ਮਾਨਸਾ ਜੇਲ੍ਹ ‘ਚ ਪਾਸਟਰ ਬਜਿੰਦਰ ਸਿੰਘ ਦੀ ਅਚਾਨਕ ਵਿਗੜੀ ਤਬੀਅਤ, ਛਾਤੀ ਵਿੱਚ ਦਰਦ ਤੋਂ ਬਾਅਦ ਸਿਵਲ ਹਸਪਤਾਲ ਦਾਖ਼ਲ

Published: 

02 Oct 2026 10:51 AM IST

ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਚਰਚਿਤ ਪਾਸਟਰ ਬਜਿੰਦਰ ਸਿੰਘ ਦੀ ਵੀਰਵਾਰ ਨੂੰ ਅਚਾਨਕ ਤਬੀਅਤ ਵਿਗੜ ਗਈ। ਸੀਨੇ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਦੇ ਸਖ਼ਤ ਇੰਤਜ਼ਾਮਾਂ ਵਿਚਕਾਰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਜਾਂਚ ਕੀਤੀ।

ਮਾਨਸਾ ਜੇਲ੍ਹ ਚ ਪਾਸਟਰ ਬਜਿੰਦਰ ਸਿੰਘ ਦੀ ਅਚਾਨਕ ਵਿਗੜੀ ਤਬੀਅਤ, ਛਾਤੀ ਵਿੱਚ ਦਰਦ ਤੋਂ ਬਾਅਦ ਸਿਵਲ ਹਸਪਤਾਲ ਦਾਖ਼ਲ

ਮਾਨਸਾ ਜੇਲ੍ਹ 'ਚ ਪਾਸਟਰ ਬਜਿੰਦਰ ਸਿੰਘ ਦੀ ਵਿਗੜੀ ਤਬੀਅਤ

ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਚਰਚਿਤ ਪਾਸਟਰ ਬਜਿੰਦਰ ਸਿੰਘ ਦੀ ਵੀਰਵਾਰ ਨੂੰ ਅਚਾਨਕ ਤਬੀਅਤ ਵਿਗੜ ਗਈ। ਸੀਨੇ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਦੇ ਸਖ਼ਤ ਇੰਤਜ਼ਾਮਾਂ ਵਿਚਕਾਰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਜਾਂਚ ਕੀਤੀ। ਮਾਨਸਾ ਦੇ SMO ਨੇ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹ ਸੁਪਰਡੈਂਟ ਦਾ ਫੋਨ ਆਇਆ ਸੀ, ਜਿਸ ਵਿੱਚ ਪਾਸਟਰ ਬਜਿੰਦਰ ਸਿੰਘ ਨੂੰ ਸੀਨੇ ਵਿੱਚ ਦਰਦ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ। ਸੂਚਨਾ ਮਿਲਦੇ ਹੀ ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਇਲਾਜ ਅਤੇ ਜ਼ਰੂਰੀ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲਿਆਂਦਾ ਗਿਆ।

ਡਾਕਟਰਾਂ ਨੇ ਕੀਤੀ ਜਾਂਚ, ਰਿਪੋਰਟ ਵਿੱਚ ਕੋਈ ਗੰਭੀਰ ਸਮੱਸਿਆ ਨਹੀਂ

ਹਸਪਤਾਲ ਪ੍ਰਸ਼ਾਸਨ ਅਤੇ ਡਾਕਟਰਾਂ ਦੀ ਟੀਮ ਨੇ ਪਾਸਟਰ ਬਜਿੰਦਰ ਸਿੰਘ ਦੀ ਸਿਹਤ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਜ਼ਰੂਰੀ ਮੈਡੀਕਲ ਟੈਸਟ ਵੀ ਕੀਤੇ। ਹਸਪਤਾਲ ਪ੍ਰਸ਼ਾਸਨ ਮੁਤਾਬਕ, ਸ਼ੁਰੂਆਤੀ ਜਾਂਚ ਰਿਪੋਰਟ ਵਿੱਚ ਫਿਲਹਾਲ ਦਿਲ (ਹਾਰਟ) ਨਾਲ ਜੁੜੀ ਕਿਸੇ ਗੰਭੀਰ ਸਮੱਸਿਆ ਦੀ ਪੁਸ਼ਟੀ ਨਹੀਂ ਹੋਈ ਹੈ। ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਦਾ ਅੱਗੇ ਦਾ ਇਲਾਜ ਕੀਤਾ ਜਾ ਰਿਹਾ ਹੈ।

ਰੇਪ ਕੇਸ ਵਿੱਚ ਕੱਟ ਰਹੇ ਹਨ ਉਮਰ ਕੈਦ ਦੀ ਸਜ਼ਾ

ਜ਼ਿਕਰਯੋਗ ਹੈ ਕਿ ਮੋਹਾਲੀ ਦੀ ਅਦਾਲਤ ਨੇ 28 ਮਾਰਚ 2025 ਨੂੰ ਪਾਸਟਰ ਬਜਿੰਦਰ ਸਿੰਘ ਨੂੰ ਸਾਲ 2018 ਦੇ ਇੱਕ ਰੇਪ ਮਾਮਲੇ ਵਿੱਚ ਆਰੋਪੀ ਠਹਿਰਾਇਆ ਸੀ। ਇਸ ਤੋਂ ਬਾਅਦ 1 ਅਪ੍ਰੈਲ 2025 ਨੂੰ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹ ਉਦੋਂ ਤੋਂ ਹੀ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਹਨ। ਇਸ ਤੋਂ ਇਲਾਵਾ ਵੀ ਉਨ੍ਹਾਂ ਖ਼ਿਲਾਫ਼ ਕਈ ਹੋਰ ਅਪਰਾਧਿਕ ਮਾਮਲੇ ਦਰਜ ਹਨ।

ਹਾਲ ਹੀ ਵਿੱਚ ਮਾਨਸਾ ਜੇਲ੍ਹ ਦੇ ਅੰਦਰ ਪਾਸਟਰ ਬਜਿੰਦਰ ਸਿੰਘ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਮੋਬਾਈਲ ਫੋਨ ਮੁਹੱਈਆ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋਇਆ ਸੀ। ਇਸ ਤੋਂ ਬਾਅਦ ਜ਼ਿੰਮੇਵਾਰ ਪੁਲਿਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਵੀ ਕਦਮ ਚੁੱਕੇ ਗਏ ਸਨ।

Loading...
Unable to load recommendations.
Follow Us
Related Stories
LPU Violence: ਮਿਗ-23 ਫਾਈਟਰ ਜੈੱਟ ‘ਤੇ ਚੜ੍ਹਿਆ ਨਾਬਾਲਗ ਵਿਦਿਆਰਥੀ ਗ੍ਰਿਫ਼ਤਾਰ, CCTV ਤੋਂ ਹੋਈ ਪਛਾਣ; ਲੁੱਟ ਦੇ ਇਰਾਦੇ ਨਾਲ ਪਹੁੰਚੇ 2 ਡਿਲਿਵਰੀ ਬੁਆਏ ਵੀ ਕਾਬੂ
ਮੀਤ ਹੇਅਰ ਨੇ ਕੀਤਾ ਬਰਨਾਲਾ ਕ੍ਰਿਕਟ ਚੈਂਪੀਅਨਸ਼ਿਪ ਲੀਗ ਦਾ ਐਲਾਨ, 1 ਤੋਂ 7 ਅਕਤੂਬਰ ਤੱਕ ਰਜਿਸਟ੍ਰੇਸ਼ਨ, ਟੀਮਾਂ ਨੂੰ ਮਿਲੇਗਾ ਮੁਫ਼ਤ ਕ੍ਰਿਕਟ ਬੈਟ ਤੇ ਖੇਡ ਸਮਾਨ
ਰਾਜਾ ਵੜਿੰਗ ਤੋਂ ਅਸਤੀਫ਼ਾ ਲੈਣ ਤੋਂ ਬਾਅਦ ਪੰਜਾਬ ਕਾਂਗਰਸ ‘ਚ ਨਵੇਂ ਪ੍ਰਧਾਨ ਦੀ ਚਰਚਾ ਤੇਜ਼, ਅੱਜ ਰਾਹੁਲ ਗਾਂਧੀ ਨਾਲ ਵੜਿੰਗ ਦੀ ਮੁਲਾਕਾਤ
5 ਸਾਲਾਂ ‘ਚ 12 ਸੂਬਿਆਂ ਵਿੱਚ ਕਾਂਗਰਸ ਨੇ ਚੋਣਾਂ ਤੋਂ ਠੀਕ ਪਹਿਲਾਂ ਬਦਲੇ ਪ੍ਰਧਾਨ, 10 ਵਿੱਚ ਮਿਲੀ ਹਾਰ, ਪੰਜਾਬ ਵਿੱਚ ਕੀ ਹੋਵੇਗਾ?
ਪੰਜਾਬ ‘ਚ ਤੇਜ਼ ਧੁੱਪ ਨਾਲ ਵਧੀ ਗਰਮੀ, ਅਗਲੇ 48 ਘੰਟਿਆਂ ਵਿੱਚ ਮੌਨਸੂਨ ਦੀ ਹੋਵੇਗੀ ਵਿਦਾਈ
MP ਅੰਮ੍ਰਿਤਪਾਲ ਦੀ ਪਾਰਟੀ ਦੀ ਰਜਿਸਟ੍ਰੇਸ਼ਨ ‘ਤੇ ਵਿਵਾਦ: MLA ਇਆਲੀ ਬੋਲੇ- EC ਜਾਣਬੁੱਝ ਕੇ ਰੋਕ ਰਿਹਾ; ਦਿੱਲੀ ਧਰਨੇ ਦੀ ਦਿੱਤੀ ਚਿਤਾਵਨੀ