AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬ ਦੇ ਮੰਤਰੀ ਨੂੰ ਸੱਪ ਦੇ ਡੰਗਣ ‘ਤੇ ਬੀਜੇਪੀ ਦਾ ਤੰਜ, ਸੁਨੀਲ ਜਾਖੜ ਬੋਲੇ-ਸਿਆਸਤ ਸੱਪਾਂ ਅਤੇ ਪੌੜੀਆਂ ਦੀ ਖੇਡ, ਸਾਵਧਾਨ ਰਹਿਣ ਲੋਕ

ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਜਿਹੜਾ ਸੱਪ ਨੇ ਡੰਗਿਆ ਹੈ ਉਸਦੇ ਬੀਜੇਪੀ ਪ੍ਰਧਾਨ ਨੇ ਨਾਲ ਤਾਂ ਤੰਜ ਕੱਸਿਆ ਹੈ ਤੇ ਨਾਲ ਹੀ ਉਨ੍ਹਾਂ ਦੇ ਠੀਕ ਹੋਣ ਦੀ ਕਾਮਨਾ ਵੀ ਕੀਤੀ ਹੈ। ਇਸ ਸਬੰਧ ਵਿੱਚ ਪੰਜਾਬ ਬੀਜੇਪੀ ਪ੍ਰਧਾਨ ਨੇ ਇੱਕ ਟਵੀਟ ਵੀ ਕੀਤਾ ਹੈ। ਨਾਲ ਹੀ ਜਾਖੜ ਨੇ ਲਿਖਿਆ ਉਨ੍ਹਾਂ ਲੋਕਾਂ ਤੋਂ ਸਾਵਧਾਨ ਰਹੋ ਜੋ ਹੜ੍ਹ ਦੇ ਪਾਣੀ ਜਾਂ ਘਾਹ ਵਿੱਚ ਨਹੀਂ ਲੁਕਦੇ ਅਤੇ ਉਨ੍ਹਾਂ ਨਾਲ ਨਜਿੱਠਣਾ ਰਾਜਨੀਤੀ ਵਿੱਚ ਇੱਕ ਪੇਸ਼ੇਵਰ ਖ਼ਤਰਾ ਹੈ।

ਪੰਜਾਬ ਦੇ ਮੰਤਰੀ ਨੂੰ ਸੱਪ ਦੇ ਡੰਗਣ 'ਤੇ ਬੀਜੇਪੀ ਦਾ ਤੰਜ, ਸੁਨੀਲ ਜਾਖੜ ਬੋਲੇ-ਸਿਆਸਤ ਸੱਪਾਂ ਅਤੇ ਪੌੜੀਆਂ ਦੀ ਖੇਡ, ਸਾਵਧਾਨ ਰਹਿਣ ਲੋਕ
tv9-punjabi
| Updated On: 20 Aug 2023 18:12 PM IST
Share
ਪੰਜਾਬ ਨਿਊਜ। ਬੀਜੇਪੀ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੱਪ ਦੇ ਡੰਗਣ ‘ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਨੇ ਸੱਪਾਂ ਅਤੇ ਪੌੜੀਆਂ ਦੀ ਖੇਡ ਦੀ ਤਸਵੀਰ ਵੀ ਸਾਂਝੀ ਕੀਤੀ ਹੈ ਅਤੇ ਰਾਜਨੀਤੀ ਨੂੰ ਸੱਪਾਂ ਅਤੇ ਪੌੜੀਆਂ ਦੀ ਖੇਡ ਦੱਸਿਆ ਹੈ। ਇਸ ਦੇ ਨਾਲ ਹੀ ਜਾਖੜ ਨੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਵੀ ਕੀਤੀ ਹੈ। ਸੁਨੀਲ ਜਾਖੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ (Social media account) ‘ਤੇ ਲਿਖਿਆ ਹੈ- ਮੈਨੂੰ ਇਹ ਜਾਣ ਕੇ ਰਾਹਤ ਮਿਲੀ ਹੈ ਕਿ ਹਰਜੋਤ ਬੈਂਸ ਸੱਪ ਦੇ ਡੰਗ ਤੋਂ ਠੀਕ ਹੋ ਰਹੇ ਹਨ। ਮੈਂ ਉਨਾਂ ਦੀ ਚੰਗੀ ਸਿਹਤ ਅਤੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਵਾਹਿ ਗੁਰੂ ਮੇਹਰ ਕਰੇ। ਹਰਜੋਤ ਜੀ ਜਦੋਂ ਤੁਸੀਂ ਇੱਥੇ ਠੀਕ ਹੋ ਰਹੇ ਹੋ ਤਾਂ ਤੁਹਾਨੂੰ ਹੌਸਲਾ ਦੇਣ ਵਾਲੀ ਗੱਲ ਹੈ। ਤੁਸੀਂ ਧੰਨ ਹੋ ਕਿ ਇਹ ਸਿਰਫ ਇੱਕ ਸੱਪ ਦੀ ਪ੍ਰਜਾਤੀ ਸੀ, ਜਿਸਦਾ ਸਾਡੇ ਯੋਗ ਡਾਕਟਰਾਂ ਦੁਆਰਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਤੋਂ ਸਾਵਧਾਨ ਰਹੋ ਜੋ ਹੜ੍ਹ ਦੇ ਪਾਣੀ ਜਾਂ ਘਾਹ ਵਿੱਚ ਨਹੀਂ ਲੁਕਦੇ ਅਤੇ ਉਨ੍ਹਾਂ ਨਾਲ ਨਜਿੱਠਣਾ ਰਾਜਨੀਤੀ ਵਿੱਚ ਇੱਕ ਪੇਸ਼ੇਵਰ ਖ਼ਤਰਾ ਹੈ ਜੋ ਦਿਨੋਂ ਦਿਨ ਬਦਸੂਰਤ ਹੁੰਦਾ ਜਾ ਰਿਹਾ ਹੈ ਅਤੇ ਸੱਪਾਂ ਅਤੇ ਪੌੜੀਆਂ ਦੀ ਖੇਡ ਵਾਂਗ ਹੁੰਦਾ ਜਾ ਰਿਹਾ ਹੈ।

ਪੰਜਾਬ ‘ਚ ਆਏ ਹੜ੍ਹਾਂ ਲਈ ਸੀਐੱਮ ਮਾਨ ਜਿੰਮੇਵਾਰ-ਜਾਖੜ

ਭਾਜਪਾ (BJP) ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਤਾਅਨੇ ਮਾਰਦੇ ਰਹੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਪੰਜਾਬ ‘ਚ ਆਏ ਹੜ੍ਹਾਂ ਤੋਂ ਬਾਅਦ ‘ਆਪ’ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਸੀ। ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਫਿਰੋਜ਼ਪੁਰ ਫੇਰੀ ਦੌਰਾਨ ਪੰਜਾਬ ‘ਚ ਆਏ ਹੜ੍ਹਾਂ ਲਈ ਮੁੱਖ ਮੰਤਰੀ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ, ਪੰਜਾਬ ਅਤੇ ਪੰਜਾਬੀਆਂ ਦੀਆਂ ਵੱਡੀਆਂ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੂੰ ਆਪਣਾ ਪਾਲਣ-ਪੋਸ਼ਣ ਛੱਡ ਕੇ ਦੂਜੇ ਰਾਜਾਂ ਵਿੱਚ ਰਾਜਨੀਤੀ ਕਰ ਰਹੇ ਹਨ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ...
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP...
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ...