Punjab Cabinet Meeting: 3600 ਟੀਚਰਾਂ ਦੀ ਭਰਤੀ ਅਤੇ 2 ਯੂਨੀਵਰਸਿਟੀਜ਼, ਪੰਜਾਬ ਕੈੈਬਨਿਟ ਦੇ ਅਹਿਮ ਫੈਸਲੇ

amanpreet-kaur
Updated On: 

08 Jul 2025 11:21 AM IST

Punjab Cabinet Meeting: ਸੋਮਵਾਰ ਨੂੰ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਈ, ਜਿਸ ਵਿੱਚ ਸੂਬੇ ਦੇ ਹਿੱਤ ਵਿੱਚ ਕਈ ਵੱਡੇ ਫੈਸਲੇ ਲਏ ਗਏ। ਬੈਠਕ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਇਨ੍ਹਾਂ ਫੈਸਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੇ ਦੱਸਿਆ ਕਿ ਸੂਬੇ ਲਈ ਖੁਸ਼ਖਬਰੀ ਵਾਲੀ ਖਬਰ ਇਹ ਹੈ ਕਿ 3600 ਟੀਚਰਾਂ ਦੀ ਨਿਯੁਕਤੀ ਕੀਤੀ ਜਾਵੇਗੀ।

Punjab Cabinet Meeting: 3600 ਟੀਚਰਾਂ ਦੀ ਭਰਤੀ ਅਤੇ 2 ਯੂਨੀਵਰਸਿਟੀਜ਼, ਪੰਜਾਬ ਕੈੈਬਨਿਟ ਦੇ ਅਹਿਮ ਫੈਸਲੇ
Follow Us On

Punjab Cabinet Meeting: ਪੰਜਾਬ ਕੈਬਨਿਟ ਦੀ ਅਹਿਮ ਬੈਠਕ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਹੋਈ, ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ। ਬੈਠਕ ਤੋਂ ਬਾਅਦ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ 3600 ਟੀਚਰਾਂ ਦੀ ਭਰਤੀ ਦਾ ਸਭ ਤੋਂ ਵੱਡਾ ਫੈਸਲਾ ਲਿਆ ਹੈ। ਇਹ ਟੀਚਰ ਸਪੈਸ਼ਲ ਲੋੜਾਂ ਵਾਲਏ ਬੱਚਿਆਂ ਨੂੰ ਪੜ੍ਹਾਉਣਗੇ। ਇਸਨੂੰ 2021 ਵਿੱਚ ਚੰਨੀ ਸਰਕਾਰ ਨੇ ਮਨਜੂਰੀ ਦਿੱਤੀ ਸੀ। ਇਸ ਤੋਂ ਇਲਾਵਾ CGC ਅਤੇ ਰਿਆਤ ਬਾਹਰਾ ਨੂੰ ਯੂਨੀਵਰਸਿਟੀ ਦਾ ਦਰਜਾ ਮਿਲੇਗਾ।

ਚੀਮਾ ਨੇ ਕਿਹਾ ਕਿ ਦੋ ਵਿਭਾਗਾਂ ਦੀਆਂ ਸਾਲਾਨਾ ਰਿਪੋਰਟਾਂ ਪਾਸ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਕੁਝ ਦਿਨ ਪਹਿਲਾਂ ਬੀਬੀਐਮਬੀ ਦਾ ਮੁੱਦਾ ਗਰਮਾ ਗਿਆ ਸੀ। ਇਸ ਵਿੱਚ ਹਰਿਆਣਾ, ਰਾਜਸਥਾਨ ਅਤੇ ਕੇਂਦਰ ਸਰਕਾਰ ਪੰਜਾਬ ਦੇ ਪਾਣੀ ‘ਤੇ ਦਾਅਵਾ ਕਰਦੇ ਸਨ। ਇਸ ਵਿੱਚ 21 ਅਕਤੂਬਰ 2021 ਨੂੰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ, ਉਸ ਸਮੇਂ ਸੀਐਸਐਫ ਸੁਰੱਖਿਆ ਦਾ ਕੰਟਰੋਲ ਦੇਣ ਲਈ ਸਹਿਮਤੀ ਦਿੱਤੀ ਗਈ ਸੀ। ਇਸ ਵਿੱਚ, ਅੱਜ ਦੀ ਮੀਟਿੰਗ ਵਿੱਚ ਇਹ ਸਹਿਮਤੀ ਵਾਪਸ ਲੈ ਲਈ ਗਈ ਹੈ ਤੇ ਸੈਸ਼ਨ ਵਿੱਚ ਇੱਕ ਵਿਸ਼ੇਸ਼ ਪ੍ਰਸਤਾਵ ਲਿਆਂਦਾ ਜਾਵੇਗਾ। ਹੁਣ ਸੀਆਈਐਸਐਫ ਨਹੀਂ ਹੈ, ਪੰਜਾਬ ਪੁਲਿਸ ਸੁਰੱਖਿਆ ਪ੍ਰਦਾਨ ਕਰੇਗੀ।

3600 ਅਸਾਮੀਆਂ ਦੀ ਭਰਤੀ

ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਸਿੱਖਿਆ ਵਿਭਾਗ ‘ਤੇ ਨਜ਼ਰ ਮਾਰੀਏ ਤਾਂ ਵਿਭਾਗ ਨੇ ਪੰਜਾਬ ਵਿੱਚ ਚੰਗਾ ਕੰਮ ਕੀਤਾ ਹੈ, ਇਸ ਵਿੱਚ ਵਿਸ਼ੇਸ਼ ਅਧਿਆਪਕਾਂ ਦੀਆਂ 3600 ਅਸਾਮੀਆਂ ਭਰੀਆਂ ਜਾਣ ਵਾਲੀਆਂ ਹਨ। ਇਸ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਵਿੱਚ ਕੁਝ ਅਧਿਆਪਕਾਂ ਨੂੰ ਅਸਥਾਈ ਠੇਕੇ ਦੇ ਆਧਾਰ ‘ਤੇ ਭਰਤੀ ਕੀਤਾ ਗਿਆ ਸੀ, ਉਨ੍ਹਾਂ ‘ਤੇ ਵੀ ਇਸ ਫੈਸਲੇ ਨਾਲ ਵਿਚਾਰ ਕੀਤਾ ਜਾਵੇਗਾ। ਪੰਜਾਬ ਕੈਬਨਿਟ ਵੱਲੋਂ 2 ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਮਾਨਤਾ ਦੇਣ ਦੀ ਪ੍ਰਵਾਨਗੀ ਦਿੱਤੀ ਹੈ।

ਮੁੜ ਸ਼ੁਰੂ ਹੋਵੇਗੀ ਬੈਲਗੱਡੀਆਂ ਦੀ ਦੌੜ

ਚੀਮਾ ਨੇ ਕਿਹਾ ਕਿ ਕਿਲਾ ਰਾਏਪੁਰ ਦੇ ਖੇਡਾਂ ਵਿੱਚੋਂ ਬੈਲਗੱਡੀਆਂ ਦੀਆਂ ਦੌੜਾਂ ਮਸ਼ਹੂਰ ਸਨ। ਸੁਪਰੀਮ ਕੋਰਟ ਨੇ ਇਸ ‘ਤੇ ਰੋਕ ਲਗਾ ਦਿੱਤੀ ਸੀ, ਜਿਸ ਵਿੱਚ ਪੰਜਾਬ ਵਿੱਚ ਜਾਨਵਰਾਂ ਅਤੇ ਪੰਛੀਆਂ ਦੀ ਭੂਮਿਕਾ ਦਾ ਡੂੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ ਐਕਟ ਪਾਸ ਕੀਤਾ ਜਾਵੇਗਾ। ਜੇ ਅਸੀਂ ਉਸਨੂੰ ਵੇਖੀਏ, ਤਾਂ ਉਹ ਮਨੋਰੰਜਨ ਵਿੱਚ ਸ਼ਾਮਲ ਸੀ। ਇਸ ਵਿੱਚ ਬਲਦਾਂ ਦੀਆਂ ਦੌੜਾਂ ਸ਼ੁਰੂ ਹੋਣਗੀਆਂ, ਜਿਸ ਲਈ ਐਕਟ ਲਿਆਂਦਾ ਜਾ ਰਿਹਾ ਹੈ।

Related Stories
ਸ਼ੋਸਲ ਮੀਡੀਆ ਤੇ ਚੀਫ਼ ਜਸਟਿਸ ਖਿਲਾਫ਼ ਅਪੱਤੀਜਨਕ ਟਿੱਪਣੀਆਂ ਕਰਨ ਵਾਲਿਆਂ ਵਾਲਿਆਂ ਤੇ ਪੰਜਾਬ ਪੁਲਿਸ ਨੇ ਕੀਤੀ FIR
ਪੰਜਾਬ ਪੁਲਿਸ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ 52 ਵੱਡੇ ਅਫ਼ਸਰਾਂ ਦੀ ਹੋਈ ਬਦਲੀ, 133 ਦੇ ਦੁਪਿਹਰ ਸਮੇਂ ਹੋਏ ਸੀ ਤਬਾਦਲੇ
ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਸੜਕ ਹਾਦਸਾ, 2 ਨੌਜਵਾਨਾਂ ਦੀ ਮੌਤ, 3 ਜਖ਼ਮੀ, ਅਚਾਨਕ ਬ੍ਰੇਕ ਲਗਾਉਣ ਕਾਰਨ ਹੋਇਆ ਹਾਦਸਾ
SGPC ਦਾ ਪ੍ਰਧਾਨ ਚੁਣਨ ਦੀਆਂ ਤਿਆਰੀਆਂ, 13 ਅਕਤੂਬਰ ਨੂੰ ਹੋਵੇਗਾ ਤਰੀਖ ਦਾ ਐਲਾਨ, ਧਾਮੀ ਅਤੇ ਜਗੀਰ ਕੌਰ ਵਿਚਾਲੇ ਮੁਕਾਬਲਾ ਹੋਣ ਦੀ ਸੰਭਾਵਨਾ
ਪੰਜਾਬ 2,500 ਬਿਜਲੀ ਕਾਮਿਆਂ ਦੀ ਭਰਤੀ: CM ਬੋਲੇ- ਹੁਣ ਨਹੀਂ ਲਗੇਗਾ ਬਿਜਲੀ ਕੱਟ, ਲਟਕਦੀਆਂ ਤਾਰਾਂ ਹਟਣਗੀਆਂ
ਹਵਾਈ ਸੈਨਾ ਦਿਵਸ: ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ‘ਤੇ ਮਾਣ, ਏਅਰ Warriors ਦੇ ਹੌਂਸਲੇ ਨੂੰ ਸਲਾਮ; ਤਾਕਤ ਵਧਾਉਣ ਦਾ ਸੰਕਲਪ