AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੰਜਾਬ ‘ਚ ਭਾਜਪਾ ਦੇ 2 MLA, ਪਰ ਰਾਜ ਸਭਾ ਸਾਂਸਦ 6… ਰਾਸ਼ਟਰਪਤੀ ਅੱਗੇ ਬੋਲੇ ਸੀਐਮ- ਇਹ ਸੰਵਿਧਾਨ ਦੀ ਹੱਤਿਆ

ਮੁੱਖ ਮੰਤਰੀ ਭਵਗੰਤ ਮਾਨ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮੀਟਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰਪਤੀ ਅੱਗੇ ਉਨ੍ਹਾਂ ਨੇ ਕਿਹਾ ਕਿ ਅੱਜ ਸੰਵਿਧਾਨ ਤੇ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ।

ਪੰਜਾਬ 'ਚ ਭਾਜਪਾ ਦੇ 2 MLA, ਪਰ ਰਾਜ ਸਭਾ ਸਾਂਸਦ 6... ਰਾਸ਼ਟਰਪਤੀ ਅੱਗੇ ਬੋਲੇ ਸੀਐਮ- ਇਹ ਸੰਵਿਧਾਨ ਦੀ ਹੱਤਿਆ
ਪੰਜਾਬ ‘ਚ ਭਾਜਪਾ ਦੇ 2 MLA, ਪਰ ਰਾਜ ਸਭਾ ਸਾਂਸਦ 6… ਰਾਸ਼ਟਰਪਤੀ ਅੱਗੇ ਬੋਲੇ ਸੀਐਮ- ਇਹ ਸੰਵਿਧਾਨ ਦੀ ਹੱਤਿਆ
tv9-punjabi
| Updated On: 05 May 2026 13:18 PM IST
Share

ਪੰਜਾਬ ਦੇ 6 ਰਾਜ ਸਭਾ ਸਾਂਸਦਾਂ ਨੇ ਦਲ ਬਦਲ ਕੇ ਭਾਰਤੀ ਜਨਤਾ ਪਾਰਟੀ ‘ਚ ਰਲੇਵਾਂ ਕਰ ਲਿਆ ਹੈ। ਅੱਜ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵੱਲੋਂ ਸਾਂਸਦਾਂ ਦੇ ਦਲ ਬਦਲਣ ਨੂੰ ਗੈਰ-ਸੰਵਿਧਾਨਕ ਠਹਿਰਾਇਆ ਗਿਆ ਤੇ ਰਾਸ਼ਟਰਪਤੀ ਨੂੰ ਇਸ ਮੁੱਦੇ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਸੀਐਮ ਵੱਲੋਂ ਇੱਕ ਲਿਖਤੀ ਮੰਗ ਪੱਤਰ ਵੀ ਰਾਸ਼ਟਰਪਤੀ ਨੂੰ ਸੌਂਪਿਆ ਗਿਆ, ਜਿਸ ‘ਚ ਪੰਜਾਬ ਦੇ 95 ਵਿਧਾਇਕਾਂ ਦੇ ਦਸਤਖ਼ਤ ਸਨ।

ਮੁੱਖ ਮੰਤਰੀ ਭਵਗੰਤ ਮਾਨ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮੀਟਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰਪਤੀ ਅੱਗੇ ਉਨ੍ਹਾਂ ਨੇ ਕਿਹਾ ਕਿ ਅੱਜ ਸੰਵਿਧਾਨ ਤੇ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ। ਅਚਾਨਕ 7 ਸੰਸਦ ਮੈਂਬਰ ਇਕੱਠੇ ਹੋ ਕੇ ਕਹਿ ਦਿੰਦੇ ਹਨ ਕਿ ਹੁਣ ਅਸੀਂ ਦੂਜੀ ਪਾਰਟੀ ‘ਚ ਰਲੇਵਾਂ ਕਰ ਰਹੇ ਹਾਂ। ਸੀਐਮ ਵੱਲੋਂ ਦਲੀਲ ਦਿੱਤੀ ਗਈ ਜਾਂ ਤਾਂ ਫਿਰ ਪਾਰਟੀ ਦਾ ਦੋ-ਤਿਹਾਈ ਧੜਾ ਰੈਜ਼ੋਲਿਊਸ਼ਨ ਪਾਸ ਕਰਕੇ ਦੂਜੀ ਪਾਰਟੀ ‘ਚ ਰਲੇਵਾਂ ਕਰੇ ਤਾਂ ਫਿਰ ਜਾਇਜ਼ ਹੈ। ਪਰ, ਸਿਰਫ਼ ਪਾਰਲੀਮੈਂਟ ਦੇ ਇੱਕ ਹਾਊਸ ਦੇ ਸਾਂਸਦ ਕਹਿ ਦੇਣ ਕਿ ਅਸੀਂ ਇਸ ਪਾਰਟੀ ਦੇ ਨਹੀਂ, ਸਗੋਂ ਦੂਜੀ ਪਾਰਟੀ ਦੇ ਸਾਂਸਦ ਹਾਂ ਤਾਂ ਇਹ ਜਾਇਜ਼ ਨਹੀਂ ਹੈ।।

ਸੀਐਮ ਨੇ ਕਿਹਾ ਕਿ ਜੇਕਰ ਪੰਜਾਬ ‘ਚ ਭਾਰਤੀ ਜਨਤਾ ਪਾਰਟੀ ਦੇ 2 ਵਿਧਾਇਕ ਹਨ ਤੇ ਹੁਣ, ਰਾਜ ਸਭਾ ‘ਚ ਹੁਣ ਭਾਜਪਾ ਦੇ 6 ਰਾਜ ਸਭਾ ਸਾਂਸਦ ਹੋ ਗਏ ਹਨ। ਇਹ ਕਿਵੇਂ ਹੋ ਸਕਦਾ ਹੈ। ਕੀ ਇਹ ਸੰਵਿਧਾਨ ਦਾ ਮਜ਼ਾਕ ਨਹੀਂ ਉੱਡ ਰਿਹਾ। ਸੀਐਮ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ 95 ਵਿਧਾਇਕਾਂ ਦੇ ਦਸਤਖ਼ਤ ਵਾਲਾ ਇੱਕ ਲਿਖਤੀ ਮੰਗ ਪੱਤਰ ਰਾਸ਼ਟਰਪਤੀ ਨੂੰ ਸੌਂਪਿਆ ਗਿਆ ਹੈ।

ਸੀਐਮ ਨੇ ਅੱਗੇ ਕਿਹਾ ਕਿ ਜਾਂ ਤਾਂ ਫਿਰ ਸੰਵਿਧਾਨ ‘ਚ ਰੀਕਾਲ ਦਾ ਪ੍ਰਬੰਧ ਲਿਆਂਦਾ ਜਾਵੇ। ਸੰਵਿਧਾਨ ‘ਚ ਪਹਿਲਾਂ ਵੀ ਬਹੁਤ ਵਾਰੀ ਸੋਧ ਕੀਤੀ ਗਈ ਹੈ ਤੇ ਹੁਣ ਸੰਵਿਧਾਨ ‘ਚ ਇੱਕ ਹੋਰ ਸੋਧ ਕੀਤੀ ਜਾਵੇ।

ਬਾਗੀ ਸਾਂਸਦਾਂ ‘ਤੇ ਵਰ੍ਹੇ ਸੀਐਮ ਮਾਨ

ਸੀਐਮ ਨੇ ਬਾਗੀ ਸਾਂਸਦ ਨੂੰ ਘੇਰਦੇ ਹੋਏ ਕਿਹਾ ਕਿ ਰੀਕਾਲ ਦਾ ਮੁੱਦਾ ਵੀ ਰਾਘਵ ਚੱਢਾ ਹੀ ਵਿਧਾਨ ਸਭਾ ‘ਚ ਚੁੱਕ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਜੇਕਰ ਕੋਈ ਦੀਆਂ ਉਮੀਦਾਂ ‘ਤੇ ਖਰਾ ਨਾ ਉਤਰੇ ਤਾਂ ਉਸ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। ਸੀਐਮ ਨੇ ਸਵਾਲ ਕੀਤਾ ਕਿ ਤੁਸੀਂ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰੇ ਹੋ।

ਸੀਐਮ ਨੇ ਬਾਗੀ ਸਾਂਸਦਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਇੰਨਾਂ ‘ਚ ਇਨਕਲਾਬ ਸੀ ਤਾਂ ਇਹ ਅਸਤੀਫ਼ਾ ਦੇ ਕੇ ਚਲੇ ਜਾਂਦੇ ਤੇ ਆਮ ਆਦਮੀ ਹੋਰ ਉਮੀਦਵਾਰਾਂ ਨੂੰ ਰਾਜ ਸਭਾ ਭੇਜ ਦਿੰਦੀ। ਹੁਣ ਜਿੰਨਾ ਨਾਲ ਇਨ੍ਹਾਂ ਦਾ (ਬਾਗੀ ਸਾਂਸਦਾਂ) ਦਿਲ ਮਿਲਿਆ ਹੈ। ਪਹਿਲੇ ਭਾਰਤੀ ਜਨਤਾ ਪਾਰਟੀ ਨੂੰ ਹੀ ਇਹ ਕਹਿੰਦੇ ਸਨ ਕਿ ਇਹ ਗੁੰਡਿਆਂ ਦੀ, ਪੈਸੇ ਵਾਲਿਆਂ ਤੇ ਡਰਾਉਣ ਵਾਲਿਆਂ ਦੀ ਪਾਰਟੀ ਹੈ। ਅੱਜ ਉਸ ਪਾਰਟੀ ‘ਚ ਜਾ ਕੇ ਇਹ ਵਾਸ਼ਿੰਗ ਮਸ਼ੀਨ ਨਾਲ ਧੋਤੇ ਗਏ ਹਨ। ਇਹ ਸਾਰੇਂ ਸਾਂਸਦ ਅਸਤੀਫ਼ਾ ਦੇ ਕੇ ਜਾਂਦੇ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਂਸਦ ਚੁਣ ਕੇ ਆ ਜਾਂਦੇ।

ਪੰਜਾਬ ਦੇ ਲੋਕਾਂ ਨੇ ਵਿਧਾਇਕਾਂ ਨੂੰ ਚੁਣਿਆ ਤੇ ਫਿਰ ਵਿਧਾਇਕਾਂ ਨੇ ਰਾਜ ਸਭਾ ਸਾਂਸਦ ਚੁਣੇ। ਚੁਣੇ ਹੋਏ ਨੁਮਾਇੰਦਿਆਂ ਨੇ ਅੱਗੇ ਨੁਮਾਇੰਦੇ ਚੁਣੇ, ਇਹ ਲੋਕਾਂ ਦਾ ਫ਼ਤਵਾ ਹੀ ਹੈ, ਪਰ ਅੱਜ ਉਹ ਹੋਰ ਪਾਰਟੀ ‘ਚ ਚਲੇ ਗਏ। ਇਹ ਲੋਕਤੰਤਰ ਦੀ ਹੱਤਿਆ ਹੈ ਤੇ ਪੰਜਾਬ ਦੇ ਲੋਕ ਅਜਿਹੀ ਗੱਦਾਰੀ ਨਹੀਂ ਝੱਲਦੇ।

Follow Us
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ...
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ...
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ...
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ...
Punjab MC Election: ਵੋਟਰਾਂ 'ਚ ਦਿਖ ਰਿਹਾ ਭਾਰੀ ਉਤਸ਼ਾਹ, ਲਗਾਤਾਰ ਜਾਰੀ ਹੈ ਵੋਟਿੰਗ
Punjab MC Election: ਵੋਟਰਾਂ 'ਚ ਦਿਖ ਰਿਹਾ ਭਾਰੀ ਉਤਸ਼ਾਹ, ਲਗਾਤਾਰ ਜਾਰੀ ਹੈ ਵੋਟਿੰਗ...