Amritpal ਦੇ ਸਾਥੀ ਰਹਿ ਚੁਕੇ ਪਪਲਪ੍ਰੀਤ ਦੀ ਘੁੰਮਦੇ ਹੋਏ ਦੀ ਤਸਵੀਰ ਆਈ ਸਾਹਮਣੇ
Khalistan: ਪਪਲਪ੍ਰੀਤ ਸਿੰਘ ਅੰਮ੍ਰਿਤਪਾਲ ਦਾ ਸਾਥੀ ਸੀ, ਜਿਹੜਾ ਕਿ ਉਸ ਕੋਲੋਂ ਵੱਖ ਅਲੱਗ ਹੋ ਗਿਆ ਤੇ ਹੁਣ ਉਸਦੇ ਘੁੰਮਦੇ ਹੋਏ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪੁਲਿਸ ਉਸਨੂੰ ਗ੍ਰਿਫਤਾਰ ਕਰਨ ਦੇ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਪੁਲਿਸ ਨੂੰ ਗੁੰਮਰਾਹ ਕਰ ਰਿਹਾ ਪਪਲਪ੍ਰੀਤ
ਇਸ ਦੌਰਾਨ ਕਾਰ ਚਾਲਕ ਚਰਨਜੀਤ ਅਤੇ ਅੰਮ੍ਰਿਤਪਾਲ ਸਿੰਘ ਇੱਕ ਪਾਸੇ ਅਤੇ ਜੋਗਾ ਅਤੇ ਪਪਲਪ੍ਰੀਤ ਸਿੰਘ (Papalpreet Singh) ਦੂਜੇ ਪਾਸੇ ਭੱਜ ਗਏ। ਜੋਗਾ ਅਤੇ ਪਾਪਲਪ੍ਰੀਤ ਨੇ ਹੁਸ਼ਿਆਰਪੁਰ ਦੇ ਹੀ ਇੱਕ ਡੇਰੇ ਵਿੱਚ ਸ਼ਰਨ ਲਈ ਸੀ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਇਸ ਤੋਂ ਬਾਅਦ ਦੋਵੇਂ ਸਾਹਨੇਵਾਲ ਵੱਲ ਭੱਜੇ, ਜਿੱਥੋਂ ਪੁਲਸ ਨੇ ਜੋਗਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਪਪਲਪ੍ਰੀਤ ਸਿੰਘ ਫਿਰ ਚਕਮਾ ਦੇ ਕੇ ਫਰਾਰ ਹੋ ਗਿਆ । ਦੂਜੇ ਪਾਸੇ ਅਮ੍ਰਿਤਪਾਲ ਚਰਨਜੀਤ ਸਿੰਘ ਨਾਲ ਫ਼ਰਾਰ ਹੋਇਆ ਸੀ ਤੇ ਅੰਮ੍ਰਿਤਪਾਲ ਵੀ ਪੁਲਿਸ ਨੂੰ ਚਕਮਾ ਦੇ ਕੇ ਨਿਕਲ ਗਿਆ ਜਦ ਕਿ ਚਰਨਜੀਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਚਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਪੁਲਿਸ ਵੱਲੋਂ ਹਾਲੇ ਵੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਸੂਤਰਾਂ ਮੁਤਾਬਿਕ ਚਰਨਜੀਤ ਸਿੰਘ ਪੁਲਿਸ ਨੇ ਜਲਦੀ ਗ੍ਰਿਫ਼ਤਾਰ ਕਰ ਲਿਆ ਸੀ ।‘ਪੁਲਿਸ ਡੇਰਿਆਂ ਵਿੱਚ ਕਰ ਰਹੀ ਛਾਪੇਮਾਰੀ’
ਇਕ ਪਾਸੇ ਜਿੱਥੇ ਜੋਗਾ ਸਿੰਘ ਦੀ ਇਕ ਦੁਕਾਨ ਦੇ ਅੰਦਰ ਜਾਂਦੇ ਦੀਆ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਸਨ ਤੇ ਪਪਲਪ੍ਰੀਤ ਸਿੰਘ ਦੀ ਇੱਕ ਡੇਰੇ ਵਿੱਚ ਘੁੰਮਦੇ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ । ਪੁਲਿਸ ਵਿਭਾਗ ਵੱਲੋਂ ਪਪਲਪ੍ਰੀਤ ਸਿੰਘ ਦੀ ਭਾਲ ਵਿਚ ਲਗਾਤਾਰ ਕਈ ਡੇਰਿਆਂ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ । ਕਿਆਸ ਲਗਾਏ ਜਾ ਰਹੇ ਹਨ ਕਿ ਪੁਲਸ ਵਲੋ ਪਪਲਪ੍ਰੀਤ ਦੀ ਲੋਕੈਸ਼ਨ ਟਰੈਕ ਕੀਤੀ ਜਾ ਰਹੀ ਹੈ ਅਤੇ ਪੁਲਿਸ ਜਲਦ ਇਸਨੂੰ ਗ੍ਰਿਫ਼ਤਾਰ ਕਰ ਸਕਦੀ ਹੈ । ਦੂਜੇ ਪਾਸੇ ਅੰਮ੍ਰਿਤਪਾਲ ਨੂੰ ਫੜਨ ਲਈ ਪੁਲਿਸ ਏਡੀ ਚੋਟੀ ਦਾ ਜੋਰ ਲਗਾ ਰਹੀ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
