ਪੀਐੱਮ ਬੋਲੇ-ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕਰਕੇ ਦਿੱਤਾ ਪਿਆਰ ਦਾ ਸੰਦੇਸ਼, ਕੋਰੋਨਾ ‘ਚ ਸਿੱਖ ਨੌਜਵਾਨਾਂ ਨੇ ਕੀਤੀ ਬਹੁਤ ਸੇਵਾ
Pm modi in Greece: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਦੇ ਜੋਹਾਨਸਬਰਕ ਚ ਹੋਏ 15ਵੇਂ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲਿਆ ਤੇ ਇਸ ਤੋਂ ਬਾਅਦ ਉਹ ਇੱਕ ਦਿਨਾਂ ਦੌਰੇ ਲਈ ਗ੍ਰੀਸ ਪਹੁੰਚੇ ਹਨ। ਇਸ ਦੌਰਾਨ ਉਹ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵੀ ਮਿਲੇ, ਜਿਸ ਤੋਂ ਬਾਅਦ ਟਵੀਟ ਕਰਕੇ ਉਨ੍ਹਾਂ ਨੇ ਸਿੱਖਾਂ ਦੀ ਸ਼ਲਾਘਾ ਕੀਤੀ।
Pm modi in Greece: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਦੇ ਜੋਹਾਨਸਬਰਕ ਚ ਹੋਏ 15ਵੇਂ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲਿਆ। ਇਸ ਬਾਅਦ ਪੀਐੱਮ ਗ੍ਰੀਸ ਪਹੁੰਚੇ ਜਿੱਥੇ ਭਾਰਤੀ ਸਿੱਖ ਭਾਈਚਾਰੇ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰੀਸ ਤੋਂ ਸੰਬੋਧਨ ਕਰਦੇ ਹੋਏ ਭਾਰਤ ਦੇ ਚੰਦਰਯਾਨ 3 ਦੀ ਸਫਲਤਾ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਦੇਸ਼ ਅਤੇ ਦੁਨੀਆ ਵਿੱਚ ਮੌਜੂਦ ਲੋਕਾਂ ਨੂੰ ਰਕਸ਼ਾ ਬੰਧਨ ਦੀ ਵਧਾਈ ਦਿੱਤੀ ਹੈ। ਉੱਥੇ ਹੀ ਪੀਐਮ ਮੋਦੀ (PM Modi) ਨੇ ਟਵੀਟ ਕਰਕੇ ਕਿਹਾ, “ਮੇਰਾ ਗ੍ਰੀਸ ਵਿੱਚ ਭਾਰਤ ਦੇ ਲੋਕਾਂ ਅਤੇ ਸਿੱਖਾਂ ਭਾਈਚਾਰੇ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਉਹ ਇੱਥੇ ਕਈ ਸਿੱਖ ਭੈਣਾਂ ਅਤੇ ਭਰਾਵਾਂ ਨੂੰ ਦੇਖ ਕੇ ਖੁਸ਼ ਹੋਇਆ। ਇਸ ਦੌਰਾਨ ਪੀਐੱਮ ਨੇ ਆਪਣੇ ਸੰਬੋਧਨ ਵਿੱਚ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਦਾ ਜਿਕਰ ਕਰਕੇ ਕਿਹਾ ਕਿ ਗੁਰੂ ਸਾਹਿਬ ਨੇ ਸਾਰੇ ਵਿਸ਼ਵ ਵਿੱਚ ਪਿਆਰ ਦਾ ਸੰਦੇਸ਼ ਦਿੱਤਾ। ਮੋਦੀ ਦੇ ਭਾਸ਼ਣ ਦੌਰਾਨ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲੱਗੇ।
<
ਮੇਰਾ ਗ੍ਰੀਸ ਵਿੱਚ ਭਾਰਤੀ ਭਾਈਚਾਰੇ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਮੈਂ ਇੱਥੇ ਕਈ ਸਿੱਖ ਭੈਣਾਂ ਅਤੇ ਭਰਾਵਾਂ ਨੂੰ ਦੇਖ ਕੇ ਖੁਸ਼ ਹੋਇਆ। ਸੱਚੇ ਸਿੱਖੀ ਸਿਧਾਂਤਾਂ ਦੇ ਧਾਰਨੀ ਹੋ ਕੇ, ਉਹ ਇੱਥੇ ਬੜੀ ਸਦਭਾਵਨਾ ਨਾਲ ਰਹਿ ਰਹੇ ਹਨ। pic.twitter.com/Vfjy6K24lH
— Narendra Modi (@narendramodi) August 25, 2023
/h2>
ਇਹ ਵੀ ਪੜ੍ਹੋ
ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਬਣਾਇਆ-ਪੀਐੱਮ
ਇਸ ਦੌਰਾਨ ਉਨ੍ਹਾਂ ਨੇ ਖਾਸ ਕਰਕੇ ਕੇਂਦਰ ਸਰਕਾਰ ਨੇ ਸਿੱਖ ਭਾਈਚਾਰੇ ਲਈ ਜਿਹੜੇ ਕੰਮ ਕੀਤੇ ਹਨ ਉਨ੍ਹਾਂ ਦਾ ਖਾਸ ਕਰਕੇ ਜ਼ਿਕਰ ਕੀਤਾ। ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਦੇ ਦੌਰਾਨ ਗੁਰਦੁਆਰਿਆਂ ਵਿੱਚ ਲੰਗਰ ਲੱਗੇ ਅਤੇ ਸਿੱਖ ਨੌਜਵਾਨਾਂ ਨੇ ਬਹੁਤ ਹੀ ਸੇਵਾ ਕੀਤਾ। ਪੀਐੱਮ ਮੋਦੀ ਨੇ ਇਸ ਦੌਰਾਨ ਸਿੱਖਾਂ ਦੇ ਹੱਕ ਵਿੱਚ ਉਨ੍ਹਾਂ ਦੀ ਸਰਕਾਰ ਨੇ ਜਿਹੜੇ ਖਾਸ ਕੰਮ ਕੀਤੇ ਹਨ ਉਨਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਪੀਐੱਮ ਨੇ ਕਿਹਾ ਜਦੋਂ ਅਫਗਾਨਿਸਤਾਨ ਵਿੱਚ ਲੜਾਈ ਦੇ ਕਾਰਨ ਬਹੁਤ ਬੁਰਾ ਹਾਲੀ ਸੀ ਤਾਂ ਕੇਂਦਰ ਸਰਕਾਰ ਦੇ ਉਪਰਾਲਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਥੋਂ ਪੂਰੀ ਸੁਰੱਖਿਆ ਤੇ ਸਤਿਕਾਰ ਨਾਲ ਲਿਆਂਦਾ ਗਿਆ।ਪੀਐੱਮ ਨੇ ਇਸ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਦਾ ਖਾਸ ਕਰਕੇ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਲੋਕ ਦੂਰਬੀਰ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਸਨ। ਪਰ ਕੇਂਦਰ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਤੱਕ ਜਾਣਾ ਆਸਾਨ ਕਰ ਦਿੱਤਾ।
ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਵਿਸ਼ਵ ਭਰ ਵਿੱਚ ਮਨਾਉਣ ਲਈ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ। , ਉਨ੍ਹਾਂ ਨੇ ਕਿਹਾ ਕਿ ਹਰ 26 ਦਸੰਬਰ ਨੂੰ ਭਾਰਤ ਵਿੱਚ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੀਰ ਬਾਲ ਦਿਵਸ ਵੀ ਮਨਾਇਆ ਜਾਂਦਾ ਹੈ। ਇਸ ਦੌਰਾਨ ਮੋਦੀ
ਚੰਦਰਯਾਨ 3 ਦੀ ਸਫਲਦਾ ਦੀ ਵਧਾਈ ਦਿੱਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰੀਸ ਤੋਂ ਸੰਬੋਧਨ ਕਰਦੇ ਹੋਏ ਭਾਰਤ ਦੇ ਚੰਦਰਯਾਨ 3 ਦੀ ਸਫਲਤਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਚੰਦਾ ਨੂੰ ਧਰਤੀ ‘ਤੇ ਮਾਮਾ ਕਿਹਾ ਜਾਂਦਾ ਹੈ, ਯਾਨੀ ਚੰਦ ਦਾ ਧਰਤੀ ਨਾਲ ਭਰਾ-ਭੈਣ ਦਾ ਰਿਸ਼ਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਜਦੋਂ ਚੰਦਰਯਾਨ-3 ਦੀ ਰੱਖੜੀ ਧਰਤੀ ਤੋਂ ਚੰਦਰਮਾ ‘ਤੇ ਭੇਜੀ ਗਈ ਤਾਂ ਉਨ੍ਹਾਂ ਨੇ ਇਸ ਨੂੰ ਬੜੇ ਪਿਆਰ ਨਾਲ ਸਵੀਕਾਰ ਕੀਤਾ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਦੇਸ਼ ਅਤੇ ਦੁਨੀਆ ਵਿੱਚ ਮੌਜੂਦ ਲੋਕਾਂ ਨੂੰ ਰਕਸ਼ਾ ਬੰਧਨ ਦੀ ਵਧਾਈ ਦਿੱਤੀ ਹੈ।
‘ਦੋ ਪੁਰਾਣੀਆਂ ਸਭਿਅਤਾਵਾਂ ਨੇ ਦਿੱਤਾ ਸੀ ਲੋਕਤੰਤਰ ਦਾ ਸੁਝਾਅ’
ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਗ੍ਰੀਸ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਦੇਸ਼ ਦੇ ਸਰਵਉੱਚ ਸਨਮਾਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਗ੍ਰੀਸ ਨੇ ਉਨ੍ਹਾਂ ਨੂੰ ਨਹੀਂ ਬਲਕਿ ਭਾਰਤ ਦਾ ਸਨਮਾਨ ਕੀਤਾ ਹੈ। ਭਾਰਤ ਦੇ ਸਤਿਕਾਰਯੋਗ ਨਾਗਰਿਕ। ਆਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਭਾਰਤ ਅਤੇ ਗ੍ਰੀਸ ਦੀਆਂ ਸਭਿਅਤਾਵਾਂ ਦੇ ਸਬੰਧਾਂ ਦਾ ਜ਼ਿਕਰ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਜਦੋਂ ਪੂਰੀ ਦੁਨੀਆ ਵਿੱਚ ਰਾਜਸ਼ਾਹੀ ਚੱਲ ਰਹੀ ਸੀ, ਉਦੋਂ ਇਨ੍ਹਾਂ ਦੋ ਪੁਰਾਣੀਆਂ ਸਭਿਅਤਾਵਾਂ ਨੇ ਲੋਕਤੰਤਰ ਦਾ ਸੁਝਾਅ ਦਿੱਤਾ ਸੀ।
Grateful to President Katerina Sakellaropoulou, the Government and people of Greece for conferring upon me ‘The Grand Cross of the Order of Honour.’
I dedicate the award to 140 crore Indians: PM @narendramodi pic.twitter.com/j2lKdMrFOX
— PMO India (@PMOIndia) August 25, 2023
‘ਭਾਰਤੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਕੀਤਾ ਜ਼ਿਕਰ’
ਪੀਐਮ ਮੋਦੀ ਦੱਖਣੀ ਅਫਰੀਕਾ ਵਿੱਚ ਬ੍ਰਿਕਸ ਮੀਟਿੰਗ ਤੋਂ ਬਾਅਦ ਗ੍ਰੀਸ ਗਏ ਹਨ। ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਭਾਰਤ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਅਸੀਂ ਜੀ-20 ਲਈ ਵਸੁਧੈਵ ਕੁਟੰਬਕਮ ਦਾ ਆਦਰਸ਼ ਦਿੱਤਾ ਹੈ। ਇਸ ਰਾਹੀਂ ਪੀਐਮ ਮੋਦੀ ਨੇ ਦੱਸਿਆ ਕਿ ਭਾਰਤ ਦਾ ਵਿਚਾਰ ਵਿਸ਼ਵ ਕਲਿਆਣ ਦਾ ਵਿਚਾਰ ਹੈ। ਉਨ੍ਹਾਂ ਗ੍ਰੀਸ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਲੋਕ ਦੁੱਧ ਵਿੱਚ ਚੀਨੀ ਵਾਂਗ ਘੁਲਦੇ ਹਨ। ਇੱਥੇ ਵੀ ਭਾਰਤੀ ਲੋਕ ਗ੍ਰੀਸ ਨਾਲ ਜੁੜ ਕੇ ਇਸ ਦੇਸ਼ ਦੀ ਆਰਥਿਕਤਾ ਨੂੰ ਮਜਬੂਤ ਕਰ ਰਹੇ ਨੇ । ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ।ਉਨ੍ਹਾਂ ਗਰੀਸ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਲੋਕ ਦੁੱਧ ਵਿੱਚ ਚੀਨੀ ਵਾਂਗ ਘੁਲਦੇ ਹਨ। ਇੱਥੇ ਵੀ ਭਾਰਤੀ ਲੋਕ ਗ੍ਰੀਸ ਨਾਲ ਜੁੜ ਕੇ ਇਸ ਦੇਸ਼ ਦੀ ਆਰਥਿਕ ਮਿਠਾਸ ਵਧਾ ਰਹੇ ਹਨ। ਮੋਦੀ ਨੇ ਭਾਰਤੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ।
ਭਾਰਤ ਵਿੱਚ ਸੈਰ ਸਪਾਟੇ ਦੀਆਂ ਬੇਅੰਤ ਸੰਭਾਵਨਾਵਾਂ ਹਨ: ਪੀਐੱਮ
ਆਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਭਾਰਤ ਵਿੱਚ ਮੌਜੂਦ ਸੈਰ ਸਪਾਟੇ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕੀਤਾ। ਨੇ ਕਿਹਾ ਕਿ ਭਾਰਤ ਵਿੱਚ 75 ਫੀਸਦੀ ਬਾਘ, ਏਸ਼ੀਆਈ ਹਾਥੀ, ਏਸ਼ੀਆਈ ਸ਼ੇਰ ਹਨ। ਇਸ ਰਾਹੀਂ ਉਨ੍ਹਾਂ ਦੁਨੀਆ ਭਰ ਦੇ ਕੁਦਰਤ ਪ੍ਰੇਮੀਆਂ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ। ਗ੍ਰੀਸ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਵੀ ਉਨ੍ਹਾਂ ਵਿਚਕਾਰ ਗਏ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।