Credit -@DGPPunjabPolice
Subscribe to
Notifications
Subscribe to
Notifications
Punjab AGTF Action: ਪੰਜਾਬ ਪੁਲਿਸ ਦੀ AGTF ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। AGTF ਨੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਲੋੜੀਂਦੇ ਹਰਵਿੰਦਰ ਸਿੰਘ ਉਰਫ਼ ਜੁਗਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਦਈਏ ਕਿ ਹਰਵਿੰਦਰ ਸਿੰਘ ਮੁਖਤਾਰ ਅੰਸਾਰੀ ਦਾ ਗੁਰਗਾ ਹੈ। ਪੰਜਾਬ ਦੀ
ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਮੋਹਾਲੀ ਦੇ ਖਰੜ ‘ਚ ਵੱਡੀ ਕਾਰਵਾਈ ਦੌਰਾਨ ਹਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਹਰਵਿੰਦਰ ਸਿੰਘ ਕਈ ਦਿਨਾਂ ਤੋਂ ਅੰਡਰ ਗਰਾਉਂਡ ਚੱਲ ਰਿਹਾ ਸੀ। AGTF ਦਾ ਗਠਨ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ‘ਤੇ ਕੀਤਾ ਗਿਆ ਹੈ।
ਦੱਸਦਈਏ ਕਿ ਗਾਜ਼ੀਪੁਰ ਦੀ ਐਮਪੀ ਐਮਐਲਏ ਕੋਰਟ ਨੇ
ਗੈਂਗਸਟਰ ਐਕਟ (Gangster) ਵਿੱਚ ਮੁਖਤਾਰ ਅੰਸਾਰੀ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਸਜ਼ਾ ਦੇ ਨਾਲ ਹੀ ਮੁਖਤਾਰ ਅੰਸਾਰੀ ‘ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਮੁਖਤਾਰ ਅੰਸਾਰੀ ਦਾ ਗੁਰਗੇ ਹਰਵਿੰਦਰ ਸਿੰਘ ਉਰਫ ਜੁਗਨੂੰ ਬਾਰੇ ਪੰਜਾਬ ਪੁਲਿਸ ਨੇ ਟਵਿਟ ਕਰ ਜਾਣਕਾਰੀ ਸਾਂਝੀ ਕੀਤਾ ਹੈ। ਹਰਵਿੰਦਰ ਸਿੰਘ ਉਰਫ ਜੁਗਨੂੰ ਖਿਲਾਫ ਕਈ ਕਈ ਮਾਮਲੇ ਦਰਜ ਹਨ। ਯੂਪੀ ਪੁਲਿਸ ਵੱਲੋਂ ਹਰਵਿੰਦਰ ਸਿੰਘ ਖਿਲਾਫ ਖਿਲਾਫ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।
ਮੁਖਤਾਰ ਅੰਸਾਰੀ ਖ਼ਿਲਾਫ਼ ਗੈਂਗਸਟਰ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। 2005 ‘ਚ ਮਊ ਦੰਗਿਆਂ ਪਿੱਛੇ ਵੀ
ਮੁਖਤਾਰ ਅੰਸਾਰੀ (Mukhtar Ansari) ਦਾ ਹੱਥ ਮੰਨਿਆ ਜਾ ਰਿਹਾ ਹੈ। ਮੁਖਤਾਰ ਅੰਸਾਰੀ ਵਿਰੁੱਧ ਦਰਜ ਕੇਸਾਂ ਦੀ ਗਿਣਤੀ 61 ਹੈ। ਗਾਜ਼ੀਪੁਰ ਦੇ ਐਮਪੀ ਵਿਧਾਇਕ ਅਦਾਲਤ ਨੇ ਦੋ ਮਾਮਲਿਆਂ ਵਿੱਚ ਸੁਣਵਾਈ ਦੀ ਅਗਲੀ ਤਰੀਕ 17 ਅਤੇ 20 ਮਈ ਤੈਅ ਕੀਤੀ ਹੈ।
ਮੁਖਤਾਰ ਅੰਸਾਰੀ ‘ਤੇ ਕਿਹੜੇ ਕੇਸ ਦਰਜ
ਮੁਖਤਾਰ ਅੰਸਾਰੀ ਕਤਲ ਦੀ ਕੋਸ਼ਿਸ਼ ਅਤੇ ਗੈਂਗਸਟਰ ਏਕਟ ਤਹਿਤ ਮਾਮਲਾ ਦਰਜ ਹੈ। 2009 ਵਿੱਚ ਮੁਹੰਮਦਾਬਾਦ ਥਾਣੇ ਵਿੱਚ ਧਾਰਾ 307 ਦਾ ਕੇਸ ਦਰਜ ਕੀਤਾ ਗਿਆ ਸੀ ਅਤੇ 2009 ਵਿੱਚ ਹੀ ਕਰੰਦਾ ਥਾਣੇ ਵਿੱਚ ਗੈਂਗਸਟਰ ਐਕਟ ਦਾ ਕੇਸ ਦਰਜ ਕੀਤਾ ਗਿਆ ਸੀ। ਅਤੀਕ-ਅਸ਼ਰਫ ਕਤਲੇਆਮ ਤੋਂ ਬਾਅਦ ਮਾਫੀਆ ਮੁਖਤਾਰ ਅੰਸਾਰੀ ਨੂੰ ਵੀ ਆਪਣੀ ਜਾਨ ਦਾ ਡਰ ਸਤਾ ਰਿਹਾ ਹੈ। ਗੈਂਗਸਟਰ ਤੋਂ ਸਿਆਸਤਦਾਨ ਬਣੇ ਪੂਰਵਾਂਚਲ ਦੇ ਮਾਫੀਆ ਡਾਨ ਮੁਖਤਾਰ ਅੰਸਾਰੀ ਨੇ ਇਲਾਹਾਬਾਦ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ