ਪੰਜਾਬ ਭਾਜਪਾ ਦਾ ਚੋਣ ਕਮਿਸ਼ਨ ਨੂੰ ਪੱਤਰ, ਦਸੰਬਰ ਦੇ ਅੰਤ ਤੱਕ ਨਾ ਕਰਵਾਉਣ ਨਗਰ ਨਿਗਮ ਚੋਣਾਂ, ਸ਼ਹੀਦੀ ਪਖਵਾੜੇ ਦੇ ਚੱਲਦੇ ਲੋਕ ਰਹਿਣਗੇ ਰੁੱਝੇ

Updated On: 

29 Nov 2024 13:58 PM

ਭਾਜਪਾ ਪਾਰਟੀ ਨੇ ਪੱਤਰ ਚ ਲਿਖਿਆ ਹੈ ਕਿ 12 ਦਸੰਬਰ ਤੋਂ 31 ਦਸੰਬਰ ਤੱਕ ਦੇ ਸਮੇਂ ਦੀ ਮਹੱਤਤਾ ਵੱਲ ਧਿਆਨ ਦਿਵਾਉਂਣਾ ਚਾਹੁੰਦੇ ਹਾਂ, ਜਿਸ ਨੂੰ "ਸ਼ਹੀਦੀ ਪਖਵਾੜਾ" ਵਜੋਂ ਮਨਾਇਆ ਜਾਂਦਾ ਹੈ, ਜਿਸ ਦੌਰਾਨ ਪੰਜਾਬ ਦੇ ਲੋਕ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰਦੇ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਡੂੰਘੇ ਧਾਰਮਿਕ ਮਹੱਤਵ ਦੇ ਗੰਭੀਰ ਦਿਨ ਹਨ, ਜੋ ਯਾਦਗਾਰੀ ਸਮਾਗਮਾਂ ਵਿੱਚ ਵਿਆਪਕ ਭਾਗੀਦਾਰੀ ਦੁਆਰਾ ਦਰਸਾਏ ਗਏ ਹਨ।

ਪੰਜਾਬ ਭਾਜਪਾ ਦਾ ਚੋਣ ਕਮਿਸ਼ਨ ਨੂੰ ਪੱਤਰ, ਦਸੰਬਰ ਦੇ ਅੰਤ ਤੱਕ ਨਾ ਕਰਵਾਉਣ ਨਗਰ ਨਿਗਮ ਚੋਣਾਂ, ਸ਼ਹੀਦੀ ਪਖਵਾੜੇ ਦੇ ਚੱਲਦੇ ਲੋਕ ਰਹਿਣਗੇ ਰੁੱਝੇ

ਪੰਜਾਬ ਭਾਜਪਾ

Follow Us On

ਪੰਜਾਬ ‘ਚ ਕਿਸ ਵੀ ਸਮੇਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਪੰਜਾਬ ਇਲੈਕਸ਼ਨ ਕਮਿਸ਼ਨ ਕਰ ਸਕਦਾ ਹੈ। ਸਰਕਾਰ ਨੇ ਦਸੰਬਰ ਦੇ ਅੰਤ ਤੱਕ ਚੋਣਾਂ ਕਰਵਾਉਣ ਦੀ ਗੱਲ ਇਲੈਕਸ਼ਨ ਕਮਿਸ਼ਨ ਸਾਹਮਣੇ ਰੱਖੀ ਹੈ। ਉੱਥੇ ਹੀ ਹੁਣ ਇਸ ਮਾਮਲੇ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ। ਪੱਤਰ ‘ਚ ਲਿਖਿਆ ਗਿਆ ਹੈ ਕਿ 12 ਦਸੰਬਰ ਤੋਂ 31 ਦਸੰਬਰ ਤੱਕ ‘ਸ਼ਹੀਦੀ ਪਖਵਾੜਾ’ ਤੇ 6 ਜਨਵਰੀਂ ਨੂੰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਇਆ ਦਾ ਰਿਹਾ ਹੈ। ਅਜਿਹੇ ‘ਚ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦਾ ਪ੍ਰਗਰਾਮ ਬਣਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ, ਕਿਉਂਕਿ ਇਸ ‘ਚ ਲੋਕਾਂ ਦੀ ਭਾਗੀਦਾਰੀ ਰਹਿੰਦੀ ਹੈ ਤੇ ਅਜਿਹੇ ‘ਚ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਨਾਲ ਪਵਿੱਤਰ ਦਿਹਾੜਿਆਂ ਦੀ ਉਲੰਘਣਾ ਹੋ ਸਕਦੀ ਹੈ। ਇਸ ਦਾ ਮਤਦਾਨ ‘ਤੇ ਵੀ ਅਸਰ ਹੋਵੇਗਾ।

ਭਾਜਪਾ ਵੱਲੋਂ ਲਿਖੇ ਗਏ ਪੱਤਰ ‘ਚ ਇਨ੍ਹਾਂ ਦੋ ਚੀਜ਼ਾ ਦਾ ਹਵਾਲਾ ਦਿੱਤਾ ਗਿਆ ਹੈ-

ਭਾਜਪਾ ਪਾਰਟੀ ਨੇ ਪੱਤਰ ਚ ਲਿਖਿਆ ਹੈ ਕਿ 12 ਦਸੰਬਰ ਤੋਂ 31 ਦਸੰਬਰ ਤੱਕ ਦੇ ਸਮੇਂ ਦੀ ਮਹੱਤਤਾ ਵੱਲ ਧਿਆਨ ਦਿਵਾਉਂਣਾ ਚਾਹੁੰਦੇ ਹਾਂ, ਜਿਸ ਨੂੰ “ਸ਼ਹੀਦੀ ਪਖਵਾੜਾ” ਵਜੋਂ ਮਨਾਇਆ ਜਾਂਦਾ ਹੈ, ਜਿਸ ਦੌਰਾਨ ਪੰਜਾਬ ਦੇ ਲੋਕ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰਦੇ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਡੂੰਘੇ ਧਾਰਮਿਕ ਮਹੱਤਵ ਦੇ ਗੰਭੀਰ ਦਿਨ ਹਨ, ਜੋ ਯਾਦਗਾਰੀ ਸਮਾਗਮਾਂ ਵਿੱਚ ਵਿਆਪਕ ਭਾਗੀਦਾਰੀ ਦੁਆਰਾ ਦਰਸਾਏ ਗਏ ਹਨ।

ਇਸ ਤੋਂ ਇਲਾਵਾ. 6 ਜਨਵਰੀ 2025 ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਪੂਰੇ ਪੰਜਾਬ ਵਿੱਚ ਸਤਿਕਾਰ ਨਾਲ ਮਨਾਇਆ ਜਾਂਦਾ ਹੈ, ਇਸ ਸਮੇਂ ਦੌਰਾਨ ਲੱਖਾਂ ਸ਼ਰਧਾਲੂ ਅਧਿਆਤਮਿਕ ਗਤੀਵਿਧੀਆਂ ਵਿੱਚ ਰੁੱਝੇ ਹੋਏ ਹੁੰਦੇ ਹਨ, ਬਹੁਤੇ ਵਿਆਹਾਂ ਵਰਗੇ ਨਿੱਜੀ ਜਸ਼ਨਾਂ ਨੂੰ ਵੀ ਆਯੋਜਿਤ ਕਰਨ ਤੋਂ ਪਰਹੇਜ਼ ਕਰਦੇ ਹੋਏ। ਇਸ ਪਵਿੱਤਰ ਸਮੇਂ ਦੌਰਾਨ ਸਥਾਨਕ ਚੋਣਾਂ ਦੀ ਸਮਾਂ-ਸਾਰਣੀ ਪੰਜਾਬ ਦੇ ਲੋਕਾਂ ਨੂੰ ਅਸੁਵਿਧਾ ਦਾ ਕਾਰਨ ਬਣ ਸਕਦੀ ਹੈ ਅਤੇ ਇਨ੍ਹਾਂ ਮਹੱਤਵਪੂਰਨ ਤਿਉਹਾਰਾਂ ਦੀ ਪਵਿੱਤਰਤਾ ਨੂੰ ਭੰਗ ਕਰ ਸਕਦੀ।

ਭਾਜਪਾ ਨੇ ਇਨ੍ਹਾਂ ਦੋ ਗੱਲਾਂ ਦਾ ਹਵਾਲਾ ਦਿੰਦੇ ਹੋਏ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ ਤੇ ਕਿਹਾ ਹੈ ਕਿ ਇਨ੍ਹਾਂ ਪਵਿੱਤਰ ਦਿਹਾੜਿਆਂ ਨੂੰ ਧਿਆਨ ਵਿੱਚ ਰੱਖ ਕੇ ਚੋਣਾਂ ਦਾ ਪ੍ਰੋਗਰਾਮ ਬਣਾਇਆ ਜਾਵੇ।

Exit mobile version