ASI ਤੇ ਵਕੀਲ ਵਿਚਾਲੇ ਕੁੱਟਮਾਰ, ਇੱਕ ਦੂਜੇ ਨੂੰ ਘਸੀਟਣ ਦਾ ਵੀਡੀਓ ਵਾਇਰਲ

Published: 

11 Dec 2023 15:48 PM

ਸਿਵਲ ਹਸਪਤਾਲ ਦੇ ਵਿੱਚ ਏਐਸਆਈ ਅਤੇ ਵਕੀਲ ਵਿਚਾਲੇ ਝੜਪ ਹੋ ਗਈ। ਵਕੀਲ ਸੁਖਵਿੰਦਰ ਸਿੰਘ ਨਾਮਦੇਵ ਜੋ ਕਿ ਆਪਣੇ ਮੁੰਨਸ਼ੀ ਦਾ ਮੈਡੀਕਲ ਕਰਵਾਉਣ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਿਆ ਸੀ। ਮੌਕੇ 'ਤੇ ਹੈਬੋਵਾਲ ਦੇ ਏਐਸਆਈ ਵੀ ਮੌਜੂਦ ਸਨ। ਇਨ੍ਹਾਂ ਦੋਵਾਂ ਦੀ ਝਗੜੇ ਵਿਚਾਲੇ ਹਸਪਤਾਲ ਦੀ ਐਮਰਜਸੀ ਸੇਵਾ ਵਿੱਚ ਵਿਘਨ ਪਿਆ ਜਿਸ ਕਾਰਨ ਮਰੀਜ਼ਾ ਨੂੰ ਕਾਫ਼ੀ ਪ੍ਰੇਸ਼ਾਨ ਹੋਣਾ ਪਿਆ।

ASI ਤੇ ਵਕੀਲ ਵਿਚਾਲੇ ਕੁੱਟਮਾਰ, ਇੱਕ ਦੂਜੇ ਨੂੰ ਘਸੀਟਣ ਦਾ ਵੀਡੀਓ ਵਾਇਰਲ
Follow Us On

ਲੁਧਿਆਣਾ (Ludhiana) ਸਿਵਲ ਹਸਪਤਾਲ ਦੇ ਵਿੱਚ ਏਐਸਆਈ ਅਤੇ ਵਕੀਲ ਵਿਚਾਲੇ ਝੜਪ ਹੋ ਗਈ। ਪਹਿਲਾਂ ਦੋਨਾਂ ਵਿਚਾਲੇ ਸਿਰਫ਼ ਬਹਿਰਬਾਜ਼ੀ ਹੋ ਰਹੀ ਸੀ ਪਰ ਬਾਅਦ ਚ ਇੱਕ ਦੂਜੇ ਦੀ ਖਿੱਚ ਧੂੰਹ ਵੀ ਕੀਤੀ ਗਈ ਅਤੇ ਹਸਪਤਾਲ ਚ ਹੀ ਇੱਕ ਦੂਜੇ ਨੂੰ ਘਸੀਟਣਾ ਸ਼ੁਰੂ ਕਰ ਦਿੱਤੀ। ਵੀਡੀਓ ਚ ਦੇਖਿਆ ਗਿਆ ਕਿ ਇਨ੍ਹਾਂ ਇੱਕ ਦੂਜੇ ਦੀਆਂ ਪੱਗਾਂ ਵੀ ਲਾਹ ਦਿੱਤੀਆਂ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਇਨ੍ਹਾਂ ਨੂੰ ਸ਼ਾਂਤ ਕਰਵਾਇਆ। ਇਨ੍ਹਾਂ ਦੇ ਕਾਰਨ ਮਰੀਜ਼ਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਦੱਸ ਦਈਏ ਕੀ ਵਕੀਲ ਸੁਖਵਿੰਦਰ ਸਿੰਘ ਨਾਮਦੇਵ ਜੋ ਕਿ ਆਪਣੇ ਮੁੰਨਸ਼ੀ ਦਾ ਮੈਡੀਕਲ ਕਰਵਾਉਣ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਿਆ ਸੀ। ਉਸ ਸਮੇਂ ਇੱਥੇ ਮੌਕੇ ‘ਤੇ ਹੈਬੋਵਾਲ ਦੇ ਏਐਸਆਈ ਵੀ ਮੌਜੂਦ ਸਨ। ਇਸ ਦੌਰਾਨ ਦੌਣਾ ਵਿਚਾਲੇ ਬਹਿਸਬਾਜ਼ੀ ਹੋ ਗਈ। ਇਸ ਤੋਂ ਬਾਅਦ ਬਹਿਸ ਵੱਧ ਗਈ ਅਤੇ ਦੋਵਾਂ ਦੇ ਵਿੱਚ ਝੜਪ ਹੋ ਗਈ। ਇਸ ਤੋਂ ਬਾਅਦ ਦੋਨਾਂ ਨੇ ਇੱਕ ਦੂਜੇ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ , ਜਿਸ ਦੀ ਵੀਡੀਓ ਵੀ ਇਥੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।

ਪੁਲਿਸ ਨੇ ਸੰਭਾਲਿਆ ਮਾਮਲਾ

ਮਾਮਲੇ ਦੀ ਜਾਣਕਾਰੀ ਮਿਲਦੇ ਹੀ ਡਿਵੀਜ਼ਨ ਨੰਬਰ 2 ਵੱਲੋਂ ਪੁਲਿਸ ਭੇਜੀ ਗਈ। ਏਸੀਪੀ ਕੇਂਦਰੀ ਖੁਦ ਸਿਵਲ ਹਸਪਤਾਲ ਪਹੁੰਚੇ ਅਤੇ ਇਨ੍ਹਾਂ ਦੋਨਾਂ ਦਾ ਮਾਮਲਾ ਸ਼ਾਂਤ ਕਰਵਾਈਆਂ। ਇਨ੍ਹਾਂ ਦੋਵਾਂ ਦੀ ਝਗੜੇ ਵਿਚਾਲੇ ਹਸਪਤਾਲ ਦੀ ਐਮਰਜਸੀ ਸੇਵਾ ਵਿੱਚ ਵਿਘਨ ਪਿਆ ਜਿਸ ਕਾਰਨ ਮਰੀਜ਼ਾ ਨੂੰ ਕਾਫ਼ੀ ਪ੍ਰੇਸ਼ਾਨ ਹੋਣਾ ਪਿਆ। ਹਾਲਾਂਕਿ ਅਜੇ ਤੱਕ ਮਾਮਲੇ ਦਾ ਪਤਾ ਨਹੀਂ ਚੱਲਿਆ ਹੈ ਕਿ ਕਿਸ ਕਾਰਨ ਦੋਨਾਂ ਵਿਚਾਲੇ ਝੜਪ ਹੋਈ।