ਪਟਿਆਲਾ ‘ਚ ਤਸਕਰਾਂ ਦਾ ਪਿੱਛਾ ਕਰਦੇ ਹੋਏ ਪੁਲਿਸ ਦੀ ਗੱਡੀ ਹਾਦਸਾਗ੍ਰਸਤ, ਨਾਭਾ ਸਦਰ ਦੇ SHO ਗੰਭੀਰ ਜ਼ਖ਼ਮੀ

Published: 

09 Jul 2026 21:06 PM IST

ਪਟਿਆਲਾ 'ਚ ਦੇਰ ਰਾਤ ਤਸਕਰਾਂ ਦਾ ਪਿੱਛਾ ਕਰ ਰਹੀ ਪੁਲਿਸ ਦੀ ਸਰਕਾਰੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਸਰਕਾਰੀ ਵਾਹਨ ਵਿੱਚ ਨਾਭਾ ਸਦਰ ਥਾਣੇ ਦੇ ਐਸਐਚਓ ਜਸਪ੍ਰੀਤ ਸਿੰਘ ਸਵਾਰ ਸਨ। ਤਸਕਰਾਂ ਨੂੰ ਫੜਨ ਲਈ ਕੀਤੇ ਜਾ ਰਹੇ ਪਿੱਛੇ ਦੌਰਾਨ ਹੋਏ ਇਸ ਹਾਦਸੇ ਵਿੱਚ ਐਸਐਚਓ ਨੂੰ ਬਹੁਤ ਗੰਭੀਰ ਸੱਟਾਂ ਆਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਸਿਰ ਫਟ ਗਿਆ ਹੈ ਅਤੇ ਬਾਂਹ ਟੁੱਟ ਗਈ ਹੈ।

ਪਟਿਆਲਾ ਚ ਤਸਕਰਾਂ ਦਾ ਪਿੱਛਾ ਕਰਦੇ ਹੋਏ ਪੁਲਿਸ ਦੀ ਗੱਡੀ ਹਾਦਸਾਗ੍ਰਸਤ, ਨਾਭਾ ਸਦਰ ਦੇ SHO ਗੰਭੀਰ ਜ਼ਖ਼ਮੀ

ਪਟਿਆਲਾ ‘ਚ ਦੇਰ ਰਾਤ ਤਸਕਰਾਂ ਦਾ ਪਿੱਛਾ ਕਰ ਰਹੀ ਪੁਲਿਸ ਦੀ ਸਰਕਾਰੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਸਰਕਾਰੀ ਵਾਹਨ ਵਿੱਚ ਨਾਭਾ ਸਦਰ ਥਾਣੇ ਦੇ ਐਸਐਚਓ ਜਸਪ੍ਰੀਤ ਸਿੰਘ ਸਵਾਰ ਸਨ। ਤਸਕਰਾਂ ਨੂੰ ਫੜਨ ਲਈ ਕੀਤੇ ਜਾ ਰਹੇ ਪਿੱਛੇ ਦੌਰਾਨ ਹੋਏ ਇਸ ਹਾਦਸੇ ਵਿੱਚ ਐਸਐਚਓ ਨੂੰ ਬਹੁਤ ਗੰਭੀਰ ਸੱਟਾਂ ਆਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਸਿਰ ਫਟ ਗਿਆ ਹੈ ਅਤੇ ਬਾਂਹ ਟੁੱਟ ਗਈ ਹੈ। ਜ਼ਖ਼ਮੀ SHO ਨੂੰ ਇਲਾਜ ਦੇ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਘਟਨਾ ਬਾਰੇ ਜਾਣਕਾਰੀ ਦਿੰਦਿਆਂ SHO ਨੇ ਦੱਸਿਆ ਕਿ ਤਸਕਰਾਂ ਨੂੰ ਚਾਰੋਂ ਤਰਫ਼ੋਂ ਘੇਰਨ ਦੀ ਕੋਸ਼ਿਸ਼ ਵਿੱਚ ਉਨ੍ਹਾਂ ਦੀ ਗੱਡੀ ਪਿੰਡ ਦੇ ਅੰਦਰ ਇੱਕ ਕੰਧ ਨਾਲ ਟਕਰਾ ਗਈ। ਇਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਤਸਕਰ ਵੀ ਪੁਲਿਸ ਦੇ ਸਾਹਮਣੇ ਹੀ ਆਪਣੀ ਗੱਡੀ ਨੂੰ ਮੌਕੇ ‘ਤੇ ਹੀ ਛੱਡ ਕੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਪੈਦਲ ਹੀ ਫ਼ਰਾਰ ਹੋ ਗਏ। ਹੁਣ ਪੁਲਿਸ ਵੱਲੋਂ ਉਨ੍ਹਾਂ ਨੂੰ ਕਾਬੂ ਕਰਨ ਲਈ ਇਲਾਕੇ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਪਿੰਡ ਦੇ ਅੰਦਰ ਆਪਸ ਵਿੱਚ ਟਕਰਾਈਆਂ ਗੱਡੀਆਂ

ਮਿਲੀ ਜਾਣਕਾਰੀ ਅਨੁਸਾਰ ਨਾਭਾ ਸਦਰ ਥਾਣੇ ਦੇ SHO ਜਸਪ੍ਰੀਤ ਸਿੰਘ ਨੂੰ ਕਿਸੇ ਖ਼ਾਸ ਮੁਖ਼ਬਰ ਤੋਂ ਗੁਪਤ ਸੂਚਨਾ ਮਿਲੀ ਸੀ। ਇਸੇ ਸੂਚਨਾ ਦੇ ਅਧਾਰ ‘ਤੇ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਸ਼ੱਕੀ ਤਸਕਰਾਂ ਨੂੰ ਫੜਨ ਲਈ ਘੇਰਾਬੰਦੀ ਕੀਤੀ। ਨਾਭਾ ਦੇ ਨਜ਼ਦੀਕੀ ਪਿੰਡ ਧੰਗੇੜਾ ਵਿਖੇ ਜਦੋਂ ਪੁਲਿਸ ਟੀਮ ਪਹੁੰਚੀ, ਤਾਂ ਪੁਲਿਸ ਨੂੰ ਦੇਖ ਕੇ ਤਸਕਰਾਂ ਨੇ ਆਪਣੀ ਗੱਡੀ ਭਜਾ ਲਈ, ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਵੀ ਮੁਸਤੈਦੀ ਦਿਖਾਉਂਦੇ ਹੋਏ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਪਿੱਛਾ ਕੀਤੇ ਜਾਣ ਦੌਰਾਨ ਤਸਕਰਾਂ ਦੀ ਤੇਜ਼ ਰਫ਼ਤਾਰ ਗੱਡੀ ਪਿੰਡ ਧੰਗੇੜਾ ਦੀਆਂ ਗਲੀਆਂ ਵਿੱਚ ਵੜ ਗਈ। ਇਸੇ ਦੌਰਾਨ ਅਚਾਨਕ ਤਸਕਰਾਂ ਦੀ ਗੱਡੀ ਪੁਲਿਸ ਦੀ ਗੱਡੀ ਨਾਲ ਟਕਰਾ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਪੁਲਿਸ ਦਾ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਵਾਹਨ ਵਿੱਚ ਮੌਜੂਦ SHO ਜਸਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਦੇ ਮੋਢੇ ਅਤੇ ਸਿਰ ‘ਤੇ ਡੂੰਘੀਆਂ ਚੋਟਾਂ ਲੱਗੀਆਂ।

ਮੁੱਢਲੀ ਸਹਾਇਤਾ ਤੋਂ ਬਾਅਦ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ

ਹਾਦਸਾ ਵਾਪਰਨ ਤੋਂ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਹੋਰ ਪੁਲਿਸ ਮੁਲਾਜ਼ਮਾਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਐਸਐਚਓ ਜਸਪ੍ਰੀਤ ਸਿੰਘ ਨੂੰ ਨਾਭਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਉੱਥੇ ਮੌਜੂਦ ਡਾਕਟਰਾਂ ਨੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ (First Aid) ਦਿੱਤੀ, ਪਰ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਅਤੇ ਬਿਹਤਰ ਇਲਾਜ ਮੁਹੱਈਆ ਕਰਵਾਉਣ ਲਈ ਡਾਕਟਰਾਂ ਨੇ ਤੁਰੰਤ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਲਈ ਰੈਫ਼ਰ ਕਰ ਦਿੱਤਾ, ਜਿੱਥੇ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਗੱਡੀ ਛੱਡ ਕੇ ਭੱਜੇ ਤਸਕਰ

SHO ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਗੱਡੀ ਹਾਦਸਾਗ੍ਰਸਤ ਹੋਣ ਦਾ ਫਾਇਦਾ ਉਠਾ ਕੇ ਤਸਕਰਾਂ ਨੇ ਆਪਣੀ ਗੱਡੀ ਵੀ ਮੌਕੇ ‘ਤੇ ਹੀ ਛੱਡ ਦਿੱਤੀ, ਤਾਂ ਜੋ ਪੁਲਿਸ ਨੂੰ ਉਨ੍ਹਾਂ ਦਾ ਪਿੱਛਾ ਕਰਨ ਵਿੱਚ ਦਿੱਕਤ ਆਵੇ। ਰਾਤ ਦੇ ਹਨੇਰੇ ਦਾ ਲਾਹਾ ਲੈਂਦਿਆਂ ਸਾਰੇ ਤਸਕਰ ਪੈਦਲ ਹੀ ਉੱਥੋਂ ਦੌੜਨ ਵਿੱਚ ਕਾਮਯਾਬ ਹੋ ਗਏ।

ਪੁਲਿਸ ਨੇ ਮੁਲਜ਼ਮ ਤਸਕਰਾਂ ਦੇ ਵਾਹਨ ਨੂੰ ਕਾਨੂੰਨੀ ਕਾਰਵਾਈ ਕਰਦੇ ਹੋਏ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਡੀ ਦੇ ਨੰਬਰ ਦੇ ਅਧਾਰ ‘ਤੇ ਉਸ ਦੇ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ। ਫ਼ਰਾਰ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਸਲਾਖਾਂ ਪਿੱਛੇ ਧੱਕਣ ਲਈ ਪੂਰੇ ਇਲਾਕੇ ਵਿੱਚ ਸਖ਼ਤ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਪੁਲਿਸ ਦੀਆਂ ਕਈ ਵਿਸ਼ੇਸ਼ ਟੀਮਾਂ ਸੰਭਾਵਿਤ ਟਿਕਾਣਿਆਂ ‘ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

Follow Us
Related Stories
ਮੋਗਾ ‘ਚ ਠੰਢਾ ਖਾਣਾ ਮਿਲਣ ‘ਤੇ ਭੜਕੇ ਪੁੱਤ ਨੇ ਲੋਹੇ ਦੀ ਰਾਡ ਮਾਰ ਪਿਓ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਪੰਜਾਬ ਨੂੰ ਜਲਦ ਮਿਲੇਗਾ ਨਵਾਂ ਸਥਾਈ DGP, 3 ਸੀਨੀਅਰ IPS ਅਧਿਕਾਰੀਆਂ ਦੇ ਨਾਂ ਰੇਸ ਵਿੱਚ; ਲੰਬੀ ਉਡੀਕ ਹੋਵੇਗੀ ਖ਼ਤਮ
ਜਲੰਧਰ ਦੇ ਨਾਰੀ ਨਿਕੇਤਨ ਪਹੁੰਚੇ ਮਨੀਸ਼ ਸਿਸੋਦੀਆ, ਸਤਲੁਜ ਫ਼ਿਲਮ ਵਿਵਾਦ ‘ਤੇ ਭਾਜਪਾ-ਕਾਂਗਰਸ ਨੂੰ ਘੇਰਿਆ
ਗੁਰੂ ਰਵਿਦਾਸ ਜੀ ਦੇ ਜੀਵਨ ‘ਤੇ ਬਣੀ ਫ਼ਿਲਮ ਦਿਖਾਉਣ ਲਈ ਪਿੰਡ-ਪਿੰਡ ਪਹੁੰਚਣਗੀਆਂ ਵੈਨਾਂ, ਮੰਤਰੀ ਕਟਾਰੂਚੱਕ ਨੇ ਦਿਖਾਈ ਹਰੀ ਝੰਡੀ
ਅੰਮ੍ਰਿਤਸਰ ਦੇ ਸ਼ੇਖੂਪੁਰਾ ਮੁਹੱਲੇ ‘ਚ ਘਰ ਨੂੰ ਨਿਸ਼ਾਨਾ ਬਣਾ ਚਲਾਈਆਂ ਅੰਨ੍ਹੇਵਾਹ ਗੋਲੀਆਂ, ਇਲਾਕੇ ‘ਚ ਦਹਿਸ਼ਤ
ਖਾਲੜਾ ਕਤਲ ਕੇਸ ‘ਚ AAP ਨੇ ਤੱਥਾਂ ਸਣੇ ਘੇਰਿਆ ਅਕਾਲੀ ਦਲ, ਪੰਨੂ ਬੋਲੇ- ਰੋਜ਼ ਸਵੇਰੇ ਉੱਠ ਕੇ ਚਲਾਇਆ ਜਾਂਦਾ ਹੈ ਝੂਠ ਦਾ ਏਜੰਡਾ