AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Budget Session Live: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੇਸ਼ ਕਰ ਰਹੇ ਹਨ ਪਹਿਲਾ ਪੂਰਨ ਬਜਟ

Budget Session : ਇਸ ਵਾਰ ਇੱਕ ਲੱਖ 96 ਹਜਾਰ 462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਿਰ ਇਸ ਵੇਲ੍ਹੇ 3 ਲੱਖ ਕਰੋੜ ਦਾ ਕਰਜਾ ਹੈ

Budget Session Live:  ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੇਸ਼ ਕਰ ਰਹੇ ਹਨ ਪਹਿਲਾ ਪੂਰਨ ਬਜਟ
kusum-chopra
| Updated On: 10 Mar 2023 12:46 PM IST
Share
ਪੰਜਾਬ ਨਿਊਜ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਵਿਧਾਨ ਸਭਾ ਵਿੱਚ ਆਪਣਾ ਪਹਿਲਾ ਪੂਰਨ ਬਜਟ (First Full Budget) ਪੇਸ਼ ਕਰ ਰਹੀ ਹੈ। ਬਜਟ ਤੋਂ ਪਹਿਲਾਂ ਮੁੱਖ ਮੰਤਰੀ ਨੇ ਟਵੀਟ ਕਰ ਕਿਹਾ ਸੀ, ‘ਪੰਜਾਬ ਸਰਕਾਰ ਦਾ ਪੂਰਨ ਅੱਜ ਦਾ ਦਿਨ ਸਾਡੇ ਲਈ ਇਤਿਹਾਸਕ ਹੈ। ਪਿਛਲੇ ਸਾਲ ਅੱਜ ਦੇ ਹੀ ਦਿਨ ਪੰਜਾਬ ਦੇ ਲੋਕਾਂ ਦਾ ਫ਼ਤਵਾ ਚੋਣ ਨਤੀਜਿਆਂ ਦੇ ਰੂਪ ‘ਚ ਸਾਨੂੰ ਮਿਲਿਆ ਸੀ ਤੇ ਅੱਜ ਸਾਡੀ ਸਰਕਾਰ ਆਪਣਾ ਪਹਿਲਾ ਪੂਰਨ ਬਜਟ ਪੇਸ਼ ਹੋ ਰਿਹਾ ਹੈ।

ਬਜਟ ਦੀਆਂ ਹੁਣ ਤੱਕ ਦੀਆਂ ਵੱਡੀਆਂ ਗੱਲਾਂ

ਵਿੱਤ ਮੰਤਰੀ ਨੇ ਹੁਣ ਤੱਕ ਦੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਵਿਰਾਸਤ ਵਿੱਚ ਕਰਜਾ ਮਿਲਿਆ ਹੈ। ਪੰਜਾਬ ਦੇ ਸਿਰ ਇਸ ਵੇਲ੍ਹੇ 3 ਲੱਖ ਕਰੋੜ ਰੁਪਏ ਦਾ ਕਰਜਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਰਜੇ ਦਾ ਭਾਰ ਉਤਾਰਣ ਦੇ ਨਾਲ-ਨਾਲ ਸੂਬੇ ਦੇ ਲੋਕਾਂ ਦੀ ਭਲਾਈ ਦਾ ਵੀ ਪੂਰਾ ਧਿਆਨ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿਹ ਹੁਣ ਤੱਕ ਸੂਬੇ ਦੇ ਨੌਜਵਾਨਾਂ ਨੂੰ 26797 ਸਰਕਾਰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਹੁਣ ਤੱਕ ਦੀਆਂ ਵੱਡੀਆਂ ਗੱਲਾਂ –
  • ਮਿਲਣੀ ਪ੍ਰੋਗਰਾਮ ਨਾਲ ਐੱਨਆਰਆਈ ਭਰਾਵਾਂ ਨੂੰ ਮਦਦ ਮਿਲੀ
  • ਐੱਨਆਰਆਈ ਦੀਆਂ ਕਈ ਜਮੀਨਾਂ ਤੋ ਨਜਾਇਜ ਕਬਜੇ ਹਟਾਏ
  • ਡਿਫੈਂਸ ਲਈ 84 ਕਰੋੜ ਰੁਪਏ ਦਾ ਪ੍ਰਬੰਧ
  • ਸੈਨਿਕ ਸਕੂਲ ਕਪੂਰਥਲਾ ਲਈ 3 ਕਰੋੜ
  • ਸਿਹਤ ਅਤੇ ਪਰਿਵਾਰ ਭਲਾਈ ਲਈ 4781 ਕਰੋੜ
  • ਪਸ਼ੂ ਪਾਲਣ ਵਿਭਾਗ ਲਈ 605 ਕਰੋੜ
  • ਪੰਜਾਬ ਵਿੱਚ 41 ਹਜਾਰ ਕਰੋੜ ਦਾ ਨਿਵੇਸ਼ ਆਇਆ
  • 26797 ਨੌਜਵਾਨਾਂ ਨੂੰ ਰੁਜਗਾਰ ਮੁਹਇਆ ਕਰਵਾਇਆ ਗਿਆ
  • ਰੁਜਗੀਰ ਅਤੇ ਹੁਨਰ ਵਿਕਾਸ ਲਈ 231 ਕਰੋੜ ਰੁਪਏ
  • ਨਵੇਂ ਨਿਵੇਸ਼ ਨਾਲ ਰੁਜਗਾਰ ਦੇ 2.5 ਲੱਖ ਮੌਕੇ ਪੈਦਾ ਹੋਣਗੇ
  • ਸਿਹਤ ਸੇਵਾਵਾਂ ਲਈ 1353 ਮੈਡੀਕਲ ਸਟਾਫ ਦੀ ਭਰਤੀ ਹੋਈ
  • 43 ਕਰੋੜ ਦੀ ਲਾਗਤ ਨਾਲ 7 ਨਵੇਂ ਮੈਡੀਕਲ ਕਾਲਜ
  • ਅਗਲੇ ਕੁਝ ਦਿਨਾਂ ਵਿੱਚ 142 ਨਵੇਂ ਮੁਹੱਲਾ ਕਲੀਨਿਕ ਖੁਲ੍ਹਣਗੇ
  • ਬਿਜਲੀ ਸਬਸਿਡੀ ਲਈ 9331 ਕਰੋੜ ਰਾਖਵੇਂ
  • ਘਰੇਲੂ ਅਤੇ ਕਿਸਾਨੀ ਬਿਜਲੀ ਲਈ ਸਬਸਿਡੀ ਜਾਰੀ ਰਹੇਗੀ
  • ਕਿਸਾਨਾਂ ਨੂੰ ਮੁਫਤ ਬਿਜਲੀ ਲਈ 9064 ਕਰੋੜ ਰੁਪਏ
  • 17074 ਕਰੋੜ ਸਿੱਖਿਆ ਅਤੇ ਉਚੇਰੀ ਸਿੱਖਿਆ ਲਈ ਰਾਖਵੇਂ
  • ਅਧਿਆਪਨ ਦੇ ਖੇਤਰ ਵਿੱਚ ਤਬਦੀਲੀ ਲਿਆਵਾਂਗੇ
  • 8ਵੀਂ, 10ਵੀਂ, 12 ਲਈ ਮਿਸ਼ਨ ”100% Give your Best
  • ਸਕੂਲਾਂ ਦੀ ਦੇਖਭਾਲ ਲਈ 99 ਕਰੋੜ ਦਾ ਪ੍ਰਬੰਧ
  • ਸਕੂਲ ਆਫ ਐਮੀਨੈਂਸ ਲਈ 200 ਕਰੋੜ ਦੀ ਤਜਵੀਜ਼
  • ਪ੍ਰਿੰਸੀਪਲ ਟ੍ਰੇਨਿੰਗ ਲਈ 20 ਕਰੋੜ ਦਾ ਪ੍ਰਬੰਧ
  • ਪਿਛਲੇ ਸਾਲ ਨਾਲੋਂ 12 ਫੀਸਦੀ ਵਧਾਇਆ ਗਿਆ ਸਿੱਖਿਆ ਦਾ ਬਜਟ
  • 16.35 ਲੱਖ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਲਈ 446 ਕਰੋੜ ਰੁਪਏ
  • ਤਕਨੀਕੀ ਸਿੱਖਿਆ ਲਈ 615 ਕਰੋੜ ਰੁਪਏ
  • ਮੈਡੀਕਲ ਸਿੱਖਿਆ ਅਤੇ ਖੋਜ ਲਈ 1015 ਕਰੋੜ ਰੁਪਏ
  • ਉਰਦੂ ਅਕਾਦਮੀ ਮਲੇਰਕੋਟਲਾ ਲਈ 2 ਕਰੋੜ
  • ਖੇਡਾਂ ਲਈ 258 ਕਰੋੜ ਰੁਪਏ
  • ਖੇਡ ਅਤੇ ਯੁਵਾ ਸੇਵਾਵਾਂ ਲਈ 258 ਕਰੋੜ ਰੁਪਏ
  • ਸਪੋਰਟਸ ਯੂਨੀਵਰਸਿਟੀ ਪਟਿਆਲਾ ਲਈ 53 ਕਰੋੜ ਰੁਪਏ
  • ਖੇਡਾਂ ਦੇ ਬਜਟ ਵਿੱਚ ਪਿਛਲੀ ਵਾਰ ਨਾਲੋਂ 55 ਫੀਸਦੀ ਦਾ ਵਾਧਾ
  • ਨਵੀਂ ਖੇਡ ਨੀਤੀ ਛੇਤੀ ਆਵੇਗੀ
  • ਇਸ ਸਾਲ 1,23,441 ਕਰੋੜ ਦੇ ਖਰਚਿਆਂ ਦਾ ਅਨੁਮਾਨ
  • ਮਾਰਕਫੇੱਡ 13 ਥਾਵਾਂ ਤੇ ਨਵੇਂ ਗੋਦਾਮ ਬਣਾ ਰਿਹਾ
  • ਕਿਸਾਨਾਂ ਲਈ ਫਸਲ ਬੀਮਾ ਯੋਜਨਾ ਦਾ ਐਲਾਨ
  • ਬਾਗਵਾਨੀ ਵਿਭਾਗ ਲਈ 253 ਕਰੋੜ ਰੁਪਏ
  • ਪੰਜਾਬ ਵਿੱਚ 5 ਥਾਵਾਂ ਉੱਤੇ ਹੋਰਟੀਕਲਚਰ ਵੇਸਟ ਸ਼ੁਰੂ ਹੋਣਗੇ
  • ਪਰਾਲੀ ਪ੍ਰਬੰਧਨ ਲਈ 350 ਕਰੋੜ ਰਾਖਵੇਂ
  • ਜਲਦੀ ਹੀ ਨਵੀਂ ਖੇਤੀ ਨੀਤੀ ਲੈ ਕੇ ਆਵਾਂਗੇ
  • ਖੇਤੀਬਾੜੀ ਅਤੇ ਕਿਸਾਨ ਭਲਾਈ ਲਈ 13,888 ਕਰੋੜ ਰੁਪਏ ਦਾ ਪ੍ਰਬੰਧ
  • ਖੇਤੀਬਾੜੀ ਦੇ ਬਜਟ ਵਿੱਚ 20 ਫੀਸਦੀ ਦਾ ਵਾਧਾ
  • ਖੇਤੀ ਵਿਭਿੰਨਤਾ ਲਈ 1000 ਕਰੋੜ ਦੀ ਤਜਵੀਜ
  • 2574 ਕਿਸਾਨ ਮਿਤਰਾਂ ਦੀ ਭਰਤੀ ਕਰਾਂਗੇ
  • ਪਰਾਲੀ ਸਾੜਣ ਦੀਆਂ ਘਟਨਾਵਾਂ ਵਿੱਚ 30 ਫੀਸਦੀ ਦੀ ਕਮੀ
  • ਪਰਾਲੀ ਸਾੜਣਾ ਕਿਸਾਨਾਂ ਦਾ ਸ਼ੌਂਕ ਨਹੀੰ ਮਜਬੂਰੀ
  • ਝੋਨੇ ਦੀ ਸਿੱਧੀ ਬਿਜਾਈ ਅਤੇ ਮੂੰਗੀ ਦੀ ਖਰੀਦ ਲਈ 125 ਕਰੋੜ ਰੁਪਏ
  • ਆਉਣ ਵਾਲੇ ਸਮੇਂ ਵਿੱਚ ਬਾਸਮਤੀ ਦੀ ਖਰੀਦ ਕਰਾਂਗੇ
  • ਇਸ ਵਾਰ ਇੱਕ ਲੱਖ 96 ਹਜਾਰ 462 ਕਰੋੜ ਰੁਪਏ ਦਾ ਬਜਟ
  • ਸਾਲ 2022-23 ਨਾਲੋਂ ਬਜਟ ਵਿੱਚ 26 ਫੀਸਦਾ ਦਾ ਵਾਧ
  • ਖੇਤੀ ਲਈ 13,888 ਕਰੋੜ ਰੁਪਏ ਦਾ ਪ੍ਰਬੰਧ,
  • 2022-23 ਵਿੱਚ 1,55,870 ਕਰੋੜ ਦਾ ਬਜਟ ਸੀ
  • 2022-23 ਵਿੱਚ 14 ਫੀਸਦੀ ਵਧਾਇਆ ਗਿਆ ਸੀ ਬਜਟ
  • ਉਨ੍ਹਾਂ ਕਿਹਾ ਹੈ ਕਿ ਸਿਹਤ ਅਤੇ ਸਿੱਖਿਆ ਨੂੰ ਮਜਬੂਤ ਕਰਨ ਦੇ ਉਪਰਾਲੇ ਕਰ ਰਹੇ ਹਾਂ।
  • ਸੂਬੇ ਦੀ ਸਨਅਤ ਨੂੰ ਹੁਲਾਰਾ ਦੇਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ
  • ਉਦੋਯਗ ਲਈ ਵਧੀਆਂ ਮਾਹੌਲ ਸਿਰਜਿਆ ਜਾ ਰਿਹਾ ਹੈ
  • ਗੰਨਾ ਕਿਸਾਨਾਂ ਦਾ ਪਹਿਲੀ ਵਾਰ ਸਮੇਂ ਸਿਰ ਭੁਗਤਾਨ ਹੋਇਆ ਹੈ।
  • ਪਿਛਲੀਆਂ ਸਰਕਾਰਾਂ ਵੱਲੋਂ ਪੈਦਾ ਕੀਤੀਆਂ ਰੁਕਾਵਟਾਂ ਨੂੰ ਦੂਰ ਕਰ ਰਹੇ ਹਾਂ
  • ਖੇਤੀਬਾੜੀ ਦੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਉੱਤੇ ਜੋਰ
  • ਹਰ ਪੰਜਾਬੀ ਦੀਆਂ ਉਮੀਦਾਂ ਨੂੰ ਪੂਰਾ ਕਰਾਂਗੇ
ਖਬਰ ਦਾ ਅਪਡੇਟ ਲਗਾਤਾਰ ਜਾਰੀ ਹੈ…. ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ...
Commercial LPG Gas Cylinder Price Hike: LPG ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ, ਜੇਬ 'ਤੇ ਫਿਰ ਮਾਰ!
Commercial LPG Gas Cylinder Price Hike: LPG ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ, ਜੇਬ 'ਤੇ ਫਿਰ ਮਾਰ!...
ਬਿਕਰਮ ਮਜੀਠੀਆ ਦੀ ਭਾਲ 'ਚ ਪੰਜਾਬ ਪੁਲਿਸ, ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਰੇਡ
ਬਿਕਰਮ ਮਜੀਠੀਆ ਦੀ ਭਾਲ 'ਚ ਪੰਜਾਬ ਪੁਲਿਸ, ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਰੇਡ...
Surya Chauhan Murder Case: ਸੂਰਿਆ ਦਾ ਕਾਤਲ ਐਨਕਾਉਂਟਰ 'ਚ ਢੇਰ, ਮਾਂ ਨੇ CM ਯੋਗੀ ਨੂੰ ਕੀਤੀ ਅਪੀਲ
Surya Chauhan Murder Case: ਸੂਰਿਆ ਦਾ ਕਾਤਲ ਐਨਕਾਉਂਟਰ 'ਚ ਢੇਰ, ਮਾਂ ਨੇ CM ਯੋਗੀ ਨੂੰ ਕੀਤੀ ਅਪੀਲ...
ਤੁਫਾਨ-ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਕਈ ਸੂਬਿਆਂ 'ਚ ਜਾਨ-ਮਾਲ ਦਾ ਕਾਫ਼ੀ ਨੁਕਸਾਨ
ਤੁਫਾਨ-ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਕਈ ਸੂਬਿਆਂ 'ਚ ਜਾਨ-ਮਾਲ ਦਾ ਕਾਫ਼ੀ ਨੁਕਸਾਨ...
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ...
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ...