ਇੱਕ ਹੋਰ ਬਿਆਨ ‘ਤੇ ਘਿਰੇ ਰਾਜਾ ਵੜਿੰਗ, ਬੋਲੇ- ਗੈਂਗਸਟਰ ਦੀ ਮਾਂ-ਪਤਨੀ ‘ਤੇ ਵੀ ਹੋਵੇਗਾ ਪਰਚਾ

Updated On: 

07 Nov 2025 14:06 PM IST

Raja Warring Controversial Statement: ਗੈਂਗਸਟਰਾਂ ਦੇ ਮੁੱਦੇ 'ਤੇ ਗੱਲ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਇਹ ਕਾਨੂੰਨ ਬਣਾਇਆ ਜਾਵੇਗਾ ਕਿ ਗੈਂਗਸਟਰ ਦੇ ਪਰਿਵਾਰ ਨੂੰ ਵੀ 120 (ਬੀ) ਤੇ 302 'ਚ ਫੜ ਕੇ ਲਿਆਣਾ ਪਵੇਗਾ। ਚਾਹੇ ਚਾਚਾ ਹੈ, ਮਾਮਾ ਹੈ ਜਾਂ ਦਾਦਾ ਹੈ ਤੇ ਚਾਹੇ ਪੋਤਾ ਹੈ, ਪਤਨੀ ਹੈ ਜਾਂ ਮਾਂ ਹੈ। ਫਿਰ ਅਮਰੀਕਾ ਬੈਠੇ ਗੈਂਗਸਟਰ ਨੂੰ ਸੇਕ ਲਗੂਗਾ ਕਿ ਸਾਰਾ ਟੱਬਰ ਜੇਲ੍ਹ 'ਚ ਬੈਠਾ ਹੈ। ਜੇ ਗੈਂਗਸਟਰ ਇੱਕ ਵੀ ਰਹ ਗਿਆ ਤਾਂ ਮੈਨੂੰ ਦੱਸ ਦਿਓ।

ਇੱਕ ਹੋਰ ਬਿਆਨ ਤੇ ਘਿਰੇ ਰਾਜਾ ਵੜਿੰਗ, ਬੋਲੇ- ਗੈਂਗਸਟਰ ਦੀ ਮਾਂ-ਪਤਨੀ ਤੇ ਵੀ ਹੋਵੇਗਾ ਪਰਚਾ

ਅਮਰਿੰਦਰ ਸਿੰਘ ਰਾਜਾ ਵੜਿੰਗ (ਪੁਰਾਣੀ ਤਸਵੀਰ)

Follow Us On

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ‘ਤੇ ਦਿੱਤੇ ਗਏ ਵਿਵਾਦਤ ਬਿਆਨ ਦਾ ਮੁੱਦਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਉਨ੍ਹਾਂ ਦੇ ਇੱਕ ਹੋਰ ਬਿਆਨ ‘ਤੇ ਸਿਆਸਤ ਭੱਖ ਗਈ ਹੈ। ਰਾਜਾ ਵੜਿੰਗ ਤਰਨਤਾਰਨ ਜ਼ਿਮਨੀ ਚੋਣ ਲਈ ਪ੍ਰਚਾਰ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਗੈਂਗਸਟਰਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ, ਜਿਸ ‘ਤੇ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਘੇਰ ਰਹੀਆਂ ਹਨ।

ਗੈਂਗਸਟਰਾਂ ਦੇ ਮੁੱਦੇ ‘ਤੇ ਗੱਲ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਇਹ ਕਾਨੂੰਨ ਬਣਾਇਆ ਜਾਵੇਗਾ ਕਿ ਗੈਂਗਸਟਰ ਦੇ ਪਰਿਵਾਰ ਨੂੰ ਵੀ 120 (ਬੀ) ਤੇ 302 ‘ਚ ਫੜ ਕੇ ਲਿਆਣਾ ਪਵੇਗਾ। ਚਾਹੇ ਚਾਚਾ ਹੈ, ਮਾਮਾ ਹੈ ਜਾਂ ਦਾਦਾ ਹੈ ਤੇ ਚਾਹੇ ਪੋਤਾ ਹੈ, ਪਤਨੀ ਹੈ ਜਾਂ ਮਾਂ ਹੈ। ਫਿਰ ਅਮਰੀਕਾ ਬੈਠੇ ਗੈਂਗਸਟਰ ਨੂੰ ਸੇਕ ਲਗੂਗਾ ਕਿ ਸਾਰਾ ਟੱਬਰ ਜੇਲ੍ਹ ‘ਚ ਬੈਠਾ ਹੈ। ਜੇ ਗੈਂਗਸਟਰ ਇੱਕ ਵੀ ਰਹ ਗਿਆ ਤਾਂ ਮੈਨੂੰ ਦੱਸ ਦਿਓ।

ਭਾਜਪਾ ਨੇ ਸਾਧਿਆ ਨਿਸ਼ਾਨਾ

ਦੂਜੇ ਪਾਸੇ, ਭਾਜਪਾ ਇਸ ਬਿਆਨ ਨੂੰ ਲੈ ਕੇ ਰਾਜਾ ਵੜਿੰਗ ਨੂੰ ਘੇਰ ਰਹੀ ਹੈ। ਪਾਰਟੀ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹੀ ਕਰਨਾ ਹੈ ਤਾਂ ਪੂਰੇ ਗਾਂਧੀ ਪਰਿਵਾਰ ‘ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਭਾਜਪਾ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਨੂੰ ਸੰਵਿਧਾਨ ਦਾ ਸਨਮਾਨ ਕਰਨਾ ਚਾਹੀਦਾ ਹੈ। ਜ਼ੁਰਮ ਕਰਨ ਵਾਲਾ ਗੁਨਾਹਗਾਰ ਹੁੰਦਾ ਹੈ ਨਾ ਕਿ ਉਸ ਦਾ ਪਰਿਵਾਰ। ਤੁਸੀਂ ਤਾਂ ਸੰਵਿਧਾਨ ਹੀ ਬਦਲਣ ਲੱਗ ਗਏ ਹੋ। ਜੇਕਰ ਅਜਿਹਾ ਕਰਨਾ ਹੈ ਤਾਂ 1984 ਨਸਲਕੁਸ਼ੀ ਲਈ ਗਾਂਧੀ ਪਰਿਵਾਰ ਖਿਲਾਫ਼ ਵੀ ਮਾਮਲਾ ਦਰਜ ਕਰੋ।