ਕਰੋੜਾਂ ਦੀ ਜਾਇਦਾਦ ਦੇ ਮਾਲਿਕ….ਵੱਡੇ ਉਦੋਯਗਪਤੀ, ਕਾਂਗਰਸ ਤੋਂ ਭਾਜਪਾ ਪ੍ਰਧਾਨ ਤੱਕ ਦਾ ਸਫਰ.. ਕੌਣ ਹਨ ਕੇਵਲ ਸਿੰਘ ਢਿੱਲੋਂ? ਜਾਣੋ…
16 ਮਈ, 1950 ਨੂੰ ਕੇਵਲ ਸਿੰਘ ਢਿੱਲੋਂ ਦਾ ਜਨਮ ਬਰਨਾਲਾ ਜ਼ਿਲ੍ਹੇ ਦੇ ਟੱਲੇਵਾਲ 'ਚ ਹੋਇਆ। ਉਨ੍ਹਾਂ ਦਾ ਪਾਲਣ-ਪੋਸ਼ਣ ਤੇ ਸ਼ੁਰੂਆਤੀ ਪੜ੍ਹਾਈ ਬਰਨਾਲਾ ਵਿਖੇ ਹੀ ਹੋਈ। ਉਨ੍ਹਾਂ ਦਾ ਸਿਆਸੀ ਸਫ਼ਰ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਹੋਇਆ, ਉਹ ਲੰਮਾ ਸਮਾਂ ਕਾਂਗਰਸ ਪਾਰਟੀ ਨਾਲ ਜੁੜੇ ਰਹੇ। ਉਹ 2007 ਤੋਂ 2017 ਤੱਕ ਲਗਾਤਾਰ ਦੋ ਵਾਰ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ।
ਕੌਣ ਹਨ ਕੇਵਲ ਢਿੱਲੋਂ? ਜਿਨ੍ਹਾਂ ਨੂੰ ਚੁਣਿਆ ਗਿਆ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ
ਪੰਜਾਬ ‘ਚ ਭਾਰਤੀ ਜਨਤਾ ਪਾਰਟੀ ਨੂੰ ਨਵਾਂ ਪ੍ਰਧਾਨ ਮਿਲਿਆ ਹੈ। ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵਿਨ ਨੇ ਪੰਜਾਬ ਭਾਜਪਾ ਪ੍ਰਧਾਨ ਨਿਯੁਕਤ ਕੀਤਾ ਹੈ। ਢਿੱਲੋਂ ਦਾ ਰਾਜਨੀਤਿਕ ਇਤਿਹਾਸ ਕਾਫ਼ੀ ਪੁਰਾਣਾ ਹੈ। ਰਾਜਨੀਤੀ ਤੋਂ ਇਲਾਵਾ ਉਹ ਕਾਰੋਬਾਰ ਜਗਤ ਦੇ ਵੀ ਵੱਡੇ ਧਨਾਢ ਹਨ। ਕੇਵਲ ਸਿੰਘ ਢਿੱਲੋਂ ਨੇ ਆਪਣਾ ਰਾਜਨੀਤਿਕ ਸਫ਼ਰ ਕਾਂਗਰਸ ਨਾਲ ਸ਼ੁਰੂ ਕੀਤਾ, ਪਰ 2022 ‘ਚ ਉਨ੍ਹਾਂ ਨੇ ਭਾਜਪਾ ਦਾ ਪੱਲਾ ਫੜਿਆ। ਭਾਜਪਾ ਨੇ ਪਾਰਟੀ ‘ਚ ਉਨ੍ਹਾਂ ਦੀ ਭੂਮਿਕਾ ਨੂੰ ਦੇਖਦੇ ਹੋਏ, ਹੁਣ ਉਨ੍ਹਾਂ ਨੂੰ ਇੱਕ ਵੱਡਾ ਅਹੁਦਾ ਦਿੱਤਾ ਹੈ।
ਕੌਣ ਹਨ ਕੇਵਲ ਸਿੰਘ ਢਿੱਲੋਂ?
16 ਮਈ, 1950 ਨੂੰ ਕੇਵਲ ਸਿੰਘ ਢਿੱਲੋਂ ਦਾ ਜਨਮ ਬਰਨਾਲਾ ਜ਼ਿਲ੍ਹੇ ਦੇ ਟੱਲੇਵਾਲ ‘ਚ ਹੋਇਆ। ਉਨ੍ਹਾਂ ਦਾ ਪਾਲਣ-ਪੋਸ਼ਣ ਤੇ ਸ਼ੁਰੂਆਤੀ ਪੜ੍ਹਾਈ ਬਰਨਾਲਾ ਵਿਖੇ ਹੀ ਹੋਈ। ਉਨ੍ਹਾਂ ਦਾ ਸਿਆਸੀ ਸਫ਼ਰ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਹੋਇਆ ਤੇ ਲੰਮਾ ਸਮਾਂ ਕਾਂਗਰਸ ਪਾਰਟੀ ਨਾਲ ਜੁੜੇ ਰਹੇ। 2007 ਤੋਂ 2017 ਤੱਕ ਲਗਾਤਾਰ ਦੋ ਵਾਰ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ‘ਤੇ ਵਿਧਾਇਕ ਚੁਣੇ ਗਏ।
2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਨੂੰ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਹ 2019 ‘ਚ ਸੰਗਰੂਰ ਦੀ ਲੋਕ ਸਭਾ ਸੀਟ ‘ਤੇ ਚੋਣ ਲੜੇ। ਇੱਥੇ ਵੀ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਜੂਨ 2022 ‘ਚ, ਉਹ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ (BJP) ‘ਚ ਸ਼ਾਮਲ ਹੋਏ। ਉਨ੍ਹਾਂ ਨੇ 2022 ‘ਚ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਭਾਜਪਾ ਦੀ ਟਿਕਟ ਤੋਂ ਲੜੀ ਤੇ ਚੌਥੇ ਨੰਬਰ ‘ਤੇ ਰਹੇ। 2024 ‘ਚ ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ‘ਚ ਵੀ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਉਹ ਇਸ ਦੌਰਾਨ ਤੀਜੇ ਨੰਬਰ ‘ਤੇ ਰਹੇ ਸਨ।
ਸਿਆਸਤ ਤੋਂ ਇਲਾਵਾ ਢਿੱਲੋਂ ਸਫਲ ਉਦਯੋਗਪਤੀ
ਕੇਵਲ ਸਿੰਘ ਢਿੱਲੋਂ, ਢਿੱਲੋਂ ਗਰੁੱਪ (Dhillon Group) ਦੇ ਪ੍ਰਮੁੱਖ ਹਨ, ਜਿਸ ਦਾ ਪੰਜਾਬ ਤੇ ਉੱਤਰੀ ਭਾਰਤ ‘ਚ ਵੱਡਾ ਕਾਰੋਬਾਰ ਹੈ। ਉਹ ਪੈਪਸੀਕੋ (PepsiCo) ਦੇ ਵੱਡੇ ਬੋਟਲਰਜ਼ (Bottlers) ‘ਚੋਂ ਇੱਕ ਰਹੇ ਹਨ। ਉਨ੍ਹਾਂ ਨੂੰ ਕਾਰੋਬਾਰੀ ਖੇਤਰ ‘ਚ ਸ਼ਾਨਦਾਰ ਯੋਗਦਾਨ ਲਈ ‘ਡੋਨਾਲਡ ਐਮ ਕੇਂਡਲ ਬੋਟਲਰ ਆਫ ਦੀ ਈਅਰ’ (Donald M Kendall Bottler of the Year) ਵਰਗੇ ਵੱਕਾਰੀ ਐਵਾਰਡ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ। ਢਿੱਲੋਂ ਗਰੁੱਪ ਰੀਅਲ ਅਸਟੇਟ, ਮਲਟੀਪਲੈਕਸ (Dhillon Plaza) ਤੇ ਹੋਰ ਕਈ ਵਪਾਰਕ ਖੇਤਰਾਂ ‘ਚ ਸਰਗਰਮ ਹੈ।
ਇਹ ਵੀ ਪੜ੍ਹੋ
ਪੰਜਾਬ ਦੇ ਅਮੀਰ ਆਗੂਆਂ ਚੋਂ ਹਨ ਕੇਵਲ ਢਿੱਲੋਂ
ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦੇ ਅਮੀਰ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 2024 ਦੀ ਬਰਨਾਲਾ ਜ਼ਿਮਨੀ ਚੋਣ ਦੌਰਾਨ ਚੋਣ ਕਮਿਸ਼ਨ ਨੂੰ ਦਿੱਤੇ ਜ਼ਾਇਦਾਦ ਦੇ ਵੇਰਵੇ ਅਨੁਸਾਰ ਉਹ ਕੁੱਲ 57 ਕਰੋੜ 53 ਲੱਖ 81 ਹਜ਼ਾਰ 640 ਰੁਪਏ ਦੀ ਚੱਲ-ਅਚੱਲ ਜਾਇਦਾਦ ਦੇ ਮਾਲਕ ਹਨ। ਉਹਨਾਂ ਕੋਲ ਕਰੀਬ 10 ਲੱਖ ਰੁਪਏ ਦੀਆਂ ਮਹਿੰਗੀਆਂ ਘੜੀਆਂ, 3 ਲੱਖ 82 ਹਜ਼ਾਰ ਰੁਪਏ ਦੇ ਹੀਰੇ, 1 ਕਰੋੜ 31 ਲੱਖ 90 ਹਜ਼ਾਰ 408 ਰੁਪਏ ਦਾ ਸੋਨਾ ਹੈ। ਉਹਨਾਂ ਦੀਆਂ ਚੰਡੀਗੜ੍ਹ, ਦਿੱਲੀ, ਗੁੜਗਾਓਂ ਵਿੱਚ ਜਾਇਦਾਦਾਂ ਹਨ, ਜਿਨ੍ਹਾਂ ਦੀ ਕੁੱਲ ਬਾਜ਼ਾਰੀ ਕੀਮਤ 35 ਕਰੋੜ 77 ਲੱਖ 98 ਹਜ਼ਾਰ 969 ਰੁਪਏ ਦੱਸੀ ਗਈ ਹੈ। ਉਹ ਕੁੱਲ 57 ਕਰੋੜ 53 ਲੱਖ 81 ਹਜ਼ਾਰ ਦੀਆਂ ਚੱਲ-ਅਚੱਲ ਜਾਇਦਾਦਾਂ ਦੇ ਮਾਲਕ ਹਨ। ਕੁੱਲ੍ਹ ਮਿਲਾ ਕੇ ਉਨ੍ਹਾਂ ਦੀ ਜਾਇਦਾਦ 643 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਵੀ 1 ਅਰਬ 54 ਕਰੋੜ 58 ਲੱਖ 99 ਹਜ਼ਾਰ 203 ਰੁਪਏ ਦੀ ਮਾਲਕ ਹਨ।।
