ਯਾਰ ਨੇ ਕੀਤੀ ਯਾਰ ਮਾਰ, ਪ੍ਰੋਪਰਟੀ ਡੀਲਰ ਦੋਸਤ ‘ਤੇ ਕਰਵਾਇਆ ਜਾਨਲੇਵਾ ਹਮਲਾ, 5 ਮੁਲਜ਼ਮ ਕਾਬੂ

Published: 

12 May 2026 19:22 PM IST

ਪ੍ਰੋਪਰਟੀ ਡੀਲਰ ਰਣਜੀਤ ਸਿੰਘ 'ਤੇ ਚਾਰ ਅਣਪਛਾਤੀਆਂ ਵੱਲੋਂ ਉਸ ਦੇ ਦਫ਼ਤਰ ਹਮਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਰਣਜੀਤ ਸਿੰਘ ਨੂੰ ਗੰਭੀਰ ਹਾਲਾਤਾਂ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਟੈਕਨੀਕਲ ਤਰੀਕੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਜਾਂਚ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਹਨ।

ਯਾਰ ਨੇ ਕੀਤੀ ਯਾਰ ਮਾਰ, ਪ੍ਰੋਪਰਟੀ ਡੀਲਰ ਦੋਸਤ ਤੇ ਕਰਵਾਇਆ ਜਾਨਲੇਵਾ ਹਮਲਾ, 5 ਮੁਲਜ਼ਮ ਕਾਬੂ

ਫਿਰੋਜ਼ਪੁਰ ਪੁਲਿਸ ਵੱਲੋਂ ਪ੍ਰੋਪਰਟੀ ਡੀਲਰ ‘ਤੇ ਹੋਏ ਜਾਨਲੇਵਾ ਹਮਲੇ ਦੇ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਨੇ ਤੇਜ਼ਧਾਰ ਹਥਿਆਰ ਦੇ ਨਾਲ ਮੋਟਰ ਸਾਈਕਲ ਬਰਾਮਦ ਕੀਤੇ ਹਨ। ਦੱਸ ਦਈਏ ਕਿ ਪ੍ਰੋਪਰਟੀ ਡੀਲਰ ਦੇ ਸਾਥੀ ਨੇ ਪੈਸੇ ਦੇ ਕੇ ਇਸ ਪੂਰੀ ਘਟਨਾ ਦੀ ਸਾਜ਼ਿਸ਼ ਰਚੀ ਸੀ। ਇਸ ਬਾਰੇ ਐਸ ਐਸ ਪੀ ਭੁਪਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਸਾਂਝੀ ਕੀਤੀ ਹੈ।

ਪ੍ਰੋਪਰਟੀ ਡੀਲਰ ਰਣਜੀਤ ਸਿੰਘ ‘ਤੇ ਚਾਰ ਅਣਪਛਾਤੀਆਂ ਵੱਲੋਂ ਉਸ ਦੇ ਦਫ਼ਤਰ ਹਮਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਰਣਜੀਤ ਸਿੰਘ ਨੂੰ ਗੰਭੀਰ ਹਾਲਾਤਾਂ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਟੈਕਨੀਕਲ ਤਰੀਕੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਜਾਂਚ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਹਨ।

ਪ੍ਰੋਪਰਟੀ ਡੀਲਰ ਰਣਜੀਤ ਸਿੰਘ ਅਤੇ ਉਸ ਦੇ ਪਾਟਨਰ ਸਾਥੀ ਨੇ ਕਰੀਬ ਤਿੰਨ ਚਾਰ ਕਰੋੜ ਦੀ ਜ਼ਮੀਨ ਖਰੀਦੀ ਹੋਈ ਸੀ। ਉਨ੍ਹਾਂ ਨੇ ਜਮੀਨ ਕਟਕੇ ਪਲਾਟ ਸੇਲ ਕਰਦੇ ਸੀ , ਸਾਰੀ ਜਮੀਨ ਦੇ ਲਾਲਚ ਦੇ ਵਿੱਚ ਪ੍ਰੋਪਰਟੀ ਡੀਲਰ ਰਣਜੀਤ ਸਿੰਘ ਨੂੰ ਮਾਰਨ ਨੂੰ ਲੈ ਕੇ ਉਸ ਦੇ ਪਾਟਨਰ ਨੇ ਆਪਣੇ ਸਾਥੀ ਤੇ ਕਾਂਟਰੈਕਟ ਕਿਲਰਾਂ ਤੋਂ ਹਮਲਾ ਕਰਵਾਇਆ ਗਿਆ, ਪਰ ਹਮਲੇ ਵਿੱਚ ਪ੍ਰੋਪਰਟੀ ਡੀਲਰ ਰਣਜੀਤ ਸਿੰਘ ਦੀ ਜਾਨ ਬਚ ਗਈ।

ਕਿਲਰ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦਾ ਭਰੋਸਾ

ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਟਰੈਕਟ ਕਿਲਰ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦਾ ਭਰੋਸਾ ਦਿੱਤਾ। ਜਾਨ ਦੇ ਲਾਲਚ ਦੇ ਕੇ ਉਨ੍ਹਾਂ ਤੋਂ ਇਹ ਕੰਮ ਕਰਵਾਇਆ। ਉਨ੍ਹਾਂ ਨੂੰ ਹੁਣ ਤੱਕ ਨਕਦ 15 ਹਜਾਰ ਰੁਪਏ ਦਿੱਤੇ ਸਨ। ਐਸ ਐਸ ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਰਣਜੀਤ ਸਿੰਘ ਦੇ ਮਾਰਨ ਤੋਂ ਬਾਅਦ ਉਨ੍ਹਾਂ ਦੇ ਪਾਟਰਨ ਆਕਾਸ਼ ਨੂੰ ਵੀ ਮਾਰ ਦੇਣ ਦਾ ਪਲਾਨ ਬਣਾ ਲਿਆ ਸੀ। ਇਹ ਪੁੱਛਗਿੱਛ ਵਿੱਚ ਸਾਮ੍ਹਣੇ ਆਇਆ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਛੇ ਜਣਿਆਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੰਜ ਜਾਣਿਆ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ।

Follow Us