ਪੰਜਾਬ ਕੈਬਨਿਟ ਵਿੱਚ ਵੱਡਾ ਫੇਰਬਦਲ, ਸੰਜੀਵ ਅਰੋੜਾ ਅਤੇ ਡਾ. ਰਵਜੋਤ ਸਿੰਘ ਦੇ ਬਦਲੇ ਗਏ ਵਿਭਾਗ
Punjab Cabinet Reshuffle : ਪੰਜਾਬ ਕੈਬਨਿਟ ਵਿੱਚ ਵੱਡੇ ਫੇਰਬਦਲ ਦੀ ਖ਼ਬਰ ਆ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਲੋਕਲ ਬਾਡੀ ਵਿਭਾਗ ਦਿੱਤਾ ਗਿਆ ਹੈ ਜਦਕਿ ਡਾ. ਰਵਜੋਤ ਸਿੰਘ ਨੂੰ ਐਨਆਰਆਈ ਵਿਭਾਗ ਦੀ ਜਿੰਮੇਦਾਰੀ ਸੌਂਪੀ ਗਈ ਹੈ।
ਪੰਜਾਬ ਕੈਬਨਿਟ ਵਿੱਚ ਵੱਡੇ ਫੇਰਬਦਲ ਦੀ ਖ਼ਬਰ ਆ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਲੋਕਲ ਬਾਡੀ ਵਿਭਾਗ ਦਿੱਤਾ ਗਿਆ ਹੈ ਜਦਕਿ ਡਾ. ਰਵਜੋਤ ਸਿੰਘ ਨੂੰ ਐਨਆਰਆਈ ਵਿਭਾਗ ਦੀ ਜਿੰਮੇਦਾਰੀ ਸੌਂਪੀ ਗਈ ਹੈ। ਇਹ ਵੀ ਕਹਿ ਸਕਦੇ ਹਾਂ ਕਿ ਦੋਵਾਂ ਮੰਤਰੀਆਂ ਦੇ ਵਿਭਾਗਾਂ ਦਾ ਇੰਟਰਚੇਂਜ ਕਰ ਦਿੱਤਾ ਗਿਆ ਹੈ। ਯਾਨੀ ਕਿ ਡਾ. ਰਵਜੋਤ ਕੋਲੋਂ ਲੋਕਲ ਬਾਡੀ ਵਿਭਾਗ ਲੈ ਕੇ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਹੈ ਜਦਕਿ ਸੰਜੀਵ ਅਰੋੜਾ ਕੋਲੋ ਐਨਆਰਆਈ ਲੈ ਕੇ ਉਨ੍ਹਾਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਦਿੱਤਾ ਗਿਆ ਹੈ।
ਸੂਤਰਾਂ ਦੀ ਮੰਨੀਏ ਤਾਂ ਚੋਣ ਸਾਲ ਹੋਣ ਕਰਕੇ ਪੰਜਾਬ ਸਰਕਾਰ ਸੋਚ ਸਮਝ ਕੇ ਵੱਡੇ ਫੈਸਲੇ ਲੈ ਰਹੀ ਹੈ। ਸੰਜੀਵ ਅਰੋੜਾ ਨੂੰ ਲੋਕਲ ਬਾਡੀ ਵਿਭਾਗ ਦੇਣ ਦੇ ਪਿੱਛੇ ਵਜ੍ਹਾ ਇਹ ਵੀ ਮੰਨੀ ਜਾ ਰਹੀ ਹੈ ਕਿ ਉਨ੍ਹਾਂ ਦਾ ਕੱਦ ਹੋਰ ਵੱਡਾ ਹੋ ਗਿਆ ਹੈ ਦੂਜਾ ਮਾਰਚ ਅਪਰੈਲ ਵਿੱਚ ਲੋਕਲ ਬਾਡੀ ਯਾਨੀ ਨਗਰ ਕੌਂਸਲਾਂ ਦੀਆਂ ਚੋਣਾਂ ਹੋਣੀਆਂ ਹਨ। ਅਜਿਹੇ ਵਿੱਚ ਸੰਜੀਵ ਅਰੋੜਾ ਨੂੰ ਇਹ ਵਿਭਾਗ ਦੇਣਾ ਕਾਫੀ ਸੋਚੀ-ਸਮਝੀ ਰਣਨੀਤੀ ਦੇ ਤਹਿਤ ਦਿੱਤਾ ਗਿਆ ਹੈ। ਸੰਜੀਵ ਅਰੋੜਾ ਕੋਲ ਪਹਿਲਾਂ ਹੀ ਪਾਵਰ ਅਤੇ ਇੰਡਸਟਰੀ ਵਿਭਾਗ ਹਨ।
ਸਰਕਾਰ ਦਾ ਧਿਆਨ ਹੁਣ ਸ਼ਹਿਰਾਂ ਵੱਲ
ਇਸ ਫੈਸਲੇ ਦੇ ਪਿੱਛੇ ਇੱਕ ਹੋਰ ਵਜ੍ਹਾ ਵੀ ਦੱਸੀ ਜਾ ਰਹੀ ਹੈ ਕਿ ਪਿੰਡਾ ਦੀਆਂ ਚੋਣਾਂ ਪੂਰੀਆਂ ਹੋ ਚੁੱਕੀਆਂ ਹਨ ਤੇ ਹੁਣ ਸਰਕਾਰ ਦਾ ਫੋਕਸ ਪੂਰੀ ਤਰ੍ਹਾਂ ਨਾਲ ਸ਼ਹਿਰਾਂ ਵੱਲ੍ਹ ਹੈ। ਲੋਕਲ ਬਾਡੀ ਚੋਣਾਂ ਤੋਂ ਪਹਿਲਾ ਆਪ ਸਰਕਾਰ ਦਾ ਪੂਰਾ ਸ਼ਹਿਰਾਂ ਨੂੰ ਲੈ ਕੇ ਵੱਡੇ ਫੈਸਲੇ ਲੈ ਰਹੀ ਹੈ। ਸੰਜੀਵ ਅਰੋੜਾ ਸ਼ਹਿਰ ਤੋਂ ਆਉਂਦੇ ਹਨ ਅਤੇ ਵੱਡੇ ਉਦਯੋਗਪਤੀ ਹਨ। ਇਸ ਲਈ ਉਨ੍ਹਾਂ ਦੀ ਸ਼ਹਿਰਾਂ ਤੱਕ ਕਾਫੀ ਡੂੰਘੀ ਪਹੁੰਚ ਹੈ। ਉਹ ਸ਼ਹਿਰ ਦੇ ਲੋਕਾਂ ਦੀ ਸੋਚ ਚੰਗੀ ਤਰ੍ਹਾਂ ਨਾਲ ਸਮਝਦੇ ਹਨ।
ਸੰਜੀਵ ਅਰੋੜਾ ਦਾ ਵੱਧਿਆ ਕੱਦ
ਸੰਜੀਵ ਅਰੋੜਾ ਦੀ ਤਰੱਕੀ ਮੁੱਖ ਮੰਤਰੀ ਭਗਵੰਤ ਮਾਨ ਦੇ ਹਾਲੀਆ ਜਾਪਾਨ ਅਤੇ ਉੱਤਰੀ ਕੋਰੀਆ ਦੇ ਦੌਰਿਆਂ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਕਾਰਨ ਵੀ ਹੋਈ ਹੈ। ਇਸ ਦੌਰਾਨ ਕਈ ਵਪਾਰਕ ਸਮਝੌਤੇ ਸਹੀਬੰਦ ਹੋਏ ਸਨ। ਸਿੱਟੇ ਵਜੋਂ, ਸਰਕਾਰ ਉਨ੍ਹਾਂ ਦੀ ਭੂਮਿਕਾ ਤੋਂ ਕਾਫੀ ਖੁਸ਼ ਨਜਰ ਆ ਰਹੀ ਹੈ।
ਸੰਜੀਵ ਅਰੋੜਾ 2025 ਵਿੱਚ ਲੁਧਿਆਣਾ ਪੱਛਮੀ ਤੋਂ ਵਿਧਾਇਕ ਬਣੇ ਸਨ, ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਉਪ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੇ 28 ਜੂਨ, 2025 ਨੂੰ ਵਿਧਾਇਕ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ, ਉਹ ਰਾਜ ਸਭਾ ਦੇ ਮੈਂਬਰ ਸਨ। ਵਿਧਾਇਕ ਬਣਨ ਤੋਂ ਬਾਅਦ, ਉਨ੍ਹਾਂ ਨੇ 1 ਜੁਲਾਈ, 2025 ਨੂੰ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ
ਉਨ੍ਹਾਂ ਨੂੰ 3 ਜੁਲਾਈ ਨੂੰ ਮੰਤਰੀ ਵਜੋਂ ਸਹੁੰ ਚੁਕਾਈ ਗਈ ਸੀ। ਉਨ੍ਹਾਂ ਨੂੰ ਉਦਯੋਗ ਅਤੇ ਵਣਜ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਵਿਭਾਗ ਦਿੱਤੇ ਗਏ ਸਨ। 18 ਅਗਸਤ, 2025 ਨੂੰ ਕੈਬਨਿਟ ਫੇਰਬਦਲ ਵਿੱਚ, ਉਨ੍ਹਾਂ ਨੂੰ ਬਿਜਲੀ ਵਿਭਾਗ ਵੀ ਦਿੱਤਾ ਗਿਆ ਸੀ।
ਖਬਰ ਅਪਡੇਟ ਹੋ ਰਹੀ ਹੈ…


