ਪਰਵਿੰਦਰ ਝੋਟੇ ਦਾ PGI ਚੰਡੀਗੜ੍ਹ ‘ਚ ਹੋਵੇਗਾ ਪੋਸਟਮਾਰਟਮ? ਮਾਨਸਾ ਹਸਪਤਾਲ ਬਾਹਰ ਤਣਾਅਪੂਰਨ ਮਾਹੌਲ

Updated On: 

21 Oct 2026 13:59 PM IST

ਮਾਨਸਾ ਸਿਵਲ ਹਸਪਤਾਲ ਬਾਹਰ ਤਣਾਅ ਦਾ ਮਾਹੌਲ ਬਣ ਗਿਆ ਹੈ। ਮੋਰਚਰੀ ਦੇ ਬਾਹਰ ਪਹਿਰਾ ਦੇ ਰਹੇ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਅਜੇ ਤੱਕ ਪਰਿਵਾਰ ਨਾਲ ਉਨ੍ਹਾਂ ਦੀ ਗੱਲਬਾਤ ਨਹੀਂ ਹੋਈ ਹੈ ਤੇ ਨਾ ਹੀ ਪਰਿਵਾਰ ਵੱਲੋਂ ਅਜੇ ਤੱਕ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਝੋਟਾ ਦਾ ਪਰਿਵਾਰ ਹਸਪਤਾਲ ਵਿਖੇ ਆ ਕੇ ਇਜਾਜ਼ਤ ਦੇਵੇਗਾ, ਉਸ ਵੇਲੇ ਹੀ ਝੋਟਾ ਦੀ ਮ੍ਰਿਤਕ ਦੇਹ ਨੂੰ ਲਿਜਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਪਰਵਿੰਦਰ ਝੋਟੇ ਦਾ PGI ਚੰਡੀਗੜ੍ਹ ਚ ਹੋਵੇਗਾ ਪੋਸਟਮਾਰਟਮ? ਮਾਨਸਾ ਹਸਪਤਾਲ ਬਾਹਰ ਤਣਾਅਪੂਰਨ ਮਾਹੌਲ

ਪਰਵਿੰਦਰ ਸਿੰਘ ਝੋਟਾ ਕਤਲਕਾਂਡ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਆਪਣੇ ਹੱਥ ‘ਚ ਲੈ ਲਈ ਹੈ। ਬੀਤੀ ਰਾਤ ਹੀ ਸੀਬੀਆਈ ਟੀਮ ਇਸ ਮਾਮਲੇ ‘ਚ ਮਾਨਸਾ ਪਹੁੰਚੀ ਸੀ ਤੇ ਕੇਸ ਸਬੰਧਤ ਦਸਤਾਵੇਜ਼ ਪੁਲਿਸ ਤੋਂ ਹਾਸਲ ਕੀਤੇ ਸਨ। ਇਸ ਤੋਂ ਬਾਅਦ ਸੀਬੀਆਈ ਵੱਲੋਂ ਨਵੀਂ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੀਬੀਆਈ ਦੀ ਟੀਮ ਜਾਂਚ ਲਈ ਅੱਜ ਸਵੇਰੇ ਪਰਵਿੰਦਰ ਸਿੰਘ ਝੋਟਾ ਦੇ ਘਰ ਪਹੁੰਚੀ, ਜਿੱਥੇ ਉਨ੍ਹਾਂ ਨੇ ਝੋਟਾ ਦੇ ਪਿਤਾ ਸਮੇਤ ਪਰਿਵਾਰ ਨਾਲ ਗੱਲਬਾਤ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਅੱਗੇ ਵਧਾਉਣ ਲਈ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦੀ ਪੋਸਟਮਾਰਟਮ ਦੀ ਕਾਰਵਾਈ ਲਾਜ਼ਮੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੀਬੀਆਈ ਟੀਮ ਵੱਲੋਂ ਪੀਜੀਆਈ ਚੰਡੀਗੜ੍ਹ ਵਿਖੇ ਪੋਸਟਮਾਰਟਮ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ।

ਪਰਿਵਾਰ ਨੇ ਇਜਾਜ਼ਤ ਨਹੀਂ ਦਿੱਤੀ: ਨਿਹੰਗ ਸਿੰਘ

ਹਾਲਾਂਕਿ, ਇਸ ਵਿਚਕਾਰ ਮਾਨਸਾ ਸਿਵਲ ਹਸਪਤਾਲ ਬਾਹਰ ਤਣਾਅ ਦਾ ਮਾਹੌਲ ਬਣ ਗਿਆ ਹੈ। ਮੋਰਚਰੀ ਦੇ ਬਾਹਰ ਪਹਿਰਾ ਦੇ ਰਹੇ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਅਜੇ ਤੱਕ ਪਰਿਵਾਰ ਨਾਲ ਉਨ੍ਹਾਂ ਦੀ ਗੱਲਬਾਤ ਨਹੀਂ ਹੋਈ ਹੈ ਤੇ ਨਾ ਹੀ ਪਰਿਵਾਰ ਵੱਲੋਂ ਅਜੇ ਤੱਕ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਝੋਟਾ ਦਾ ਪਰਿਵਾਰ ਹਸਪਤਾਲ ਵਿਖੇ ਆ ਕੇ ਇਜਾਜ਼ਤ ਦੇਵੇਗਾ, ਉਸ ਵੇਲੇ ਹੀ ਝੋਟਾ ਦੀ ਮ੍ਰਿਤਕ ਦੇਹ ਨੂੰ ਲਿਜਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਕੀ ਬੋਲੇ ਭਾਣਾ ਸਿੱਧੂ?

ਇਸ ਵਿਚਕਾਰ ਝੋਟੇ ਦੇ ਕਰੀਬੀ ਭਾਣਾ ਸਿੱਧੂ ਵੀ ਹਸਪਤਾਲ ਬਾਹਰ ਮੌਜੂਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਝੋਟੇ ਦੇ ਪਿਤਾ ਤੇ ਪਰਿਵਾਰ ਦਾ ਜੋ ਵੀ ਫੈਸਲਾ ਹੋਵੇਗਾ, ਉਹ ਸਾਨੂੰ ਸਵੀਕਾਰ ਹੈ। ਉਨ੍ਹਾਂ ਕਿਹਾ ਕਿ ਜਦੋਂ ਪਰਿਵਾਰ ਮੈਂਬਰ ਆ ਕੇ ਜੋ ਵੀ ਹੁਕਮ ਦੇਣਗੇ, ਉਸ ‘ਤੇ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋਵੇਗਾ। ਇਸ ਸਭ ਵਿਚਕਾਰ ਮਾਨਸਾ ਹਸਪਤਾਲ ਬਾਹਰ ਨਿਹੰਗ ਸਿੰਘ ਜਥੇਬੰਦੀਆਂ, ਝੋਟੇ ਦੇ ਕਰੀਬੀ ਤੇ ਸਮਰਥਕ ਤੇ ਹੋਰ ਜਥੇਬੰਦੀਆਂ ਮੌਜੂਦ ਹਨ ਤੇ ਪਰਿਵਾਰ ਦੇ ਫੈਸਲੇ ਤਾਂ ਇੰਤਜ਼ਾਰ ਕੀਤਾ ਜਾ ਰਿਹਾ ਹੈ।

Loading...
Unable to load recommendations.
Follow Us