chautala: ਕਦੇ 5, ਕਦੇ 15 ਦਿਨ... ਫਿਰ ਪੂਰਾ ਕੀਤਾ ਕਾਰਜਕਾਲ, 5 ਵਾਰ ਮੁੱਖ ਮੰਤਰੀ ਰਹੇ ਓਪੀ ਚੌਟਾਲਾ ਦੇ ਨਹੀਂ ਸੁਣੇ ਹੋਣਗੇ ਇਹ ਕਿੱਸੇ!...
ਜੈਪੁਰ 'ਚ LPG ਟੈਂਕਰ ਧਮਾਕੇ ਦੀ ਲਾਈਵ ਵੀਡੀਓ, 11 ਜ਼ਿੰਦਾ ਸੜੇ, 40 ਗੱਡੀਆਂ ਤਬਾਹ
ਜੈਪੁਰ 'ਚ LPG ਟੈਂਕਰ ਧਮਾਕੇ ਦੀ ਲਾਈਵ ਵੀਡੀਓ, 11 ਜ਼ਿੰਦਾ ਸੜੇ, 40 ਗੱਡੀਆਂ ਤਬਾਹ...
ਖੜਗੇ, ਸਾਰੰਗੀ, ਰਾਹੁਲ ਤੇ ਰਾਜਪੂਤ ਸੰਸਦ ਵਿੱਚ ਧੱਕਾ-ਮੁੱਕੀ ਦੇ ਕਿੰਨੇ ਕਿਰਦਾਰ? ਵੇਖੋ
ਖੜਗੇ, ਸਾਰੰਗੀ, ਰਾਹੁਲ ਤੇ ਰਾਜਪੂਤ ਸੰਸਦ ਵਿੱਚ ਧੱਕਾ-ਮੁੱਕੀ ਦੇ ਕਿੰਨੇ ਕਿਰਦਾਰ? ਵੇਖੋ...
ਕਟੜਾ : ਬੰਦ ਕਾਰਨ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ, ਹੁਣ ਕਿਵੇਂ ਕਰ ਪਾਉਣਗੇ ਦਰਸ਼ਨ?
ਕਟੜਾ : ਬੰਦ ਕਾਰਨ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ, ਹੁਣ ਕਿਵੇਂ ਕਰ ਪਾਉਣਗੇ ਦਰਸ਼ਨ?...