ਪੰਜਾਬ ਭਾਜਪਾ ਦੇ ਸਾਬਕਾ ਸਿਹਤ ਮੰਤਰੀ ਜਿਆਣੀ ਦੇ ਜੱਦੀ ਪਿੰਡ ‘ਚ ਪੀਣ ਵਾਲੇ ਪਾਣੀ ਲਈ ਤਰਸੇ ਲੋਕ

Published: 

21 Apr 2026 08:53 AM IST

ਫਾਜ਼ਿਲਕਾ ਜ਼ਿਲ੍ਹੇ ਦਾ ਕਟੈਹੜਾ ਪਿੰਡ, ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਜੱਦੀ ਪਿੰਡ ਹੈ ਤੇ ਇਸ ਸਮੇਂ ਸਾਫ਼ ਪੀਣ ਵਾਲੇ ਪਾਣੀ ਦੀ ਭਾਰੀ ਘਾਟ ਨਾਲ ਜੂਝ ਰਿਹਾ ਹੈ। ਵਸਨੀਕਾਂ ਦੀ ਦੁਰਦਸ਼ਾ ਦੇਖਦੇ ਹੋਏ ਪੰਚਾਇਤ ਨੇ ਵਾਟਰ ਵਰਕਸ ਦੀ ਮਦਦ ਨਾਲ ਇੱਕ ਨਵਾਂ ਬੋਰਵੈੱਲ ਲਗਾਇਆ ਹੈ ਤੇ ਉਸੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਹਾਲਾਂਕਿ, ਦੱਸਿਆ ਜਾ ਰਿਹਾ ਹੈ ਕਿ ਇਹ ਭੂਮੀਗਤ ਪਾਣੀ ਮਨੁੱਖੀ ਵਰਤੋਂ ਲਈ ਯੋਗ ਨਹੀਂ ਹੈ।

ਪੰਜਾਬ ਭਾਜਪਾ ਦੇ ਸਾਬਕਾ ਸਿਹਤ ਮੰਤਰੀ ਜਿਆਣੀ ਦੇ ਜੱਦੀ ਪਿੰਡ ਚ ਪੀਣ ਵਾਲੇ ਪਾਣੀ ਲਈ ਤਰਸੇ ਲੋਕ

ਪੰਜਾਬ ਭਾਜਪਾ ਦੇ ਸਾਬਕਾ ਸਿਹਤ ਮੰਤਰੀ ਜਿਆਣੀ ਦੇ ਜੱਦੀ ਪਿੰਡ 'ਚ ਪੀਣ ਵਾਲੇ ਪਾਣੀ ਲਈ ਤਰਸੇ ਲੋਕ

ਬਲੂਆਣਾ ਵਿਧਾਨ ਸਭਾ ਹਲਕੇ ‘ਚ ਸਥਿਤ ਕਟੈਹੜਾ ਪਿੰਡ ਦੇ ਵਸਨੀਕ ਸਾਫ਼ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ। ਨਹਿਰਾਂ ਇਸ ਸਮੇਂ ਕਾਲੇ ਰੰਗ ਦਾ ਪਾਣੀ ਲੈ ਕੇ ਆ ਰਹੀਆਂ ਹਨ, ਜਿਸ ਕਾਰ ਵਾਟਰ ਵਰਕਸ ਦੀ ਸਪਲਾਈ ਬੰਦ ਹੈ। ਕੋਈ ਵਿਕਲਪ ਨਾ ਹੋਣ ਕਰਕੇ, ਪਿੰਡ ਵਾਸੀ ਧਰਤੀ ਦੇ ਪਾਣੀ ਦੀ ਵਰਤੋਂ ਕਰਨ ਲਈ ਮਜਬੂਰ ਹਨ, ਜੋ ਕਿ ਪੀਣ ਦਾ ਲਾਇਕ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਪਾਣੀ ਦੇ ਇਸਤੇਮਾਲ ਨੇ ਕਈ ਬਿਮਾਰੀਆਂ ਦੇ ਜੋਖ਼ਮ ਨੂੰ ਕਾਫ਼ੀ ਵਧਾ ਦਿੱਤਾ ਹੈ।

ਫਾਜ਼ਿਲਕਾ ਜ਼ਿਲ੍ਹੇ ਦਾ ਕਟੈਹੜਾ ਪਿੰਡ, ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਜੱਦੀ ਪਿੰਡ ਹੈ ਤੇ ਇਸ ਸਮੇਂ ਸਾਫ਼ ਪੀਣ ਵਾਲੇ ਪਾਣੀ ਦੀ ਭਾਰੀ ਘਾਟ ਨਾਲ ਜੂਝ ਰਿਹਾ ਹੈ। ਵਸਨੀਕਾਂ ਦੀ ਦੁਰਦਸ਼ਾ ਦੇਖਦੇ ਹੋਏ ਪੰਚਾਇਤ ਨੇ ਵਾਟਰ ਵਰਕਸ ਦੀ ਮਦਦ ਨਾਲ ਇੱਕ ਨਵਾਂ ਬੋਰਵੈੱਲ ਲਗਾਇਆ ਹੈ ਤੇ ਉਸੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਹਾਲਾਂਕਿ, ਦੱਸਿਆ ਜਾ ਰਿਹਾ ਹੈ ਕਿ ਇਹ ਭੂਮੀਗਤ ਪਾਣੀ ਮਨੁੱਖੀ ਵਰਤੋਂ ਲਈ ਯੋਗ ਨਹੀਂ ਹੈ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਿ ਵਾਟਰ ਵਰਕਸ ਦੀ ਹਾਲਤ ਬਹੁਤ ਖ਼ਰਾਬ ਹੈ। ਘੇਰੇ ਦੀ ਕੰਧ ਟੁੱਟੀ ਹੋਈ ਹੈ, ਜਿਸ ਕਾਰਨ ਅਵਾਰਾ ਪਸ਼ੂ ਅੰਦਰ ਘੁੰਮਦੇ ਰਹਿੰਦੇ ਹਨ, ਜਦੋਂ ਕਿ ਪਾਣੀ ਦੇ ਭੰਡਾਰਨ ਵਾਲੇ ਟੈਂਕ ਗੰਦਗੀ ਤੇ ਮਲਬੇ ਨਾਲ ਭਰੇ ਹੋਏ ਹਨ। ਨਤੀਜੇ ਵਜੋਂ, ਵਸਨੀਕ ਆਪਣੀਆਂ ਰੋਜ਼ਾਨਾ ਲੋੜਾਂ ਲਈ ਪਾਣੀ ਖਰੀਦਣ ਲਈ ਮਜਬੂਰ ਹਨ। ਉਨ੍ਹਾਂ ਨੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡ ‘ਚ ਸਾਫ਼ ਪਾਣੀ ਦੀ ਸਪਲਾਈ ਲਈ ਤੁਰੰਤ ਪ੍ਰਬੰਧ ਕਰਨ।

ਇਸ ਦੌਰਾਨ, ਪਿੰਡ ਦੇ ਸਰਪੰਚ, ਜਗਤਪਾਲ ਭਾਖਰ ਨੇ ਹੋਰ ਪੰਚਾਇਤ ਮੈਂਬਰਾਂ ਨਾਲ ਮਿਲ ਕੇ ਪਾਣੀ ਦੇ ਸੰਕਟ ਨੂੰ ਹੱਲ ਕਰਨ ਲਈ ਇੱਕ ਮੀਟਿੰਗ ਬੁਲਾਈ। ਸਰਪੰਚ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਕਈ ਵਾਰ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਹੈ, ਪਰ ਕੋਈ ਠੋਸ ਹੱਲ ਲਾਗੂ ਨਹੀਂ ਕੀਤਾ ਗਿਆ ਹੈ। ਪਾਣੀ ਦੀ ਤੁਰੰਤ ਲੋੜ ਨੂੰ ਦੇਖਦੇ ਹੋਏ, ਨਵਾਂ ਬੋਰਵੈੱਲ ਲਗਾਇਆ ਗਿਆ ਸੀ ਤੇ ਇਸ ਤੋਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪਿੰਡ ‘ਚ ਇੱਕ ਆਰਓ ਪਲਾਂਟ ਲਗਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਤਾਂ ਜੋ ਵਸਨੀਕਾਂ ਨੂੰ ਸਾਫ਼ ਪੀਣ ਵਾਲੇ ਪਾਣੀ ਦੀ ਪਹੁੰਚ ਯਕੀਨੀ ਬਣਾਈ ਜਾ ਸਕੇ। ਪੰਚਾਇਤ ਮੈਂਬਰਾਂ ਨੇ ਅੱਗੇ ਕਿਹਾ ਕਿ ਇਸ ਦੂਸ਼ਿਤ ਪਾਣੀ ਦਾ ਸੇਵਨ ਕਰਨ ਨਾਲ ਵਸਨੀਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

Loading...
Unable to load recommendations.
Follow Us