ਜਾਣਾ ਸੀ ਆਸਟ੍ਰੇਲੀਆ, ਈਰਾਨ ‘ਚ ਅਗਵਾ… ਡੌਂਕਰਾਂ ਨੇ ਬੰਧਕ ਬਣੇ ਪੰਜਾਬ ਦੇ 3 ਨੌਜਵਾਨ

tv9-punjabi
Updated On: 

29 May 2025 10:34 AM

ਅੰਮ੍ਰਿਤਪਾਲ ਦੀ ਮਾਂ ਨੇ ਦੱਸਿਆ ਕਿ ਉਸਦੇ ਪੁੱਤਰ ਨੇ ਰਿਸ਼ਤੇਦਾਰਾਂ ਦੀ ਮਦਦ ਨਾਲ 18 ਲੱਖ ਰੁਪਏ ਇਕੱਠੇ ਕੀਤੇ। ਇਸ ਤੋਂ ਬਾਅਦ, ਦਿੱਲੀ ਦੇ ਏਜੰਟ ਨੇ ਉਸਨੂੰ ਦੱਸਿਆ ਕਿ ਆਸਟ੍ਰੇਲੀਆ ਜਾਣ ਵਾਲੀ ਫਲਾਈਟ ਰੱਦ ਕਰ ਦਿੱਤੀ ਗਈ ਹੈ, ਇਸ ਲਈ ਹੁਣ ਉਸਦਾ ਪੁੱਤਰ ਅੰਮ੍ਰਿਤਪਾਲ ਹੁਣ ਈਰਾਨ ਰਾਹੀਂ ਆਸਟ੍ਰੇਲੀਆ ਜਾਵੇਗਾ।

ਜਾਣਾ ਸੀ ਆਸਟ੍ਰੇਲੀਆ, ਈਰਾਨ ਚ ਅਗਵਾ... ਡੌਂਕਰਾਂ ਨੇ ਬੰਧਕ ਬਣੇ ਪੰਜਾਬ ਦੇ 3 ਨੌਜਵਾਨ
Follow Us On

ਭਾਰਤ ਤੋਂ ਬਹੁਤ ਸਾਰੇ ਲੋਕ ਰੁਜ਼ਗਾਰ ਦੀ ਭਾਲ ਵਿੱਚ ਖਾੜੀ ਦੇਸ਼ਾਂ ਵਿੱਚ ਜਾਂਦੇ ਹਨ। ਹੁਣ ਰੁਜ਼ਗਾਰ ਲਈ ਖਾੜੀ ਦੇਸ਼ਾਂ ਵਿੱਚ ਜਾਣ ਵਾਲੇ ਭਾਰਤੀਆਂ ਦੀ ਸੁਰੱਖਿਆ ‘ਤੇ ਸਵਾਲ ਉਠੇ ਹਨ। ਮਾਮਲਾ ਸਾਡੇ ਦੇਸ਼ ਦੇ ਤਿੰਨ ਨੌਜਵਾਨਾਂ ਦਾ ਹੈ। ਇਹ ਤਿੰਨੋਂ ਨੌਜਵਾਨ ਪੰਜਾਬ ਦੇ ਹਨ। ਨੌਜਵਾਨਾਂ ਦੇ ਨਾਮ ਜਸਪਾਲ ਸਿੰਘ, ਹੁਸਨਪ੍ਰੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਹਨ।

ਜਸਪਾਲ ਸਿੰਘ ਲੰਗੜੋਆ (ਜ਼ਿਲ੍ਹਾ ਐਸ.ਬੀ.ਐਸ. ਨਗਰ) ਦਾ ਰਹਿਣ ਵਾਲਾ ਹੈ। ਹੁਸਨਪ੍ਰੀਤ ਧੂਰੀ (ਸੰਗਰੂਰ) ਦਾ ਰਹਿਣ ਵਾਲਾ ਹੈ। ਅੰਮ੍ਰਿਤਪਾਲ ਸਿੰਘ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਨੂੰ ਈਰਾਨ ਵਿੱਚ ਅਗਵਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਤਿੰਨਾਂ ਨੌਜਵਾਨਾਂ ਨੂੰ ਪਾਕਿਸਤਾਨੀ ਡਾਨ ਨੇ ਅਗਵਾ ਕੀਤਾ ਹੈ।

ਪਰਿਵਾਰਾਂ ਨੇ ਇਲਜ਼ਾਮ ਲਗਾਇਆ ਕਿ ਹੁਸ਼ਿਆਰਪੁਰ ਦੇ ਇੱਕ ਟ੍ਰੈਵਲ ਏਜੰਟ ਨੇ ਉਨ੍ਹਾਂ ਨੂੰ ਵਰਕ ਵੀਜ਼ੇ ‘ਤੇ ਆਸਟ੍ਰੇਲੀਆ ਵਿੱਚ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਸੀ। ਹੁਸ਼ਿਆਰਪੁਰ ਦੇ ਮਾਡਲ ਟਾਊਨ ਪੁਲਿਸ ਸਟੇਸ਼ਨ ਵਿੱਚ ਦਰਜ ਸ਼ਿਕਾਇਤ ਅਨੁਸਾਰ, ਭਾਗੋਵਾਲ ਪਿੰਡ ਦੇ 23 ਸਾਲਾ ਅੰਮ੍ਰਿਤਪਾਲ ਸਿੰਘ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਈਰਾਨ ਵਿੱਚ ਅਗਵਾ ਕਰ ਲਿਆ ਗਿਆ ਸੀ। ਏਜੰਟਾਂ ਦੁਆਰਾ ਨਿਰਧਾਰਤ ਰਸਤੇ ਰਾਹੀਂ ਆਸਟ੍ਰੇਲੀਆ ਜਾਣ ਤੋਂ ਕੁਝ ਦਿਨ ਬਾਅਦ ਹੀ ਉਸਨੂੰ ਅਗਵਾ ਕਰ ਲਿਆ ਗਿਆ ਸੀ।

ਅੰਮ੍ਰਿਤਪਾਲ ਦੀ ਮਾਂ ਨੇ ਕੀ ਕਿਹਾ?

ਅੰਮ੍ਰਿਤਪਾਲ ਦੀ ਮਾਂ ਗੁਰਦੀਪ ਕੌਰ ਨੇ ਕਿਹਾ ਕਿ ਉਸਦਾ ਪੁੱਤਰ 12ਵੀਂ ਜਮਾਤ ਤੱਕ ਪੜ੍ਹਾਈ ਕਰਨ ਤੋਂ ਬਾਅਦ ਇੱਥੇ ਇੱਕ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ। ਉਸਨੇ ਇਲਜ਼ਾਮ ਲਗਾਇਆ ਕਿ ਸਥਾਨਕ ਟ੍ਰੈਵਲ ਏਜੰਟ ਧੀਰਜ ਅਟਵਾਲ ਅਤੇ ਕਮਲ ਅਟਵਾਲ ਨੇ ਉਸਦੇ ਪੁੱਤਰ ਨੂੰ ਲਾਲਚ ਦਿੱਤਾ ਅਤੇ ਕਿਹਾ ਕਿ ਉਹ ਉਸਨੂੰ ਕੰਮ ਲਈ ਆਸਟ੍ਰੇਲੀਆ ਭੇਜਣਗੇ। ਉਨ੍ਹਾਂ ਨੇ ਉਸਨੂੰ 18 ਲੱਖ ਰੁਪਏ ਦੇਣ ਲਈ ਵੀ ਕਿਹਾ। ਉਸਨੇ ਕਿਹਾ ਕਿ ਉਸਦੇ ਪੁੱਤਰ ਨੇ 26 ਅਪ੍ਰੈਲ ਨੂੰ ਦਿੱਲੀ ਤੋਂ ਸਿੱਧੇ ਆਸਟ੍ਰੇਲੀਆ ਉਡਾਣ ਭਰਨ ਦੀ ਗੱਲ ਕੀਤੀ।

ਰਿਸ਼ਤੇਦਾਰਾਂ ਤੋਂ ਇਕੱਠੇ ਕੀਤੇ ਪੈਸੇ

ਅੰਮ੍ਰਿਤਪਾਲ ਦੀ ਮਾਂ ਨੇ ਦੱਸਿਆ ਕਿ ਉਸਦੇ ਪੁੱਤਰ ਨੇ ਰਿਸ਼ਤੇਦਾਰਾਂ ਦੀ ਮਦਦ ਨਾਲ 18 ਲੱਖ ਰੁਪਏ ਇਕੱਠੇ ਕੀਤੇ। ਇਸ ਤੋਂ ਬਾਅਦ, ਦਿੱਲੀ ਦੇ ਏਜੰਟ ਨੇ ਉਸਨੂੰ ਦੱਸਿਆ ਕਿ ਆਸਟ੍ਰੇਲੀਆ ਜਾਣ ਵਾਲੀ ਫਲਾਈਟ ਰੱਦ ਕਰ ਦਿੱਤੀ ਗਈ ਹੈ, ਇਸ ਲਈ ਹੁਣ ਉਸਦਾ ਪੁੱਤਰ ਅੰਮ੍ਰਿਤਪਾਲ ਹੁਣ ਈਰਾਨ ਰਾਹੀਂ ਆਸਟ੍ਰੇਲੀਆ ਜਾਵੇਗਾ। ਮਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਅਤੇ ਦੋ ਹੋਰ ਨੌਜਵਾਨ ਧੂਰੀ (ਸੰਗਰੂਰ) ਦੇ ਹੁਸਨਪ੍ਰੀਤ ਸਿੰਘ ਅਤੇ ਲੰਗਰੋਆ (ਐਸਬੀਐਸ ਨਗਰ ਜ਼ਿਲ੍ਹਾ) ਦੇ ਜਸਪਾਲ ਸਿੰਘ ਉਸੇ ਦਿਨ ਈਰਾਨ ਲਈ ਰਵਾਨਾ ਹੋਏ ਸਨ।

ਅੰਮ੍ਰਿਤਪਾਲ ਦੀ ਮਾਂ ਨੇ ਦੱਸਿਆ ਕਿ 2 ਮਈ ਨੂੰ ਦੁਪਹਿਰ ਲਗਭਗ 2.30 ਵਜੇ ਅੰਮ੍ਰਿਤਪਾਲ ਨੇ ਫੋਨ ਕਰਕੇ ਦੱਸਿਆ ਕਿ ਉਹ ਸੁਰੱਖਿਅਤ ਈਰਾਨ ਪਹੁੰਚ ਗਿਆ ਹੈ, ਪਰ ਇੱਕ ਘੰਟੇ ਬਾਅਦ ਉਸਨੇ ਦੁਬਾਰਾ ਫੋਨ ਕਰਕੇ ਦੱਸਿਆ ਕਿ ਉਸਨੂੰ ਅਤੇ ਦੋ ਹੋਰ ਨੌਜਵਾਨਾਂ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ ਹੈ। ਉਸਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਦੀ ਬੇਨਤੀ ਕੀਤੀ ਹੈ। ਇਸ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਨੇ ਈਰਾਨ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਹੈ।