ਪਟਿਆਲਾ ਦੇ ਨੌਜਵਾਨ ਦਾ ਆਸਟ੍ਰੇਲੀਆ ‘ਚ ਗੋਲੀਆਂ ਮਾਰ ਕੇ ਕਤਲ, ਪਾਰਕਿੰਗ ਬਣੀ ਵਜ੍ਹਾ
ਮਨਮੋਹਨ ਕੌਰ ਮ੍ਰਿਤਕ ਦੀ ਦਾਦੀ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਕਿ ਉਸ ਦਾ ਪੋਤਾ ਆਸਟ੍ਰੇਲੀਆ ਵਿੱਚ ਪੜਾਈ ਕਰਨ ਵਾਸਤੇ ਗਿਆ ਸੀ, ਪਰ ਪਤਾ ਲੱਗਿਆ ਹੈ ਕਿ ਪਾਰਕਿੰਗ ਨੂੰ ਲੈ ਕੇ ਉਸ ਦਾ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਸ ਦਾ ਅੰਤਿਮ ਸਸਕਾਰ ਆਸਟ੍ਰੇਲੀਆ ਵਿੱਚ ਹੀ ਕੀਤਾ ਜਾਵੇਗਾ।

Patiala youth shot dead in Australia: ਰਾਜਪੁਰਾ ਦੇ ਗੁਲਾਬ ਨਗਰ ਦੇ ਰਹਿਣ ਵਾਲੇ 18 ਸਾਲਾਂ ਏਕਮ ਸਿੰਘ ਦੀ ਪਾਰਕਿੰਗ ਨੂੰ ਲੈ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਉਸ ਦੇ ਪਰਿਵਾਰ ਦੇ ਮੈਂਬਰਾਂ ‘ਚ ਦਾਦੀ ਮਨਮੋਹਨ ਕੌਰ 64 ਸਾਲਾ, ਉਹਨਾਂ ਦੇ ਪਰਿਵਾਰ ਦੇ ਮੈਂਬਰ ਹਰਮੀਤ ਸਿੰਘ, ਭਰਾ ਰਜਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਗਮੀ ਦੇ ਵਿੱਚ ਹਨ। ਉਹਨਾਂ ਦੀ ਬਚਪਨ ਦੀ ਫੋਟੋ ਲੈ ਕੇ ਉਸ ਨੂੰ ਯਾਦ ਕਰ ਰਹੇ ਹਨ। ਏਕਮ ਸਟਡੀ ਬੇਸ ‘ਤੇ ਆਸਟ੍ਰੇਲੀਆ ‘ਚ ਚੰਗਾ ਭਵਿੱਖ ਬਣਾਉਣ ਲਈ ਗਿਆ ਸੀ। ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਘਰ ਵਿੱਚ ਗਮੀ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਦੀ ਜਾਣਕਾਰੀ ਮਨਮੋਹਨ ਕੌਰ ਮ੍ਰਿਤਕ ਦੀ ਦਾਦੀ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਕਿ ਉਸ ਦਾ ਪੋਤਾ ਆਸਟ੍ਰੇਲੀਆ ਵਿੱਚ ਪੜਾਈ ਕਰਨ ਵਾਸਤੇ ਗਿਆ ਸੀ, ਪਰ ਪਤਾ ਲੱਗਿਆ ਹੈ ਕਿ ਪਾਰਕਿੰਗ ਨੂੰ ਲੈ ਕੇ ਉਸ ਦਾ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਸ ਦਾ ਅੰਤਿਮ ਸਸਕਾਰ ਆਸਟ੍ਰੇਲੀਆ ਵਿੱਚ ਹੀ ਕੀਤਾ ਜਾਵੇਗਾ ਕਿਉਂਕਿ ਉਹਨਾਂ ਦੇ ਮਾਤਾ-ਪਿਤਾ ਵੀ ਆਸਟ੍ਰੇਲੀਆ ਵਿੱਚ ਹੀ ਰਹਿੰਦੇ ਹਨ।
ਉਸ ਦੀ ਦਾਦਾ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਨੂੰ ਟਿਕਟ ਬੁੱਕ ਕਰਾ ਕੇ ਪੋਤੇ ਦੇ ਅੰਤਿਮ ਦਰਸ਼ਨ ਕਰਨ ਲਈ ਆਸਟ੍ਰੇਲੀਆ ਜਾ ਰਹੀ ਹੈ। ਪੂਰੇ ਵਿੱਚ ਇਸ ਸਮੇਂ ਗਮੀ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰਿਕ ਮੈਂਬਰਾਂ ਦਾ ਨਾਲ ਦੁੱਖ-ਸਾਂਝਾ ਕਰਨ ਦੇ ਲਈ ਗੁਆਂਢ ਦੇ ਲੋਕ ਅਤੇ ਹੋਰ ਰਿਸ਼ਤੇਦਾਰ ਪਹੁੰਚ ਰਹੇ ਹਨ।