ਪੰਜਾਬ: ‘ਪੇਟ ਪੂਜਾ’ ਐਪ ਰਾਹੀਂ ਹੋ ਰਹੀ ਟੈਕਸ ਚੋਰੀ, ਪੰਜਾਬ ਸਰਕਾਰ ਕੱਸ ਰਹੀ ਨਕੇਲ; ਵਿੱਤ ਮੰਤਰੀ ਨੇ ਦਿੱਤੀ ਜਾਣਕਾਰੀ

Updated On: 

30 Mar 2026 14:26 PM IST

ਫੂਡ ਦੇ ਪੈਟਰਨ ਦੀ ਗੱਲ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਇਸ ਖੇਤਰ 'ਚ ਖਪਤ ਹੋ ਰਹੀ ਸੀ, ਉਸ ਤਰ੍ਹਾਂ ਇਸ 'ਚ ਟੈਕਸ ਕੁਲੈਕਸ਼ਨ ਨਹੀਂ ਹੋ ਰਹੀ ਸੀ। ਇਸ ਤੋਂ ਬਾਅਦ ਅਸੀਂ ਪੰਜਾਬ ਦੇ ਢਾਬਿਆਂ, ਰੈਸਟੋਰੈਂਟਾਂ ਤੇ ਹੋਟਲਾਂ ਦੀ ਜਾਂਚ ਸ਼ੁਰੂ ਕੀਤੀ ਗਈ।

ਪੰਜਾਬ: ਪੇਟ ਪੂਜਾ ਐਪ ਰਾਹੀਂ ਹੋ ਰਹੀ ਟੈਕਸ ਚੋਰੀ, ਪੰਜਾਬ ਸਰਕਾਰ ਕੱਸ ਰਹੀ ਨਕੇਲ; ਵਿੱਤ ਮੰਤਰੀ ਨੇ ਦਿੱਤੀ ਜਾਣਕਾਰੀ

ਪੰਜਾਬ: 'ਪੇਟ ਪੂਜਾ' ਐਪ ਰਾਹੀਂ ਹੋ ਰਹੀ ਟੈਕਸ ਚੋਰੀ, ਪੰਜਾਬ ਸਰਕਾਰ ਕੱਸ ਰਹੀ ਨਕੇਲ

ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਅਹਿਮ ਪ੍ਰੈੱਸ ਕਾਨਫਰੰਸ ਕਰਦੇ ਹੋਏ ਸੂਬੇ ‘ਚ ਟੈਕਸ ਚੋਰੀ ‘ਤੇ ਕੱਸੀ ਜਾ ਰਹੀ ਨਕੇਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਟੈਕਸ ‘ਚ ਗੜਬੜੀ ਰੋਕਣ ਲਈ ਹੁਣ ਤੱਕ ਕਈ ਵੱਡੇ ਫੈਸਲੇ ਲਏ ਗਏ, ਜਿਸ ‘ਚ ਟੈਕਸ ਇੰਟੈਲੀਯੂਨਿਟ, ਸਟੇਟ ਇਨਵੈਸਟੀਗੇਸ਼ਨ ਐਂਡ ਪ੍ਰਿਵੈਂਟਿਵ ਯੂਨਿਟ ਦੀ ਸਥਾਪਨਾ ਤੇ ਡਾਟਾ ਅਨੈਲਸਿਸ ਲਈ ਆਈਆਈਟੀ ਹੈਦਰਾਬਾਦ ਨਾਲ ਇਕਰਾਰਨਾਮਾ ਕੀਤਾ ਗਿਆ। ਵਿੱਤ ਮੰਤਰੀ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਟੈਕਸ ਕੁਲੈਕਸ਼ਨ ਦੇ ਮਾਮਲੇ ‘ਚ ਪੰਜਾਬ ਦੇਸ਼ ਦੇ ਟਾਪ-3 ਰਾਜਾਂ ‘ਚ ਬਣਿਆ ਹੋਇਆ ਹੈ।

ਵਿੱਤ ਮੰਤਰੀ ਨੇ ਦੱਸਿਆ ਕਿ ਅਸੀਂ ਹਰ ਇੱਕ ਖ਼ੇਤਰ ਖਪਤ ਦੇ ਪੈਟਰਨ ਦੀ ਜਾਂਚ ਕਰ ਰਹੇ ਹਾਂ। ਪੰਜਾਬ ਦੇ ਲੋਕ ਕੱਪੜੇ ਪਾਉਣ ਦੇ ਖਾਣ ਦੇ ਸ਼ੁਕੀਨ ਹਨ। ਕਾਫੀ ਮਾਮਲਿਆਂ ‘ਚ ਪੰਜਾਬ ਅਹਿਮ ਭੂਮਿਕਾ ਵੀ ਨਿਭਾ ਰਿਹਾ ਹੈ।

ਖਾਣ-ਪੀਣ ਦੀ ਖਪਤ ਵੱਧ, ਪਰ ਟੈਕਸ ਘੱਟ

ਫੂਡ ਦੇ ਪੈਟਰਨ ਦੀ ਗੱਲ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਇਸ ਖੇਤਰ ‘ਚ ਖਪਤ ਹੋ ਰਹੀ ਸੀ, ਉਸ ਤਰ੍ਹਾਂ ਇਸ ‘ਚ ਟੈਕਸ ਕੁਲੈਕਸ਼ਨ ਨਹੀਂ ਹੋ ਰਹੀ ਸੀ। ਇਸ ਤੋਂ ਬਾਅਦ ਅਸੀਂ ਪੰਜਾਬ ਦੇ ਢਾਬਿਆਂ, ਰੈਸਟੋਰੈਂਟਾਂ ਤੇ ਹੋਟਲਾਂ ਦੀ ਜਾਂਚ ਸ਼ੁਰੂ ਕੀਤੀ ਗਈ।

ਗੁਜਰਾਤ ਦੀ ਪੇਟ-ਪੂਜਾ ਨਾਮਕ ਐਪ ਦਾ ਜ਼ਿਕਰ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਉਸੇ ਐਪ ਰਾਹੀਂ ਪੰਜਾਬ ਦੇ ਕਈ ਢਾਬੇ, ਰੈਸਟੋਰੈਂਟ ਤੇ ਹੋਟਲ ਰਜਿਸਟਰ ਹੋਏ ਸਨ। ਅਸੀਂ ਉਸ ਕੰਪਨੀ ਨਾਲ ਸੰਪਰਕ ਸਾਧਿਆ ਤੇ ਪਾਇਆ ਕਿ 882 ਅਜਿਹੇ ਪੰਜਾਬ ਦੇ ਖਾਣ-ਪੀਣ ਦੇ ਅਦਾਰੇ ਇਸ ਐਪ ਨਾਲ ਜੁੜੇ ਸਨ। ਇਨ੍ਹਾਂ 882 ਅਦਾਰਿਆਂ ਦਾ ਰਿਟਰਨਾਂ ਦਾ ਮਿਲਾਣ ਕਰਨ ਦੇ ਹੁਕਮ ਦਿੱਤੇ ਗਏ। ਹੁਣ ਤੱਕ 239 ਅਦਾਰਿਆਂ ਦੀ ਜਾਂਚ ਤੋਂ ਬਾਅਦ ਪਤਾ ਚੱਲਿਆ ਕਿ ਇਹ ਅਦਾਰੇ ਟਰਨਓਵਰ ਲੁਕਾਉਣ ਲਈ ਘੱਟ ਰਿਟਰਨ ਭਰਦੇ ਸਨ, ਯਾਨੀ ਕਿ ਕਾਰੋਬਾਰ ਦੀ ਕਮਾਈ ਰਕਮ ਨੂੰ ਘੱਟ ਕਰਕੇ ਦਿਖਾਉਂਦੇ ਸਨ ਤਾਂ ਜੋ ਟੈਕਸ ਘੱਟ ਜਾਂ ਫਿਰ ਨਾ ਭਰਨਾ ਪਵੇ।

ਹੁਣ ਤੱਕ ਕਿਹੜੇ ਅੰਕੜੇ ਆਏ ਸਾਹਮਣੇ?

ਵਿੱਤ ਮੰਤਰੀ ਨੇ ਦੱਸਿਆ ਕਿ ਜਿਨ੍ਹਾਂ ਦੀ ਟਰਨਓਰ 2 ਕਰੋੜ ਤੋਂ ਵੱਧ ਸੀ, ਅਜਿਹੇ 3 ਵਿਅਕਤੀਆਂ ਦੀ ਪਹਿਚਾਣ ਕੀਤੀ ਗਈ, ਜਿਨ੍ਹਾਂ ਦੀ 1 ਕਰੋੜ ਰੁਪਏ ਤੋਂ ਵੱਧ ਸੀ ਅਜਿਹੇ 6 ਵਿਅਕਤੀ ਪਹਿਚਾਣ ਹੋਏ ਤੇ ਜਿਨ੍ਹਾਂ ਦੀ 50 ਲੱਖ ਤੋਂ ਵੱਧ ਸੀ, ਉਹ 18 ਵਿਅਕਤੀ ਪਹਿਚਾਣ ਹੋਏ। ਇਸ ਦੇ ਨਾਲ ਹੀ ਜਿਨ੍ਹਾਂ ਦੀ ਟਰਨਓਵਰ 25 ਲੱਖ ਤੋਂ ਵੱਧ ਸੀ, ਅਜਿਹੇ 26 ਵਿਅਕਤੀਆਂ ਦੀ ਪਹਿਚਾਣ ਹੋਈ ਤੇ ਜਿਨ੍ਹਾਂ ਦੀ 5 ਲੱਖ ਤੋਂ ਵੱਧ ਸੀ, ਅਜਿਹੇ 91 ਵਿਅਕਤੀਆਂ ਦੀ ਪਹਿਚਾਣ ਹੋਈ ਹੈ। ਇਸ ਮਾਮਲੇ ‘ਚ ਹੋਰ ਵੀ ਜਾਂਚ ਚੱਲ ਰਹੀ ਹੈ, ਜਦਕਿ ਸ਼ੁਰੂਆਤੀ ਅੰਕੜੇ ਜਾਰੀ ਕੀਤੇ ਗਏ ਹਨ।

ਚੀਮਾ ਨੇ ਦੱਸਿਆ ਕਿ ਇਨ੍ਹਾਂ 239 ਮਾਮਲਿਆਂ ‘ਚ ਟਰਨਓਨਰ ਲੁਕਾ ਕੇ 2 ਕਰੋੜ 54 ਲੱਖ ਦੀ ਟੈਕਸ ਚੋਰੀ ਹੋਈ ਹੈ। ਇਸ ਮਾਮਲੇ ‘ਚ ਪੰਜਾਬ ਸਰਕਾਰ ਦੇ ਵਿਭਾਗ ਨੇ ਹੁਣ ਤੱਕ 2 ਕਰੋੜ 2 ਲੱਖ ਦੀ ਰਿਕਵਰੀ ਕਰ ਲਈ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਇਸ ਮਾਮਲੇ ‘ਚ ਅੱਗੇ ਵੀ ਕਾਰਵਾਈ ਜਾਰੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ‘ਚੋਂ 52 ਅਜਿਹੇ ਵੀ ਅਦਾਰੇ ਸਨ, ਜਿਸ ‘ਚ ਕੋਈ ਵੀ ਗੜਬੜੀ ਨਹੀਂ ਪਾਈ ਗਈ ਹੈ।

ਹੋਰ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਮੁਹਾਲੀ ‘ਚ ਸਭ ਤੋਂ ਵੱਧ ਟਰਨਓਵਰ 8.16 ਕਰੋੜ ਰੁਪਏ ਲੁਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ‘ਚ 6.72 ਕਰੋੜ ਟਰਓਵਰ ਲੁਕਾਉਣ ਦਾ ਮਾਮਲਾ ਆਇਆ ਹੈ ਤੇ ਲੁਧਿਆਣਾ ‘ਚ 5.48 ਕਰੋੜ ਟਰਨਓਵਰ ਲੁਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿੱਤ ਮੰਤਰੀ ਨੇ ਕਿਹਾ ਹੁਣ ਤੱਕ 2025-26 ‘ਚ 200 ਕਰੋੜ ਰੁਪਏ ਦੀ ਕੁੱਲ ਮਿਲਾ ਕੇ ਟਰਨਓਵਰ ਲੁਕਾਉਣ ਦਾ ਅਨੁਮਾਨ ਹੈ। ਜੇਕਰ ਪਿਛਲੇ ਸਾਲਾਂ ਨੂੰ ਜੋੜ ਕੇ ਦੇਖੀਏ ਤੇ 500 ਕਰੋੜ ਤੱਕ ਟਰਨਓਵਰ ਲੁਕਾਉਣ ਦਾ ਅਨੁਮਾਨ ਹੈ।

Follow Us