ਸਿਵਲ ਹਸਪਤਾਲ ਲੁਧਿਆਣਾ ਦੀ ਕਰਤੂਤ: ਬੈਂਡ ਤੋਂ ਡਿੱਗੇ ਮਰੀਜ਼ ਦੀ ਸੰਭਾਲ ਨਾ ਹੋਣ ਕਾਰਨ ਹੋਈ ਮੌਤ, ਨਰਸ ਬੋਲੀ ਮੈਨੂੰ ਪਤਾ ਨਹੀਂ

Published: 

28 Aug 2023 13:52 PM

ਪੰਜਾਬ ਦੀ ਇੱਕ ਕਹਾਵਤ ਹੈ ਅੱਗਾ ਦੌੜ ਤੇ ਪਿੱਛਾ ਚੌੜ ਇਹ ਕਹਾਵਤ ਲੁਧਿਆਣਾ ਦੇ ਸਿਵਲ ਹਸਪਤਾਲ ਤੇ ਸਟੀਕ ਬੈਠ ਰਹੀ ਹੈ। ਇੱਥੋਂ ਦੇ ਸਰਕਾਰੀ ਹਸਪਤਾਲ 'ਚ ਐਤਵਾਰ ਕਿਸੇ ਐਕਸੀਡੈਂਟ ਚ ਜ਼ਖਮੀ ਹੋਏ ਮਰੀਜ਼ ਨੂੰ ਦਾਖਿਲ ਕਰਵਾਇਆ ਪਰ ਰਾਤ ਨੂੰ ਉਹ ਬੈੱਡ ਤੋਂ ਡਿੱਗ ਪਿਆ ਤੇ ਉਸਨੇ ਮਦਦ ਮੰਗਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਉਸਦੀ ਹੈਲਪ ਨਹੀਂ ਕੀਤੀ ਜਿਸ ਕਾਰਨ ਉਸਦੀ ਮੌਤ ਹੋ ਗਈ।

ਸਿਵਲ ਹਸਪਤਾਲ ਲੁਧਿਆਣਾ ਦੀ ਕਰਤੂਤ: ਬੈਂਡ ਤੋਂ ਡਿੱਗੇ ਮਰੀਜ਼ ਦੀ ਸੰਭਾਲ ਨਾ ਹੋਣ ਕਾਰਨ ਹੋਈ ਮੌਤ, ਨਰਸ ਬੋਲੀ ਮੈਨੂੰ ਪਤਾ ਨਹੀਂ
Follow Us On

ਲੁਧਿਆਣਾ। ਸ਼ਹਿਰ ਦਾ ਸਿਵਲ ਹਸਪਤਾਲ (Hospital) ਰੱਬ ਦੇ ਭਰੋਸਾ ਹੈ। ਇੱਥੋਂ ਦੇ ਵਾਰਡ ਲਾਵਾਰਿਸ ਹਾਲਤ ਵਿੱਚ ਹਨ। ਵਾਰਡਾਂ ਵਿੱਚ ਮਰੀਜ਼ ਕਿਸ ਹਾਲਤ ਵਿੱਚ ਜ਼ਿੰਦਾ ਹੈ ਜਾਂ ਮਰਿਆ ਹੈ, ਸਟਾਫ਼ ਵਿੱਚੋਂ ਕਿਸੇ ਨੂੰ ਵੀ ਪਤਾ ਨਹੀਂ ਹੈ। ਹਸਪਤਾਲ ਦੀ ਦੂਸਰੀ ਮੰਜ਼ਿਲ ‘ਤੇ ਬੀਤੀ ਰਾਤ ਲਾਵਾਰਿਸ ਮਰੀਜ਼ਾਂ ਲਈ ਬਣੇ ਵਾਰਡ ‘ਚ ਅਣਪਛਾਤੇ ਵਾਹਨ ਦੀ ਲਪੇਟ ‘ਚ ਆਏ ਵਿਅਕਤੀ ਨੂੰ ਲੋਕਾਂ ਨੇ ਜ਼ਖਮੀ ਹਾਲਤ ‘ਚ ਦਾਖਲ ਕਰਵਾਇਆ। ਚਸ਼ਮਦੀਦਾਂ ਮੁਤਾਬਕ ਕੁਝ ਸਮੇਂ ਬਾਅਦ ਮਰੀਜ਼ ਬੈੱਡ ਤੋਂ ਹੇਠਾਂ ਡਿੱਗ ਗਿਆ। ਉਸਨੇ ਚੀਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਕਿਸੇ ਵੀ ਨਰਸ ਜਾਂ ਸਟਾਫ ਨੇ ਗੱਲ ਨਹੀਂ ਸੁਣੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਚਾਰ ਦੀ ਕਦਮ ਦੀ ਦੂਰੀ ‘ਤੇ ਨਰਸਾਂ ਦੀ ਰਿਸੈਪਸ਼ਨ

ਕਰੀਬ 2 ਘੰਟੇ ਤੱਕ ਲਾਸ਼ ਪਈ ਰਹੀ। ਹਾਲਾਂਕਿ ਇਸ ਵਾਰਡ ਤੋਂ ਕਰੀਬ 4 ਕਦਮ ਦੂਰ ਨਰਸਾਂ ਲਈ ਰਿਸੈਪਸ਼ਨ ਹੈ। ਮੌਕੇ ‘ਤੇ ਮੌਜੂਦ ਇੱਕ ਨਰਸ (Nurse) ਤੋਂ ਪੁੱਛਿਆ ਗਿਆ ਕਿ ਕੀ ਉਸ ਨੂੰ ਨਹੀਂ ਪਤਾ ਕਿ ਲਾਸ਼ ਜ਼ਮੀਨ ‘ਤੇ ਪਈ ਹੈ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਸਦੀ ਜਾਣਕਾਰੀ ਨਹੀਂ ਹੈ। ਉਹ 10 ਮਿੰਟ ਪਹਿਲਾਂ ਹੀ ਆਈ ਹੈ।

ਵਾਰਡ ‘ਚ ਫੈਲੀ ਹੋਈ ਸੀ ਗੰਦਗੀ

ਇਸ ਦੀ ਸੂਚਨਾ ਮਿਲਦਿਆਂ ਹੀ ਮੀਡੀਆ (Media) ਵੀ ਹਸਪਤਾਲ ਪਹੁੰਚ ਗਿਆ। ਮ੍ਰਿਤਕ ਦੀਆਂ ਦੋਵੇਂ ਲੱਤਾਂ ‘ਤੇ ਪਲਾਸਟਰ ਲਗਾਇਆ ਹੋਇਆ ਸੀ। ਇਸ ਦੇ ਨਾਲ ਹੀ ਲਾਸ਼ ‘ਚੋਂ ਖੂਨ ਨਿਕਲ ਰਿਹਾ ਸੀ। ਇਸੇ ਤਰ੍ਹਾਂ ਵਾਰਡ ਵਿੱਚ ਗੰਦਗੀ ਫੈਲੀ ਹੋਈ ਸੀ। ਬਾਕੀ ਮਰੀਜ਼ਾਂ ਨੂੰ ਵੀ ਵਾਰਡ ਵਿੱਚੋਂ ਨਿਕਲਦੀ ਬਦਬੂ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਮੌਕੇ ‘ਤੇ ਮੌਜੂਦ ਨਰਸ ਨੇ ਨਾਂ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਦਿਨ ਵੇਲੇ ਡਿਊਟੀ ਤੇ ਆਈ ਨਰਸ ਨੇ ਉਨ੍ਹਾਂ ਨੂੰ ਇਸ ਗੱਲ ਦੀ ਸੂਚਨਾ ਨਹੀਂ ਦਿੱਤੀ ਕਿ ਖਾਲੀ ਪਏ ਵਾਰਡ ਵਿੱਚ ਫਰਸ਼ ਤੇ ਇੱਕ ਲਾਸ਼ ਪਈ ਹੈ। ਇਸ ਜਵਾਬ ਤੋਂ ਬਾਅਦ ਨਰਸ ਨੇ ਕਈ ਅਧਿਕਾਰੀਆਂ ਅਤੇ ਸਵੀਪਰਾਂ ਨੂੰ ਬੁਲਾਇਆ, ਤਾਂ ਜੋ ਲਾਸ਼ ਨੂੰ ਚੁੱਕਿਆ ਜਾ ਸਕੇ।

ਨਰਸ ਨੇ ਸਵੀਪਰ ਨਾਲ ਬਹਿਸ ਕੀਤੀ

ਇਸ ਦੌਰਾਨ ਨਰਸ ਨੇ ਮੌਕੇ ‘ਤੇ ਮੌਜੂਦ ਇਕ ਸਵੀਪਰ ਨਾਲ ਬਹਿਸ ਕੀਤੀ ਅਤੇ ਉਸ ‘ਤੇ ਮੀਡੀਆ ਨੂੰ ਵਾਰਡ ‘ਚ ਬੁਲਾਉਣ ਦਾ ਇਲਜ਼ਾਮ ਲਗਾਇਆ। ਕਰੀਬ 2 ਘੰਟੇ ਬਾਅਦ ਲਾਸ਼ ਨੂੰ ਲਾਵਾਰਿਸ ਵਾਰਡ ‘ਚੋਂ ਚੁੱਕ ਕੇ ਮੁਰਦਾਘਰ ‘ਚ ਰਖਵਾਇਆ ਗਿਆ।

ਐੱਸਐੱਮਓ ਨੇ ਕਾਰਵਾਈ ਕਰਨ ਦੀ ਆਖੀ ਗੱਲ

ਫਿਲਹਾਲ ਪੁਲਸ ਮ੍ਰਿਤਕ ਵਿਅਕਤੀ ਦੀ ਪਛਾਣ ਕਰਨ ‘ਚ ਲੱਗੀ ਹੋਈ ਹੈ। ਦੂਜੇ ਪਾਸੇ ਇਸ ਮਾਮਲੇ ਸਬੰਧੀ ਐਸਐਮਓ ਮਨਦੀਪ ਕੌਰ ਸੰਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਗੰਭੀਰ ਹੈ। ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਜ਼ਰੂਰ ਕਾਰਵਾਈ ਕੀਤੀ ਜਾਵੇਗੀ। ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਉਹ ਫਿਲਹਾਲ ਮਾਮਲੇ ਦੀ ਜਾਂਚ ਕਰਵਾ ਰਹੀ ਹੈ।

Exit mobile version