ਪੰਜਾਬ BJP ਨੇ ਜ਼ਿਲ੍ਹਾ ਪ੍ਰਧਾਨਾਂ ਦੀ ਨਵੀਂ ਟੀਮ ਦਾ ਕੀਤਾ ਐਲਾਨ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਗਠਨ ‘ਚ ਵੱਡਾ ਫੇਰਬਦਲ

Published: 

18 Jul 2026 18:04 PM IST

ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ ਤੋਂ ਬਾਅਦ, ਭਾਰਤੀ ਜਨਤਾ ਪਾਰਟੀ ਨੇ ਪੰਜਾਬ ਭਰ ਵਿੱਚ 16 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ਼ਨੀਵਾਰ ਨੂੰ ਇਨ੍ਹਾਂ ਨਿਯੁਕਤੀਆਂ ਦਾ ਐਲਾਨ ਕੀਤਾ। ਇਹ ਨਿਯੁਕਤੀਆਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੀ ਪ੍ਰਵਾਨਗੀ ਨਾਲ ਕੀਤੀਆਂ ਗਈਆਂ ਹਨ।

ਪੰਜਾਬ BJP ਨੇ ਜ਼ਿਲ੍ਹਾ ਪ੍ਰਧਾਨਾਂ ਦੀ ਨਵੀਂ ਟੀਮ ਦਾ ਕੀਤਾ ਐਲਾਨ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਗਠਨ ਚ ਵੱਡਾ ਫੇਰਬਦਲ

ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਨੇ ਸੂਬੇ ਦੇ ਵੱਖ-ਵੱਖ ਸੰਗਠਨਾਤਮਕ ਜ਼ਿਲ੍ਹਿਆਂ ਲਈ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਜਿਸ ਦਾ ਉਦੇਸ਼ ਬੂਥ ਪੱਧਰ ਤੱਕ ਸੰਗਠਨ ਨੂੰ ਮਜ਼ਬੂਤ ​​ਕਰਨਾ ਹੈ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ਼ਨੀਵਾਰ ਨੂੰ ਇਨ੍ਹਾਂ ਨਿਯੁਕਤੀਆਂ ਦਾ ਐਲਾਨ ਕੀਤਾ। ਇਹ ਨਿਯੁਕਤੀਆਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੀ ਪ੍ਰਵਾਨਗੀ ਨਾਲ ਕੀਤੀਆਂ ਗਈਆਂ ਹਨ।

ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਆਪਣੇ ਸੰਗਠਨਾਤਮਕ ਢਾਂਚੇ ਨੂੰ ਲਗਾਤਾਰ ਮਜ਼ਬੂਤ ​​ਕਰ ਰਹੀ ਹੈ। ਜਿਸ ਨਾਲ ਪਾਰਟੀ ਬੂਥ ਪੱਧਰ ਤੋਂ ਲੈ ਕੇ ਹਰ ਖੇਤਰ ਤੱਕ ਪ੍ਰਭਾਵਸ਼ਾਲੀ ਹੋ ਰਹੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਰੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਆਪਣੇ ਤਜਰਬੇ, ਲਗਨ ਅਤੇ ਮਿਹਨਤ ਨਾਲ ਸੰਗਠਨ ਨੂੰ ਮਜ਼ਬੂਤ ​​ਕਰਨਗੇ ਅਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸ ਦੌਰਾਨ, ਫਰੀਦਕੋਟ ਤੋਂ ਗੌਰਵ ਕੱਕੜ, ਸੁਨੀਲ ਮੋਦ ਗਿੱਲ ਨੂੰ ਲੁਧਿਆਣਾ ਸ਼ਹਿਰੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਹੈ। ਜਿਸ ਤੋਂ ਬਾਅਦ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।

ਇਨ੍ਹਾਂ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ

  • ਅੰਮ੍ਰਿਤਸਰ ਦਿਹਾਤੀ-2 (ਮਜੀਠਾ) ਕੰਵਰ ਬੀਰ ਸਿੰਘ
  • ਅੰਮ੍ਰਿਤਸਰ ਸ਼ਹਿਰੀ ਤੋਂ ਸਲਿਲ ਕਪੂਰ
  • ਬਰਨਾਲਾ ਤੋਂ ਨਰਿੰਦਰ ਗਰਗ ਨੀਟਾ
  • ਫਰੀਦਕੋਟ ਤੋਂ ਗੌਰਵ ਕੱਕੜ
  • ਫਾਜ਼ਿਲਕਾ ਤੋਂ ਸੁਖਵਿੰਦਰ ਸਿੰਘ ਕਾਕਾ ਕੰਬੋਜ
  • ਹੁਸ਼ਿਆਰਪੁਰ ਦਿਹਾਤੀ ਤੋਂ ਯੋਗੇਸ਼ ਸਪਰਾ
  • ਹੁਸ਼ਿਆਰਪੁਰ ਸ਼ਹਿਰੀ ਤੋਂ ਸਤੀਸ਼ ਠਾਕੁਰ ਬਾਵਾ
  • ਜਲੰਧਰ ਸ਼ਹਿਰੀ ਤੋਂ ਅਸ਼ੋਕ ਸਰੀਨ ਹਿੱਕੀ
  • ਜਲੰਧਰ ਦਿਹਾਤੀ ਉੱਤਰੀ ਤੋਂ ਮਨਮੀਤ ਸਿੰਘ ਵਿੱਕੀ
  • ਜਲੰਧਰ ਦਿਹਾਤੀ ਦੱਖਣੀ ਤੋਂ ਜਗਬੀਰ ਸਿੰਘ ਬਰਾੜ
  • ਕਪੂਰਥਲਾ ਤੋਂ ਚੇਤਨ ਸੂਰੀ
  • ਲੁਧਿਆਣਾ ਸ਼ਹਿਰੀ ਤੋਂ ਸੁਨੀਲ ਮੌਦਗਿਲ
  • ਸ੍ਰੀ ਮੁਕਤਸਰ ਸਾਹਿਬ ਤੋਂ ਸਤੀਸ਼ ਅਸੀਜਾ
  • ਰੂਪਨਗਰ (ਰੋਪੜ) ਤੋਂ ਅਜੇ ਵੀਰ ਸਿੰਘ ਲਾਲਪੁਰਾ
  • ਸੰਗਰੂਰ-1 ਤੋਂ ਮਤਿੰਦਰ ਸਿੰਘ
  • ਤਰਨਤਾਰਨ ਤੋਂ ਸਤਨਾਮ ਸਿੰਘ ਭੁੱਲਰ

ਸੰਗਠਨਾਤਮਕ ਵਿਸਥਾਰ ‘ਤੇ ਦਿੱਤਾ ਜਾਵੇਗਾ ਜ਼ੋਰ

ਕੇਵਲ ਸਿੰਘ ਢਿੱਲੋਂ ਨੇ ਸਾਰੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਾਜਪਾ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਇੱਕ ਮਜ਼ਬੂਤ, ਸਰਗਰਮ ਅਤੇ ਲੋਕ-ਕੇਂਦਰਿਤ ਸੰਗਠਨ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਾਰੇ ਜ਼ਿਲ੍ਹਾ ਪ੍ਰਧਾਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਅਨੁਸ਼ਾਸਨ, ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣਗੇ ਅਤੇ ਆਉਣ ਵਾਲੀਆਂ ਸੰਗਠਨਾਤਮਕ ਗਤੀਵਿਧੀਆਂ ਅਤੇ ਚੋਣ ਚੁਣੌਤੀਆਂ ਲਈ ਪਾਰਟੀ ਨੂੰ ਮਜ਼ਬੂਤ ​​ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

Loading...
Unable to load recommendations.
Follow Us