ਮਜੀਠਿਆ ਦੀਆਂ ਵਧੀਆਂ ਮੁਸ਼ਕਿਲਾਂ, ਸਾਬਕਾ ਡੀਜੀਪੀ ਚਟੋਪਾਧਿਆਏ ਦਰਜ ਕਰਵਾਉਣਗੇ ਬਿਆਨ

Updated On: 

27 Jun 2025 12:02 PM IST

Ex DGP Siddharth Chattopdhyay: ਬਿਕਰਮ ਮਜੀਠਿਆ ਮਾਮਲੇ ਦੀ ਜਾਂਚ 'ਚ ਹੁਣ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਵੀ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਨੇ ਵਿਜੀਲੈਂਸ ਨੂੰ ਬਿਆਨ ਦਰਜ ਕਰਵਾਉਣ ਦੀ ਸਹਿਮਤੀ ਦਿੱਤੀ ਹੈ। ਚਟੋਪਾਧਿਆਏ ਅੱਜ ਦੁਪਹਿਰ 2 ਵਜੇ ਪੰਜਾਬ ਪੁਲਿਸ ਅਫ਼ਸਰ ਇੰਸਟੀਟਿਊਟ ਚੰਡੀਗੜ੍ਹ 'ਚ ਵਿਜੀਲੈਂਸ ਅਧਿਕਾਰੀਆਂ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾਉਣਗੇ।

ਮਜੀਠਿਆ ਦੀਆਂ ਵਧੀਆਂ ਮੁਸ਼ਕਿਲਾਂ, ਸਾਬਕਾ ਡੀਜੀਪੀ ਚਟੋਪਾਧਿਆਏ ਦਰਜ ਕਰਵਾਉਣਗੇ ਬਿਆਨ

ਬਿਕਰਮ ਮਜੀਠਿਆ

Follow Us On

ਪੰਜਾਬ ਵਿਜੀਲੈਂਸ ਬਿਊਰੋ ਦੁਆਰਾ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠਿਆ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਦੀ ਜਾਂਚ ‘ਚ ਹੁਣ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਵੀ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਨੇ ਵਿਜੀਲੈਂਸ ਨੂੰ ਬਿਆਨ ਦਰਜ ਕਰਵਾਉਣ ਦੀ ਸਹਿਮਤੀ ਦਿੱਤੀ ਹੈ। ਚਟੋਪਾਧਿਆਏ ਅੱਜ ਦੁਪਹਿਰ 2 ਵਜੇ ਪੰਜਾਬ ਪੁਲਿਸ ਅਫ਼ਸਰ ਇੰਸਟੀਟਿਊਟ ਚੰਡੀਗੜ੍ਹ ‘ਚ ਵਿਜੀਲੈਂਸ ਅਧਿਕਾਰੀਆਂ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾਉਣਗੇ।

ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਮਜਠਿਆ ਖਿਲਾਫ਼ ਇੱਕ ਹੋਰ ਕੇਸ ਦਰਜ ਕਰਨ ਦੀ ਤਿਆਰੀ ਚੱਲ ਰਹੀ ਹੈ। ਮਜੀਠਿਆ ਦੇ ਖਿਲਾਫ਼ ਅਧਿਕਾਰੀਆਂ ਨੂੰ ਧਮਕਾਉਣ, ਧੱਕਾ-ਮੁੱਕੀ ਕਰਨ, ਸਬੂਤ ਮਿਟਾਉਣ, ਸਮਰਥਕਾਂ ਨੂੰ ਇਕੱਠਾ ਕਰਨ ਦੀ ਸ਼ਿਕਾਇਤ ਦਿੱਤੀ ਗਈ ਹੈ। ਵਿਜੀਲੈਂਸ ਟੀਮ ਕੋਲ ਉਨ੍ਹਾਂ ਦੇ ਘਰ ‘ਚ ਕੇਸ ਨਾਲ ਜੁੜੇ ਮਹੁੱਤਵਪੂਰਨ ਦਸਤਾਵੇਜ਼ ਮੌਜੂਦ ਹੋਣ ਦੀ ਸੂਚਨਾ ਸੀ, ਅਜਿਹੇ ‘ਚ ਜਾਣ-ਬੁੱਝ ਕੇ ਤਲਾਸ਼ੀ ਰੋਕਣ ਲਈ ਸਮਰਥਕਾਂ ਨੂੰ ਇਕੱਠਾ ਕਰਨਾ ਤੇ ਵਿਜੀਲੈਂਸ ਦੀ ਜਾਂਚ ‘ਚ ਅੜਿਕਾ ਪਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।

7 ਦਿਨਾਂ ਦੇ ਰਿਮਾਂਡ ‘ਤੇ ਮਜੀਠਿਆ

26 ਜੂਨ ਨੂੰ, ਵਿਜੀਲੈਂਸ ਨੇ ਹਿਰਾਸਤ ਚ ਲਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠਿਆ ਨੂੰ ਮੋਹਾਲੀ ਕੋਰਟ ਚ ਪੇਸ਼ ਕੀਤਾ ਸੀ। ਸੁਣਵਾਈ ਤੋਂ ਬਾਅਦ ਕੋਰਟ ਨੇ ਉਨ੍ਹਾਂ ਨੂੰ 7 ਦਿਨਾਂ ਦੇ ਵਿਜੀਲੈਂਸ ਰਿਮਾਂਡ ਤੇ ਭੇਜ ਦਿੱਤਾ ਹੈ। ਹੁਣ ਉਨ੍ਹਾਂ ਦੀ ਅਗਲੀ ਪੇਸ਼ੀ 2 ਜੁਲਾਈ ਨੂੰ ਹੋਵੇਗੀ। ਦੱਸ ਦੇਈਏ ਕਿ ਬਿਕਰਮ ਮਜੀਠਿਆ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾਇਸ਼ ਤੇ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਰੇਡ ਕੀਤੀ ਸੀ। ਮਜੀਠਿਆ ਆਪਣੀ ਅੰਮ੍ਰਿਤਸਰ ਵਾਲੀ ਰਿਹਾਇਸ਼ ਚ ਮੌਜੂਦ ਸਨ, ਜਿੱਥੋ ਵਿਜੀਲੈਂਸ ਨੇ ਉਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਹਿਰਾਸਤ ਚ ਲਿਆ।

ਕੋਰਟ ਚ ਮਜੀਠਿਆ ਦੀ ਪੇਸ਼ੀ ਤੋਂ ਬਾਅਦ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ, ਫੈਰੀ ਸੋਫਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਮਾਮਲੇ ਚ ਕਈ ਵੱਡੇ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ 540 ਕਰੋੜ ਦੀ ਵਿੱਤੀ ਗੜਬੜੀ ਦਾ ਪਤਾ ਲਗਾਇਆ ਸੀ, ਜਿਸ ਦੇ ਅੱਜ ਹਰ ਤੱਥ ਨੂੰ ਪੇਸ਼ ਕੀਤਾ ਗਿਆ ਕਿ ਇਹ ਪੈਸਾ ਕਿੱਥੋਂ-ਕਿੱਥੋਂ ਆਇਆ। ਉਨ੍ਹਾਂ ਦੱਸਿਆ ਕਿ ਮਜੀਠਿਆ ਤੋਂ 161 ਕਰੋੜ ਦੀ ਆਮਦਨ ਦਾ ਪਤਾ ਚੱਲਿਆ ਹੈ, ਜਿਸ ਦਾ ਕੋਈ ਰਿਕਾਰਡ ਨਹੀਂ। ਇਸ ਤੋਂ ਬਾਅਦ 236 ਕਰੋੜ ਰੁਪਏ ਦੀ ਹੇਰਾ-ਫੇਰੀ ਦੇਖੀ ਗਈ। ਉਨ੍ਹਾਂ ਨੇ ਦੱਸਿਆ ਕਿ ਸਾਈਪ੍ਰਸ ਦੀ ਕੰਪਨੀ ਨਾਲ ਵੀ ਉਨ੍ਹਾਂ ਦਾ ਲੈਣ ਦੇਣ ਦੇਖਿਆ ਗਿਆ।