ਪੰਜਾਬ ‘ਚ ਨਵੇਂ ਡੀਸੀ ਰੇਟ ਲਾਗੂ, ਸਤੰਬਰ ਤੋਂ ਮਿਲਣਗੇ ਬਕਾਏ; ਆਊਟਸੋਰਸ ਤੇ ਪ੍ਰਾਈਵੇਟ ਕਰਮਚਾਰੀਆਂ ਦੀ ਵਧੇਗੀ ਤਨਖਾਹ

Updated On: 

07 Feb 2026 07:59 AM IST

ਪੰਜਾਬ ਸਰਕਾਰ ਨੇ ਪਹਿਲਾਂ 1 ਮਾਰਚ, 2025 ਨੂੰ ਡੀਸੀ ਦਰਾਂ ਲਾਗੂ ਕੀਤੀਆਂ ਸਨ, ਜਿਨ੍ਹਾਂ ਨੂੰ 1 ਸਤੰਬਰ, 2025 ਨੂੰ ਦੁਬਾਰਾ ਸੋਧਿਆ ਗਿਆ ਸੀ। ਗੈਰ-ਹੁਨਰਮੰਦ ਕਰਮਚਾਰੀਆਂ ਦੀ ਤਨਖਾਹ, ਜੋ ਕਿ 1 ਮਾਰਚ ਨੂੰ 11,389 ਰੁਪਏ ਸੀ, ਹੁਣ ਵਧ ਕੇ 11,726 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਅਰਧ-ਹੁਨਰਮੰਦ ਕਰਮਚਾਰੀਆਂ ਦੀ ਤਨਖਾਹ, ਜੋ ਪਹਿਲਾਂ 12,169 ਰੁਪਏ ਸੀ, ਵਧ ਕੇ 12,506 ਰੁਪਏ ਹੋ ਗਈ ਹੈ

ਪੰਜਾਬ ਚ ਨਵੇਂ ਡੀਸੀ ਰੇਟ ਲਾਗੂ, ਸਤੰਬਰ ਤੋਂ ਮਿਲਣਗੇ ਬਕਾਏ; ਆਊਟਸੋਰਸ ਤੇ ਪ੍ਰਾਈਵੇਟ ਕਰਮਚਾਰੀਆਂ ਦੀ ਵਧੇਗੀ ਤਨਖਾਹ
Follow Us On

ਪੰਜਾਬ ਸਰਕਾਰ ਨੇ ਸੂਬੇ ਵਿੱਚ ਘੱਟੋ-ਘੱਟ ਤਨਖਾਹ ਲਾਗੂ ਕਰਨੇ ਦੇ ਹੁਕਮ ਜਾਰੀ ਕਰ ਦਿੱਤੇ ਹਨ। ਨਵੇਂ ਰੇਟ ਦੀ ਹਿਸਾਬ ਨਾਲ ਸਰਕਾਰੀ ਵਿਭਾਗਾਂ ਵਿੱਚ ਆਊਟ ਸੋਰਸ ਮੁਲਜ਼ਮਾਂ ਅਤੇ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਮੁਲਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਹੋਵੇਗਾ। ਲੁਧਿਆਣਾ ਸਣੇ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀ ਰੇਟ ਸਤੰਬਰ 2025 ਵਿੱਚ ਸੋਧ ਦੇ ਮੁੜ ਦੁਹਰਾ ਦਿੱਤੇ ਹਨ ਪਰ ਉਨ੍ਹਾਂ ਨੇ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ ਹੈ। ਸਰਕਾਰ ਨੇ ਇੱਕ ਸਤੰਬਰ 2025 ਨੂੰ ਨਵੇਂ ਡੀਸੀ ਰੇਟ ਲਾਗੂ ਕਰਨ ਨੂੰ ਕਿਹਾ ਹੈ। ਇਸ ਦਾ ਫਾਈਦਾ ਸੂਬੇ ਦੇ ਲੱਖਾਂ ਮੁਲਜ਼ਮਾਂ ਨੂੰ ਹੋਵੇਗਾ।

ਸਰਕਾਰ ਨੇ ਸਾਰੇ ਵਿਭਾਗਾਂ ਨੂੰ ਕਿਹਾ ਹੈ ਕਿ ਆਊਟ ਸੋਰਸ ਅਤੇ ਡੀਸੀ ਰੇਟ ਤੇ ਕੰਮ ਕਰਨ ਵਾਲੇ ਮੁਲਜ਼ਮਾਂ ਨੂੰ ਸਤੰਬਰ ਤੋਂ ਲੈ ਕੇ ਹੁਣ ਤੱਕ ਦਾ ਬਕਾਇਆ ਵੀ ਦਿੱਤਾ ਜਾਵੇਗਾ। ਇਹ ਹੀ ਨਹੀਂ ਪ੍ਰਵਾਇਟ ਖੇਤਰਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਸਰਕਾਰ ਦੇ ਡੀਸੀ ਰੇਟ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੋਵੇਗਾ।

₹336 ਤੋਂ ਲੈ ਕੇ ₹439 ਪ੍ਰਤੀ ਮਹੀਨੇ ਦਾ ਫਾਇਦਾ ਹੋਵੇਗਾ

ਨਵੀਆਂ ਡੀਸੀ ਦਰਾਂ ਅਨੁਸਾਰ, ਮਹਿੰਗਾਈ ਭੱਤੇ ਵਿੱਚ ਵਾਧੇ ਕਾਰਨ ਕਰਮਚਾਰੀਆਂ ਦੀਆਂ ਤਨਖਾਹਾਂ ₹336 ਤੋਂ ₹439 ਪ੍ਰਤੀ ਮਹੀਨਾ ਵਧੀਆਂ ਹਨ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਹ ਦਰਾਂ 1 ਸਤੰਬਰ, 2025 ਤੋਂ ਲਾਗੂ ਕੀਤੀਆਂ ਗਈਆਂ ਹਨ, ਅਤੇ ਕਰਮਚਾਰੀਆਂ ਨੂੰ ਪਿਛਲੇ ਮਹੀਨਿਆਂ ਦਾ ਬਕਾਇਆ ਵੀ ਮਿਲੇਗਾ।

ਤਨਖਾਹ ਕਿੰਨੀ ਬਦਲ ਗਈ ਹੈ?

ਪੰਜਾਬ ਸਰਕਾਰ ਨੇ ਪਹਿਲਾਂ 1 ਮਾਰਚ, 2025 ਨੂੰ ਡੀਸੀ ਦਰਾਂ ਲਾਗੂ ਕੀਤੀਆਂ ਸਨ, ਜਿਨ੍ਹਾਂ ਨੂੰ 1 ਸਤੰਬਰ, 2025 ਨੂੰ ਦੁਬਾਰਾ ਸੋਧਿਆ ਗਿਆ ਸੀ। ਗੈਰ-ਹੁਨਰਮੰਦ ਕਰਮਚਾਰੀਆਂ ਦੀ ਤਨਖਾਹ, ਜੋ ਕਿ 1 ਮਾਰਚ ਨੂੰ 11,389 ਰੁਪਏ ਸੀ, ਹੁਣ ਵਧ ਕੇ 11,726 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਅਰਧ-ਹੁਨਰਮੰਦ ਕਰਮਚਾਰੀਆਂ ਦੀ ਤਨਖਾਹ, ਜੋ ਪਹਿਲਾਂ 12,169 ਰੁਪਏ ਸੀ, ਵਧ ਕੇ 12,506 ਰੁਪਏ ਹੋ ਗਈ ਹੈ। ਹੁਨਰਮੰਦ ਕਰਮਚਾਰੀਆਂ ਦੀ ਤਨਖਾਹ 13,066 ਰੁਪਏ ਤੋਂ ਵਧ ਕੇ 13,403 ਰੁਪਏ ਹੋ ਗਈ ਹੈ। ਇਸੇ ਤਰ੍ਹਾਂ, ਉੱਚ ਹੁਨਰਮੰਦ ਕਰਮਚਾਰੀਆਂ ਦੀ ਤਨਖਾਹ 14,098 ਰੁਪਏ ਤੋਂ ਵਧ ਕੇ 14,435 ਰੁਪਏ ਹੋ ਗਈ ਹੈ।

ਸਰਕਾਰੀ ਆਊਟ ਸੋਰਸਿੰਗ ਸਟਾਫ ਨੂੰ ਵੱਡਾ ਫਾਈਦਾ

ਸਰਕਾਰੀ ਵਿਭਾਗਾਂ ਅਤੇ ਬੋਰਡਾਂ ਵਿੱਚ ਕੰਮ ਕਰਨ ਵਾਲੇ ਆਊਟਸੋਰਸ ਕੀਤੇ ਸਟਾਫ਼ ਦੀਆਂ ਤਨਖਾਹਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਸ਼੍ਰੇਣੀ ਏ ਦੇ ਕਰਮਚਾਰੀਆਂ ਦੀਆਂ ਤਨਖਾਹਾਂ ₹16,559.64 ਤੋਂ ਵਧ ਕੇ ₹16,896.40, ਸ਼੍ਰੇਣੀ ਬੀ ਦੇ ਕਰਮਚਾਰੀਆਂ ਦੀਆਂ ਤਨਖਾਹਾਂ ₹14,889.64 ਤੋਂ ਵਧ ਕੇ ₹15,226.40, ਸ਼੍ਰੇਣੀ ਸੀ ਦੇ ਕਰਮਚਾਰੀਆਂ ਦੀਆਂ ਤਨਖਾਹਾਂ ₹13,389.64 ਤੋਂ ਵਧ ਕੇ ₹13,726.40 ਅਤੇ ਸ਼੍ਰੇਣੀ ਡੀ ਦੇ ਕਰਮਚਾਰੀਆਂ ਦੀਆਂ ਤਨਖਾਹਾਂ ₹12,189.64 ਤੋਂ ਵਧ ਕੇ ₹12,526.40 ਹੋ ਗਈਆਂ ਹਨ।

ਖੇਤੀਬਾੜੀ ਅਤੇ ਇੱਟਾਂ ਦੇ ਭੱਠੇ ਮਜ਼ਦੂਰਾਂ ਲਈ ਰਾਹਤ

ਗੈਰ-ਹੁਨਰਮੰਦ ਖੇਤੀਬਾੜੀ ਕਾਮਿਆਂ ਦੀ ਸਾਲਾਨਾ ਉਜਰਤ ਵਿੱਚ ₹2,020.56 ਦਾ ਵਾਧਾ ਕੀਤਾ ਗਿਆ ਹੈ। ਪਹਿਲਾਂ, ਇਹ ਸਾਲਾਨਾ ਉਜਰਤ ₹77,086.64 ਸੀ, ਜੋ ਹੁਣ ਵਧਾ ਕੇ ₹79,107.20 ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ, ਇੱਟਾਂ ਦੇ ਭੱਠੇ ਮਜ਼ਦੂਰਾਂ ਲਈ ਪੀਸ ਰੇਟ (ਪ੍ਰਤੀ 1,000 ਇੱਟਾਂ) ਵਿੱਚ ਲਗਭਗ ₹28 ਦਾ ਵਾਧਾ ਹੋਇਆ ਹੈ।

ਪ੍ਰਸ਼ਾਸਨ ਵੱਲੋਂ ਚੇਤਾਵਨੀ ਜਾਰੀ, ਦਰਾਂ ਲਾਗੂ ਨਾ ਕਰਨ ਤੇ ਹੋਵੇਗੀ ਕਾਰਵਾਈ

ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਕਰਮਚਾਰੀਆਂ ਨੂੰ ਇਨ੍ਹਾਂ ਨਿਰਧਾਰਤ ਦਰਾਂ ਤੋਂ ਘੱਟ ਤਨਖਾਹ ਨਹੀਂ ਦੇ ਸਕਦਾ। ਸਾਰੇ ਨਿੱਜੀ ਅਤੇ ਸਰਕਾਰੀ ਅਦਾਰਿਆਂ ਨੂੰ ਸੋਧੀਆਂ ਦਰਾਂ ਅਨੁਸਾਰ ਭੁਗਤਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕੋਈ ਵੀ ਸੰਸਥਾ ਜੋ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੀ ਹੈ ਜਾਂ ਹਫਤਾਵਾਰੀ ਛੁੱਟੀ ਦੇਣ ਵਿੱਚ ਅਸਫਲ ਰਹਿੰਦੀ ਹੈ, ਉਸ ਨੂੰ ਕਿਰਤ ਕਾਨੂੰਨਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।