ਵੀਡੀਓ ਮਾਮਲਾ: ਕੱਲ੍ਹ ਪੰਜਾਬ ਭਰ ‘ਚ AAP ਦਾ ਅਕਾਲੀ ਦਲ ਖਿਲਾਫ਼ ਪ੍ਰਦਰਸ਼ਨ, ਸੁਖਬੀਰ ਬਾਦਲ ਦਾ ਫੁਕਣਗੇ ਪੁਤਲਾ
ਬੀਤੀ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਕਥਿਤ ਵੀਡੀਓ ਮਾਮਲੇ 'ਚ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਹਲਚਲ ਮਚ ਗਈ। ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ 'ਤੇ ਲਗਾਤਾਰ 'ਆਪ' ਤੇ ਮੁੱਖ ਮੰਤਰੀ ਮਾਨ 'ਤੇ ਹਮਲਾਵਰ ਰੁਖ਼ ਅਪਣਾ ਰਹੀ ਹੈ। ਹਾਲਾਂਕਿ, ਦੂਜੇ ਪਾਸੇ 'ਆਪ' ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਧਰਮ ਨੂੰ ਮੁਹਰਾ ਬਣਾ ਕੇ ਸਿਆਸਤ ਕਰ ਰਹੀ ਹੈ।
ਵੀਡੀਓ ਮਾਮਲਾ: ਕੱਲ੍ਹ ਪੰਜਾਬ ਭਰ 'ਚ AAP ਦਾ ਅਕਾਲੀ ਦਲ ਖਿਲਾਫ਼ ਪ੍ਰਦਰਸ਼ਨ, ਸੁਖਬੀਰ ਬਾਦਲ ਦਾ ਫੁਕਣਗੇ ਪੁਤਲਾ
ਆਮ ਆਦਮੀ ਪਾਰਟੀ (ਆਪ) ਕੱਲ੍ਹ ਪੰਜਾਬ ਭਰ ‘ਚ ਵੱਡਾ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੀ ਹੈ। ਇਹ ਵਿਰੋਧ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਹੋਵੇਗਾ। ਪੰਜਾਬ ਦੇ ਹਰ ਜ਼ਿਲ੍ਹੇ ‘ਚ ਅਕਾਲੀ ਦਲ ਦੇ ਜ਼ਿਲ੍ਹਾ ਦਫ਼ਤਰਾਂ ਦਾ ‘ਆਪ’ ਘਿਰਾਓ ਕਰੇਗੀ। ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ‘ਚ ਸੁਖਬੀਰ ਬਾਦਲ ਦਾ ਪੁਤਲਾ ਵੀ ਫੁਕਿਆ ਜਾਵੇਗਾ। ਇਹ ਵਿਰੋਧ ਪ੍ਰਦਰਸ਼ਨ ਪੰਜਾਬ ‘ਚ ਬੀਤੇ ਦਿਨਾਂ ‘ਤੋਂ ਚੱਲ ਰਹੇ ਰਾਜਨੀਤਿਕ ਤੇ ਪੰਥਕ ਘਟਨਾਕ੍ਰਮ ਨਾਲ ਜੁੜਿਆ ਹੈ।
ਦਰਅਸਲ, ਬੀਤੀ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਕਥਿਤ ਵੀਡੀਓ ਮਾਮਲੇ ‘ਚ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਹਲਚਲ ਮਚ ਗਈ। ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ‘ਤੇ ਲਗਾਤਾਰ ‘ਆਪ’ ਤੇ ਮੁੱਖ ਮੰਤਰੀ ਮਾਨ ‘ਤੇ ਹਮਲਾਵਰ ਰੁਖ਼ ਅਪਣਾ ਰਿਹਾ ਹੈ। ਹਾਲਾਂਕਿ, ਦੂਜੇ ਪਾਸੇ ‘ਆਪ’ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਧਰਮ ਨੂੰ ਮੁਹਰਾ ਬਣਾ ਕੇ ਸਿਆਸਤ ਕਰ ਰਹੀ ਹੈ। ਮੁੱਖ ਮੰਤਰੀ ਮਾਨ ਇਲਜ਼ਾਮ ਲਗਾਇਆ ਕਿ ਧਰਮ ਤੇ ਜਥੇਦਾਰ ਨੂੰ ਸਿਆਸਤ ਲਈ ਵਰਤਿਆ ਜਾ ਰਿਹਾ ਹੈ।
ਰੈਲੀ ਦੌਰਾਨ ਸੀਐਮ ਨੇ ਸੁਖਬੀਰ ਤੇ ਅਕਾਲੀ ਦਲ ‘ਤੇ ਸਾਧੇ ਨਿਸ਼ਾਨੇ
ਬੀਤੇ ਦਿਨ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਲੋਕ-ਮਿਲਣੀ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ‘ਤੇ ਸ਼੍ਰੋਮਣੀ ਅਕਾਲੀ ਦਲ ‘ਤੇ ਕਈ ਨਿਸ਼ਾਨੇ ਸਾਧੇ ਸਨ। ਉਨ੍ਹਾਂ ਨੇ ਕਿਹਾ ਕਿ ਧਰਮ ਦਾ ਇਸਤੇਮਾਲ ਰਾਜਨੀਤੀ ਲਈ ਕੀਤਾ ਜਾ ਰਿਹਾ ਹੈ। ਕਦੇ ਇੱਧਰ ਦੀ ਜੇਬ ‘ਚੋਂ ਕਦੇ ਉੱਧਰ ਦੀ ਜੇਬ ‘ਚੋਂ ਜਥੇਦਾਰ ਕੱਢ ਲਓ। ਸੀਐਮ ਨੇ ਕਿਹਾ ਕਿ ਖਾਲਸੇ ਦੇ ਅਰਥ- ਖਾਲਸ, ਸ਼ੁੱਧ ਤੇ ਅਸਲੀ ਹੁੰਦਾ ਹੈ। ਪਰ ਇਨ੍ਹਾਂ ਨੇ ਘਰ ਦੀ ਜਗੀਰ ਬਣਾ ਕੇ ਰੱਖ ਲਈ।
ਵੀਡੀਓ ਮਾਮਲੇ ‘ਚ AAP ਦਾ ਵਫ਼ਦ ਦੇ ਚੁੱਕਿਆ ਸ਼ਿਕਾਇਤ
ਆਮ ਆਦਮੀ ਪਾਰਟੀ ਦਾ ਇੱਕ ਵਫ਼ਦ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਥਿਤ ਵੀਡੀਓ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਮਿਲਣ ਪਹੁੰਚਿਆ। ਵਫ਼ਦ ਨੇ ਕਥਿਤ ਵੀਡੀਓ ਮਾਮਲੇ ਦੇ ਸਬੰਧ ਚ ਸਖ਼ਤ ਕਾਰਵਾਈ ਦੀ ਮੰਗ ਕੀਤੀ। ਦੱਸ ਦੇਈਏ ਕਿ ਬੀਤੇ ਦਿਨ ਹੀ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਲੈਬ ਰਿਪੋਰਟ ਦਾ ਹਵਾਲਾ ਦੇ ਕੇ ਵੀਡੀਓ ਨੂੰ ਜਾਅਲੀ ਦੱਸਿਆ ਸੀ।
ਇਹ ਵਫ਼ਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਡੀਜੀਪੀ ਨੂੰ ਮਿਲਿਆ। ਵਫ਼ਦ ‘ਚ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਨਾਲ-ਨਾਲ ਸੀਨੀਅਰ ਆਗੂ, ਵਿਧਾਇਕ ਤੇ ਅਹੁਦੇਦਾਰ ਸ਼ਾਮਲ ਰਹੇ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਦੀ ਜਾਅਲੀ ਵੀਡੀਓ ਬਣਾਉਣ ਤੇ ਪ੍ਰਸਾਰਿਤ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਵਫ਼ਦ ਨੇ ਫਰਜ਼ੀ ਵੀਡੀਓ ਨੂੰ ਲੈ ਕੇ ਆਈਆਂ ਰਿਪੋਰਟਾਂ ਵੀ ਡੀਜੀਪੀ ਨੂੰ ਸੌਂਪੀਆਂ।
