PSPCL ਨੂੰ ਤਿਮਾਹੀ ਦੇ ਨਤੀਜਿਆਂ ‘ਚ 564.76 ਕਰੋੜ ਦਾ ਲਾਭ, CM ਭਗਵੰਤ ਮਾਨ ਦੀ ਨੀਤੀ ਕਰ ਗਈ ਕੰਮ – Punjabi News

PSPCL ਨੂੰ ਤਿਮਾਹੀ ਦੇ ਨਤੀਜਿਆਂ ‘ਚ 564.76 ਕਰੋੜ ਦਾ ਲਾਭ, CM ਭਗਵੰਤ ਮਾਨ ਦੀ ਨੀਤੀ ਕਰ ਗਈ ਕੰਮ

Updated On: 

02 Dec 2023 17:13 PM

ਦਿੱਲੀ ਵਾਂਗ ਪੰਜਾਬ ਵਿੱਚ ਵੀ ਬਿਜਲੀ ਮੁਫ਼ਤ ਹੈ। ਇਸ ਦੇ ਬਾਵਜੂਦ ਪੀਐਸਪੀਸੀਐਲ ਨੇ ਸਤੰਬਰ 2023 ਤੱਕ ਦੇ ਨਤੀਜਿਆਂ ਵਿੱਚ ਕਰੋੜਾਂ ਦਾ ਮੁਨਾਫ਼ਾ ਦਰਜ ਕੀਤਾ ਹੈ। ਪੀ.ਐੱਸ.ਪੀ.ਸੀ.ਐੱਲ. ਨੇ ਚਾਲੂ ਵਿੱਤੀ ਸਾਲ ਦੇ ਸਤੰਬਰ ਮਹੀਨੇ ਤੱਕ ਸੈਂਕੜੇ ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਜਦੋਂ ਕਿ ਪਿਛਲੇ ਸਾਲ ਇਸੇ ਅਰਸੇ ਦੌਰਾਨ ਕੰਪਨੀ ਨੂੰ ਘਾਟਾ ਸਹਿਣਾ ਪਿਆ ਸੀ।

PSPCL ਨੂੰ ਤਿਮਾਹੀ ਦੇ ਨਤੀਜਿਆਂ ਚ 564.76 ਕਰੋੜ ਦਾ ਲਾਭ, CM ਭਗਵੰਤ ਮਾਨ ਦੀ ਨੀਤੀ ਕਰ ਗਈ ਕੰਮ
Follow Us On

ਪੰਜਾਬ ਨਿਊਜ। ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬਾ ਆਰਥਿਕ ਤਰੱਕੀ ‘ਤੇ ਹੈ। ਪੀਐਸਪੀਸੀਐਲ (PSPCL) ਸਾਲ 2022-23 ਦੌਰਾਨ 13742 ਕਰੋੜ ਰੁਪਏ ਦੀ ਸਬਸਿਡੀ ਦੇ ਭੁਗਤਾਨ ਨਾਲ ਸਫਲਤਾ ਦੇ ਮਾਰਗ ‘ਤੇ ਅੱਗੇ ਵਧ ਰਿਹਾ ਹੈ। ਰਾਜ ਸਰਕਾਰ ਬਿਜਲੀ ਖੇਤਰ ਵਿੱਚ ਆਪਣੇ ਮਿਸ਼ਨ ਦੇ ਮਾਰਗ ‘ਤੇ ਅੱਗੇ ਵੱਧ ਰਹੀ ਹੈ।

ਪੰਜਾਬ (Punjab) ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੁਆਰਾ ਪ੍ਰਕਾਸ਼ਿਤ ਤਿਮਾਹੀ ਰਿਪੋਰਟ ਵਿੱਚ ਕੰਪਨੀ ਨੂੰ ਕਾਫੀ ਲਾਭ ਤੇ ਦੱਸਿਆ ਗਿਆ ਹੈ। ਪੀਐਸਪੀਸੀਐਲ ਨੇ ਚਾਲੂ ਵਿੱਤੀ ਸਾਲ ਦੀ ਸਤੰਬਰ ਤੱਕ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਹ ਦਰਸਾਉਂਦਾ ਹੈ ਕਿ ਕੰਪਨੀ ਨੇ ਇਸ ਸਮੇਂ ਦੌਰਾਨ 564.76 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਕੰਪਨੀ ਦੀ ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ 1880.25 ਕਰੋੜ ਰੁਪਏ ਦਾ ਘਾਟਾ ਹੋਇਆ ਸੀ।

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਤਿਮਾਹੀ ਨਤੀਜਿਆਂ ਦੀਆਂ ਮੁੱਖ ਝਲਕੀਆਂ ਹੇਠ ਲਿਖੇ ਅਨੁਸਾਰ ਹਨ

  • ਪੀ.ਐਸ.ਪੀ.ਸੀ.ਐਲ. ਨੇ ਬਿਜਲੀ ਦੀ ਖਰੀਦ ਲਾਗਤ ਨੂੰ ਕੰਟਰੋਲ ਕਰਨ ਲਈ ਕਈ ਪ੍ਰਭਾਵਸ਼ਾਲੀ ਉਪਾਅ ਕੀਤੇ ਹਨ।
  • ਉਤਰਾਖੰਡ ਦੀ ਕੋਲਾ ਖਾਣ ਤੋਂ ਸਸਤਾ ਕੋਲਾ ਮਿਲਣ ਕਾਰਨ ਲਹਿਰਾ ਮੁਹੱਬਤ ਅਤੇ ਰੋਪੜ ਵਿਖੇ ਥਰਮਲ ਨਾਲੋਂ 19 ਫੀਸਦੀ ਵੱਧ ਉਤਪਾਦਨ ਹੋਇਆ।
  • ਇਸ ਦੇ ਹਾਈਡਰੋ ਪਾਵਰ ਪਲਾਂਟਾਂ ਤੋਂ 21 ਫੀਸਦੀ ਵੱਧ ਉਤਪਾਦਨ ਹੋਇਆ ਹੈ।
  • ਬੀਬੀਐਮਬੀ ਹਾਈਡਰੋ ਪਾਵਰ ਪਲਾਂਟਾਂ ਤੋਂ 14% ਵੱਧ ਉਤਪਾਦਨ।
  • ਉਤਰਾਖੰਡ ਦੀ ਕੋਲਾ ਖਾਣ ਦੇ ਸ਼ੁਰੂ ਹੋਣ ਨਾਲ ਰਾਜ ਦੇ ਥਰਮਲ ਪਲਾਂਟ ਰੋਪੜ ਅਤੇ ਲਹਿਰਾ ਮੁਹੱਬਤ ਵਿੱਚ ਬਿਨਾਂ ਦਰਾਮਦ ਖਰਚੇ ਤੋਂ ਕੋਲੇ ਦੀ ਵਰਤੋਂ ਕੀਤੀ ਜਾ ਸਕੇਗੀ।
  • ਰਾਜਪੁਰਾ ਅਤੇ ਤਲਵੰਡੀ ਸਾਬੋ ਵਿਖੇ ਪ੍ਰਾਈਵੇਟ ਥਰਮਲ ਵਿੱਚ ਦਰਾਮਦ ਕੀਤੇ ਕੋਲੇ ਦੀ ਘੱਟ ਤੋਂ ਘੱਟ ਵਰਤੋਂ।
  • ਅਪ੍ਰੈਲ ਤੋਂ ਸਤੰਬਰ 2022 ਤੱਕ 293 ਕਰੋੜ ਰੁਪਏ ਦੇ ਮੁਕਾਬਲੇ ਅਪ੍ਰੈਲ ਤੋਂ ਸਤੰਬਰ 2023 ਤੱਕ 924 ਕਰੋੜ ਰੁਪਏ ਦੀ ਬਿਜਲੀ ਦੀ ਵਿਕਰੀ ਹੋਈ।
  • ਉਤਰਾਖੰਡ ਕੋਲਾ ਖਾਣ ਦੇ ਸ਼ੁਰੂ ਹੋਣ ਨਾਲ ਰਾਜ ਦੇ ਥਰਮਲ ਪਲਾਂਟ ਰੋਪੜ ਅਤੇ ਲਹਿਰਾ ਮੁਹੱਬਤ ਵਿੱਚ ਬਿਨਾਂ ਦਰਾਮਦ ਖਰਚੇ ਤੋਂ ਕੋਲੇ ਦੀ ਵਰਤੋਂ ਕੀਤੀ ਜਾ ਸਕੇਗੀ।
  • ਰਾਜਪੁਰਾ ਅਤੇ ਤਲਵੰਡੀ ਸਾਬੋ ਵਿਖੇ ਪ੍ਰਾਈਵੇਟ ਥਰਮਲ ਵਿੱਚ ਦਰਾਮਦ ਕੀਤੇ ਕੋਲੇ ਦੀ ਘੱਟ ਤੋਂ ਘੱਟ ਵਰਤੋਂ।
  • ਅਪ੍ਰੈਲ ਤੋਂ ਸਤੰਬਰ 2022 ਤੱਕ 293 ਕਰੋੜ ਰੁਪਏ ਦੇ ਮੁਕਾਬਲੇ ਅਪ੍ਰੈਲ ਤੋਂ ਸਤੰਬਰ 2023 ਤੱਕ 924 ਕਰੋੜ ਰੁਪਏ ਦੀ ਬਿਜਲੀ ਦੀ ਵਿਕਰੀ ਹੋਈ।
  • ਪੰਜਾਬ ਸਰਕਾਰ ਵੱਲੋਂ ਸਤੰਬਰ 2023 ਤੱਕ 12342 ਕਰੋੜ ਰੁਪਏ ਦੀ ਸਬਸਿਡੀ ਦਾ 100% ਭੁਗਤਾਨ।
  • 2022-23 ਦੌਰਾਨ ਹੁਣ ਤੱਕ 13742 ਰੁਪਏ।
Exit mobile version